ਰਸ਼ਮਿਕਾ ਮੰਦਾਨਾ ਨੇ 400 ਪਰਿਵਾਰਾਂ ਦੀ ਚੁੱਕੀ ਜ਼ਿੰਮੇਵਾਰੀ, ‘ਰਣਬਾਲੀ’ ਦੀ ‘ਜੈਅੰਮਾ’ ਦੇ ਇਸ ਨੇਕ ਕਦਮ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਵਿਆਹ ਤੋਂ ਬਾਅਦ ਪਹਿਲੀ ਵਾਰ ਫ਼ਿਲਮ ‘ਰਣਬਾਲੀ’ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਵਿੱਚ ਰਸ਼ਮਿਕਾ ‘ਜੈਅੰਮਾ’ ਦਾ ਮਜ਼ਬੂਤ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਹਾਲ ਹੀ ਵਿੱਚ ਅਦਾਕਾਰਾ ਨੇ ਦੱਸਿਆ ਕਿ ਇਸ ਕਿਰਦਾਰ ਅਤੇ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਵਾਂ ਵਿੱਚੋਂ ਇੱਕ ’ਤੇ ਆਧਾਰਿਤ ਇਸ ਫ਼ਿਲਮ ਨੇ ਉਨ੍ਹਾਂ ਨੂੰ ਕਾਫ਼ੀ ਪ੍ਰੇਰਿਤ ਕੀਤਾ ਹੈ।
Publish Date: Wed, 14 Oct 2026 03:58 PM (IST)
Updated Date: Wed, 14 Oct 2026 03:59 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ - ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਵਿਆਹ ਤੋਂ ਬਾਅਦ ਪਹਿਲੀ ਵਾਰ ਫ਼ਿਲਮ ‘ਰਣਬਾਲੀ’ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਵਿੱਚ ਰਸ਼ਮਿਕਾ ‘ਜੈਅੰਮਾ’ ਦਾ ਮਜ਼ਬੂਤ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਹਾਲ ਹੀ ਵਿੱਚ ਅਦਾਕਾਰਾ ਨੇ ਦੱਸਿਆ ਕਿ ਇਸ ਕਿਰਦਾਰ ਅਤੇ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਵਾਂ ਵਿੱਚੋਂ ਇੱਕ ’ਤੇ ਆਧਾਰਿਤ ਇਸ ਫ਼ਿਲਮ ਨੇ ਉਨ੍ਹਾਂ ਨੂੰ ਕਾਫ਼ੀ ਪ੍ਰੇਰਿਤ ਕੀਤਾ ਹੈ।
‘ਰਣਬਾਲੀ’ ਵਿੱਚ ਜੈਅੰਮਾ ਦੇ ਕਿਰਦਾਰ ਤੋਂ ਰਸ਼ਮਿਕਾ ਮੰਦਾਨਾ ਇੰਨੀ ਪ੍ਰੇਰਿਤ ਹੋਈ ਕਿ ਉਨ੍ਹਾਂ ਨੇ ਅਸਲ ਜ਼ਿੰਦਗੀ ਵਿੱਚ 400 ਪਰਿਵਾਰਾਂ ਦੀ ਜ਼ਿੰਮੇਵਾਰੀ ਚੁੱਕਣ ਦਾ ਫ਼ੈਸਲਾ ਕੀਤਾ। ਅਦਾਕਾਰਾ ਦੀ ਇਹ ਪਹਿਲ ਲੋੜਵੰਦ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵੱਲ ਇੱਕ ਵੱਡਾ ਕਦਮ ਹੈ।
ਤਿੰਨ ਮਹੀਨਿਆਂ ਤੱਕ 400 ਪਰਿਵਾਰਾਂ ਦੀ ਦੇਖਭਾਲ ਕਰਨਗੇ ਰਸ਼ਮਿਕਾ ਰਸ਼ਮਿਕਾ ਮੰਦਾਨਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਹ ਆਮ ਤੌਰ ’ਤੇ ਅਜਿਹੀਆਂ ਗੱਲਾਂ ਨਿੱਜੀ ਰੱਖਣਾ ਹੀ ਪਸੰਦ ਕਰਦੀ ਹੈ। ਪਰ ਉਹ ਇਹ ਜਾਣਕਾਰੀ ਲੋਕਾਂ ਨਾਲ ਇਸ ਲਈ ਸਾਂਝੀ ਕਰ ਰਹੀ ਹੈ ਤਾਂ ਜੋ ਜਿਸ ਤਰ੍ਹਾਂ ਉਹ ‘ਰਣਬਾਲੀ’ ਵਿੱਚ ਆਪਣੇ ਜੈਅੰਮਾ ਦੇ ਕਿਰਦਾਰ ਤੋਂ ਪ੍ਰੇਰਿਤ ਹੋਈ ਹੈ, ਉਸੇ ਤਰ੍ਹਾਂ ਹੋਰ ਲੋਕ ਵੀ ਪ੍ਰੇਰਿਤ ਹੋ ਸਕਣ।
ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ, “ਮੈਂ 400 ਪਰਿਵਾਰਾਂ ਨੂੰ ਗੋਦ ਲਿਆ ਹੈ। ਮੈਂ ਤਿੰਨ ਮਹੀਨਿਆਂ ਤੱਕ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੀ ਹਾਂ ਅਤੇ ਇਸ ਤੋਂ ਬਾਅਦ ਅਗਲੇ ਇੱਕ ਸਾਲ ਤੱਕ ਵੀ ਇਸ ਸਿਲਸਿਲੇ ਨੂੰ ਜਾਰੀ ਰੱਖਣਾ ਚਾਹੁੰਦੀ ਹਾਂ। ਮੈਨੂੰ ਉਮੀਦ ਹੈ ਕਿ ਇਸ ਨਾਲ ਇਨ੍ਹਾਂ ਪਰਿਵਾਰਾਂ ਦੇ ਰਾਸ਼ਨ ਦਾ ਖ਼ਰਚ ਬਚੇਗਾ ਅਤੇ ਉਹ ਇਸ ਪੈਸੇ ਦੀ ਬੱਚਤ ਕਰਕੇ ਆਪਣੇ ਭਵਿੱਖ ਨੂੰ ਬਿਹਤਰ ਬਣਾ ਸਕਣਗੇ।”
‘ਇਹ ਛੋਟਾ ਜਿਹਾ ਕੰਮ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ’ ਰਸ਼ਮਿਕਾ ਮੰਦਾਨਾ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, “ਤੁਹਾਡੇ ਵੱਲੋਂ ਕੀਤੀ ਗਈ ਇੱਕ ਛੋਟੀ ਜਿਹੀ ਨੇਕੀ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। ਨੇਕ ਕੰਮ ਕਰਨ ਲਈ ਤੁਹਾਨੂੰ ਕੁਝ ਬਹੁਤ ਵੱਡਾ ਕਰਨ ਦੀ ਲੋੜ ਨਹੀਂ ਹੈ। ਆਓ, ਆਪਾਂ ਸਾਰੇ ਇੱਕ ਛੋਟੀ ਜਿਹੀ ਪਹਿਲ ਨਾਲ ਸ਼ੁਰੂਆਤ ਕਰੀਏ।
ਯਕੀਨ ਮੰਨੋ, ਇਨ੍ਹਾਂ ਚਿਹਰਿਆਂ ਦੀ ਮੁਸਕਰਾਹਟ ਮੇਰੇ ਲਈ ਉਨ੍ਹਾਂ ਸਾਰੀਆਂ ਰਾਤਾਂ ਦੀ ਜਾਗ, ਸੱਟਾਂ, ਸੰਘਰਸ਼ਾਂ, ਦਰਦ, ਹੰਝੂਆਂ ਅਤੇ ਉਨ੍ਹਾਂ ਸਾਰੀਆਂ ਮੁਸ਼ਕਲਾਂ ਨਾਲੋਂ ਕਿਤੇ ਵੱਧ ਕੀਮਤੀ ਹੈ, ਜਿਨ੍ਹਾਂ ਵਿੱਚੋਂ ਮੈਨੂੰ ਆਪਣੇ ਕੰਮਕਾਜੀ ਸਾਲਾਂ ਦੌਰਾਨ ਲੰਘਣਾ ਪਿਆ ਹੈ। ਇਹ ਸਭ ਕੁਝ ਮੇਰੇ ਲਈ ਅਨਮੋਲ ਹੈ।”
ਕਦੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਫ਼ਿਲਮ ‘ਰਣਬਾਲੀ’?
ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ ‘ਰਣਬਾਲੀ’ ਦੀ ਗੱਲ ਕਰੀਏ ਤਾਂ ਇਹ ਫ਼ਿਲਮ 16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਵਿਜੇ ਅਤੇ ਰਸ਼ਮਿਕਾ ਤੋਂ ਇਲਾਵਾ ਅਰਨੋਲਡ ਵੋਸਲੂ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।
ਰਾਹੁਲ ਸਾਂਕ੍ਰਿਤਿਆਨ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਤੇਲਗੂ ਦੇ ਨਾਲ-ਨਾਲ ਹਿੰਦੀ, ਤਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ।