- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਧਿਕਾ ਮਦਾਨ ਨੇ ਬਾਲੀਵੁੱਡ ’ਚ ਆਊਟਸਾਈਡਰ ਹੋਣ ਦੇ ਆਪਣੇ ਦਰਦ ਬਾਰੇ ਗੱਲ ਕੀਤੀ ਹੈ। ਅਦਾਕਾਰਾ ਨੇ ਕਿਹਾ ਕਿ ਹਰ ਦਿਨ ਉਨ੍ਹਾਂ ਲਈ ਫਿਲਮਾਂ ’ਚ ਚੰਗੀ ਪਰਫਾਰਮੈਂਸ ਦੇਣਾ ਇਸ ਲਈ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਦੇ ਨਾਲ ਖੜ੍ਹਨ ਵਾਲਾ ਕੋਈ ਨਹੀਂ ਹੈ।

ਐਂਟਰਟੇਨਮੈਂਟ ਬਿਊਰੋ, ਮੁੰਬਈ : ਕੁਝ ਡਰ ਅਜਿਹੇ ਹੁੰਦੇ ਹਨ, ਜਿਨ੍ਹਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ, ਪਰ ਕੁਝ ਡਰ ਸਮੇਂ ਦੇ ਨਾਲ ਵਧਦੇ ਜਾਂਦੇ ਹਨ। 'ਪਟਾਖਾ' ਤੇ 'ਅੰਗਰੇਜ਼ੀ ਮੀਡੀਅਮ' ਸਮੇਤ ਕਈ ਫਿਲਮਾਂ ’ਚ ਕੰਮ ਕਰ ਚੁੱਕੀ ਰਾਧਿਕਾ ਮਦਾਨ ਲਈ ਅੱਜ ਵੀ ਆਊਟਸਾਈਡਰ ਹੋਣ ਦਾ ਡਰ ਸਭ ਤੋਂ ਵੱਡਾ ਹੈ।
ਰਾਧਿਕਾ ਮਦਾਨ ਨੂੰ ਆਊਟਸਾਈਡਰ ਹੋਣ ਦਾ ਡਰ
ਅੱਜ ਦੇ ਦੌਰ ’ਚ ਕਲਾਕਾਰਾਂ ਲਈ ਸਭ ਤੋਂ ਚੁਣੌਤੀਪੂਰਨ ਕੀ ਹੈ, ਇਸ ਸਵਾਲ ਦਾ ਜਵਾਬ ਦਿੰਦਿਆਂ ਰਾਧਿਕਾ ਨੇ ਕਿਹਾ, "ਕਈ ਲੋਕ ਅਦਾਕਾਰੀ ਨੂੰ ਮੁਸ਼ਕਲ ਮੰਨਦੇ ਹਨ, ਪਰ ਮੇਰੇ ਲਈ ਇਹ ਚੁਣੌਤੀਪੂਰਨ ਨਹੀਂ ਹੈ। ਜੇ ਤੁਹਾਨੂੰ ਸਹੀ ਤਰ੍ਹਾਂ ਦੀਆਂ ਸਕ੍ਰਿਪਟਾਂ ਆਫਰ ਹੋ ਰਹੀਆਂ ਹਨ ਤਾਂ ਅਦਾਕਾਰੀ ਮੁਸ਼ਕਲ ਨਹੀਂ। ਮੇਰੀ ਦਿੱਕਤ ਆਊਟਸਾਈਡਰ ਵਾਲੀ ਹੈ। ਮਨ ’ਚ ਹਮੇਸ਼ਾ ਇੱਕ ਡਰ ਰਹਿੰਦਾ ਹੈ ਕਿ ਕਿਤੇ ਮੈਂ ਆਪਣੇ ਕੰਮ ਨਾਲ ਕੋਈ ਗਲਤੀ ਤਾਂ ਨਹੀਂ ਕਰ ਰਹੀ, ਕਿਉਂਕਿ ਫਿਰ ਮੈਨੂੰ ਦੂਜਾ ਮੌਕਾ ਨਹੀਂ ਮਿਲੇਗਾ।"

ਰਾਧਿਕਾ ਨੇ ਆਪਣੇ ਡਰ ਬਾਰੇ ਅੱਗੇ ਕਿਹਾ, "ਹਰ ਪਰਫਾਰਮੈਂਸ ’ਚ ਮੈਨੂੰ ਚੌਕਾ ਤੇ ਛੱਕਾ ਹੀ ਮਾਰਨਾ ਹੋਵੇਗਾ। ਮੇਰਾ ਇੱਥੇ ਕੋਈ ਨਹੀਂ ਬੈਠਾ, ਜੋ ਮੈਨੂੰ ਸੰਭਾਲ ਲਵੇ। ਜੇ ਮੈਂ ਦੋ-ਤਿੰਨ ਫਿਲਮਾਂ ’ਚ ਔਸਤ ਪੱਧਰ ਦੀ ਪਰਫਾਰਮੈਂਸ ਦੇ ਦਿੱਤੀ ਤਾਂ ਕੋਈ ਇਹ ਕਹਿਣ ਵਾਲਾ ਨਹੀਂ ਹੈ ਕਿ ਬੇਟਾ ਕੋਈ ਗੱਲ ਨਹੀਂ, ਇੱਕ ਹੋਰ ਮੌਕਾ ਦਿੰਦੇ ਹਾਂ, ਚੰਗਾ ਕਰ ਰਹੀ ਹੋ, ਹੋਰ ਬਿਹਤਰ ਹੋ ਜਾਵੋਗੀ। ਇਹੀ ਡਰ ਮੇਰੇ ਅੰਦਰੋਂ ਨਹੀਂ ਜਾ ਰਿਹਾ।"
ਬਿਹਤਰ ਪਰਫਾਰਮੈਂਸ ਲਈ ਕਰਦਾ ਹੈ ਪ੍ਰੇਰਿਤ
ਰਾਧਿਕਾ ਮਦਾਨ ਨੇ ਅੱਗੇ ਕਿਹਾ, "ਹਾਲਾਂਕਿ ਇਹੀ ਡਰ ਮੈਨੂੰ ਬਿਹਤਰ ਪਰਫਾਰਮ ਕਰਨ ਲਈ ਪ੍ਰੇਰਿਤ ਵੀ ਕਰਦਾ ਹੈ। ਮੈਂ ਸਖ਼ਤ ਮਿਹਨਤ ਕਰ ਰਹੀ ਹਾਂ ਤਾਂ ਜੋ ਸਿਰਫ਼ ਚੰਗਾ ਕੰਮ ਹੀ ਕਰਾਂ, ਪਰ ਫਿਲਹਾਲ ਇਹ ਸਮਝ ਨਹੀਂ ਆ ਰਿਹਾ ਕਿ ਇਸ ਡਰ ’ਤੇ ਕਿਵੇਂ ਕਾਬੂ ਪਾਵਾਂ।"
ਟੀਵੀ ਤੋਂ ਸ਼ੁਰੂ ਹੋਇਆ ਸੀ ਰਾਧਿਕਾ ਦਾ ਕਰੀਅਰ
ਰਾਧਿਕਾ ਮਦਾਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਬਾਲੀਵੁੱਡ ’ਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਉਹ ਟੀਵੀ ’ਤੇ ਕਾਫੀ ਕੰਮ ਕਰ ਚੁੱਕੀ ਹੈ। ਸਾਲ 2014 ’ਚ ਅਦਾਕਾਰਾ ਨੇ ਸੀਰੀਅਲ 'ਮੇਰੀ ਆਸ਼ਿਕੀ ਤੁਮ ਸੇ ਹੀ' ’ਚ ਕੰਮ ਕੀਤਾ ਸੀ। ਏਕਤਾ ਕਪੂਰ ਦੇ ਇਸ ਸ਼ੋਅ ’ਚ ਰਾਧਿਕਾ ਨੇ ਇਸ਼ਾਨੀ ਵਾਘੇਲਾ ਦਾ ਮੁੱਖ ਕਿਰਦਾਰ ਨਿਭਾਇਆ ਸੀ। ਇਸ ਸ਼ੋਅ ਨੇ ਉਨ੍ਹਾਂ ਨੂੰ ਘਰ-ਘਰ ’ਚ ਪਛਾਣ ਦਿਵਾਈ।
ਸਾਲ 2018 ’ਚ ਉਨ੍ਹਾਂ ਨੂੰ ਆਪਣੀ ਪਹਿਲੀ ਫਿਲਮ 'ਪਟਾਖਾ' ਮਿਲੀ। ਇਸ ਤੋਂ ਬਾਅਦ ਅਦਾਕਾਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ 'ਮਰਦ ਕੋ ਦਰਦ ਨਹੀਂ ਹੋਤਾ', 'ਅੰਗਰੇਜ਼ੀ ਮੀਡੀਅਮ', 'ਸ਼ਿਦੱਤ' ਤੇ 'ਸਰਫਿਰਾ' ਵਰਗੀਆਂ ਫਿਲਮਾਂ ’ਚ ਕੰਮ ਕੀਤਾ।