- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਲੋੜ ਤੋਂ ਵੱਧ ਵਰਤੋਂ ਹੁਣ ਸਿਤਾਰਿਆਂ ਲਈ ਮੁਸੀਬਤ ਬਣ ਚੁੱਕੀ ਹੈ। ਕਈ ਯੂਟਿਊਬ ਚੈਨਲ ਉਨ੍ਹਾਂ ਦੀਆਂ ਫੋਟੋਆਂ ਨੂੰ 'ਮੋਰਫਡ' (ਬਦਲ ਕੇ) ਕਰਕੇ ਉਨ੍ਹਾਂ ਨਾਲ ਗਲਤ ਖ਼ਬਰਾਂ ਫੈਲਾ ਰਹੇ ਹਨ। ਕੁਝ ਦਿਨ ਪਹਿਲਾਂ ਕੰਗਨਾ ਰਣੌਤ ਇਸ ਦਾ ਸ਼ਿਕਾਰ ਹੋਈ ਸੀ, ਜਦੋਂ AI ਰਾਹੀਂ ਉਨ੍ਹਾਂ ਦੀ ਇੱਕ ਤਸਵੀਰ ਬਣਾਈ ਗਈ ਸੀ ਅਤੇ ਦਿਖਾਇਆ ਗਿਆ ਕਿ ਉਹ ਸਾੜੀ ਦੀ ਜਗ੍ਹਾ ਸੂਟ ਪਹਿਨ ਕੇ ਸੰਸਦ ਪਹੁੰਚੀ ਹੈ, ਜਿਸ ਨੂੰ ਲੈ ਕੇ ਅਦਾਕਾਰਾ ਦਾ ਗੁੱਸਾ ਫੁੱਟਿਆ ਸੀ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਮੰਨ ਲਿਆ ਹੈ ਕਿ ਅੱਲ੍ਹਾ ਹੈ ਅਤੇ ਉਹ ਸਿਰ 'ਤੇ ਟੋਪੀ ਲਗਾ ਕੇ ਤੇ ਹੱਥ ਵਿੱਚ ਤਸਬੀ (ਮਾਲਾ) ਲੈ ਕੇ ਨਮਾਜ਼ ਪੜ੍ਹਨ ਪਹੁੰਚ ਚੁੱਕੇ ਹਨ। ਇਸ ਫੋਟੋ ਨੂੰ ਸ਼ੇਅਰ ਕਰਕੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਜਾਵੇਦ ਅਖ਼ਤਰ ਹੁਣ ਇਸਲਾਮ ਕਬੂਲ ਕਰ ਚੁੱਕੇ ਹਨ ਅਤੇ 'ਪੱਕੇ ਮੁਸਲਮਾਨ' ਬਣ ਗਏ ਹਨ।
ਇਸ AI ਜਨਰੇਟਿਡ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਜਾਵੇਦ ਅਖਤਰ ਨੇ ਆਪਣੇ ਅਧਿਕਾਰਤ 'ਐਕਸ' (X) ਅਕਾਊਂਟ 'ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ, "ਮੇਰਾ ਇੱਕ ਫਰਜ਼ੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮੇਰੀ ਕੰਪਿਊਟਰ ਦੁਆਰਾ ਤਿਆਰ ਕੀਤੀ ਗਈ (Computer Generated) ਤਸਵੀਰ ਲਗਾਈ ਗਈ ਹੈ। ਇਸ ਵਿੱਚ ਮੈਂ ਟੋਪੀ ਪਹਿਨੀ ਹੋਈ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਮੈਂ ਆਖ਼ਰਕਾਰ ਅੱਲ੍ਹਾ ਦੀ ਸ਼ਰਨ ਵਿੱਚ ਆ ਗਿਆ ਹਾਂ। ਇਹ ਸਭ ਬਕਵਾਸ ਹੈ। ਮੈਂ ਗੰਭੀਰਤਾ ਨਾਲ ਇਸ ਮਾਮਲੇ ਦੀ ਸਾਈਬਰ ਪੁਲਿਸ ਕੋਲ ਰਿਪੋਰਟ ਕਰਨ ਅਤੇ ਇਸ ਫਰਜ਼ੀ ਖ਼ਬਰ ਲਈ ਜ਼ਿੰਮੇਵਾਰ ਵਿਅਕਤੀ ਅਤੇ ਇਸ ਨੂੰ ਅੱਗੇ ਭੇਜਣ ਵਾਲੇ ਕੁਝ ਲੋਕਾਂ ਨੂੰ ਮੇਰੀ ਸਾਖ ਅਤੇ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਲਈ ਅਦਾਲਤ ਵਿੱਚ ਘਸੀਟਣ 'ਤੇ ਵਿਚਾਰ ਕਰ ਰਿਹਾ ਹਾਂ।"
ਜਾਵੇਦ ਅਖ਼ਤਰ ਨੇ ਮੁਫ਼ਤੀ ਸ਼ਮਾਇਲ ਨਦਵੀ ਨਾਲ ਬਹਿਸ ਵਿੱਚ ਲਿਆ ਸੀ ਹਿੱਸਾ
ਦਰਅਸਲ, ਜਾਵੇਦ ਅਖ਼ਤਰ ਨੇ ਕੁਝ ਦਿਨ ਪਹਿਲਾਂ ਇਸਲਾਮਿਕ ਵਿਦਵਾਨ ਮੁਫ਼ਤੀ ਸ਼ਮਾਇਲ ਨਦਵੀ ਨਾਲ ਨਵੀਂ ਦਿੱਲੀ ਵਿੱਚ ਹੋਈ 'ਕੀ ਰੱਬ ਹੁੰਦਾ ਹੈ?' ਵਿਸ਼ੇ 'ਤੇ ਇੱਕ ਜਨਤਕ ਬਹਿਸ ਵਿੱਚ ਹਿੱਸਾ ਲਿਆ ਸੀ। ਇਸ ਪ੍ਰੋਗਰਾਮ ਦਾ ਆਯੋਜਨ 'ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ' ਵਿੱਚ ਕੀਤਾ ਗਿਆ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ AI ਜਨਰੇਟਿਡ ਵੀਡੀਓ ਉਸੇ ਚਰਚਾ ਨਾਲ ਸਬੰਧਤ ਹੈ।
ਕੰਗਨਾ ਰਣੌਤ ਅਤੇ ਜਾਵੇਦ ਅਖ਼ਤਰ ਤੋਂ ਪਹਿਲਾਂ ਆਲੀਆ ਭੱਟ, ਕਾਜੋਲ, ਸ੍ਰੀਲੀਲਾ, ਕੈਟਰੀਨਾ ਕੈਫ਼ ਅਤੇ ਰਸ਼ਮਿਕਾ ਮੰਦਾਨਾ ਵਰਗੀਆਂ ਅਭਿਨੇਤਰੀਆਂ ਵੀ ਸੋਸ਼ਲ ਮੀਡੀਆ 'ਤੇ AI ਜਨਰੇਟਿਡ ਫੋਟੋਆਂ ਅਤੇ ਵੀਡੀਓਜ਼ ਦਾ ਸ਼ਿਕਾਰ ਹੋ ਚੁੱਕੀਆਂ ਹਨ।