'Ramayana ਨੂੰ ਆਸਕਰ...' ਮਹਾਰਾਸ਼ਟਰ ਦੇ CM ਦੇਵੇਂਦਰ ਫੜਨਵੀਸ ਨੂੰ 4000 ਕਰੋੜੀ ਫ਼ਿਲਮ ਤੋਂ ਵੱਡੀਆਂ ਉਮੀਦਾਂ, ਦਿੱਤਾ ਵੱਡਾ ਬਿਆਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ (Devendra Fadanvis) ਨੇ 6 ਅਗਸਤ ਨੂੰ ਕਿਹਾ ਕਿ ਜੇਕਰ ਨਿਤੇਸ਼ ਤਿਵਾੜੀ ਦੀ 'ਰਾਮਾਇਣ' ਨੂੰ ਆਸਕਰ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਅਕੈਡਮੀ ਅਵਾਰਡਸ ਦੀ ਜਿਊਰੀ ਤੋਂ ਬਹੁਤ ਨਿਰਾਸ਼ਾ ਹੋਵੇਗੀ। ਉਨ੍ਹਾਂ ਨੇ ਇਹ ਗੱਲ ਪ੍ਰੋਡਿਊਸਰ ਨਮਿਤ ਮਲਹੋਤਰਾ ਦੇ 'ਪ੍ਰਾਈਮ ਫੋਕਸ ਸਟੂਡੀਓ' ਦੇ ਉਦਘਾਟਨ ਦੌਰਾਨ ਕਹੀ।
Publish Date: Fri, 07 Aug 2026 12:50 PM (IST)
Updated Date: Fri, 07 Aug 2026 12:56 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਦੀਵਾਲੀ 2026 'ਤੇ ਰਿਲੀਜ਼ ਹੋਣ ਵਾਲੀ 'ਰਾਮਾਇਣ' (Ramayana) ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਬਣ ਗਈ ਹੈ। ਖ਼ਾਸ ਕਰਕੇ ਜਦੋਂ ਤੋਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਇਸ ਨੂੰ ਲੈ ਕੇ ਦਰਸ਼ਕਾਂ ਦੀਆਂ ਉਮੀਦਾਂ ਹੋਰ ਵੀ ਵਧ ਗਈਆਂ ਹਨ। ਇਸ ਦੌਰਾਨ ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਜੇਕਰ ਫ਼ਿਲਮ ਮੇਕਰ ਨਿਤੇਸ਼ ਤਿਵਾੜੀ ਦੀ 'ਰਾਮਾਇਣ' ਆਸਕਰ ਨਹੀਂ ਜਿੱਤਦੀ ਹੈ ਤਾਂ ਉਨ੍ਹਾਂ ਨੂੰ ਨਿਰਾਸ਼ਾ ਹੋਵੇਗੀ।
ਉਨ੍ਹਾਂ ਨੇ ਰਣਬੀਰ ਕਪੂਰ (Ranbir Kapoor), ਸਾਈ ਪੱਲਵੀ (Sai Pallavi) ਅਤੇ ਯਸ਼ (Yash) ਸਟਾਰਰ ਇਸ ਫ਼ਿਲਮ ਨੂੰ 'ਮਿਲੇਨੀਅਮ ਦੀ ਫ਼ਿਲਮ' (ਹਜ਼ਾਰ ਸਾਲ ਵਿੱਚ ਇੱਕ ਵਾਰ ਬਣਨ ਵਾਲੀ ਫ਼ਿਲਮ) ਦੱਸਿਆ ਹੈ।
ਫ਼ਿਲਮ ਨੂੰ ਆਸਕਰ ਨਾ ਮਿਲਣ 'ਤੇ ਸੀਐਮ ਨੂੰ ਹੋਵੇਗੀ ਨਿਰਾਸ਼ਾ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ (Devendra Fadanvis) ਨੇ 6 ਅਗਸਤ ਨੂੰ ਕਿਹਾ ਕਿ ਜੇਕਰ ਨਿਤੇਸ਼ ਤਿਵਾੜੀ ਦੀ 'ਰਾਮਾਇਣ' ਨੂੰ ਆਸਕਰ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਅਕੈਡਮੀ ਅਵਾਰਡਸ ਦੀ ਜਿਊਰੀ ਤੋਂ ਬਹੁਤ ਨਿਰਾਸ਼ਾ ਹੋਵੇਗੀ। ਉਨ੍ਹਾਂ ਨੇ ਇਹ ਗੱਲ ਪ੍ਰੋਡਿਊਸਰ ਨਮਿਤ ਮਲਹੋਤਰਾ ਦੇ 'ਪ੍ਰਾਈਮ ਫੋਕਸ ਸਟੂਡੀਓ' ਦੇ ਉਦਘਾਟਨ ਦੌਰਾਨ ਕਹੀ।
ਸੀਐਮ ਨੇ ਕਿਹਾ, 'ਜੇਕਰ 'ਰਾਮਾਇਣ' ਨੂੰ ਆਸਕਰ ਨਹੀਂ ਮਿਲਦਾ ਹੈ ਤਾਂ ਮੈਨੂੰ ਅਕੈਡਮੀ ਅਵਾਰਡਸ ਦੀ ਜਿਊਰੀ ਤੋਂ ਬਹੁਤ ਨਿਰਾਸ਼ਾ ਹੋਵੇਗੀ। ਇਹ ਸਿਰਫ਼ ਇੱਕ ਦਹਾਕੇ ਦੀ ਨਹੀਂ, ਸਗੋਂ ਇੱਕ ਸਦੀ (ਮਿਲੇਨੀਅਮ) ਦੀ ਫ਼ਿਲਮ ਹੈ।' ਉਨ੍ਹਾਂ ਦੀਆਂ ਇਹ ਗੱਲਾਂ ਉਸ ਸਮੇਂ ਸਾਹਮਣੇ ਆਈਆਂ ਜਦੋਂ ਹਾਲ ਹੀ ’ਚ 'ਰਾਮਾਇਣ' ਦੇ ਮੇਕਰਸ ਨੇ ਇਸ ਮੋਸਟ ਅਵੇਟਿਡ ਫ਼ਿਲਮ ਦੀ ਰਿਲੀਜ਼ ਦੀ ਯੋਜਨਾ ਦਾ ਐਲਾਨ ਕੀਤਾ ਹੈ।
ਕੀ ਹੈ ਰਾਮਾਇਣ ਦੀ ਰਿਲੀਜ਼ ਦਾ ਪਲਾਨ
ਨਮਿਤ ਮਲਹੋਤਰਾ ਦੁਆਰਾ ਪ੍ਰੋਡਿਊਸ ਅਤੇ ਨਿਤੇਸ਼ ਤਿਵਾੜੀ ਦੁਆਰਾ ਡਾਇਰੈਕਟ ਕੀਤੀ ਗਈ 'ਰਾਮਾਇਣ' ਦਾ ਪਹਿਲਾ ਭਾਗ 6 ਨਵੰਬਰ, 2026 ਨੂੰ, ਯਾਨੀ ਦੀਵਾਲੀ ਤੋਂ ਦੋ ਦਿਨ ਪਹਿਲਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗਾ। ਦੂਜਾ ਭਾਗ ਦੀਵਾਲੀ 2027 ਦੇ ਆਸਪਾਸ ਆਉਣ ਦੀ ਉਮੀਦ ਹੈ, ਹਾਲਾਂਕਿ 'ਰਾਮਾਇਣ: ਪਾਰਟ 2' ਦੀ ਰਿਲੀਜ਼ ਦੀ ਸਹੀ ਤਾਰੀਖ਼ ਅਜੇ ਐਲਾਨ ਨਹੀਂ ਕੀਤੀ ਗਈ ਹੈ।
ਨਵਾਂ ਇੰਗਲਿਸ਼ ਟ੍ਰੇਲਰ
ਰਿਲੀਜ਼ ਦੀ ਤਾਰੀਖ਼ ਦੇ ਐਲਾਨ ਦੇ ਨਾਲ, ਮੇਕਰਸ ਨੇ ਇੰਗਲਿਸ਼ ਭਾਸ਼ਾ ਦਾ ਇੱਕ ਟ੍ਰੇਲਰ ਵੀ ਜਾਰੀ ਕੀਤਾ, ਜਿਸ ’ਚ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀ ਇੱਕ ਹੋਰ ਝਲਕ ਦਿਖਾਈ ਗਈ। ਆਮ ਡੱਬ ਕੀਤੇ ਗਏ ਟ੍ਰੇਲਰ ਦੇ ਉਲਟ, ਇਸ ਵਰਜਨ ’ਚ ਕਿਰਦਾਰਾਂ ਨੂੰ ਇੰਗਲਿਸ਼ ਡਾਇਲਾਗ ਬੋਲਦੇ ਹੋਏ ਦਿਖਾਇਆ ਗਿਆ ਹੈ।
ਰਾਮਾਇਣ ਬਾਰੇ
ਰਾਮਾਇਣ ’ਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਸੀਤਾ ਅਤੇ ਯਸ਼ ਰਾਵਣ ਦੀ ਭੂਮਿਕਾ ਵਿੱਚ ਹਨ, ਜਦੋਂ ਕਿ ਰਵੀ ਦੂਬੇ ਲਛਮਣ ਦਾ ਕਿਰਦਾਰ ਨਿਭਾ ਰਹੇ ਹਨ। ਇਸ ਤੋਂ ਇਲਾਵਾ ਸੰਨੀ ਦਿਓਲ (Sunny Deol) ਹਨੂੰਮਾਨ ਦੀ ਭੂਮਿਕਾ ’ਚ ਅਤੇ ਰੁਕੁਲ ਪ੍ਰੀਤ ਸਿੰਘ ਸ਼ੂਰਪਣਖਾ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ਨੂੰ ਨਿਤੇਸ਼ ਤਿਵਾੜੀ ਡਾਇਰੈਕਟ ਅਤੇ ਨਮਿਤ ਮਲਹੋਤਰਾ ਪ੍ਰੋਡਿਊਸ ਕਰ ਰਹੇ ਹਨ।