Rohit Roy ਨੇ ਟੀਵੀ ਇੰਡਸਟਰੀ ਨੂੰ ਦੱਸਿਆ ਸੀ 'ਡਸਟਬਿਨ', ਹੁਣ 'ਧੁਰੰਧਰ' ਕਾਸਟਿੰਗ ਡਾਇਰੈਕਟਰ ਨੇ ਦਿੱਤਾ ਕਰਾਰਾ ਜਵਾਬ
13 ਸਤੰਬਰ ਨੂੰ ਐਕਸ (X) 'ਤੇ ਇੱਕ ਪੋਸਟ ਸਾਂਝੀ ਕਰਦਿਆਂ ਮੁਕੇਸ਼ ਛਾਬੜਾ ਨੇ ਲਿਖਿਆ, "ਅਸੀਂ ਜਿਨ੍ਹਾਂ ਅਦਾਕਾਰਾਂ ਨੂੰ ਚੁਣਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਟੈਲੀਵਿਜ਼ਨ ਤੋਂ ਹਨ ਅਤੇ ਮੇਰਾ ਮੰਨਣਾ ਹੈ ਕਿ ਟੈਲੀਵਿਜ਼ਨ ਅਦਾਕਾਰ ਬਾਕਈ ਕਮਾਲ ਦੇ ਹੁੰਦੇ ਹਨ। ਉਨ੍ਹਾਂ ਦੀ ਯਾਦਦਾਸ਼ਤ ਅਦਭੁਤ ਹੁੰਦੀ ਹੈ
Publish Date: Mon, 14 Sep 2026 04:11 PM (IST)
Updated Date: Mon, 14 Sep 2026 04:14 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅਦਾਕਾਰ ਰੋਹਿਤ ਰੌਏ (Rohit Roy) ਨੇ ਹਾਲ ਹੀ ਵਿੱਚ ਟੈਲੀਵਿਜ਼ਨ ਇੰਡਸਟਰੀ ਨੂੰ ਲੈ ਕੇ ਅਜਿਹੀ ਟਿੱਪਣੀ ਕੀਤੀ ਹੈ, ਜਿਸ ਨਾਲ ਨਵਾਂ ਵਿਵਾਦ ਛਿੜ ਗਿਆ ਹੈ।
ਇੱਕ ਪੋਡਕਾਸਟ ਵਿੱਚ ਪਹੁੰਚੇ ਰੋਹਿਤ ਰੌਏ ਨੇ ਟੈਲੀਵਿਜ਼ਨ ਨੂੰ ਕਚਰਾ ਮਾਧਿਅਮ ਦੱਸਿਆ ਅਤੇ ਦਾਅਵਾ ਕੀਤਾ ਕਿ ਫ਼ਿਲਮ ਸਟਾਰਸ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਸਟਾਈਲ ਅਤੇ ਕਲਾਸ ਹੁੰਦੀ ਹੈ, ਜੋ ਟੈਲੀਵਿਜ਼ਨ ਅਦਾਕਾਰਾਂ ਵਿੱਚ ਨਹੀਂ ਹੁੰਦੀ।
ਮੁਕੇਸ਼ ਛਾਬੜਾ ਨੇ ਕੀਤਾ ਟੀਵੀ ਐਕਟਰਾਂ ਦਾ ਸਮਰਥਨ ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ, ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਟੈਲੀਵਿਜ਼ਨ ਅਦਾਕਾਰਾਂ ਦੇ ਪੱਖ ਵਿੱਚ ਆਉਂਦਿਆਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਨ੍ਹਾਂ ਦੇ ਪ੍ਰੋਫੈਸ਼ਨਲਿਜ਼ਮ, ਅਨੁਸ਼ਾਸਨ ਤੇ ਸਮਰਪਣ ਦੀ ਸ਼ਲਾਘਾ ਕੀਤੀ ਹੈ।
13 ਸਤੰਬਰ ਨੂੰ ਐਕਸ (X) 'ਤੇ ਇੱਕ ਪੋਸਟ ਸਾਂਝੀ ਕਰਦਿਆਂ ਮੁਕੇਸ਼ ਛਾਬੜਾ ਨੇ ਲਿਖਿਆ, "ਅਸੀਂ ਜਿਨ੍ਹਾਂ ਅਦਾਕਾਰਾਂ ਨੂੰ ਚੁਣਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਟੈਲੀਵਿਜ਼ਨ ਤੋਂ ਹਨ ਅਤੇ ਮੇਰਾ ਮੰਨਣਾ ਹੈ ਕਿ ਟੈਲੀਵਿਜ਼ਨ ਅਦਾਕਾਰ ਬਾਕਈ ਕਮਾਲ ਦੇ ਹੁੰਦੇ ਹਨ। ਉਨ੍ਹਾਂ ਦੀ ਯਾਦਦਾਸ਼ਤ ਅਦਭੁਤ ਹੁੰਦੀ ਹੈ, ਉਹ ਹਰ ਦਿਨ ਕੰਮ ਕਰਦੇ ਹਨ, ਉਹ ਬੇਹੱਦ ਪ੍ਰੋਫੈਸ਼ਨਲ ਹੁੰਦੇ ਹਨ, ਉਹ ਜਲਦੀ ਢਲ ਜਾਂਦੇ ਹਨ ਅਤੇ ਕੰਮ ਦੀਆਂ ਮੰਗਾਂ ਨੂੰ ਸੰਭਾਲਣਾ ਜਾਣਦੇ ਹਨ।"
ਉਨ੍ਹਾਂ ਅੱਗੇ ਕਿਹਾ, "ਉਨ੍ਹਾਂ ਦੇ ਕੰਮ ਪ੍ਰਤੀ ਅਨੁਸ਼ਾਸਨ, ਸਮਰਪਣ ਅਤੇ ਵਚਨਬੱਧਤਾ ਦੀ ਮੈਂ ਦਿਲੋਂ ਸ਼ਲਾਘਾ ਕਰਦਾ ਹਾਂ। ਮੈਨੂੰ ਸਾਰੇ ਅਦਾਕਾਰ ਪਸੰਦ ਹਨ ਪਰ ਮੈਨੂੰ ਲੱਗਦਾ ਹੈ ਕਿ ਟੀਵੀ ਅਦਾਕਾਰਾਂ ਲਈ ਮੇਰੇ ਦਿਲ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਪਿਆਰ ਹੈ। ਬੱਸ ਇੱਕ ਵਿਚਾਰ। ਸੰਡੇ ਫੀਲਿੰਗਸ।"
ਰੋਹਿਤ ਰੌਏ ਨੇ ਕੀ ਕਿਹਾ ਸੀ
'ਕਿੰਡਲ ਕਾਸਟ' ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਰੋਹਿਤ ਰੌਏ ਤੋਂ ਟੀਵੀ ਇੰਡਸਟਰੀ ਬਾਰੇ ਪੁੱਛਿਆ ਗਿਆ ਸੀ। ਇਸ 'ਤੇ ਰੋਹਿਤ ਨੇ ਕਿਹਾ, "ਇਹ ਸਵਾਲ ਮੈਥੋਂ ਕਈ ਵਾਰ ਪੁੱਛਿਆ ਗਿਆ ਹੈ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਕਿਤੇ ਮੈਂ ਗ਼ਲਤ ਨਾ ਦਿਸਾਂ। ਪਰ ਟੈਲੀਵਿਜ਼ਨ ਇੱਕ ਡਸਟਬਿਨ ਵਰਗਾ ਮਾਧਿਅਮ ਹੈ। ਤੁਸੀਂ ਇਸ ਨੂੰ ਅੱਜ ਦੇਖਦੇ ਹੋ, ਇਹ ਕੱਲ੍ਹ ਦੇ ਅਖ਼ਬਾਰ ਵਾਂਗ ਹੈ, ਕੱਲ੍ਹ ਤੁਸੀਂ ਇਸ ਨੂੰ ਭੁੱਲ ਜਾਂਦੇ ਹੋ। ਭਾਰਤ ਵਿੱਚ ਬਦਕਿਸਮਤੀ ਨਾਲ ਜਿਸ ਤਰ੍ਹਾਂ ਦਾ ਕੰਟੈਂਟ ਬਣਾਇਆ ਜਾ ਰਿਹਾ ਹੈ ਅਤੇ ਇੱਕੋ ਜਿਹਾ ਕੰਟੈਂਟ ਵਾਰ-ਵਾਰ ਬਣਾਇਆ ਜਾ ਰਿਹਾ ਹੈ, ਉਸ ਵਿੱਚ ਕ੍ਰਿਏਟਿਵਿਟੀ ਬਹੁਤ ਘੱਟ ਹੈ।"
ਦੱਸ ਦੇਈਏ ਕਿ ਛਾਬੜਾ ਨੇ ਭਾਵੇਂ ਆਪਣੀ ਪੋਸਟ ਵਿੱਚ ਰੋਹਿਤ ਦਾ ਨਾਂ ਨਹੀਂ ਲਿਆ ਪਰ ਇਹ ਟਿੱਪਣੀ ਅਦਾਕਾਰ ਦੇ ਬਿਆਨ ਨੂੰ ਲੈ ਕੇ ਹੋ ਰਹੀ ਆਲੋਚਨਾ ਦੇ ਵਿਚਕਾਰ ਆਈ ਹੈ। ਇਸ ਲਈ ਕਈ ਲੋਕਾਂ ਦਾ ਮੰਨਣਾ ਹੈ ਕਿ ਛਾਬੜਾ ਦੀ ਇਹ ਪੋਸਟ ਚੱਲ ਰਹੀ ਚਰਚਾ ਦਾ ਹੀ ਜਵਾਬ ਸੀ।