ਮੈਨੂੰ ਕੋਈ ਖਰੀਦ ਨਹੀਂ ਸਕਦਾ, ਚੈੱਕ ਬਾਊਂਸ ਕੇਸ 'ਤੇ ਰਾਜਪਾਲ ਯਾਦਵ ਦੀ ਦੋ ਟੁੱਕ, ਕਿਹਾ - 500 ਸੈਲਫੀ ਖਿਚਵਾਉਂਦਾ ਹਾਂ... ਹਿੰਦੀ ਸਿਨੇਮਾ ਨਾਲ ਜੁੜੇ ਕਈ ਸਿਤਾਰਿਆਂ ਨੇ ਰਾਜਪਾਲ ਦੀ ਮਦਦ ਕੀਤੀ ਸੀ। ਕੁਝ ਦਿਨਾਂ ਬਾਅਦ ਸ਼ਿਕਾਇਤਕਰਤਾ ਨੂੰ ਰਕਮ ਦਾ ਕੁਝ ਹਿੱਸਾ ਚੁਕਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਰਾਜਪਾਲ ਯਾਦਵ ਨੇ ਚੈੱਕ ਬਾਊਂਸ ਕੇਸ ਨੂੰ ਲੈ ਕੇ ਉਨ੍ਹਾਂ ਨੂੰ ਘੱਟ ਸਮਝਣ ਵਾਲਿਆਂ 'ਤੇ ਆਪਣੀ ਨਾਰਾਜ਼ਗੀ ਜ਼ਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਮਾੜਾ ਸਮਾਂ ਆਇਆ ਜਾਂ ਫਿਰ ਚੰਗਾ... ਉਨ੍ਹਾਂ ਦਾ ਸਟਾਰਡਮ ਘੱਟ ਨਹੀਂ ਹੋਇਆ।
Publish Date: Thu, 20 Aug 2026 10:43 AM (IST)
Updated Date: Thu, 20 Aug 2026 10:46 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਰਾਜਪਾਲ ਯਾਦਵ ਪਿਛਲੇ ਕੁਝ ਸਮੇਂ ਤੋਂ ਚੈੱਕ ਬਾਊਂਸ ਕੇਸ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਇਸ ਸਾਲ ਦੇ ਸ਼ੁਰੂ ’ਚ ਅਦਾਕਾਰ ਨੂੰ ਕੁਝ ਦਿਨਾਂ ਲਈ ਜੇਲ੍ਹ ਵੀ ਜਾਣਾ ਪਿਆ ਸੀ।
ਹਿੰਦੀ ਸਿਨੇਮਾ ਨਾਲ ਜੁੜੇ ਕਈ ਸਿਤਾਰਿਆਂ ਨੇ ਰਾਜਪਾਲ ਦੀ ਮਦਦ ਕੀਤੀ ਸੀ। ਕੁਝ ਦਿਨਾਂ ਬਾਅਦ ਸ਼ਿਕਾਇਤਕਰਤਾ ਨੂੰ ਰਕਮ ਦਾ ਕੁਝ ਹਿੱਸਾ ਚੁਕਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਰਾਜਪਾਲ ਯਾਦਵ ਨੇ ਚੈੱਕ ਬਾਊਂਸ ਕੇਸ ਨੂੰ ਲੈ ਕੇ ਉਨ੍ਹਾਂ ਨੂੰ ਘੱਟ ਸਮਝਣ ਵਾਲਿਆਂ 'ਤੇ ਆਪਣੀ ਨਾਰਾਜ਼ਗੀ ਜ਼ਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਮਾੜਾ ਸਮਾਂ ਆਇਆ ਜਾਂ ਫਿਰ ਚੰਗਾ... ਉਨ੍ਹਾਂ ਦਾ ਸਟਾਰਡਮ ਘੱਟ ਨਹੀਂ ਹੋਇਆ।
ਕਰਜ਼ੇ 'ਤੇ ਬੋਲੇ ਰਾਜਪਾਲ ਯਾਦਵ ਏ.ਐੱਨ.ਆਈ. ਨਾਲ ਗੱਲਬਾਤ ’ਚ ਰਾਜਪਾਲ ਯਾਦਵ ਨੇ ਕਿਹਾ, "ਮੈਂ ਆਪਣੇ ਕਰੀਅਰ ਨੂੰ ਲੈ ਕੇ ਕਾਫ਼ੀ ਸਮਰਪਿਤ ਹਾਂ। ਮੈਂ ਭਾਰਤੀ ਸਿਨੇਮਾ ਦਾ ਇੱਕ ਆਰਟ ਸਟੂਡੈਂਟ ਹਾਂ। ਜੇਕਰ ਪਿਛਲੇ 30-40 ਸਾਲਾਂ ਵਿੱਚ ਪਿੰਡ ਤੋਂ ਲੈ ਕੇ ਇੱਥੇ ਤੱਕ, ਮੇਰੇ 'ਤੇ 100-200 ਲੋਕਾਂ ਦਾ ਪੈਸਾ ਬਕਾਇਆ ਹੈ ਤਾਂ ਉਹ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਜਾਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਮੈਨੂੰ ਪਤਾ ਹੈ ਕਿ ਪੈਸਾ ਕਿੱਥੇ ਹੈ।"
ਰਾਜਪਾਲ ਨੇ ਖ਼ੁਦ ਨੂੰ ਦੱਸਿਆ ਜ਼ਿੰਮੇਵਾਰ ਰਾਜਪਾਲ ਯਾਦਵ ਨੇ ਅੱਗੇ ਕਿਹਾ, "ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ, ਜਦੋਂ ਫੰਡ ਮੁਸ਼ਕਿਲ ’ਚ ਹੋਵੇ ਤਾਂ ਉਹ ਕਲਾਕਾਰ ਦੇ ਪੂਰੇ ਬਾਇਓਡਾਟਾ 'ਤੇ ਦਾਅ ਕਿਵੇਂ ਲਗਾ ਸਕਦੇ ਹਨ? ਰਾਜਪਾਲ ਯਾਦਵ, ਭਾਵੇਂ ਮੁਸ਼ਕਿਲ ’ਚ ਹੋਣ ਜਾਂ ਚੰਗੇ ਸਮੇਂ ’ਚ, ਹਰ ਹਵਾਈ ਅੱਡੇ 'ਤੇ 500 ਸੈਲਫੀ ਖਿਚਵਾਉਂਦੇ ਹਨ।
ਰਾਜਪਾਲ ਦੁਨੀਆ ਦੇ ਸਭ ਤੋਂ ਜ਼ਿੰਮੇਵਾਰ ਐਕਟਰ ਹਨ। ਕੋਈ ਮੈਨੂੰ 5 ਕਰੋੜ, 10 ਕਰੋੜ, 100 ਕਰੋੜ ਜਾਂ 250 ਕਰੋੜ ਵਿੱਚ ਨਹੀਂ ਖਰੀਦ ਸਕਦਾ ਕਿਉਂਕਿ ਮੈਂ ਬਚਪਨ ਤੋਂ ਹੀ ਕਲਾ ਦੇ ਨਾਮ 'ਤੇ ਵਿਕਿਆ ਹੋਇਆ ਹਾਂ। ਕੋਈ ਮੈਨੂੰ ਪੈਸੇ ਲਈ ਨਹੀਂ ਖਰੀਦ ਸਕਦਾ। ਮੇਰੀ ਗੱਲ 'ਤੇ ਯਕੀਨ ਕਰੋ।"
ਰਾਜਪਾਲ ਯਾਦਵ ਦੀਆਂ ਆਉਣ ਵਾਲੀਆਂ ਫ਼ਿਲਮਾਂ ਆਖ਼ਰੀ ਵਾਰ ਰਾਜਪਾਲ ਯਾਦਵ ਨੂੰ ਭੂਤ ਬੰਗਲਾ ਅਤੇ ਵੈਲਕਮ ਟੂ ਦਾ ਜੰਗਲ ਵਿੱਚ ਦੇਖਿਆ ਗਿਆ ਸੀ। ਹੁਣ ਉਹ ਪ੍ਰਿਯਦਰਸ਼ਨ ਦੀ ਆਉਣ ਵਾਲੀ ਫ਼ਿਲਮ ਹੈਵਾਨ ਵਿੱਚ ਨਜ਼ਰ ਆਉਣਗੇ। ਨਾਲ ਹੀ ਅਦਾਕਾਰ ਕੋਲ ਸਲਮਾਨ ਦੀ ਆਉਣ ਵਾਲੀ ਫ਼ਿਲਮ ਵੀ ਹੈ।