- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਹਨੂਮਾਨ ਅੰਸ਼' (Hanuman Ansh) ਦੇ ਡਾਇਰੈਕਟਰ ਵਿਸ਼ਾਲ ਚਤੁਰਵੇਦੀ ਨੇ ਇਹ ਫ਼ਿਲਮ ਪਹਿਲਾਂ ਬਿਨਾਂ ਕਿਸੇ ਫੀਸ ਦੇ ਬਣਾਈ ਸੀ, ਪਰ ਹੁਣ ਉਨ੍ਹਾਂ ਨੂੰ ਫ਼ਿਲਮ ਦੀ ਕਮਾਈ ’ਚੋਂ ਮੋਟੀ ਰਕਮ ਮਿਲਣ ਵਾਲੀ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਹਿੰਦੀ ਸਿਨੇਮਾ ’ਚ ਕੁਝ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ, ਜੋ ਇਤਿਹਾਸ ਰਚ ਕੇ ਜਾਂਦੀਆਂ ਹਨ। ਹਾਲ ਹੀ ’ਚ ਇੱਕ ਅਜਿਹੀ ਫ਼ਿਲਮ ਆਈ, ਜਿਸ ਨੇ ਬਾਕਸ ਆਫ਼ਿਸ ਦੇ ਨਾਲ-ਨਾਲ ਸੋਚ ਦੇ ਹਰ ਸਮੀਕਰਨ ਨੂੰ ਬਦਲ ਦਿੱਤਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਫ਼ਿਲਮ 'ਹਨੂਮਾਨ ਅੰਸ਼' ਦੀ। ਕਿਸੇ ਨੂੰ ਉਮੀਦ ਨਹੀਂ ਸੀ ਕਿ ਮਹਿਜ਼ 2 ਕਰੋੜ ਰੁਪਏ ਤੋਂ ਘੱਟ ਦੇ ਬਜਟ ਵਾਲੀ ਇਹ ਫ਼ਿਲਮ 370 ਕਰੋੜ ਰੁਪਏ ਤੱਕ ਦੀ ਕਮਾਈ ਕਰ ਲਵੇਗੀ। ਫ਼ਿਲਮ ਦੇ ਡਾਇਰੈਕਟਰ ਨੇ ਇਹ ਫ਼ਿਲਮ ਬਿਨਾਂ ਫੀਸ ਦੇ ਬਣਾਈ ਸੀ, ਪਰ ਹੁਣ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਣ ਵਾਲਾ ਹੈ।
ਡਾਇਰੈਕਟਰ ਨੂੰ ਮਿਲੇਗੀ ਮੋਟੀ ਰਕਮ
ਦਰਅਸਲ, ਫ਼ਿਲਮ 'ਹਨੂਮਾਨ ਅੰਸ਼' ਨੂੰ ਬਣਾਉਣ ਦਾ ਵਿਜ਼ਨ ਕਿਸੇ ਹੋਰ ਕੋਲ ਨਹੀਂ, ਸਗੋਂ ਡਾਇਰੈਕਟਰ ਵਿਸ਼ਾਲ ਚਤੁਰਵੇਦੀ ਕੋਲ ਹੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਫ਼ਿਲਮ ਅਜਿਹਾ ਚਮਤਕਾਰ ਕਰੇਗੀ, ਜਿਸ ਨੂੰ ਲੋਕ ਸਾਲਾਂ ਤੱਕ ਯਾਦ ਰੱਖਣਗੇ। ਉਨ੍ਹਾਂ ਨੇ ਇਹ ਫ਼ਿਲਮ ਬਿਨਾਂ ਫੀਸ ਦੇ ਬਣਾਈ। ਇਸ ਦਾ ਜ਼ਿਕਰ ਉਨ੍ਹਾਂ ਨੇ ਖੁਦ ਜਾਗਰਣ ਨੂੰ ਦਿੱਤੇ ਇੰਟਰਵਿਊ ’ਚ ਕੀਤਾ ਸੀ ਤੇ ਫ਼ਿਲਮ ਨਾਲ ਜੁੜੀ ਪੂਰੀ ਕਹਾਣੀ ਦੱਸੀ ਸੀ ਕਿ ਉਨ੍ਹਾਂ ਨੇ ਫ਼ਿਲਮ ਕਿਵੇਂ ਬਣਾਈ ਤੇ ਕਿਵੇਂ ਉਹ ਹਨੂਮਾਨ ਜੀ ਦੀ ਭਗਤੀ ’ਚ ਲੀਨ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਨੀਮ ਕਰੋਲੀ ਬਾਬਾ (Neem Karoli Baba) 'ਤੇ ਫ਼ਿਲਮ ਬਣਾਈ। ਹੁਣ ਖ਼ਬਰ ਹੈ ਕਿ ਫ਼ਿਲਮ ਲਈ ਵਿਸ਼ਾਲ ਨੂੰ ਪੂਰੇ 50 ਕਰੋੜ ਰੁਪਏ ਦੀ ਫੀਸ ਮਿਲ ਰਹੀ ਹੈ। ਫ਼ਿਲਮ ਨੂੰ ਤਿੰਨ ਪ੍ਰੋਡਿਊਸਰਾਂ ਨੇ ਮਿਲ ਕੇ ਬਣਾਇਆ ਸੀ। ਇਸ ਤੋਂ ਬਾਅਦ ਬਾਕੀ ਕੰਮ ਵਿਸ਼ਾਲ ਨੇ ਕੀਤਾ। ਹੁਣ ਫ਼ਿਲਮ ਤੋਂ ਹੋਏ ਮੁਨਾਫ਼ੇ ਵਿੱਚੋਂ 50 ਕਰੋੜ ਰੁਪਏ ਵਿਸ਼ਾਲ ਚਤੁਰਵੇਦੀ ਨੂੰ ਦਿੱਤੇ ਜਾ ਰਹੇ ਹਨ।
ਵਿਸ਼ਾਲ ਨੂੰ ਮਿਲ ਰਹੇ ਹਨ 50 ਕਰੋੜ
ਹਾਲ ਹੀ ’ਚ ਸਿਧਾਰਥ ਕਨਨ ਨਾਲ ਗੱਲਬਾਤ ਦੌਰਾਨ ਫ਼ਿਲਮ ਦੀ ਪ੍ਰੋਡਿਊਸਰ ਅਨੁਪ੍ਰਿਆ ਨਾਗਰ (Anupriya Nagar) ਨੇ ਇਸ ਬਾਰੇ ਗੱਲ ਕੀਤੀ। ਅਨੁਪ੍ਰਿਆ ਮੁਤਾਬਕ, “ਫ਼ਿਲਮ ਬਣਾਉਂਦੇ ਸਮੇਂ ਮੈਂ ਪੂਰੇ ਬਜਟ ਦਾ ਇੱਕ ਤਿਹਾਈ ਹਿੱਸਾ ਇਸ ’ਚ ਲਗਾਇਆ ਸੀ। ਫ਼ਿਲਮ ਲਈ ਮੈਂ 50 ਲੱਖ ਰੁਪਏ ਦਿੱਤੇ ਸਨ ਤੇ ਫ਼ਿਲਮ ਦਾ ਬਜਟ ਲਗਭਗ 1.5 ਕਰੋੜ ਰੁਪਏ ਤੋਂ ਵੱਧ ਸੀ।” ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਫ਼ਿਲਮ ਦੀ ਕਮਾਈ ਨੂੰ ਕਿਸ ਹਿਸਾਬ ਨਾਲ ਵੰਡਿਆ ਜਾਵੇਗਾ। ਇਸ ’ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੁਨਾਫ਼ੇ ਦਾ ਇੱਕ-ਚੌਥਾਈ ਹਿੱਸਾ ਮਿਲੇਗਾ। ਕਮਾਈ ਵਿੱਚੋਂ ਸਭ ਤੋਂ ਪਹਿਲਾਂ ਡਿਸਟ੍ਰੀਬਿਊਟਰ ਆਪਣਾ ਹਿੱਸਾ ਲੈਣਗੇ। ਇਸ ਤੋਂ ਬਾਅਦ ਹੋਰ ਖ਼ਰਚੇ ਤੇ ਟੈਕਸ ਅਦਾ ਕੀਤੇ ਜਾਣਗੇ। ਅਖੀਰ ’ਚ ਜੋ ਰਕਮ ਬਚੇਗੀ, ਉਹ ਚਾਰਾਂ ’ਚ ਵੰਡੀ ਜਾਵੇਗੀ। ਮਤਲਬ ਤਿੰਨ ਪ੍ਰੋਡਿਊਸਰ ਤੇ ਚੌਥੇ ਵਿਸ਼ਾਲ ਚਤੁਰਵੇਦੀ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ 'ਹਨੂਮਾਨ ਅੰਸ਼' (Hanuman Ansh Box Office Collection) ਦੁਨੀਆ ਭਰ ’ਚ ਲਗਭਗ 372 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਇਸ ਤੋਂ ਇਲਾਵਾ ਭਾਰਤ ’ਚ ਵੀ ਫ਼ਿਲਮ ਦੀ ਕਮਾਈ 300 ਕਰੋੜ ਰੁਪਏ ਦੇ ਕਰੀਬ ਪਹੁੰਚ ਰਹੀ ਹੈ।