'ਜਿਹੜਾ ਆਮਿਰ ਖਾਨ ਨੂੰ ਖ਼ਤਮ ਕਰੇਗਾ, ਉਸ ਦੇ ਪਰਿਵਾਰ ਨੂੰ 5 ਕਰੋੜ ਦੇਵਾਂਗੇ', ਜਗਦਗੁਰੂ ਪਰਮਹੰਸ ਦਾ ਵਿਵਾਦਿਤ ਬਿਆਨ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਨਿਤੇਸ਼ ਰਾਣੇ ਦੇ ਇੱਕ ਬਿਆਨ 'ਤੇ ਮੁੜ ਵਿਵਾਦ ਵਧਧਾ ਜਾ ਰਿਹਾ ਹੈ। ਉਨ੍ਹਾਂ ਨੇ ਅਭਿਨੇਤਾ ਆਮਿਰ ਖਾਨ ਦੇ ਤੀਜੇ ਵਿਆਹ ਨੂੰ ਲੈ ਕੇ ਕਿਹਾ ਸੀ ਕਿ ਉਹ 'ਲਵ ਜਿਹਾਦ' ਦੇ ਬ੍ਰਾਂਡ ਅੰਬੈਸਡਰ ਹਨ। ਹੁਣ ਇਸ 'ਤੇ ਤਪਸਵੀ ਛਾਉਣੀ ਦੇ ਪੀਠਾਧੀਸ਼ਵਰ ਜਗਦਗੁਰੂ ਪਰਮਹੰਸ ਆਚਾਰੀਆ ਨੇ ਵਿਵਾਦਿਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਨੇ ਨਿਤੇਸ਼ ਰਾਣੇ ਦੇ ਬਿਆਨ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਕਟਰ ਆਮਿਰ ਖਾਨ ਨੂੰ ਮਾਰਨ ਵਾਲੇ ਨੂੰ 5 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਵੀ ਕਰ ਦਿੱਤਾ ਹੈ।
Publish Date: Wed, 15 Jul 2026 03:57 PM (IST)
Updated Date: Wed, 15 Jul 2026 04:04 PM (IST)
ਨਵੀਂ ਦਿੱਲੀ - ਮਹਾਰਾਸ਼ਟਰ ਸਰਕਾਰ 'ਚ ਮੰਤਰੀ ਨਿਤੇਸ਼ ਰਾਣੇ ਦੇ ਇੱਕ ਬਿਆਨ 'ਤੇ ਮੁੜ ਵਿਵਾਦ ਵਧਧਾ ਜਾ ਰਿਹਾ ਹੈ। ਉਨ੍ਹਾਂ ਨੇ ਅਭਿਨੇਤਾ ਆਮਿਰ ਖਾਨ ਦੇ ਤੀਜੇ ਵਿਆਹ ਨੂੰ ਲੈ ਕੇ ਕਿਹਾ ਸੀ ਕਿ ਉਹ 'ਲਵ ਜਿਹਾਦ' ਦੇ ਬ੍ਰਾਂਡ ਅੰਬੈਸਡਰ ਹਨ। ਹੁਣ ਇਸ 'ਤੇ ਤਪਸਵੀ ਛਾਉਣੀ ਦੇ ਪੀਠਾਧੀਸ਼ਵਰ ਜਗਦਗੁਰੂ ਪਰਮਹੰਸ ਆਚਾਰੀਆ ਨੇ ਵਿਵਾਦਿਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਨੇ ਨਿਤੇਸ਼ ਰਾਣੇ ਦੇ ਬਿਆਨ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਕਟਰ ਆਮਿਰ ਖਾਨ ਨੂੰ ਮਾਰਨ ਵਾਲੇ ਨੂੰ 5 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਵੀ ਕਰ ਦਿੱਤਾ ਹੈ। ਜਗਦਗੁਰੂ ਪਰਮਹੰਸ ਆਚਾਰੀਆ ਨੇ ਕਿਹਾ, "ਜਿਸ ਤਰ੍ਹਾਂ ਆਮਿਰ ਖਾਨ ਨੇ ਤਿੰਨ ਵਿਆਹ ਕੀਤੇ ਹਨ ਅਤੇ ਤਿੰਨੋਂ ਵਿਆਹ ਹਿੰਦੂ ਔਰਤਾਂ ਨਾਲ ਕੀਤੇ ਹਨ। ਇਸ ਉਮਰ 'ਚ ਜਦੋਂ ਮਰਨ ਦਾ ਸਮਾਂ ਹੈ, ਉਹ ਸਿਰਫ਼ 'ਲਵ ਜਿਹਾਦ' ਦਾ ਸੰਦੇਸ਼ ਦੇਣ ਲਈ ਅਜਿਹਾ ਕਰ ਰਹੇ ਹਨ। ਨਿਤੇਸ਼ ਰਾਣੇ ਨੇ ਜੋ ਕਿਹਾ ਹੈ, ਉਹ ਕੋਈ ਦੋਸ਼ ਨਹੀਂ ਬਲਕਿ ਹਕੀਕਤ ਹੈ। ਅਜਿਹੇ ਲੋਕ ਜਿੱਥੇ ਵੀ ਮਿਲਣ, ਉਨ੍ਹਾਂ ਨੂੰ ਮਾਰ ਦੇਣਾ ਚਾਹੀਦਾ ਹੈ।"
'ਜਿਹੜਾ ਆਮਿਰ ਖਾਨ ਨੂੰ ਖ਼ਤਮ ਕਰੇਗਾ, ਉਸ ਦੇ ਪਰਿਵਾਰ ਨੂੰ 5 ਕਰੋੜ ਦੇਵਾਂਗੇ' ਉਨ੍ਹਾਂ ਅੱਗੇ ਕਿਹਾ, "ਇਹ ਸਮਾਜ ਦੇ ਇੰਨੇ ਵੱਡੇ ਅਪਰਾਧੀ ਹਨ ਕਿ ਆਪਸੀ ਭਾਈਚਾਰਾ ਵਿਗਾੜਨ ਲਈ ਅਤੇ ਲਵ ਜਿਹਾਦ ਨੂੰ ਉਤਸ਼ਾਹਤ ਕਰਨ ਲਈ ਇਸ ਤਰ੍ਹਾਂ ਦੀ ਸਾਜ਼ਿਸ਼ ਰਚ ਰਹੇ ਹਨ। ਮੈਂ ਵੀ ਪੰਜ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕਰ ਰਿਹਾ ਹਾਂ। ਜੋ ਕੋਈ ਵੀ ਆਮਿਰ ਖਾਨ ਨੂੰ ਕਿਸੇ ਵੀ ਤਰੀਕੇ ਨਾਲ ਖ਼ਤਮ ਕਰੇਗਾ, ਉਸ ਦਾ ਜੋ ਵੀ ਕਾਨੂੰਨੀ ਖ਼ਰਚਾ ਹੋਵੇਗਾ, ਉਹ ਅਸੀਂ ਦੇਵਾਂਗੇ ਅਤੇ ਪੰਜ ਕਰੋੜ ਰੁਪਏ ਉਸ ਦੇ ਪਰਿਵਾਰ ਨੂੰ ਦੇਵਾਂਗੇ। ਇਸ ਤਰ੍ਹਾਂ ਦੇ ਜੋ ਵੱਡੇ ਲਵ ਜਿਹਾਦ ਕਰਨ ਵਾਲੇ ਲੋਕ ਹਨ, ਜੇਕਰ ਅਜਿਹੇ 100-200 ਲੋਕਾਂ ਨੂੰ ਖ਼ਤਮ ਕਰ ਦਿੱਤਾ ਜਾਵੇ ਤਾਂ ਲਵ ਜਿਹਾਦ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।"
'ਹਿੰਦੂ ਭੈਣ-ਬੇਟੀਆਂ ਨੂੰ ਫਸਾਉਣ ਵਾਲਿਆਂ ਨੂੰ ਜ਼ਿੰਦਾ ਛੱਡਣਾ ਗਲਤ ਹੈ' ਤਪਸਵੀ ਛਾਉਣੀ ਦੇ ਪੀਠਾਧੀਸ਼ਵਰ ਨੇ ਇਹ ਵੀ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ। ਵੈਸੇ ਵੀ ਇਸਲਾਮ 'ਚ ਮੂਰਤੀ ਪੂਜਾ ਹਰਾਮ ਹੈ। ਉਨ੍ਹਾਂ ਕਿਹਾ, "ਸਾਡੇ ਦੇਵੀ-ਦੇਵਤਿਆਂ ਦੀ ਪੂਜਾ ਜਿਸ ਧਰਮ 'ਚ ਹਰਾਮ ਹੈ, ਉਹ ਸਾਡੇ ਧਰਮ ਦੀ ਬੇਟੀ ਕਿਵੇਂ ਲੈ ਸਕਦੇ ਹਨ? ਜੋ ਕੋਈ ਵੀ ਹਿੰਦੂ ਭੈਣ-ਬੇਟੀਆਂ ਨੂੰ ਫਸਾਉਣ ਵਾਲੇ ਅਜਿਹੇ ਲੋਕ ਹਨ, ਇਨ੍ਹਾਂ ਨੂੰ ਜ਼ਿੰਦਾ ਛੱਡਣਾ ਹੀ ਗਲਤ ਹੈ। ਇਨ੍ਹਾਂ ਨੂੰ ਕਿਤੇ ਵੀ, ਕਿਵੇਂ ਵੀ ਖ਼ਤਮ ਕਰ ਦੇਣਾ ਚਾਹੀਦਾ ਹੈ। ਮੈਂ ਖੁੱਲ੍ਹ ਕੇ ਕਹਿ ਰਿਹਾ ਹਾਂ ਕਿ ਜਿਸ ਦਿਨ ਆਮਿਰ ਖਾਨ ਨੂੰ ਕੋਈ ਖ਼ਤਮ ਕਰ ਦੇਵੇਗਾ, ਉਸੇ ਦਿਨ ਪੰਜ ਕਰੋੜ ਰੁਪਏ ਉਸ ਦੇ ਘਰ ਪਹੁੰਚ ਜਾਣਗੇ।"
ਰਾਮ ਮੰਦਿਰ ਮਾਮਲੇ 'ਤੇ ਕੀ ਬੋਲੇ ਜਗਦਗੁਰੂ ਪਰਮਹੰਸ ਆਚਾਰੀਆ? ਜਗਦਗੁਰੂ ਪਰਮਹੰਸ ਆਚਾਰੀਆ ਨੇ ਅਯੁੱਧਿਆ 'ਚ ਰਾਮ ਮੰਦਿਰ ਦੇ ਦਾਨ 'ਚ ਹੋਈ ਚੋਰੀ ਦੇ ਮਾਮਲੇ 'ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, "ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਗਠਨ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੀਤਾ ਗਿਆ ਸੀ। ਪਹਿਲਾਂ ਵੀ ਇੱਕ ਟਰੱਸਟ ਸੀ, ਪਰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਨਵਾਂ ਟਰੱਸਟ ਬਣਾਉਣ ਦਾ ਨਿਰਦੇਸ਼ ਦਿੱਤਾ। ਇਹ ਸਹੀ ਫੈਸਲਾ ਹੈ। SIT ਦੀ ਜਾਂਚ ਪੂਰੀ ਇਮਾਨਦਾਰੀ ਨਾਲ ਕੀਤੀ ਜਾ ਰਹੀ ਹੈ। ਜੋ ਰਾਮ ਵਿਰੋਧੀ ਲੋਕ ਹਨ, ਉਹ ਤਾਂ ਹੰਗਾਮਾ ਕਰਨਗੇ ਹੀ ਕਿਉਂਕਿ ਇਹ ਪੂਰੀ ਸਾਜ਼ਿਸ਼ ਉਨ੍ਹਾਂ ਦੀ ਹੀ ਰਹੀ ਹੈ।" ਉਨ੍ਹਾਂ ਨੇ ਟਿੰਨੂ ਯਾਦਵ ਦਾ ਜ਼ਿਕਰ ਕਰਦਿਆਂ ਅਖਿਲੇਸ਼ ਯਾਦਵ ਅਤੇ ਇੰਡੀਆ ਗਠਜੋੜ ਨੂੰ ਵੀ ਨਿਸ਼ਾਨੇ 'ਤੇ ਲਿਆ।