ਹਸਪਤਾਲ ਤੋਂ ਡਿਸਚਾਰਜ ਹੋਏ Rajesh Sharma, ਕੀੜੇ ਦੇ ਕੱਟਣ ਤੋਂ ਬਾਅਦ ਹੋਏ ਸਨ ਭਰਤੀ; ਜਲਦ ਸ਼ੂਟਿੰਗ 'ਤੇ ਪਰਤਣਗੇ ਐਕਟਰ
ਇਸ ਮਹੀਨੇ ਦੀ ਸ਼ੁਰੂਆਤ ’ਚ ਖ਼ਬਰ ਆਈ ਸੀ ਕਿ ਹੈਦਰਾਬਾਦ ਦੇ ਰਾਮੋਜੀ ਫ਼ਿਲਮ ਸਿਟੀ ਵਿੱਚ ਐਕਟਰ ਰਾਜੇਸ਼ ਸ਼ਰਮਾ (Rajesh Sharma) ਨੂੰ ਸ਼ੂਟਿੰਗ ਦੌਰਾਨ ਕਿਸੇ ਕੀੜੇ ਨੇ ਕੱਟ ਲਿਆ ਹੈ। ਰਾਜੇਸ਼ ਉੱਥੇ ਪ੍ਰਭਾਸ ਦੀ ਆਉਣ ਵਾਲੀ ਫ਼ਿਲਮ 'ਫ਼ੌਜੀ' ਦੀ ਸ਼ੂਟਿੰਗ ਕਰ ਰਹੇ ਸਨ।
Publish Date: Sat, 18 Jul 2026 02:57 PM (IST)
Updated Date: Sat, 18 Jul 2026 03:01 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਇਸ ਮਹੀਨੇ ਦੀ ਸ਼ੁਰੂਆਤ ’ਚ ਖ਼ਬਰ ਆਈ ਸੀ ਕਿ ਹੈਦਰਾਬਾਦ ਦੇ ਰਾਮੋਜੀ ਫ਼ਿਲਮ ਸਿਟੀ ਵਿੱਚ ਐਕਟਰ ਰਾਜੇਸ਼ ਸ਼ਰਮਾ (Rajesh Sharma) ਨੂੰ ਸ਼ੂਟਿੰਗ ਦੌਰਾਨ ਕਿਸੇ ਕੀੜੇ ਨੇ ਕੱਟ ਲਿਆ ਹੈ। ਰਾਜੇਸ਼ ਉੱਥੇ ਪ੍ਰਭਾਸ ਦੀ ਆਉਣ ਵਾਲੀ ਫ਼ਿਲਮ 'ਫ਼ੌਜੀ' ਦੀ ਸ਼ੂਟਿੰਗ ਕਰ ਰਹੇ ਸਨ।
ਰਾਜੇਸ਼ ਦੀ ਪਾਰਿਵਾਰਿਕ ਦੋਸਤ ਸੁਦੀਪਾ ਚੈਟਰਜੀ ਨੇ ਸੋਸ਼ਲ ਮੀਡੀਆ 'ਤੇ ਇੱਕ ਅਧਿਕਾਰਤ ਬਿਆਨ ਸਾਂਝਾ ਕੀਤਾ ਸੀ, ਜਿਸ ਮੁਤਾਬਕ ਸ਼ੂਟਿੰਗ ਦੌਰਾਨ ਸ਼ਰਮਾ ਨੂੰ ਇੱਕ ਕੀੜੇ ਨੇ ਕੱਟ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਹ ਕੋਲਕਾਤਾ ਗਏ ਅਤੇ ਇਲਾਜ ਲਈ ਢਾਕੂਰੀਆ ਦੇ ਮਨੀਪਾਲ ਹਸਪਤਾਲ ਵਿੱਚ ਭਰਤੀ ਹੋਏ।
ਐਕਟਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਇਸ ਤੋਂ ਬਾਅਦ ਐਕਟਰ ਦੀ ਤਬੀਅਤ ਗੰਭੀਰ ਦੱਸੀ ਜਾ ਰਹੀ ਸੀ। ਹੁਣ ਆਖ਼ਰਕਾਰ ਉਨ੍ਹਾਂ ਦੀ ਸਿਹਤ 'ਤੇ ਹੈਲਥ ਅਪਡੇਟ ਆਇਆ ਹੈ। ਤਾਜ਼ਾ ਜਾਣਕਾਰੀ ਇਹ ਹੈ ਕਿ ਰਾਜੇਸ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਅਜੇ ਮੁੰਬਈ ਵਿੱਚ ਆਪਣੇ ਘਰ 'ਚ ਸਿਹਤਯਾਬ ਹੋ ਰਹੇ ਹਨ।
FWICE (ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼) ਦੇ ਪ੍ਰੈਜ਼ੀਡੈਂਟ ਬੀ.ਐੱਨ. ਤਿਵਾਰੀ ਨੇ ਬਾਲੀਵੁੱਡ ਹੰਗਾਮਾ ਨੂੰ ਦੱਸਿਆ, 'ਰਾਜੇਸ਼ ਸ਼ਰਮਾ ਜੀ ਨੂੰ ਹਾਲ ਹੀ ਵਿੱਚ ਹਸਪਤਾਲ ਤੋਂ ਛੁੱਟੀ ਮਿਲੀ ਹੈ। ਉਹ ਅਜੇ ਮੁੰਬਈ ਵਿੱਚ ਆਪਣੇ ਘਰ ਰਿਕਵਰ ਹੋ ਰਹੇ ਹਨ। ਉਹ ਆਉਣ ਵਾਲੇ ਦਿਨਾਂ ਵਿੱਚ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਲਈ ਵਿਦੇਸ਼ ਵੀ ਜਾਣ ਵਾਲੇ ਹਨ।'
ਅਕਸ਼ੇ ਕੁਮਾਰ ਨੇ ਵੀ ਜਤਾਈ ਸੀ ਚਿੰਤਾ
ਹਾਲਾਂਕਿ, 'ਫ਼ੌਜੀ' ਦੇ ਮੇਕਰਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। 'ਗੁਲਟੇ' ਦੀ ਇੱਕ ਰਿਪੋਰਟ ਮੁਤਾਬਕ, 'ਫ਼ੌਜੀ' ਦੀ ਟੀਮ ਨੇ ਹੈਰਾਨੀ ਜਤਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਰਾਜੇਸ਼ ਨੇ ਆਪਣੀ ਤੈਅ ਸ਼ੂਟਿੰਗ ਦਾ ਸਾਰਾ ਕੰਮ ਇਨ੍ਹਾਂ ਖ਼ਬਰਾਂ ਦੇ ਸਾਹਮਣੇ ਆਉਣ ਤੋਂ ਲਗਪਗ ਇੱਕ ਹਫ਼ਤਾ ਪਹਿਲਾਂ ਹੀ ਪੂਰਾ ਕਰ ਲਿਆ ਸੀ ਅਤੇ ਉਹ ਘਰ ਪਰਤ ਚੁੱਕੇ ਸਨ।
ਇਸ ਤੋਂ ਕੁਝ ਸਮਾਂ ਪਹਿਲਾਂ ਅਕਸ਼ੇ ਕੁਮਾਰ ਨੇ ਵੀ ਇਸ ਸਟਾਰ ਲਈ ਚਿੰਤਾ ਜ਼ਾਹਰ ਕੀਤੀ ਸੀ। ਐਕਟਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ 'ਜਲਦੀ ਠੀਕ ਹੋ ਜਾ, ਅਜੇ ਹੋਰ ਹਸਾਉਣਾ ਹੈ ਤੂੰ।'
ਇਨ੍ਹਾਂ ਫ਼ਿਲਮਾਂ ’ਚ ਕਰ ਚੁੱਕੇ ਹਨ ਕੰਮ
ਇਸ ਮਾਮਲੇ 'ਤੇ ਰਾਜੇਸ਼ ਸ਼ਰਮਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕਿਸੇ ਅਧਿਕਾਰਤ ਬਿਆਨ ਦੀ ਉਡੀਕ ਹੈ। ਪਿਛਲੇ ਕੁਝ ਸਾਲਾਂ ਵਿੱਚ, ਰਾਜੇਸ਼ ਕਈ ਬਿਹਤਰੀਨ ਫ਼ਿਲਮਾਂ ਦਾ ਹਿੱਸਾ ਰਹੇ ਹਨ ਜਿਨ੍ਹਾਂ ਵਿੱਚ 'ਖੋਸਲਾ ਕਾ ਘੋਸਲਾ', 'ਇਸ਼ਕੀਆ', 'ਨੋ ਵਨ ਕਿਲਡ ਜੈਸਿਕਾ', 'ਚਿੱਲਰ ਪਾਰਟੀ', 'ਦੀ ਡਰਟੀ ਪਿਕਚਰ', 'ਸਪੈਸ਼ਲ 26', 'ਤਨੂ ਵੈਡਸ ਮਨੂ ਰਿਟਰਨਜ਼', 'ਬਜਰੰਗੀ ਭਾਈਜਾਨ', 'ਐੱਮ.ਐੱਸ. ਧੋਨੀ: ਦੀ ਅਨਟੋਲਡ ਸਟੋਰੀ', 'ਟਾਇਲਟ: ਏ ਪ੍ਰੇਮ ਕਥਾ', 'ਇੰਡੀਆਜ਼ ਮੋਸਟ ਵਾਂਟੇਡ' ਅਤੇ 'ਭੂਤ ਬੰਗਲਾ' ਵਰਗੀਆਂ ਫ਼ਿਲਮਾਂ ਸ਼ਾਮਲ ਹਨ।