ਸੰਗੀਤ ਪਾਰਟੀ 'ਚ ਰਸ਼ਮਿਕਾ ਮੰਦਾਨਾ ਨੇ 'ਹੋਣ ਵਾਲੇ ਪਤੀ' ਵਿਜੇ ਨੂੰ ਦਿੱਤਾ ਸਰਪ੍ਰਾਈਜ਼, 'ਪੁਸ਼ਪਾ 2' ਦੇ ਗੀਤ 'ਤੇ ਕੀਤਾ ਜ਼ਬਰਦਸਤ ਡਾਂਸ
ਰਸ਼ਮਿਕਾ ਨੇ ਸੰਗੀਤ ਸੈਰੇਮਨੀ ਵਿੱਚ ਵਿਜੈ ਲਈ ਇੱਕ ਖ਼ਾਸ ਸਰਪ੍ਰਾਈਜ਼ ਪਲਾਨ ਕੀਤਾ ਸੀ। ਉਨ੍ਹਾਂ ਨੇ ਆਪਣੀ ਸੁਪਰਹਿੱਟ ਫ਼ਿਲਮ 'ਪੁਸ਼ਪਾ 2' ਦੇ ਮਸ਼ਹੂਰ ਗੀਤ 'ਅੰਗਾਰੋਂ' 'ਤੇ ਸ਼ਾਨਦਾਰ ਡਾਂਸ ਕੀਤਾ। ਰਸ਼ਮਿਕਾ ਦਾ ਇਹ ਅੰਦਾਜ਼ ਦੇਖ ਕੇ ਵਿਜੈ ਵੀ ਕਾਫੀ ਖੁਸ਼ ਹੋਏ। ਦੱਸਿਆ ਜਾ ਰਿਹਾ ਹੈ ਕਿ ਵਿਜੇ ਦੀ ਮਾਂ ਆਪਣੀ ਹੋਣ ਵਾਲੀ ਨੂੰਹ ਦਾ ਡਾਂਸ ਦੇਖ ਕੇ ਭਾਵੁਕ ਹੋ ਗਈ।
Publish Date: Thu, 26 Feb 2026 11:50 AM (IST)
Updated Date: Thu, 26 Feb 2026 11:57 AM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : ਗਲੈਮਰ ਜਗਤ ਦੀ ਮਸ਼ਹੂਰ ਜੋੜੀ ਰਸ਼ਮਿਕਾ ਮੰਦਾਨਾ ਅਤੇ ਵਿਜੈ ਦੇਵਰਕੋਂਡਾ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅੱਜ ਦੋਵੇਂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ। ਸਾਲਾਂ ਤੱਕ ਆਪਣੇ ਰਿਸ਼ਤੇ ਨੂੰ ਛੁਪਾ ਕੇ ਰੱਖਣ ਤੋਂ ਬਾਅਦ ਹੁਣ ਇਹ ਜੋੜੀ ਅਧਿਕਾਰਤ ਤੌਰ 'ਤੇ 'ਮਿਸਟਰ ਐਂਡ ਮਿਸਿਜ਼' ਬਣਨ ਜਾ ਰਹੀ ਹੈ।
ਹਲਦੀ ਤੋਂ ਬਾਅਦ ਹੋਇਆ ਸ਼ਾਨਦਾਰ ਸੰਗੀਤ
25 ਫਰਵਰੀ 2026 ਨੂੰ ਵਿਜੈ ਅਤੇ ਰਸ਼ਮਿਕਾ ਦੀ ਹਲਦੀ ਦੀ ਰਸਮ ਹੋਈ ਸੀ। ਇਸ ਤੋਂ ਬਾਅਦ ਸ਼ਾਮ ਨੂੰ ਸੰਗੀਤ ਫੰਕਸ਼ਨ ਦਾ ਆਯੋਜਨ ਕੀਤਾ ਗਿਆ, ਜਿੱਥੇ ਦੋਵਾਂ ਨੇ ਹੱਥਾਂ ਵਿੱਚ ਹੱਥ ਪਾ ਕੇ ਐਂਟਰੀ ਲਈ।
ਰਸ਼ਮਿਕਾ ਦਾ ਖ਼ਾਸ ਸਰਪ੍ਰਾਈਜ਼
ਖ਼ਬਰਾਂ ਮੁਤਾਬਕ, ਰਸ਼ਮਿਕਾ ਨੇ ਸੰਗੀਤ ਸੈਰੇਮਨੀ ਵਿੱਚ ਵਿਜੈ ਲਈ ਇੱਕ ਖ਼ਾਸ ਸਰਪ੍ਰਾਈਜ਼ ਪਲਾਨ ਕੀਤਾ ਸੀ। ਉਨ੍ਹਾਂ ਨੇ ਆਪਣੀ ਸੁਪਰਹਿੱਟ ਫ਼ਿਲਮ 'ਪੁਸ਼ਪਾ 2' ਦੇ ਮਸ਼ਹੂਰ ਗੀਤ 'ਅੰਗਾਰੋਂ' 'ਤੇ ਸ਼ਾਨਦਾਰ ਡਾਂਸ ਕੀਤਾ। ਰਸ਼ਮਿਕਾ ਦਾ ਇਹ ਅੰਦਾਜ਼ ਦੇਖ ਕੇ ਵਿਜੈ ਵੀ ਕਾਫੀ ਖੁਸ਼ ਹੋਏ। ਦੱਸਿਆ ਜਾ ਰਿਹਾ ਹੈ ਕਿ ਵਿਜੇ ਦੀ ਮਾਂ ਆਪਣੀ ਹੋਣ ਵਾਲੀ ਨੂੰਹ ਦਾ ਡਾਂਸ ਦੇਖ ਕੇ ਭਾਵੁਕ ਹੋ ਗਈ।
ਉਦੈਪੁਰ 'ਚ ਅੱਜ ਹੋਵੇਗਾ ਵਿਆਹ
ਰਸ਼ਮਿਕਾ ਮੰਦਾਨਾ ਅਤੇ ਵਿਜੈ ਦੇਵਰਕੋਂਡਾ ਅੱਜ ਯਾਨੀ 26 ਫਰਵਰੀ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਕਰ ਰਹੇ ਹਨ। ਇਸ ਵਿਆਹ ਵਿੱਚ ਸਿਰਫ਼ ਨਜ਼ਦੀਕੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ। ਵਿਆਹ ਤੋਂ ਬਾਅਦ ਇੱਕ ਸ਼ਾਨਦਾਰ ਵੈਡਿੰਗ ਰਿਸੈਪਸ਼ਨ ਦਿੱਤੀ ਜਾਵੇਗੀ, ਜਿਸ ਵਿੱਚ ਫ਼ਿਲਮੀ ਜਗਤ ਦੀਆਂ ਵੱਡੀਆਂ ਹਸਤੀਆਂ ਸ਼ਾਮਲ ਹੋਣਗੀਆਂ।
ਕਿਵੇਂ ਸ਼ੁਰੂ ਹੋਈ ਲਵ ਸਟੋਰੀ
ਇਨ੍ਹਾਂ ਦੋਵਾਂ ਦੀ ਪ੍ਰੇਮ ਕਹਾਣੀ ਫ਼ਿਲਮ 'ਗੀਤਾ ਗੋਵਿੰਦਮ' ਅਤੇ 'ਡੀਅਰ ਕਾਮਰੇਡ' ਦੇ ਸੈੱਟ ਤੋਂ ਸ਼ੁਰੂ ਹੋਈ ਸੀ ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਖੁੱਲ੍ਹ ਕੇ ਸਵੀਕਾਰ ਨਹੀਂ ਸੀ ਕੀਤਾ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਕੱਠੀਆਂ ਤਸਵੀਰਾਂ ਹਮੇਸ਼ਾ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।