- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਮਾਮਲਾ ਸਾਲ 1993 ਵਿੱਚ ਆਈ ਫ਼ਿਲਮ 'ਬਾਜ਼ੀਗਰ' ਨਾਲ ਜੁੜਿਆ ਹੈ। ਨਿਰਦੇਸ਼ਕ ਅੱਬਾਸ-ਮਸਤਾਨ ਦੀ ਜੋੜੀ ਦੇ ਨਿਰਦੇਸ਼ਨ ਹੇਠ ਬਣੀ ਇਸ ਮੂਵੀ ਵਿੱਚ ਸ਼ਾਹਰੁਖ ਖਾਨ ਨੇ ਐਂਟੀ-ਹੀਰੋ ਦਾ ਰੋਲ ਪਲੇ ਕੀਤਾ ਸੀ, ਜੋ ਉਸ ਵਕਤ ਕਿਸੇ ਨਵੇਂ ਕਲਾਕਾਰ ਲਈ ਕਰਨਾ ਕਾਫ਼ੀ ਵੱਡੀ ਗੱਲ ਮੰਨੀ ਜਾਂਦੀ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਰੁਖ ਖਾਨ ਅੱਜ ਆਪਣਾ 61ਵਾਂ ਜਨਮਦਿਨ ਮਨਾ ਰਹੇ ਹਨ। ਪਿਛਲੇ 34 ਸਾਲਾਂ ਤੋਂ ਬਤੌਰ ਅਦਾਕਾਰ ਕਿੰਗ ਖਾਨ ਬਾਲੀਵੁੱਡ ਇੰਡਸਟਰੀ ਵਿੱਚ ਰਾਜ ਕਰ ਰਹੇ ਹਨ। ਫ਼ਿਲਮੀ ਜਗਤ ਦੇ ਦੂਜੇ ਵੱਡੇ ਸੁਪਰਸਟਾਰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੀ ਦੋੋਸਤੀ ਦੇ ਕਿੱਸੇ ਸਿਨੇਮਾਈ ਗਲਿਆਰਿਆਂ ਵਿੱਚ ਕਾਫ਼ੀ ਚਰਚਿਤ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਸੁਪਰਸਟਾਰ ਬਣਾਉਣ ਵਿੱਚ ਸਲਮਾਨ ਖਾਨ ਦਾ ਅਹਿਮ ਯੋਗਦਾਨ ਰਿਹਾ ਹੈ? ਉਹ ਕਿਵੇਂ ਰਿਹਾ ਹੈ,
ਸਲਮਾਨ ਦੀ ਵਜ੍ਹਾ ਨਾਲ ਸੁਪਰਸਟਾਰ ਕਿਵੇਂ ਬਣੇ ਸ਼ਾਹਰੁਖ ਖਾਨ
ਸ਼ਾਹਰੁਖ ਖਾਨ ਕਈ ਵਾਰ ਜਨਤਕ ਤੌਰ ’ਤੇ ਇਸ ਗੱਲ ਦਾ ਖ਼ੁਲਾਸਾ ਕਰ ਚੁੱਕੇ ਹਨ ਕਿ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਕਾਫ਼ੀ ਸਪੋਰਟ ਕੀਤਾ ਹੈ। ਇੰਨਾ ਹੀ ਨਹੀਂ, ਸ਼ਾਹਰੁਖ ਦੇ ਅਦਾਕਾਰੀ ਕਰੀਅਰ ਦੀ ਪਹਿਲੀ ਬਲਾਕਬਸਟਰ ਫ਼ਿਲਮ ਲਈ ਵੀ ਸਲਮਾਨ ਨੇ ਉਨ੍ਹਾਂ ਦੀ ਮਦਦ ਕੀਤੀ ਸੀ।
ਦਰਅਸਲ ਇਹ ਮਾਮਲਾ ਸਾਲ 1993 ਵਿੱਚ ਆਈ ਫ਼ਿਲਮ 'ਬਾਜ਼ੀਗਰ' ਨਾਲ ਜੁੜਿਆ ਹੈ। ਨਿਰਦੇਸ਼ਕ ਅੱਬਾਸ-ਮਸਤਾਨ ਦੀ ਜੋੜੀ ਦੇ ਨਿਰਦੇਸ਼ਨ ਹੇਠ ਬਣੀ ਇਸ ਮੂਵੀ ਵਿੱਚ ਸ਼ਾਹਰੁਖ ਖਾਨ ਨੇ ਐਂਟੀ-ਹੀਰੋ ਦਾ ਰੋਲ ਪਲੇ ਕੀਤਾ ਸੀ, ਜੋ ਉਸ ਵਕਤ ਕਿਸੇ ਨਵੇਂ ਕਲਾਕਾਰ ਲਈ ਕਰਨਾ ਕਾਫ਼ੀ ਵੱਡੀ ਗੱਲ ਮੰਨੀ ਜਾਂਦੀ ਸੀ। ਕਿੰਗ ਖਾਨ ਨੇ ਇਹ ਚੁਣੌਤੀ ਮਨਜ਼ੂਰ ਕੀਤੀ ਅਤੇ ਬਾਜ਼ੀਗਰ ਵਿੱਚ ਅਜੈ ਸ਼ਰਮਾ ਦਾ ਦਮਦਾਰ ਕਿਰਦਾਰ ਨਿਭਾ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ।
ਪਰ ਕੀ ਤੁਸੀਂ ਜਾਣਦੇ ਹੋ ਕਿ ਅੱਬਾਸ-ਮਸਤਾਨ ਨੇ ਬਾਜ਼ੀਗਰ ਦਾ ਆਫ਼ਰ ਪਹਿਲਾਂ ਸਲਮਾਨ ਖਾਨ ਨੂੰ ਦਿੱਤਾ ਸੀ ਪਰ ਐਂਟੀ-ਹੀਰੋ ਭੂਮਿਕਾ ਦੀ ਵਜ੍ਹਾ ਨਾਲ ਸਲਮਾਨ ਨੇ ਇਸ ਮੂਵੀ ਨੂੰ ਰਿਜੈਕਟ ਕਰ ਦਿੱਤਾ ਅਤੇ ਅੱਬਾਸ-ਮਸਤਾਨ ਨੂੰ ਸਲਾਹ ਦਿੱਤੀ ਕਿ ਉਹ ਸ਼ਾਹਰੁਖ ਨੂੰ ਕਾਸਟ ਕਰ ਸਕਦੇ ਹਨ।
ਫਿਰ ਕੀ ਸੀ, ਉਨ੍ਹਾਂ ਨੇ ਸਲਮਾਨ ਖਾਨ ਦੀ ਐਡਵਾਈਸ ਮੰਨੀ ਅਤੇ ਬਾਜ਼ੀਗਰ ਸ਼ਾਹਰੁਖ ਖਾਨ ਕੋਲ ਚਲੀ ਗਈ। ਇਸ ਤੋਂ ਬਾਅਦ ਕਿੰਗ ਖਾਨ ਰਾਤੋ-ਰਾਤ ਸਿਨੇਮਾ ਦੇ ਸੁਪਰਸਟਾਰ ਬਣ ਗਏ ਅਤੇ ਬਾਜ਼ੀਗਰ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਬਲਾਕਬਸਟਰ ਫ਼ਿਲਮ ਬਣ ਗਈ।
ਬਾਜ਼ੀਗਰ ਨੇ ਰਚਿਆ ਸੀ ਇਤਿਹਾਸ
'ਦੀਵਾਨਾ' ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਇੱਕ ਸੋਲੋ ਵੱਡੀ ਕਮਰਸ਼ੀਅਲ ਹਿੱਟ ਫ਼ਿਲਮ ਦੀ ਤਲਾਸ਼ ਸੀ, ਜੋ ਕਿ ਬਾਜ਼ੀਗਰ ਦੇ ਜ਼ਰੀਏ ਪੂਰੀ ਹੋਈ। ਆਈ.ਐੱਮ.ਡੀ.ਬੀ. ਦੀ ਰਿਪੋਰਟ ਮੁਤਾਬਕ ਉਸ ਵਕਤ ਬਾਜ਼ੀਗਰ ਨੂੰ ਅਨੁਮਾਨਿਤ 4 ਕਰੋੜ ਦੇ ਬਜਟ ਵਿੱਚ ਬਣਾਇਆ ਗਿਆ ਸੀ ਅਤੇ ਫ਼ਿਲਮ ਨੇ 32 ਕਰੋੜ ਦਾ ਕੁੱਲ ਕਾਰੋਬਾਰ ਕੀਤਾ ਸੀ। ਇਸ ਤਰ੍ਹਾਂ ਇਹ ਮੂਵੀ ਸ਼ਾਹਰੁਖ ਖਾਨ ਦੇ ਕਰੀਅਰ ਲਈ ਇੱਕ ਮੀਲ ਪੱਥਰ ਸਾਬਤ ਹੋਈ।