'ਹੁਣ ਇਸ ਨੂੰ ਵੀ ਟਰੋਲ ਕਰੋ...' Vicky-Katrina ਦੀ ਨਵੀਂ ਤਸਵੀਰ ਨਾਲ ਇੰਟਰਨੈੱਟ 'ਤੇ ਹੰਗਾਮਾ, ‘ਛਾਵਾ’ ਅਦਾਕਾਰ ਨੂੰ ਲੈ ਕੇ ਆਖੀਆਂ ਇਹ ਗੱਲਾਂ
ਇਸ ਦੌਰਾਨ ਉੱਥੋਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦੀ ਇੱਕ ਤਸਵੀਰ ਖ਼ੂਬ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿੱਚ ਇਹ ਜੋੜੀ ਲੰਡਨ ਦੀ ਸੜਕ 'ਤੇ ਇੱਕ ਫੈਨ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਵਿੱਕੀ ਕੈਜ਼ੂਅਲ ਲੁੱਕ ਵਿੱਚ ਗ੍ਰੇਅ ਸਵੈੱਟਸ਼ਰਟ, ਕੈਪ ਅਤੇ ਚਸ਼ਮਾ ਪਹਿਨੇ ਹੋਏ ਸਨ, ਜੋ ਕੈਜ਼ੂਅਲ 'ਸਟ੍ਰੀਟ ਸਟਾਈਲ' ਲੁੱਕ ਵਿੱਚ ਬਹੁਤ ਰਿਲੈਕਸਡ ਨਜ਼ਰ ਆਏ; ਜਦਕਿ ਕੈਟਰੀਨਾ ਨੇ ਗ੍ਰੇਅ ਰੰਗ ਦੀ ਓਵਰਸਾਈਜ਼ਡ ਜੈਕਟ ਅਤੇ ਸਫ਼ੈਦ ਸ਼ਰਟ ਪਹਿਨੀ ਹੋਈ ਸੀ।
Publish Date: Mon, 12 Oct 2026 01:23 PM (IST)
Updated Date: Mon, 12 Oct 2026 01:27 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਹਾਲ ਹੀ ਵਿੱਚ ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ਼ (Katrina Kaif) ਲੰਡਨ ’ਚ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆਏ। ਕੈਟਰੀਨਾ ਦੇ ਕੋਸਮੈਟਿਕ ਬ੍ਰਾਂਡ 'ਕੇ ਬਿਊਟੀ' (Kay Beauty) ਨੇ ਖ਼ਾਸ ਉਪਲਬਧੀ ਹਾਸਲ ਕੀਤੀ ਹੈ। ਯੂ.ਕੇ. ਵਿੱਚ ਇਸ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ, ਜਿਸ ਦੀ ਵਰ੍ਹੇਗੰਢ ਮਨਾਉਣ ਲਈ ਅਦਾਕਾਰਾ ਉੱਥੇ ਗਈ ਸੀ।
ਲੰਡਨ ਤੋਂ ਵਾਇਰਲ ਹੋ ਰਹੀ ਕੱਪਲ ਦੀ ਫੋਟੋ
ਇਸ ਦੌਰਾਨ ਉੱਥੋਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਦੀ ਇੱਕ ਤਸਵੀਰ ਖ਼ੂਬ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿੱਚ ਇਹ ਜੋੜੀ ਲੰਡਨ ਦੀ ਸੜਕ 'ਤੇ ਇੱਕ ਫੈਨ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਵਿੱਕੀ ਕੈਜ਼ੂਅਲ ਲੁੱਕ ਵਿੱਚ ਗ੍ਰੇਅ ਸਵੈੱਟਸ਼ਰਟ, ਕੈਪ ਅਤੇ ਚਸ਼ਮਾ ਪਹਿਨੇ ਹੋਏ ਸਨ, ਜੋ ਕੈਜ਼ੂਅਲ 'ਸਟ੍ਰੀਟ ਸਟਾਈਲ' ਲੁੱਕ ਵਿੱਚ ਬਹੁਤ ਰਿਲੈਕਸਡ ਨਜ਼ਰ ਆਏ; ਜਦਕਿ ਕੈਟਰੀਨਾ ਨੇ ਗ੍ਰੇਅ ਰੰਗ ਦੀ ਓਵਰਸਾਈਜ਼ਡ ਜੈਕਟ ਅਤੇ ਸਫ਼ੈਦ ਸ਼ਰਟ ਪਹਿਨੀ ਹੋਈ ਸੀ।
ਵਿੱਕੀ ਕੌਸ਼ਲ ਦੀ ਇਹ ਫੋਟੋ ਇਸ ਲਈ ਵੀ ਖ਼ੂਬ ਵਾਇਰਲ ਹੋ ਰਹੀ ਹੈ ਕਿਉਂਕਿ ਇਸ ’ਚ ਉਨ੍ਹਾਂ ਦਾ ਜ਼ਬਰਦਸਤ ਟ੍ਰਾਂਸਫਾਰਮੇਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਫੋਟੋ ’ਚ ਵਿੱਕੀ ਕੌਸ਼ਲ ਵਧੀ ਹੋਈ ਦਾੜ੍ਹੀ, ਚਸ਼ਮੇ ਅਤੇ ਕੈਪ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਲੁੱਕ ਪਹਿਲਾਂ ਦੇ ਮੁਕਾਬਲੇ ਕਾਫ਼ੀ ਬਦਲਿਆ ਹੋਇਆ ਲੱਗ ਰਿਹਾ ਹੈ। ਉਨ੍ਹਾਂ ਦੇ ਨਵੇਂ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾਵਾਂ ਤੇਜ਼ ਹੋ ਗਈਆਂ ਹਨ।
ਵਧੀ ਹੋਈ ਦਾੜ੍ਹੀ 'ਚ ਨਜ਼ਰ ਆਏ ਵਿੱਕੀ ਕੌਸ਼ਲ
ਕੁਝ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਵਿੱਕੀ ਨੇ ਇਹ ਲੁੱਕ ਆਪਣੀ ਆਉਣ ਵਾਲੀ ਫ਼ਿਲਮ ‘ਮਹਾਵਤਾਰ’ ਲਈ ਅਪਣਾਇਆ ਹੈ। ਦੋਵਾਂ ਦੀ ਇਹ ਫੋਟੋ ਇੱਕ ਫੈਨ ਪੇਜ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸ਼ੇਅਰ ਕੀਤੀ ਸੀ। ਉੱਥੇ ਹੀ ਕੁਝ ਲੋਕਾਂ ਨੇ ਟ੍ਰੋਲਰਜ਼ ਦੇ ਦੋਹਰੇ ਮਾਪਦੰਡਾਂ (ਡਬਲ ਸਟੈਂਡਰਡਜ਼) 'ਤੇ ਗੱਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਕੈਟਰੀਨਾ ਜਦੋਂ ਵਿੱਕੀ ਨਾਲ ਅੰਟੀਲੀਆ ’ਚ ਹੋਈ ਗਣੇਸ਼ ਪੂਜਾ ’ਚ ਨਜ਼ਰ ਆਈ ਸੀ ਤਾਂ ਉਨ੍ਹਾਂ ਦੇ ਵਧੇ ਹੋਏ ਭਾਰ ਲਈ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਗਿਆ ਸੀ।
ਯੂਜ਼ਰਜ਼ ਨੇ ਕੀਤਾ ਕੈਟਰੀਨਾ ਦਾ ਸਮਰਥਨ
ਉੱਥੇ ਹੀ ਵਿੱਕੀ ਦੀ ਇਸ ਤਸਵੀਰ 'ਤੇ ਯੂਜ਼ਰਜ਼ ਚੁੱਪ ਹਨ। ਇਸੇ ਨੂੰ ਲੈ ਕੇ ਇੱਕ ਯੂਜ਼ਰ ਨੇ ਲਿਖਿਆ, 'ਹੁਣ ਵਿੱਕੀ ਨੂੰ ਉਸ ਦੇ ਲੁੱਕ ਲਈ ਕੋਈ ਟਰੋਲ ਨਹੀਂ ਕਰੇਗਾ।' ਦੂਜੇ ਨੇ ਲਿਖਿਆ, 'ਟ੍ਰੋਲਿੰਗ ਸਿਰਫ਼ ਉਨ੍ਹਾਂ ਦੀ ਪਤਨੀ ਲਈ ਹੀ ਹੈ, ਹੈ ਨਾ?' ਤੀਜੇ ਯੂਜ਼ਰ ਨੇ ਲਿਖਿਆ, 'ਡਬਲ ਸਟੈਂਡਰਡ'।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੈਟਰੀਨਾ ਆਨਲਾਈਨ ਆਲੋਚਨਾ ਦੇ ਅਸਰ ਅਤੇ ਇਸ ਗੱਲ ਦੀ ਅਹਿਮੀਅਤ 'ਤੇ ਗੱਲ ਕਰ ਚੁੱਕੀ ਹੈ। ਐਕਟਰੈੱਸ ਨੇ ਕਿਹਾ ਸੀ ਕਿ ਉਹ ਲੋਕਾਂ ਦੀ ਰਾਏ ਨੂੰ ਆਪਣੀ ਨਿੱਜੀ ਪਸੰਦ 'ਤੇ ਹਾਵੀ ਨਹੀਂ ਹੋਣ ਦਿੰਦੀ। ਲੰਡਨ ਵਿੱਚ ਆਪਣੇ ਬਿਊਟੀ ਬ੍ਰਾਂਡ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਇੱਕ ਈਵੈਂਟ ਵਿੱਚ ਉਨ੍ਹਾਂ ਨੇ ਇਸ 'ਤੇ ਗੱਲ ਕੀਤੀ ਸੀ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਨੇ ਦਸੰਬਰ 2021 ਵਿੱਚ ਵਿਆਹ ਕਰਵਾਇਆ ਸੀ। ਨਵੰਬਰ 2025 ਵਿੱਚ ਉਨ੍ਹਾਂ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ, ਜਿਸ ਦਾ ਨਾਂ ਵਿਹਾਨ ਹੈ।