'ਗੰਦ 'ਚ ਸੂਰ ਵਾਂਗ...': 70 ਹਜ਼ਾਰ ਕਿਰਾਇਆ ਦੇ ਕੇ ਮੁੰਬਈ ਦੇ ਛੋਟੇ ਜਿਹੇ ਘਰ 'ਚ ਰਹਿੰਦੀ ਹੈ ਆਂਚਲ, ਲਗਜ਼ਰੀ ਲਾਈਫ ਦਾ ਦਿਖਾਇਆ ਸੱਚ
ਆਂਚਲ ਖੁਰਾਨਾ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਇੱਕ ਵਲੌਗ ਸਾਂਝਾ ਕੀਤਾ। ਇਸ ਵਲੌਗ 'ਚ ਉਸ ਨੇ ਮੁੰਬਈ 'ਚ ਸੰਘਰਸ਼ ਕਰ ਰਹੇ ਅਦਾਕਾਰਾਂ ਅਤੇ ਈਵੈਂਟਸ 'ਚ ਬਣ-ਠਣ ਕੇ ਆਉਣ ਵਾਲੇ ਕਲਾਕਾਰਾਂ ਦੀ ਅਸਲ ਜ਼ਿੰਦਗੀ ਦਿਖਾਈ। ਉਸ ਨੇ ਆਪਣੇ ਵਲੌਗ ਦੀ ਸ਼ੁਰੂਆਤ ਬ੍ਰੋਕਲੀ ਦੇ ਪਰੌਂਠਿਆਂ ਨਾਲ ਕੀਤੀ
Publish Date: Wed, 16 Sep 2026 03:32 PM (IST)
Updated Date: Wed, 16 Sep 2026 03:35 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅਕਸਰ ਪ੍ਰਸ਼ੰਸਕ ਆਪਣੇ ਮਨਪਸੰਦ ਟੀਵੀ ਅਤੇ ਬਾਲੀਵੁੱਡ ਸਿਤਾਰਿਆਂ ਦੀ ਲਗਜ਼ਰੀ ਲਾਈਫ ਦੇਖ ਕੇ ਆਪਣੇ ਲਈ ਵੀ ਅਜਿਹੀ ਹੀ ਜ਼ਿੰਦਗੀ ਦੀ ਚਾਹਤ ਰੱਖਦੇ ਹਨ। ਹਾਲਾਂਕਿ, ਹੁਣ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਐਕਟਰੈੱਸ ਆਂਚਲ ਖੁਰਾਨਾ ਨੇ ਅਦਾਕਾਰਾਂ ਦੀ ਲਗਜ਼ਰੀ ਲਾਈਫ ਦੇ ਪਿੱਛੇ ਦਾ ਅਜਿਹਾ ਸੱਚ ਦਿਖਾਇਆ ਹੈ, ਜਿਸ ਨੇ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਵੀ ਹੈਰਾਨ ਕਰ ਦਿੱਤਾ।
ਇੱਕ ਬੈੱਡਰੂਮ ਫਲੈਟ ਦਾ 70 ਹਜ਼ਾਰ ਹੈ ਕਿਰਾਇਆ ਆਂਚਲ ਖੁਰਾਨਾ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਇੱਕ ਵਲੌਗ ਸਾਂਝਾ ਕੀਤਾ। ਇਸ ਵਲੌਗ 'ਚ ਉਸ ਨੇ ਮੁੰਬਈ 'ਚ ਸੰਘਰਸ਼ ਕਰ ਰਹੇ ਅਦਾਕਾਰਾਂ ਅਤੇ ਈਵੈਂਟਸ 'ਚ ਬਣ-ਠਣ ਕੇ ਆਉਣ ਵਾਲੇ ਕਲਾਕਾਰਾਂ ਦੀ ਅਸਲ ਜ਼ਿੰਦਗੀ ਦਿਖਾਈ। ਉਸ ਨੇ ਆਪਣੇ ਵਲੌਗ ਦੀ ਸ਼ੁਰੂਆਤ ਬ੍ਰੋਕਲੀ ਦੇ ਪਰੌਂਠਿਆਂ ਨਾਲ ਕੀਤੀ, ਪਰ ਹੌਲੀ-ਹੌਲੀ ਆਪਣੇ ਹਾਲ ਤੋਂ ਲੈ ਕੇ ਬੈੱਡਰੂਮ ਤੱਕ ਦਾ ਹਰ ਕੋਨਾ ਪ੍ਰਸ਼ੰਸਕਾਂ ਨੂੰ ਦਿਖਾਇਆ। ਆਪਣੇ ਫਲੈਟ ਨੂੰ ਦਿਖਾਉਂਦੇ ਹੋਏ ਆਂਚਲ ਨੇ ਕਿਹਾ, "ਇਹ ਹੈ ਮੇਰਾ ਘਰ... ਆਪਣਾ ਨਹੀਂ ਕਿਰਾਏ ਦਾ, ਕਿਉਂਕਿ ਖ਼ੁਦ ਦਾ ਫਲੈਟ ਲੈਣ ਲਈ ਤਾਂ ਮੈਨੂੰ 400-500 ਸਾਲ ਲੱਗ ਜਾਣਗੇ।"
ਉਸ ਨੇ ਅੱਗੇ ਕਿਹਾ, "ਮੈਂ ਇਸ ਇੱਕ ਬੈੱਡਰੂਮ-ਹਾਲ ਫਲੈਟ ਦਾ ਹਰ ਮਹੀਨੇ 70,000 ਹਜ਼ਾਰ ਕਿਰਾਇਆ ਦਿੰਦੀ ਹਾਂ, ਮੇਰੇ ਲਈ ਉਹੀ ਬਹੁਤ ਹੈ ਅਤੇ ਇਹ ਕੋਈ ਬਹੁਤ ਲਗਜ਼ਰੀ ਘਰ ਨਹੀਂ ਹੈ।"
ਆਪਣੀ ਖਿੜਕੀ ਦੇ ਵਿਊ ਤੋਂ ਦਿਖਾਈ ਚਾਲ
ਆਂਚਲ ਖੁਰਾਨਾ ਨੇ ਆਪਣੇ ਘਰ ਦੇ ਬਾਹਰ ਦਾ ਨਜ਼ਾਰਾ ਦਿਖਾਉਂਦੇ ਹੋਏ ਕਿਹਾ, "ਇੱਥੇ ਕੋਈ ਹਰਿਆਵਲ ਜਾਂ ਸੁੰਦਰ ਨਜ਼ਾਰਾ ਨਹੀਂ, ਸਗੋਂ ਚਾਲ ਹੀ ਚਾਲ (Chawls) ਹੈ। ਕੀ ਕਰੀਏ, ਇੰਨੇ ਬਜਟ 'ਚ ਇੰਨਾ ਹੀ ਮਿਲਦਾ ਹੈ।" ਇਸ ਦੇ ਨਾਲ ਹੀ ਉਸ ਨੇ ਆਪਣੇ ਛੋਟੇ ਜਿਹੇ ਰਸੋਈ ਘਰ ਦੀ ਝਲਕ ਵੀ ਦਿਖਾਈ, ਜਿੱਥੇ ਰੋਡੀਜ਼ ਵਿਨਰ ਨੇ ਆਪਣੀ ਵਾਸ਼ਿੰਗ ਮਸ਼ੀਨ ਰੱਖੀ ਹੋਈ ਹੈ।
ਸੀ.ਆਈ.ਡੀ. ਐਕਟਰੈੱਸ ਨੇ ਇਸ ਤੋਂ ਇਲਾਵਾ ਆਪਣੇ ਕਾਨ੍ਹਾ ਜੀ ਦਾ ਮੰਦਰ ਅਤੇ ਆਪਣੀ ਵਾਰਡਰੋਬ ਦਿਖਾਈ। ਆਂਚਲ ਇੱਥੇ ਹੀ ਨਹੀਂ ਰੁਕੀ, ਮਹਿੰਗੇ ਘਰ ਦੀ ਮੰਦੀ ਹਾਲਤ ਦਿਖਾਉਂਦੇ ਹੋਏ ਉਸ ਨੇ ਬੈੱਡਰੂਮ ਦਾ ਨਜ਼ਾਰਾ ਵੀ ਦਿਖਾਇਆ ਅਤੇ ਕਿਹਾ, "ਲੋਕ ਕਮਰਾ ਸਾਫ਼ ਕਰਕੇ ਆਪਣੇ ਘਰ ਦੀ ਵੀਡੀਓ ਬਣਾਉਂਦੇ ਹਨ ਅਤੇ ਸਾਡੇ ਵਰਗੇ ਜਿਵੇਂ ਰੀਅਲ 'ਚ ਰਹਿੰਦੇ ਹਨ, ਉਵੇਂ ਹੀ ਬਣਾਉਂਦੇ ਹਨ। ਗੰਦ 'ਚ ਸੂਰ ਵਾਂਗ ਰਹਿੰਦੀ ਹਾਂ ਮੈਂ... ਗੰਦ 'ਚ ਪਈ ਰਹਿੰਦੀ ਹਾਂ। ਖਿੜਕੀਆਂ ਇੰਨੀਆਂ ਹਨ, ਪਰ ਦੂਰ-ਦੂਰ ਤੱਕ ਸਿਰਫ਼ ਚਾਲ ਹੀ ਦਿਸੇਗੀ।"
ਕੌਣ ਹੈ ਆਂਚਲ ਖੁਰਾਨਾ? ਜਿਨ੍ਹਾਂ ਨੂੰ ਨਹੀਂ ਪਤਾ ਆਂਚਲ ਖੁਰਾਨਾ ਕੌਣ ਹੈ, ਉਨ੍ਹਾਂ ਨੂੰ ਦੱਸ ਦੇਈਏ ਕਿ ਐਕਟਰੈੱਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2011 'ਚ ਸ਼ੋਅ 'ਐੱਮ.ਟੀ.ਵੀ. ਰੋਡੀਜ਼ 8' ਨਾਲ ਕੀਤੀ ਸੀ। ਇਸ ਤੋਂ ਬਾਅਦ 2012 'ਚ ਉਹ 'ਸਪਨੇ ਸੁਹਾਨੇ ਲੜਕਪਨ ਕੇ', 'ਅਰਜੁਨ', 'ਸਾਵਧਾਨ ਇੰਡੀਆ' ਅਤੇ 'ਆਹਟ' ਵਰਗੇ ਸ਼ੋਅਜ਼ 'ਚ ਨਜ਼ਰ ਆਈ।