'ਹੁਣ ਮੁੰਬਈ ਪੁਲਿਸ ਵੀ...', ਇਮਰਾਨ ਖ਼ਾਨ ਦੇ ਸਮਰਥਨ ’ਚ ਉਤਰੀ ਕਿਰਨ ਰਾਓ, Hrithik Roshan ਦੀ ਗਰਲਫ਼੍ਰੈਂਡ ਨੇ ਵੀ ਕੀਤਾ ਸਮਰਥਨ
ਇੱਕ ਪਾਸੇ ਜਿੱਥੇ ਇਮਰਾਨ ਖ਼ਾਨ ਨੇ ਮੁੰਬਈ ਪੁਲਿਸ ਦੇ ਜਾਰੀ ਕੀਤੇ ਨੋਟਿਸ ਤੋਂ ਬਾਅਦ ਖ਼ੁਦ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਫ਼ੈਸਲਾ ਲਿਆ, ਤਾਂ ਉੱਥੇ ਹੀ ਦੂਜੇ ਪਾਸੇ ਹੁਣ ਆਮਿਰ ਖ਼ਾਨ ਦੀ ਐਕਸ ਵਾਈਫ਼ ਕਿਰਨ ਰਾਓ (Kiran Rao) ਅਤੇ ਰਿਤਿਕ ਰੋਸ਼ਨ ਦੀ ਗਰਲਫ਼੍ਰੈਂਡ ਸਬਾ ਆਜ਼ਾਦ ਇਮਰਾਨ ਖ਼ਾਨ ਦੇ ਸਮਰਥਨ ’ਚ ਉਤਰ ਆਈਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
Publish Date: Fri, 16 Oct 2026 11:14 AM (IST)
Updated Date: Fri, 16 Oct 2026 11:18 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਅਭਿਨੇਤਾ ਇਮਰਾਨ ਖ਼ਾਨ ਲਈ ਬੀਤਿਆ ਦਿਨ ਕਾਫ਼ੀ ਮੁਸ਼ਕਿਲਾਂ ਭਰਿਆ ਰਿਹਾ। 10 ਅਕਤੂਬਰ ਨੂੰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਨੂੰ ਲੈ ਕੇ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ’ਚ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਮੁੰਬਈ ਪੁਲਿਸ ਵੱਲੋਂ ਇੱਕ ਨੋਟਿਸ ਮਿਲਿਆ। ਇਸ ਨੋਟਿਸ ਵਿੱਚ ਇਮਰਾਨ ਖ਼ਾਨ (Imran Khan Controversy) ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਹੁਕਮ ਮਿਲਿਆ।
ਇੱਕ ਪਾਸੇ ਜਿੱਥੇ ਇਮਰਾਨ ਖ਼ਾਨ ਨੇ ਮੁੰਬਈ ਪੁਲਿਸ ਦੇ ਜਾਰੀ ਕੀਤੇ ਨੋਟਿਸ ਤੋਂ ਬਾਅਦ ਖ਼ੁਦ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਫ਼ੈਸਲਾ ਲਿਆ, ਤਾਂ ਉੱਥੇ ਹੀ ਦੂਜੇ ਪਾਸੇ ਹੁਣ ਆਮਿਰ ਖ਼ਾਨ ਦੀ ਐਕਸ ਵਾਈਫ਼ ਕਿਰਨ ਰਾਓ (Kiran Rao) ਅਤੇ ਰਿਤਿਕ ਰੋਸ਼ਨ ਦੀ ਗਰਲਫ਼੍ਰੈਂਡ ਸਬਾ ਆਜ਼ਾਦ ਇਮਰਾਨ ਖ਼ਾਨ ਦੇ ਸਮਰਥਨ ’ਚ ਉਤਰ ਆਈਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਕਿਰਨ ਰਾਓ ਨੇ ਮੁੰਬਈ ਪੁਲਿਸ ਨੂੰ ਲੈ ਕੇ ਕੀਤਾ ਪੋਸਟ
ਡਾਇਰੈਕਟਰ ਕਿਰਨ ਰਾਓ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀਜ਼ 'ਤੇ ਇਮਰਾਨ ਖ਼ਾਨ ਨੂੰ ਸਪੋਰਟ ਕਰਦੇ ਹੋਏ ਦੋ ਪੋਸਟ ਸ਼ੇਅਰ ਕੀਤੇ ਹਨ। ਪਹਿਲੇ ਪੋਸਟ ਵਿੱਚ ਉਨ੍ਹਾਂ ਨੇ ਇਮਰਾਨ ਦੀ ਪੁਲਿਸ ਵੈਨ ਦੀ ਇਮੇਜ ਸ਼ੇਅਰ ਕੀਤੀ ਅਤੇ ਲਿਖਿਆ, "ਵਾਹ ਹੁਣ ਮੁੰਬਈ ਪੁਲਿਸ ਵੀ???"
ਦੂਜੇ ਪੋਸਟ ’ਚ ਉਨ੍ਹਾਂ ਨੇ ਅਦਾਕਾਰ ਨੂੰ ਦੇਸ਼ ਛੱਡਣ ਦਾ ਹੁਕਮ ਦੇਣ 'ਤੇ ਗੁੱਸਾ ਜ਼ਾਹਰ ਕਰਦਿਆਂ ਲਿਖਿਆ, "43 ਸਾਲ ਦਾ ਆਦਮੀ, 40 ਸਾਲ ਉਸ ਨੇ ਇੰਡੀਆ ’ਚ ਗੁਜ਼ਾਰੇ, ਇੱਥੇ ਹੀ ਪੜ੍ਹਾਈ ਕੀਤੀ। ਇੱਥੇ ਹੀ ਕੰਮ ਕੀਤਾ, ਇੱਥੇ ਹੀ ਉਹ ਸਕਸੈਸ ਵੀ ਹੋਇਆ ਅਤੇ ਇਸੇ ਦੇਸ਼ ਵਿੱਚ ਉਹ ਫੇਲ੍ਹ ਵੀ ਹੋਇਆ। ਇੱਥੇ ਉਸ ਨੂੰ ਪਿਆਰ ਵੀ ਮਿਲਿਆ ਅਤੇ ਲੜਿਆ ਵੀ ਉਹ ਇੱਥੇ ਦੇ ਲਈ।"
ਸਬਾ ਆਜ਼ਾਦ ਦਾ ਵੀ ਮੁੰਬਈ ਪੁਲਿਸ ਦੇ ਹੁਕਮ 'ਤੇ ਫੁੱਟਿਆ ਗੁੱਸਾ
ਆਮਿਰ ਖ਼ਾਨ ਦੀ ਐਕਸ ਵਾਈਫ਼ ਤੋਂ ਇਲਾਵਾ ਸਬਾ ਆਜ਼ਾਦ ਦਾ ਵੀ ਮੁੰਬਈ ਪੁਲਿਸ ਵੱਲੋਂ ਇਮਰਾਨ ਖ਼ਾਨ ਨੂੰ ਦਿੱਤੇ ਗਏ ਇਸ ਹੁਕਮ 'ਤੇ ਗੁੱਸਾ ਫੁੱਟਿਆ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਕੀ??? ਇਹ ਪੂਰੀ ਤਰ੍ਹਾਂ ਅਨਫੇਅਰ ਅਤੇ ਫਾਲਤੂ ਗੱਲ ਹੈ।"
ਜਿਨ੍ਹਾਂ ਨੂੰ ਇਸ ਪੂਰੇ ਮਾਮਲੇ ਬਾਰੇ ਨਹੀਂ ਪਤਾ, ਉਨ੍ਹਾਂ ਨੂੰ ਦੱਸ ਦਈਏ ਕਿ ਇਮਰਾਨ ਖ਼ਾਨ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ। ਉਨ੍ਹਾਂ ਕੋਲ ਯੂ.ਐੱਸ. ਦੀ ਸਿਟੀਜ਼ਨਸ਼ਿਪ ਹੈ। ਅਜਿਹੇ ਵਿੱਚ ਬੀ.ਜੇ.ਪੀ. ਨੇਤਾ ਕਿਰੀਟ ਸੋਮਈਆ ਨੇ ਸ਼ਿਕਾਇਤ ਵਿੱਚ ਅਦਾਕਾਰ ਦੇ ਪ੍ਰਦਰਸ਼ਨ ਕਰਨ ਨੂੰ ਨਾਗਰਿਕਤਾ ਐਕਟ ਦੀ ਉਲੰਘਣਾ ਦੱਸਿਆ ਹੈ।
ਇਮਰਾਨ ਦੇ ਖ਼ਿਲਾਫ਼ ਗਾਮਦੇਵੀ ਪੁਲਿਸ ਸਟੇਸ਼ਨ ਵਿੱਚ ਇਹ ਸ਼ਿਕਾਇਤ ਦਰਜ ਹੋਈ। ਹਾਲਾਂਕਿ, ਹੁਣ ਇਮਰਾਨ ਸ਼ੁੱਕਰਵਾਰ ਜਾਂ ਫਿਰ ਸੋਮਵਾਰ ਤੱਕ ਮੁੰਬਈ ਹਾਈ ਕੋਰਟ ਵਿੱਚ ਆਪਣੇ ਵਕੀਲ ਜ਼ਰੀਏ ਪਟੀਸ਼ਨ ਦਾਇਰ ਕਰਵਾ ਕੇ ਮੁੰਬਈ ਪੁਲਿਸ ਦੇ ਨੋਟਿਸ ਨੂੰ ਚੁਣੌਤੀ ਦੇਣਗੇ।