'ਮੇਰਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ...' - ਸ਼ਾਹਰੁਖ-ਅਜੇ ਵਾਂਗ ਪਾਨ ਮਸਾਲੇ ਦਾ ਇਸ਼ਤਿਹਾਰ ਕਿਉਂ ਨਹੀਂ ਕਰਦੇ ਸੰਨੀ ਦਿਓਲ? ਅਦਾਕਾਰ ਨੇ ਦਿੱਤਾ ਜਵਾਬ
ਇੱਕ ਪੌਡਕਾਸਟ ਵਿੱਚ ਸੰਨੀ ਦਿਓਲ (Sunny Deol) ਨੇ ਗੁਟਖ਼ੇ ਦਾ ਇਸ਼ਤਿਹਾਰ ਨਾ ਕਰਨ ਦੇ ਸਵਾਲ 'ਤੇ ਕਿਹਾ, 'ਮੈਂ ਪਾਨ ਮਸਾਲਾ ਦੇ ਇਸ਼ਤਿਹਾਰ ਨਹੀਂ ਕਰਦਾ ਅਤੇ ਕਦੇ ਕਰਾਂਗਾ ਵੀ ਨਹੀਂ। ਮੈਂ ਉਨ੍ਹਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਕਰਾਂਗਾ। ਆਫ਼ਰ ਆਉਂਦੇ ਹਨ ਪਰ ਮੈਂ ਨਹੀਂ ਕਰਾਂਗਾ। ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ, ਜਿਸ ਵਿੱਚ ਮੈਨੂੰ ਵਿਸ਼ਵਾਸ ਨਾ ਹੋਵੇ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਮੰਨਦਾ।'
Publish Date: Sun, 16 Aug 2026 01:25 PM (IST)
Updated Date: Sun, 16 Aug 2026 01:28 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਅਦਾਕਾਰ ਸੰਨੀ ਦਿਓਲ ਨੇ ਪਾਨ ਮਸਾਲਾ ਅਤੇ ਗੁਟਖ਼ੇ ਦੇ ਇਸ਼ਤਿਹਾਰ ਨਾ ਕਰਨ ਦੇ ਆਪਣੇ ਫ਼ੈਸਲੇ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਉਹ ਅਜਿਹੀ ਕਿਸੇ ਵੀ ਚੀਜ਼ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਜਿਸ ਵਿੱਚ ਉਨ੍ਹਾਂ ਨੂੰ ਖ਼ੁਦ ਯਕੀਨ ਨਾ ਹੋਵੇ। ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਆਫ਼ਰ ਠੁਕਰਾ ਦਿੱਤੇ ਹਨ ਕਿਉਂਕਿ ਉਨ੍ਹਾਂ ਦਾ ਜ਼ਮੀਰ ਉਨ੍ਹਾਂ ਨੂੰ ਅਜਿਹੇ ਉਤਪਾਦਾਂ ਦਾ ਇਸ਼ਤਿਹਾਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਜਿਨ੍ਹਾਂ ਦਾ ਉਹ ਸਮਰਥਨ ਨਹੀਂ ਕਰਦੇ।
ਪਾਨ ਮਸਾਲਾ ਦਾ ਇਸ਼ਤਿਹਾਰ ਕਿਉਂ ਨਹੀਂ ਕਰਦੇ ਸੰਨੀ ਦਿਓਲ?
ਇੱਕ ਪੌਡਕਾਸਟ ਵਿੱਚ ਸੰਨੀ ਦਿਓਲ (Sunny Deol) ਨੇ ਗੁਟਖ਼ੇ ਦਾ ਇਸ਼ਤਿਹਾਰ ਨਾ ਕਰਨ ਦੇ ਸਵਾਲ 'ਤੇ ਕਿਹਾ, 'ਮੈਂ ਪਾਨ ਮਸਾਲਾ ਦੇ ਇਸ਼ਤਿਹਾਰ ਨਹੀਂ ਕਰਦਾ ਅਤੇ ਕਦੇ ਕਰਾਂਗਾ ਵੀ ਨਹੀਂ। ਮੈਂ ਉਨ੍ਹਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਕਰਾਂਗਾ। ਆਫ਼ਰ ਆਉਂਦੇ ਹਨ ਪਰ ਮੈਂ ਨਹੀਂ ਕਰਾਂਗਾ। ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ, ਜਿਸ ਵਿੱਚ ਮੈਨੂੰ ਵਿਸ਼ਵਾਸ ਨਾ ਹੋਵੇ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਮੰਨਦਾ।'
ਉਨ੍ਹਾਂ ਨੇ ਅੱਗੇ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰਚਾਰ ਕਰਨ ਲਈ ਕੋਈ ਚੰਗੀ ਚੀਜ਼ ਹੈ। ਮੈਂ ਕਿੰਨੀਆਂ ਹੀ ਚੀਜ਼ਾਂ ਨਹੀਂ ਕਰਦਾ ਕਿਉਂਕਿ ਮੇਰਾ ਜ਼ਮੀਰ ਨਹੀਂ ਮੰਨਦਾ, ਇਸ ਲਈ ਅਤੇ ਜੋ ਕਰਨੀਆਂ ਹੁੰਦੀਆਂ ਹਨ, ਮੈਂ ਉਹ ਕਰ ਲੈਂਦਾ ਹਾਂ।'
ਸ਼ਾਹਰੁਖ ਤੋਂ ਲੈ ਕੇ ਅਮਿਤਾਭ ਬੱਚਨ ਨੇ ਕੀਤੇ ਹਨ ਇਸ਼ਤਿਹਾਰ
ਇਸ ਤੋਂ ਇਲਾਵਾ, ਉਨ੍ਹਾਂ ਨੂੰ ਇਸ਼ਤਿਹਾਰਾਂ ’ਚ ਨਾ ਨਜ਼ਰ ਆਉਣ ਬਾਰੇ ਵੀ ਪੁੱਛਿਆ ਗਿਆ। ਇਸ ਦੌਰਾਨ ਅਮਿਤਾਭ ਬੱਚਨ (Amitabh Bachchan), ਸ਼ਾਹਰੁਖ ਖ਼ਾਨ (Shah Rukh Khan), ਰਿਤਿਕ ਰੋਸ਼ਨ ਅਤੇ ਅਜੇ ਦੇਵਗਨ ਵਰਗੇ ਕਈ ਸਿਤਾਰਿਆਂ ਦੀ ਉਦਾਹਰਣ ਦਿੱਤੀ ਗਈ, ਜੋ ਕਈ ਇਸ਼ਤਿਹਾਰਾਂ ’ਚ ਕੰਮ ਕਰ ਚੁੱਕੇ ਹਨ।
ਅਦਾਕਾਰਾਂ ਨੂੰ ਮਿਲੇ ਲੀਗਲ ਨੋਟਿਸ
'ਗਦਰ' ਫ਼ਿਲਮ ਦੇ ਅਦਾਕਾਰ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਮਹਾਰਾਸ਼ਟਰ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਬਾਲੀਵੁੱਡ ਅਦਾਕਾਰਾਂ ਅਜੇ ਦੇਵਗਨ, ਸ਼ਾਹਰੁਖ ਖ਼ਾਨ ਅਤੇ ਟਾਈਗਰ ਸ਼ਰਾਫ਼ ਨੂੰ ਉਨ੍ਹਾਂ ਦੇ 'ਵਿਮਲ ਇਲਾਇਚੀ' ਦੇ ਇਸ਼ਤਿਹਾਰ ਲਈ 'ਸ਼ੋਅ-ਕੌਜ਼ ਨੋਟਿਸ' ਜਾਰੀ ਕੀਤੇ ਹਨ। ਰੈਗੂਲੇਟਰ ਦਾ ਦਾਅਵਾ ਹੈ ਕਿ ਇਹ ਇਸ਼ਤਿਹਾਰ 'ਵਿਮਲ ਪਾਨ ਮਸਾਲਾ' ਲਈ ਸਰੋਗੇਟ ਐਡਵਰਟਾਈਜ਼ਿੰਗ (ਅਪ੍ਰਤੱਖ ਇਸ਼ਤਿਹਾਰਬਾਜ਼ੀ) ਹੈ, ਜੋ ਕਿ ਸੂਬੇ ’ਚ ਪਾਬੰਦੀਸ਼ੁਦਾ ਉਤਪਾਦ ਹੈ।
ਸੂਬੇ ਵਿੱਚ ਤੰਬਾਕੂ ਅਤੇ ਪਾਨ ਮਸਾਲਾ ਦੇ ਮਾਮਲੇ ’ਚ ਇਨ੍ਹਾਂ ਤਿੰਨਾਂ ਅਦਾਕਾਰਾਂ ਨੂੰ ਰੈਗੂਲੇਟਰ ਦੀ ਜਾਂਚ ਦੇ ਘੇਰੇ ’ਚ ਲਿਆਂਦਾ ਗਿਆ ਹੈ।
ਸੰਨੀ ਦਿਓਲ ਦਾ ਵਰਕਫਰੰਟ
ਦੂਜੇ ਪਾਸੇ, ਕੰਮ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਇਸ ਸਮੇਂ 'ਬਟਵਾਰਾ 1947' ’ਚ ਨਜ਼ਰ ਆ ਰਹੇ ਹਨ। ਜਿਸ ’ਚ ਉਨ੍ਹਾਂ ਦੇ ਨਾਲ ਪ੍ਰੀਤੀ ਜ਼ਿੰਟਾ, ਸ਼ਬਾਨਾ ਆਜ਼ਮੀ, ਕਰਨ ਦਿਓਲ ਅਤੇ ਅਲੀ ਫ਼ਜ਼ਲ ਹਨ। ਇਹ ਫ਼ਿਲਮ 14 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਸੰਨੀ ਦੀ ਆਉਣ ਵਾਲੀ ਫ਼ਿਲਮ 'ਰਾਮਾਇਣ' (Ramayana) ’ਚ ਉਹ ਭਗਵਾਨ ਹਨੂੰਮਾਨ ਦੀ ਭੂਮਿਕਾ ’ਚ ਨਜ਼ਰ ਆਉਣਗੇ।