ਸਿਤਾਰਿਆਂ ਦੀਆਂ ਅਜੀਬ ਆਦਤਾਂ ਜਾਣ ਕੇ ਚਕਰਾ ਜਾਵੇਗਾ ਦਿਮਾਗ, ਕੋਈ ਕਰਦਾ ਹੈ ਸਾਬਣ ਇਕੱਠਾ; ਕਿਸੇ ਨੂੰ ਗੁਆਂਢੀ ਦੇ ਘਰ ’ਚ ਤਾਕ-ਝਾਕ ਦੀ ਆਦਤ
ਜਿਸ ਸਮੇਂ ਵਿੱਚ ਜ਼ਿਆਦਾਤਰ ਲੋਕ ਸਾਬਣ ਤੋਂ ਬਾਡੀ ਵਾਸ਼ 'ਤੇ ਆ ਚੁੱਕੇ ਹਨ, ਉਨ੍ਹਾਂ ਵਿੱਚ ਇੱਕ ਸੁਪਰਸਟਾਰ ਅਜਿਹਾ ਹੈ, ਜਿਸ ਨੂੰ ਸਾਬਣ ਇਕੱਠਾ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ। ਇਹ ਸਟਾਰ ਕੋਈ ਹੋਰ ਨਹੀਂ, ਸਗੋਂ ਸਾਰਿਆਂ ਦੇ ਪਸੰਦੀਦਾ ਸਲਮਾਨ ਖਾਨ ਹਨ। ਦਬੰਗ ਖਾਨ ਕੋਲ ਹਰਬਲ ਤੋਂ ਲੈ ਕੇ ਡਿਜ਼ਾਈਨਰ, ਬ੍ਰਾਂਡਡ ਅਤੇ ਮਹਿੰਗੇ ਸਾਬਣਾਂ ਦਾ ਇੱਕ ਵੱਡਾ ਕਲੈਕਸ਼ਨ ਹੈ। ਸਿਰਫ਼ ਇਹੀ ਨਹੀਂ, ਸਲਮਾਨ ਖਾਨ ਨੂੰ ਆਪਣੀ ਜੀਂਸ ਜਾਂ ਕੱਪੜਿਆਂ ਤੋਂ ਨਿਕਲਣ ਵਾਲੇ ਧਾਗੇ ਨੂੰ ਖੁੱਲ੍ਹੇਆਮ ਚਬਾਉਂਦੇ ਹੋਏ ਵੀ ਦੇਖਿਆ ਗਿਆ ਹੈ।
Publish Date: Sun, 23 Aug 2026 02:55 PM (IST)
Updated Date: Sun, 23 Aug 2026 02:59 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਬਾਲੀਵੁੱਡ ਸਿਤਾਰਿਆਂ ਦੀ ਲਗਜ਼ਰੀ ਲਾਈਫ ਅਕਸਰ ਉਨ੍ਹਾਂ ਦੇ ਚਾਹਵਾਨਾਂ ਨੂੰ ਬਹੁਤ ਪਸੰਦ ਆਉਂਦੀ ਹੈ। ਉਹ ਕਈ ਵਾਰ ਆਪਣੇ ਮਨਪਸੰਦ ਸਿਤਾਰਿਆਂ ਦੀਆਂ ਚੀਜ਼ਾਂ ਨੂੰ ਫਾਲੋ ਵੀ ਕਰਦੇ ਹਨ। ਉਨ੍ਹਾਂ ਦੀ ਲਗਜ਼ਰੀ ਲਾਈਫ ਨਾਲ ਜੁੜੇ ਅੱਪਡੇਟ ਤਾਂ ਅਕਸਰ ਸਾਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਤੋਂ ਮਿਲ ਜਾਂਦੇ ਹਨ ਪਰ ਉਨ੍ਹਾਂ ਦੀਆਂ ਅਜੀਬ ਆਦਤਾਂ ਬਾਰੇ ਲੋਕ ਘੱਟ ਹੀ ਜਾਣਦੇ ਹਨ।
ਸਿਲਵਰ ਸਕ੍ਰੀਨ 'ਤੇ ਬਿਲਕੁਲ ਪਰਫੈਕਟ ਦਿਖਣ ਵਾਲੇ ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ’ਚ ਅਜੀਬੋ-ਗਰੀਬ ਆਦਤਾਂ ਹਨ। ਆਓ ਜਾਣਦੇ ਹਾਂ ਕੁਝ ਪਸੰਦੀਦਾ ਸਿਤਾਰਿਆਂ ਦੀਆਂ ਅਜੀਬ ਜਿਹੀਆਂ ਆਦਤਾਂ ਬਾਰੇ:
ਸਾਬਣ ਇਕੱਠਾ ਕਰਦਾ ਹੈ ਇਹ ਸੁਪਰਸਟਾਰ
ਜਿਸ ਸਮੇਂ ਵਿੱਚ ਜ਼ਿਆਦਾਤਰ ਲੋਕ ਸਾਬਣ ਤੋਂ ਬਾਡੀ ਵਾਸ਼ 'ਤੇ ਆ ਚੁੱਕੇ ਹਨ, ਉਨ੍ਹਾਂ ਵਿੱਚ ਇੱਕ ਸੁਪਰਸਟਾਰ ਅਜਿਹਾ ਹੈ, ਜਿਸ ਨੂੰ ਸਾਬਣ ਇਕੱਠਾ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ। ਇਹ ਸਟਾਰ ਕੋਈ ਹੋਰ ਨਹੀਂ, ਸਗੋਂ ਸਾਰਿਆਂ ਦੇ ਪਸੰਦੀਦਾ ਸਲਮਾਨ ਖਾਨ ਹਨ। ਦਬੰਗ ਖਾਨ ਕੋਲ ਹਰਬਲ ਤੋਂ ਲੈ ਕੇ ਡਿਜ਼ਾਈਨਰ, ਬ੍ਰਾਂਡਡ ਅਤੇ ਮਹਿੰਗੇ ਸਾਬਣਾਂ ਦਾ ਇੱਕ ਵੱਡਾ ਕਲੈਕਸ਼ਨ ਹੈ। ਸਿਰਫ਼ ਇਹੀ ਨਹੀਂ, ਸਲਮਾਨ ਖਾਨ ਨੂੰ ਆਪਣੀ ਜੀਂਸ ਜਾਂ ਕੱਪੜਿਆਂ ਤੋਂ ਨਿਕਲਣ ਵਾਲੇ ਧਾਗੇ ਨੂੰ ਖੁੱਲ੍ਹੇਆਮ ਚਬਾਉਂਦੇ ਹੋਏ ਵੀ ਦੇਖਿਆ ਗਿਆ ਹੈ।
ਨਹਾਉਣ ਤੋਂ ਬਹੁਤ ਬਚਦਾ ਹੈ ਇਹ ਸਟਾਰ
ਫ਼ਿਲਮਾਂ ’ਚ ਆਪਣੇ ਪਰਫੈਕਸ਼ਨ ਲਈ ਚਰਚਾ ਬਟੋਰਨ ਵਾਲੇ ਆਮਿਰ ਖਾਨ ਦੀ ਅਜੀਬ ਆਦਤ ਇਹ ਹੈ ਕਿ ਉਹ ਛੁੱਟੀਆਂ ਦੇ ਦਿਨਾਂ ਵਿੱਚ ਨਹਾਉਣ ਤੋਂ ਕੋਹਾਂ ਦੂਰ ਭੱਜਦੇ ਹਨ। ਕਿਰਨ ਰਾਓ ਨੇ ਇੱਕ ਇੰਟਰਵਿਊ ਵਿੱਚ ਆਮਿਰ ਦੀ ਇਸ ਆਦਤ ਦਾ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਅਭਿਨੇਤਾ ਨਿਯਮਿਤ ਤੌਰ 'ਤੇ ਨਹੀਂ ਨਹਾਉਂਦੇ। ਖੁਦ ਆਮਿਰ ਨੇ ਵੀ ਇਹ ਸਵੀਕਾਰ ਕੀਤਾ ਸੀ ਕਿ ਜਦੋਂ ਉਹ ਕੰਮ ਲਈ ਬਾਹਰ ਨਿਕਲਦੇ ਹਨ ਤਾਂ ਹੀ ਉਹ ਨਹਾਉਂਦੇ ਹਨ।
ਨਹੁੰ ਚਬਾਉਂਦੀ ਰਹਿੰਦੀ ਹੈ ਇਹ ਅਦਾਕਾਰਾ
ਨਹੁੰ ਚਬਾਉਣਾ ਅਕਸਰ ਘਬਰਾਹਟ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਇਹ ਆਦਤ ਬਾਲੀਵੁੱਡ ਦੀ ਸਭ ਤੋਂ ਕਾਨਫਿਡੈਂਟ ਹੀਰੋਇਨ ਕਰੀਨਾ ਕਪੂਰ ਖਾਨ ਵਿੱਚ ਹੈ। ਅਕਸਰ ਉਨ੍ਹਾਂ ਨੂੰ ਕਈ ਇਵੈਂਟਸ 'ਤੇ ਖੁੱਲ੍ਹੇਆਮ ਨਹੁੰ ਚਬਾਉਂਦੇ ਹੋਏ ਦੇਖਿਆ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਰੀਨਾ ਨੂੰ ਬਚਪਨ ਤੋਂ ਹੀ ਨਹੁੰ ਖਾਣ ਦੀ ਬੁਰੀ ਆਦਤ ਸੀ।
ਜਾਸੂਸੀ ਕਰਨ ਦਾ ਆਦੀ ਹੈ ਇਹ ਐਕਟਰ
ਅਜੀਬ ਜਿਹੀਆਂ ਆਦਤਾਂ ਰੱਖਣ ਵਾਲੇ ਐਕਟਰਾਂ ਦੀ ਲਿਸਟ ਵਿੱਚ ਇੱਕ ਨਾਮ ਰਣਬੀਰ ਕਪੂਰ ਦਾ ਵੀ ਹੈ। ਅਨੁਸ਼ਕਾ ਸ਼ਰਮਾ ਨੇ ਇੱਕ ਸ਼ੋਅ ਵਿੱਚ ਇਸ ਆਦਤ ਦਾ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਰਣਬੀਰ ਕਪੂਰ ਨੂੰ ਜਾਸੂਸੀ ਕਰਨ ਦਾ ਬਹੁਤ ਸ਼ੌਕ ਹੈ। ਉਹ ਹਰ ਕਿਸੇ ਦਾ ਹੈਂਡਬੈਗ ਅਤੇ ਦਰਾਜ਼ ਖੋਲ੍ਹਦੇ ਰਹਿੰਦੇ ਹਨ।
ਗੁਆਂਢੀਆਂ ਦੀ ਖਿੜਕੀ ’ਚ ਕਰਦੀ ਹੈ ਤਾਕ-ਝਾਕ
ਆਲੀਆ ਭੱਟ ਨੇ ਖੁਦ ਇੱਕ ਪੋਡਕਾਸਟ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਜਦੋਂ ਵੀ ਉਹ ਅਪਸੈੱਟ ਹੁੰਦੀ ਹੈ ਜਾਂ ਉਨ੍ਹਾਂ ਦਾ ਦਿਨ ਖਰਾਬ ਹੁੰਦਾ ਹੈ, ਤਾਂ ਉਹ ਜਾ ਕੇ ਆਪਣੀ ਬਾਲਕੋਨੀ ਵਿੱਚ ਖੜ੍ਹੀ ਹੋ ਜਾਂਦੀ ਹੈ ਅਤੇ ਗੁਆਂਢੀਆਂ ਦੇ ਘਰ ’ਚ ਕੀ ਚੱਲ ਰਿਹਾ ਹੈ, ਇਹੀ ਦੇਖਦੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਚੀਜ਼ ਨਾਲ ਮਾਨਸਿਕ ਸਕੂਨ ਮਿਲਦਾ ਹੈ।
ਜੁੱਤੇ ਪਾ ਕੇ ਸੌਂਦਾ ਹੈ ਇਹ ਹੀਰੋ
ਜੁੱਤਿਆਂ ਦੇ ਕਲੈਕਸ਼ਨ ਦਾ ਸ਼ੌਕ ਤਾਂ ਸਾਰਿਆਂ ਨੂੰ ਹੁੰਦਾ ਹੈ ਪਰ ਸ਼ਾਹਰੁਖ ਖਾਨ ਵਿੱਚ ਅਜੀਬ ਆਦਤ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਜੁੱਤਿਆਂ ਨਾਲ ਇਸ ਕਦਰ ਲਗਾਵ ਹੈ ਕਿ ਉਹ ਕਈ ਵਾਰ ਉਨ੍ਹਾਂ ਨੂੰ ਪਾ ਕੇ ਹੀ ਸੌਂ ਜਾਂਦੇ ਹਨ।
ਬਾਥਰੂਮ ਵਿੱਚ ਬਣਾ ਰੱਖੀ ਹੈ ਲਾਇਬ੍ਰੇਰੀ
ਸੈਫ ਅਲੀ ਖਾਨ ਵਿੱਚ ਸਭ ਤੋਂ ਅਜੀਬ ਆਦਤ ਇਹ ਹੈ ਕਿ ਉਨ੍ਹਾਂ ਨੇ ਆਪਣੇ ਬਾਥਰੂਮ ਵਿੱਚ ਪੜ੍ਹਨ ਲਈ ਇੱਕ ਪੂਰੀ ਦੀ ਪੂਰੀ ਲਾਇਬ੍ਰੇਰੀ ਬਣਾਈ ਹੋਈ ਹੈ ਅਤੇ ਨਾਲ ਹੀ ਫੋਨ ਐਕਸਟੈਂਸ਼ਨ ਵੀ ਰੱਖਿਆ ਹੈ।