- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮੀਨੇ, ਕਬੀਰ ਸਿੰਘ, ਉੜਤਾ ਪੰਜਾਬ ਅਤੇ ਜਬ ਵੀ ਮੈਟ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਸ਼ਾਹਿਦ ਕਪੂਰ (Shahid Kapoor) ਇੱਕ ਵਾਰ ਫਿਰ ਰੋਮੀਓ ਬਣ ਕੇ ਵੱਡੇ ਪਰਦੇ 'ਤੇ ਦਿਖਾਈ ਦੇਣ ਵਾਲੇ ਹਨ। ਦੋ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਸ਼ਾਹਿਦ ਨੇ ਸਭ ਤੋਂ ਵੱਧ ਰੋਮਾਂਟਿਕ ਫ਼ਿਲਮਾਂ ਹੀ ਕੀਤੀਆਂ ਹਨ। ਅਦਾਕਾਰੀ ਦੇ ਇਸ ਸਫ਼ਰ ਨੇ ਉਨ੍ਹਾਂ ਨੂੰ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਾਇਆ ਹੈ। ਕਦੇ ਉਹ ਇੱਕ ਫ਼ਿਲਮ ਲਈ ਮਹਿਜ਼ ਕੁਝ ਲੱਖ ਰੁਪਏ ਚਾਰਜ ਕਰਦੇ ਸਨ ਅਤੇ ਅੱਜ ਉਨ੍ਹਾਂ ਦੀ ਫੀਸ ਅਸਮਾਨ ਨੂੰ ਛੂਹ ਰਹੀ ਹੈ।

'ਓ ਰੋਮੀਓ' ਲਈ ਸ਼ਾਹਿਦ ਕਪੂਰ ਦੀ ਫੀਸ!
ਪਰ ਹੁਣ ਸ਼ਾਹਿਦ ਕਪੂਰ ਇੱਕ-ਇੱਕ ਫ਼ਿਲਮ ਲਈ ਕਰੋੜਾਂ ਰੁਪਏ ਫੀਸ ਵਸੂਲਦੇ ਹਨ। ਦੋ ਦਹਾਕਿਆਂ ਦੇ ਕਰੀਅਰ ਵਿੱਚ ਅਦਾਕਾਰ ਨੇ ਲਗਪਗ 13 ਹਿੱਟ ਫ਼ਿਲਮਾਂ ਦਿੱਤੀਆਂ ਹਨ। ਅੱਜ ਉਹ ਆਪਣੀਆਂ ਐਕਸ਼ਨ ਥ੍ਰਿਲਰ ਅਤੇ ਰੋਮਾਂਟਿਕ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਜਲਦੀ ਹੀ ਉਹ ਵਿਸ਼ਾਲ ਭਾਰਦਵਾਜ ਦੀ ਫ਼ਿਲਮ 'ਓ ਰੋਮੀਓ' (O' Romeo) ਵਿੱਚ ਨਜ਼ਰ ਆਉਣ ਵਾਲੇ ਹਨ ਅਤੇ ਇਸ ਫ਼ਿਲਮ ਲਈ ਉਹ ਇੰਨੀ ਮੋਟੀ ਫੀਸ ਲੈ ਰਹੇ ਹਨ, ਜਿਸ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਕਿੰਨੀ ਹੈ ਸ਼ਾਹਿਦ ਕਪੂਰ ਦੀ ਪ੍ਰਤੀ ਫ਼ਿਲਮ ਫੀਸ?
ਸ਼ਾਹਿਦ ਕਪੂਰ ਨੂੰ ਪਿਛਲੇ ਸਾਲ ਪੁਲਿਸ ਥ੍ਰਿਲਰ 'ਦੇਵਾ' ਵਿੱਚ ਦੇਖਿਆ ਗਿਆ ਸੀ। ਇਸ ਫ਼ਿਲਮ ਲਈ ਕਥਿਤ ਤੌਰ 'ਤੇ ਅਦਾਕਾਰ ਨੇ 25 ਕਰੋੜ ਰੁਪਏ ਫੀਸ ਲਈ ਸੀ ਅਤੇ ਹੁਣ 'ਓ ਰੋਮੀਓ' ਲਈ ਸ਼ਾਹਿਦ ਨੇ ਆਪਣੀ ਫੀਸ ਲਗਪਗ ਦੁੱਗਣੀ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਵਿਸ਼ਾਲ ਭਾਰਦਵਾਜ ਦੀ 'ਓ ਰੋਮੀਓ' ਲਈ ਸ਼ਾਹਿਦ ਕਪੂਰ 45 ਕਰੋੜ ਰੁਪਏ ਫੀਸ ਲੈ ਰਹੇ ਹਨ। ਅਦਾਕਾਰ ਦੀ ਕੁੱਲ ਜਾਇਦਾਦ ਲਗਪਗ 300 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਹਾਲਾਂਕਿ, ਅਦਾਕਾਰ ਵੱਲੋਂ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਦੱਸ ਦੇਈਏ ਕਿ ਸ਼ਾਹਿਦ ਕਪੂਰ ਦੀ ਆਉਣ ਵਾਲੀ ਫ਼ਿਲਮ 'ਓ ਰੋਮੀਓ' (O' Romeo) 13 ਫਰਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਵਿੱਚ ਤ੍ਰਿਪਤੀ ਡਿਮਰੀ, ਅਵਿਨਾਸ਼ ਤਿਵਾਰੀ, ਤਮੰਨਾ ਭਾਟੀਆ ਅਤੇ ਫਰੀਦਾ ਜਲਾਲ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।