- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਅਸਲ, ਦੋਵਾਂ ਸੁਪਰਸਟਾਰਾਂ ਵਿਚਕਾਰ ਗੱਲਬਾਤ ਉਚਾਈ ਬਾਰੇ ਚਰਚਾ ਨਾਲ ਸ਼ੁਰੂ ਹੋਈ। ਰਣਬੀਰ ਨੇ ਆਪਣੇ ਆਪ ਨੂੰ ਅਮਿਤਾਭ ਬੱਚਨ ਵਾਂਗ ਲੰਬਾ ਅਤੇ ਆਲੀਆ ਭੱਟ ਨੂੰ ਜਯਾ ਬੱਚਨ ਵਾਂਗ ਛੋਟਾ ਦੱਸਿਆ। ਉਸਨੇ ਕਿਹਾ, "ਮੇਰੇ ਮਨ ਵਿੱਚ ਹਮੇਸ਼ਾ ਇਹ ਤਸਵੀਰ ਰਹਿੰਦੀ ਹੈ: ਮੈਂ ਅਮਿਤ ਜੀ ਵਾਂਗ ਲੰਬਾ ਹਾਂ ਅਤੇ ਆਲੀਆ ਜਯਾ ਆਂਟੀ ਵਾਂਗ ਥੋੜ੍ਹੀ ਛੋਟੀ ਹੈ। ਮੈਨੂੰ ਲੱਗਦਾ ਹੈ ਕਿ ਇਹ ਫਰਕ ਚੰਗਾ ਹੈ। ਅਸਲ ਵਿੱਚ ਇਹੀ ਮੇਰੇ ਮਨ ਵਿੱਚ ਆਉਂਦਾ ਹੈ।"

ਅਮਿਤਾਭ ਬੱਚਨ (Amitabh Bachchan) ਨੇ ਜਯਾ ਬੱਚਨ ਨਾਲ ਜੁੜਿਆ ਇਹ ਕਿੱਸਾ ਕਿਸੇ ਹੋਰ ਥਾਂ ਨਹੀਂ, ਸਗੋਂ 'ਕੌਣ ਬਣੇਗਾ ਕਰੋੜਪਤੀ' ਦੇ ਮੰਚ 'ਤੇ ਰਣਬੀਰ ਕਪੂਰ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ, "ਕਈ ਸਾਲਾਂ ਤੱਕ ਜਯਾ ਸਾਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ। ਫਿਰ ਉਨ੍ਹਾਂ ਨੂੰ ਮਨ੍ਹਾ ਕੀਤਾ ਗਿਆ। ਬਾਬੂਜੀ (ਹਰੀਵੰਸ਼ ਰਾਏ ਬੱਚਨ) ਨੇ ਉਨ੍ਹਾਂ ਨੂੰ ਪਿਆਰ ਨਾਲ ਡਾਂਟਦਿਆਂ ਕਿਹਾ,‘‘ਦੇਖੋ ਅਜਿਹਾ ਨਾ ਬੋਲੋ, ਜਾਂ ਤਾਂ ਨਾਂ ਬੋਲੋ ਜਾਂ ਕੁਝ ਹੋਰ ਬੋਲੋ। ਉਸ ਤੋਂ ਬਾਅਦ ਬਾਬੂਜੀ ਦੇ ਸਮਝਾਉਣ 'ਤੇ ਉਨ੍ਹਾਂ ਨੇ ਮੈਨੂੰ ਨਾਂ ਨਾਲ ਬੁਲਾਉਣਾ ਸ਼ੁਰੂ ਕੀਤਾ।"
ਦਰਅਸਲ, ਦੋਵਾਂ ਸੁਪਰਸਟਾਰਾਂ ਵਿਚਕਾਰ ਗੱਲਬਾਤ ਉਚਾਈ ਬਾਰੇ ਚਰਚਾ ਨਾਲ ਸ਼ੁਰੂ ਹੋਈ। ਰਣਬੀਰ ਨੇ ਆਪਣੇ ਆਪ ਨੂੰ ਅਮਿਤਾਭ ਬੱਚਨ ਵਾਂਗ ਲੰਬਾ ਅਤੇ ਆਲੀਆ ਭੱਟ ਨੂੰ ਜਯਾ ਬੱਚਨ ਵਾਂਗ ਛੋਟਾ ਦੱਸਿਆ। ਉਸਨੇ ਕਿਹਾ, "ਮੇਰੇ ਮਨ ਵਿੱਚ ਹਮੇਸ਼ਾ ਇਹ ਤਸਵੀਰ ਰਹਿੰਦੀ ਹੈ: ਮੈਂ ਅਮਿਤ ਜੀ ਵਾਂਗ ਲੰਬਾ ਹਾਂ ਅਤੇ ਆਲੀਆ ਜਯਾ ਆਂਟੀ ਵਾਂਗ ਥੋੜ੍ਹੀ ਛੋਟੀ ਹੈ। ਮੈਨੂੰ ਲੱਗਦਾ ਹੈ ਕਿ ਇਹ ਫਰਕ ਚੰਗਾ ਹੈ। ਅਸਲ ਵਿੱਚ ਇਹੀ ਮੇਰੇ ਮਨ ਵਿੱਚ ਆਉਂਦਾ ਹੈ।"
ਰਣਬੀਰ ਦੀ ਇਸ ਆਬਜ਼ਰਵੇਸ਼ਨ 'ਤੇ ਜਵਾਬ ਦਿੰਦਿਆਂ ਬਿਗ ਬੀ ਨੇ ਕਿਹਾ, "ਨਹੀਂ ਸਰ, ਹਾਇਟ ਵਿੱਚ ਬਹੁਤ ਜ਼ਿਆਦਾ ਫ਼ਰਕ ਹੈ।" ਇਸ ਤੋਂ ਬਾਅਦ ਜਦੋਂ ਰਣਬੀਰ ਨੇ ਬਿਗ ਬੀ ਤੋਂ ਉਨ੍ਹਾਂ ਦੇ ਅਸਲ ਕੱਦ ਬਾਰੇ ਪੁੱਛਿਆ ਤਾਂ ਬਿਗ ਬੀ ਬੋਲੇ, "ਮੇਰਾ ਤਾਂ 6 ਫੁੱਟ 2 ਇੰਚ ਹੈ ਅਤੇ ਉਨ੍ਹਾਂ (Jaya Bachchan) ਦਾ ਸ਼ਾਇਦ 5 ਫੁੱਟ 3 ਜਾਂ 4 ਇੰਚ ਹੈ।" ਜਿਸ ਤੋਂ ਬਾਅਦ ਰਣਬੀਰ ਨੇ ਦੱਸਿਆ ਕਿ ਉਨ੍ਹਾਂ ਦੀ ਅਤੇ ਆਲੀਆ ਭੱਟ ਦੀ ਹਾਇਟ ਵੀ ਇਸੇ ਦੇ ਆਸ-ਪਾਸ ਹੈ।
ਤੁਹਾਨੂੰ ਦੱਸ ਦਈਏ ਕਿ 'ਕੌਂਣ ਬਣੇਗਾ ਕਰੋੜਪਤੀ 18' (KBC 18) ਵਿੱਚ ਰਣਬੀਰ ਕਪੂਰ ਹੀ ਨਹੀਂ, ਉਨ੍ਹਾਂ ਦੇ ਨਾਲ-ਨਾਲ ਫ਼ਿਲਮ 'ਰਾਮਾਇਣ ਪਾਰਟ 1' (Ramayana Part 1) ਵਿੱਚ ਮਾਤਾ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਸਾਈ ਪੱਲਵੀ ਵੀ ਨਜ਼ਰ ਆਈ, ਜਿਨ੍ਹਾਂ ਨੇ ਆਪਣੇ ਕਰੀਅਰ 'ਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਨਾਲ ਹੀ ਬਹੁਤ ਸਾਰੀ ਮਸਤੀ ਵੀ ਕੀਤੀ।
ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਰਾਮਾਇਣ' ਦੀ ਗੱਲ ਕਰੀਏ ਤਾਂ ਇਹ ਮੂਵੀ ਦੀਵਾਲੀ ਵੀਕ ਵਿੱਚ ਰਿਲੀਜ਼ ਹੋ ਰਹੀ ਹੈ। ਮੂਵੀ ਦਾ ਪਹਿਲਾ ਪਾਰਟ 5 ਨਵੰਬਰ 2026 ਨੂੰ ਸਿਨੇਮਾਘਰਾਂ ਵਿੱਚ ਆਵੇਗਾ। ਮੂਵੀ ਵਿੱਚ ਰਣਬੀਰ ਅਤੇ ਸਾਈ ਤੋਂ ਇਲਾਵਾ ਰਵੀ ਦੁਬੇ, ਅਰੁਣ ਗੋਵਿਲ, ਲਾਰਾ ਦੱਤਾ, ਰਕੁਲ ਪ੍ਰੀਤ ਸਿੰਘ, ਯਸ਼ ਅਤੇ ਸੰਨੀ ਦਿਓਲ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ।