13 ਸਾਲ ਦੀ ਉਮਰ ਤੋਂ ਟੈਕਸ ਭਰ ਰਹੀ ਹੈ ਗਾਇਕਾ Shreya Ghoshal, ਪਹਿਲਾ ਸ਼ੋਅ ਜਿੱਤਣ 'ਤੇ ਮਿਲੀ ਸੀ ਐਨੀ ਰਕਮ ਸ਼੍ਰੇਆ ਘੋਸ਼ਾਲ (Shreya Ghoshal) ਨੇ ਕਿਹਾ, "ਮੇਰੀ ਪਹਿਲੀ ਕਮਾਈ 75,000 ਰੁਪਏ ਸੀ, ਜੋ ਮੈਨੂੰ ਇੱਕ ਸ਼ੋਅ ਜਿੱਤਣ 'ਤੇ ਮਿਲੀ ਸੀ। ਇਸ ਤਰ੍ਹਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਉਦੋਂ ਤੋਂ ਹੀ ਟੈਕਸ ਦੇਣਾ ਸ਼ੁਰੂ ਕਰ ਦਿੱਤਾ ਸੀ, ਜਦੋਂ ਮੈਂ 13 ਸਾਲ ਦੀ ਸੀ। ਉਸ ਸਮੇਂ ਮੈਨੂੰ ਉਹ ਪੈਸੇ ਟੀ.ਡੀ.ਐੱਸ. (TDS) ਕੱਟ ਕੇ ਮਿਲੇ ਸਨ। ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਪਤਾ ਹੈ ਕਿ ਆਪਣੇ ਪੈਸਿਆਂ ਨੂੰ ਕਿਵੇਂ ਸੰਭਾਲਣਾ ਹੈ ਪਰ ਮੈਨੂੰ ਇਹ ਕਰਨਾ ਪਸੰਦ ਨਹੀਂ ਹੈ।"
Publish Date: Fri, 18 Sep 2026 04:39 PM (IST)
Updated Date: Fri, 18 Sep 2026 04:41 PM (IST)
ਜਾਗਰਣ ਨਿਊਜ਼ ਨੈੱਟਵਰਕ, ਮੁੰਬਈ। ਪੈਸੇ ਕਮਾਉਣ ਦੇ ਨਾਲ-ਨਾਲ ਇਨਸਾਨ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਉਸ ਨੂੰ ਕਿਵੇਂ ਸੰਭਾਲਿਆ ਜਾਵੇ ਅਤੇ ਕਿੱਥੇ ਉਸ ਦਾ ਸਹੀ ਨਿਵੇਸ਼ ਕੀਤਾ ਜਾਵੇ। 'ਦੇਵਦਾਸ', 'ਪਦਮਾਵਤ' ਅਤੇ 'ਬਾਜੀਰਾਓ ਮਸਤਾਨੀ' ਸਮੇਤ ਕਈ ਹਿੱਟ ਫ਼ਿਲਮਾਂ ਦੇ ਗਾਣੇ ਗਾ ਚੁੱਕੀ ਗਾਇਕਾ ਸ਼੍ਰੇਆ ਘੋਸ਼ਾਲ ਦੀ ਮੰਨੀਏ ਤਾਂ ਉਹ ਪੈਸੇ ਕਮਾਉਣ ਦੇ ਨਾਲ-ਨਾਲ ਉਸ ਨੂੰ ਸੰਭਾਲਣਾ ਵੀ ਚੰਗੀ ਤਰ੍ਹਾਂ ਜਾਣਦੀ ਹਨ।
ਪਹਿਲੇ ਸ਼ੋਅ 'ਚ ਮਿਲੇ ਸਨ ਐਨੇ ਪੈਸੇ ਸ਼੍ਰੇਆ ਘੋਸ਼ਾਲ (Shreya Ghoshal) ਨੇ ਕਿਹਾ, "ਮੇਰੀ ਪਹਿਲੀ ਕਮਾਈ 75,000 ਰੁਪਏ ਸੀ, ਜੋ ਮੈਨੂੰ ਇੱਕ ਸ਼ੋਅ ਜਿੱਤਣ 'ਤੇ ਮਿਲੀ ਸੀ। ਇਸ ਤਰ੍ਹਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਉਦੋਂ ਤੋਂ ਹੀ ਟੈਕਸ ਦੇਣਾ ਸ਼ੁਰੂ ਕਰ ਦਿੱਤਾ ਸੀ, ਜਦੋਂ ਮੈਂ 13 ਸਾਲ ਦੀ ਸੀ। ਉਸ ਸਮੇਂ ਮੈਨੂੰ ਉਹ ਪੈਸੇ ਟੀ.ਡੀ.ਐੱਸ. (TDS) ਕੱਟ ਕੇ ਮਿਲੇ ਸਨ। ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਪਤਾ ਹੈ ਕਿ ਆਪਣੇ ਪੈਸਿਆਂ ਨੂੰ ਕਿਵੇਂ ਸੰਭਾਲਣਾ ਹੈ ਪਰ ਮੈਨੂੰ ਇਹ ਕਰਨਾ ਪਸੰਦ ਨਹੀਂ ਹੈ।"
ਸ਼੍ਰੇਆ ਘੋਸ਼ਾਲ ਨੇ ਅੱਗੇ ਕਿਹਾ, "ਪੈਸਿਆਂ ਨਾਲ ਜੁੜੇ ਸਾਰੇ ਵੱਡੇ ਫ਼ੈਸਲੇ ਮੈਂ ਆਪਣੇ ਪਿਤਾ 'ਤੇ ਛੱਡ ਦਿੰਦੀ ਹਾਂ। ਉਹ ਪੈਸਿਆਂ ਦਾ ਗਣਿਤ ਮੇਰੇ ਨਾਲੋਂ ਬਿਹਤਰ ਸਮਝਦੇ ਹਨ। ਮੇਰੇ ਆਸ-ਪਾਸ ਵੀ ਬਹੁਤ ਸਾਰੇ ਚੰਗੇ ਲੋਕ ਹਨ, ਜੋ ਪੈਸਿਆਂ ਨੂੰ ਲੈ ਕੇ ਬਿਹਤਰ ਸਲਾਹ ਦਿੰਦੇ ਹਨ।"
ਸੁਰੀਲੀ ਆਵਾਜ਼ ਰੱਖਣ ਦਾ ਸ਼੍ਰੇਆ ਨੇ ਦੱਸਿਆ ਤਰੀਕਾ ਆਪਣੇ ਗਲੇ ਅਤੇ ਆਵਾਜ਼ ਦੀ ਸੁਰੱਖਿਆ ਦੇ ਨਾਲ-ਨਾਲ ਉਸ ਨੂੰ ਬਿਹਤਰ ਬਣਾਈ ਰੱਖਣ ਦਾ ਹਰ ਕਲਾਕਾਰ ਦਾ ਇੱਕ ਤਰੀਕਾ ਹੁੰਦਾ ਹੈ। ਆਪਣੇ ਤਰੀਕੇ ਬਾਰੇ ਸ਼੍ਰੇਆ ਦੱਸਦੀ ਹੈ,"ਇਸ ਦੇ ਲਈ ਗੱਲਾਂ ਘੱਟ ਕਰਨੀਆਂ ਪੈਂਦੀਆਂ ਹਨ। ਆਪਣੀ ਆਵਾਜ਼ ਬਚਾ ਕੇ ਰੱਖਣ ਦਾ ਇਹੋ ਇੱਕਮਾਤਰ ਤਰੀਕਾ ਹੈ ਪਰ ਮੈਂ ਉਸ ਦੇ ਬਿਲਕੁਲ ਉਲਟ ਸੁਭਾਅ ਦੀ ਹਾਂ।
ਖੂਬ ਗੱਲਾਂ ਕਰਦੀ ਹਾਂ, ਜੋ ਲੋਕ ਬਹੁਤ ਸੰਵੇਦਨਸ਼ੀਲ ਹੁੰਦੇ ਹਨ, ਉਨ੍ਹਾਂ ਨੂੰ ਆਪਣਾ ਖ਼ਿਆਲ ਰੱਖਣਾ ਪੈਂਦਾ ਹੈ। ਮੈਂ ਵੀ ਉਨ੍ਹਾਂ ਵਿੱਚੋਂ ਹੀ ਹਾਂ। ਹਾਲਾਂਕਿ, ਕਲਾਕਾਰਾਂ ਲਈ ਦਿਲ ਖ਼ੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਦਿਲ ਖ਼ੁਸ਼ ਰਹੇਗਾ ਤਾਂ ਦਿਮਾਗ਼ 'ਚ ਤਾਜ਼ਗੀ ਰਹੇਗੀ, ਜਿਸ ਨਾਲ ਗਾਣੇ ਵੀ ਚੰਗੇ ਬਣਨਗੇ।"
ਸ਼੍ਰੇਆ ਘੋਸ਼ਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਰਾਠੀ ਗਾਣੇ 'ਗਣਰਾਜ ਰੰਗੀ ਨਾਚਤੋ' ਦੇ ਕਵਰ ਵਰਜ਼ਨ ਨਾਲ ਕੀਤੀ ਸੀ, ਜਿਸ ਨੂੰ ਅਸਲ ’ਚ ਲਤਾ ਮੰਗੇਸ਼ਕਰ ਨੇ ਗਾਇਆ ਸੀ। ਉਨ੍ਹਾਂ ਦਾ ਪਹਿਲਾ ਸਟੂਡੀਓ ਐਲਬਮ 'ਬੇਂਧੇਚੀ ਬੀਨਾ' ਸੀ। ਸ਼੍ਰੇਆ ਘੋਸ਼ਾਲ ਭੰਸਾਲੀ ਦੀਆਂ ਨਜ਼ਰਾਂ ’ਚ ਉਦੋਂ ਆਏ, ਜਦੋਂ ਉਨ੍ਹਾਂ ਨੇ 'ਸਾ ਰੇ ਗਾ ਮਾ' ਦੇ 75ਵੇਂ ਚਿਲਡਰਨ ਸਪੈਸ਼ਲ ਐਪੀਸੋਡ ਵਿੱਚ ਹਿੱਸਾ ਲਿਆ। ਸੰਜੇ ਲੀਲਾ ਭੰਸਾਲੀ ਦੀ ਮਾਂ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣਿਆ ਅਤੇ ਨਿਰਦੇਸ਼ਕ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ਵਿੱਚ ਮੌਕਾ ਦਿੱਤਾ।