ਅਦਾਕਾਰ ਰਾਜਪਾਲ ਯਾਦਵ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆ ਗਏ ਹਨ। ਬਾਹਰ ਆਉਂਦਿਆਂ ਹੀ ਰਾਜਪਾਲ ਯਾਦਵ ਨੇ ਸਭ ਤੋਂ ਪਹਿਲਾਂ ਜਸ਼ਨ ਮਨਾਇਆ ਹੈ ਅਤੇ ਇਹ ਜਸ਼ਨ ਉਨ੍ਹਾਂ ਦੇ ਘਰ ਵਿੱਚ ਹੋਇਆ ਹੈ, ਜਾਂ ਫਿਰ ਇੰਝ ਕਹਿ ਸਕਦੇ ਹਾਂ ਕਿ ਇਹ ਜਸ਼ਨ ਉਨ੍ਹਾਂ ਦੇ ਘਰ ਵਿੱਚ ਚੱਲ ਰਿਹਾ ਹੈ। ਅਸਲ ਵਿੱਚ ਰਾਜਪਾਲ ਯਾਦਵ ਜੇਲ੍ਹ ਤੋਂ ਬਾਹਰ ਆਉਂਦੇ ਹੀ ਆਪਣੀ ਭਤੀਜੀ ਦੇ ਵਿਆਹ ਵਿੱਚ ਪਹੁੰਚੇ ਹਨ ਅਤੇ ਇੱਥੇ ਉਨ੍ਹਾਂ ਨੇ ਖੂਬ ਮਾਹੌਲ ਬਣਾਇਆ ਹੈ।

ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਵਿਆਹ 'ਚ ਰੋਟੀਆਂ ਵੇਲਦੇ ਹੋਏ ਅਤੇ ਹਲਵਾਈਆਂ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਇਹ ਕਹਿੰਦੇ ਹੋਏ ਵੀ ਸੁਣਾਈ ਦਿੱਤੇ ਕਿ ਇੰਨੇ ਸਾਲਾਂ ਬਾਅਦ ਵੀ ਉਹ ਕੁਝ ਭੁੱਲੇ ਨਹੀਂ ਹਨ। ਇਸ ਤੋਂ ਪਹਿਲਾਂ ਰਾਜਪਾਲ ਯਾਦਵ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਸਲਮਾਨ ਖਾਨ ਦੇ ਗਾਣੇ 'ਤੇਰੀ ਚੁਨਰੀਆ' 'ਤੇ ਨੱਚਦੇ ਦਿਖਾਈ ਦਿੱਤੇ ਸਨ।
ਭਤੀਜੀ ਦੀ ਵਿਦਾਈ ਵੇਲੇ ਗਲੇ ਲੱਗ ਕੇ ਭਾਵੁਕ ਹੋਏ ਰਾਜਪਾਲ
ਜਦੋਂ ਚਾਚਾ ਰਾਜਪਾਲ ਯਾਦਵ ਆਪਣੀ ਭਤੀਜੀ ਦੇ ਵਿਆਹ ਵਿੱਚ ਪਹੁੰਚੇ, ਤਾਂ ਇਹ ਪਲ ਉਨ੍ਹਾਂ ਲਈ ਬਹੁਤ ਭਾਵੁਕ ਸੀ। ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਰਾਜਪਾਲ ਨੇ ਇੱਕ ਔਖੀ ਪ੍ਰੀਖਿਆ ਦਿੱਤੀ ਹੈ ਅਤੇ ਇਹ ਪ੍ਰੀਖਿਆ ਜੇਲ੍ਹ ਦੀਆਂ ਸੀਖਾਂ ਪਿੱਛੇ ਰਹਿਣ ਦੀ ਸੀ।
ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਭਤੀਜੀ ਦੇ ਵਿਆਹ ਤੋਂ ਪਹਿਲਾਂ ਉਹ 9 ਕਰੋੜ ਦੇ ਕਰਜ਼ੇ ਵਾਲੇ ਕੇਸ ਵਿੱਚ ਜੇਲ੍ਹ ਤੋਂ ਬਾਹਰ ਆ ਜਾਣਗੇ ਅਤੇ ਅਜਿਹਾ ਹੀ ਹੋਇਆ। ਵਿਆਹ ਦੀਆਂ ਵੀਡੀਓਜ਼ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿੱਥੇ ਰਾਜਪਾਲ ਯਾਦਵ ਆਪਣੀ ਭਤੀਜੀ ਦੀ ਵਿਦਾਈ ਵੇਲੇ ਉਸ ਨੂੰ ਗਲੇ ਲਗਾ ਕੇ ਕਾਫੀ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ।
#Watch | After his release from Tihar Jail, Rajpal Yadav returned to his village to attend his niece’s wedding, where emotions took over during her farewell ceremony. The actor was seen visibly moved at the bidaai, a heartfelt moment that resonated with fans and highlighted the… pic.twitter.com/3OdyEkD6cZ
— The Daily Jagran (@TheDailyJagran) February 20, 2026
ਤੁਹਾਨੂੰ ਦੱਸ ਦੇਈਏ ਕਿ ਰਾਜਪਾਲ ਯਾਦਵ ਨੇ ਸਾਲ 2012 ਵਿੱਚ ਇੱਕ ਫਿਲਮ ਬਣਾਈ ਸੀ, ਜਿਸ ਲਈ ਉਨ੍ਹਾਂ ਨੇ ਦਿੱਲੀ ਦੀ ਇੱਕ ਕੰਪਨੀ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਫਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਪਰ ਕਰਜ਼ਾ ਵਧਦਾ ਗਿਆ ਅਤੇ 9 ਕਰੋੜ ਤੱਕ ਪਹੁੰਚ ਗਿਆ।
Rajpal Yadav जेल से रिहा होने के बाद अपने गांव शाहजहांपुर पहुंचे और भतीजी की मेहंदी में डांस करते नजर आए।#RajpalYadav #ChequeBounceCase pic.twitter.com/JPOS1fVCUx
— PRIYA RANA (@priyarana3101) February 19, 2026
ਸਾਲ 2012 ਤੋਂ ਚੱਲ ਰਿਹਾ ਇਹ ਕੇਸ ਸਾਲ 2026 ਵਿੱਚ ਉਨ੍ਹਾਂ ਦੀ ਜੇਲ੍ਹ ਯਾਤਰਾ ਦਾ ਕਾਰਨ ਬਣਿਆ। ਇਸ ਮੁਸ਼ਕਲ ਘੜੀ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਅਤੇ ਫਿਲਮ ਨਿਰਮਾਤਾਵਾਂ ਨੇ ਉਨ੍ਹਾਂ ਦੀ ਮਦਦ ਕੀਤੀ। ਫਿਲਹਾਲ ਰਾਜਪਾਲ ਅੰਤਰਿਮ ਜ਼ਮਾਨਤ 'ਤੇ ਬਾਹਰ ਹਨ ਅਤੇ ਢਾਈ ਕਰੋੜ ਰੁਪਏ ਭਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਮਾਰਚ ਨੂੰ ਹੋਣੀ ਤੈਅ ਹੈ।