'ਜੈ ਸ਼੍ਰੀ ਰਾਮ ਪਾਪਾ', ਰਣਬੀਰ ਕਪੂਰ ਦੇ ਘਰ ਆਉਂਦੇ ਹੀ ਧੀ ਰਾਹਾ ਇਸ ਤਰ੍ਹਾਂ ਕਰਦੀ ਹੈ ਸਵਾਗਤ; ਦਾਦੀ ਨੀਤੂ ਸਿੰਘ ਨੇ ਖੋਲ੍ਹਿਆ ਰਾਜ਼
ਮੈਨੂੰ ਇਹ ਗੱਲ ਵੀ ਬਹੁਤ ਚੰਗੀ ਲੱਗਦੀ ਹੈ ਕਿ ਰਣਬੀਰ ਹਰ ਰਾਤ ਰਾਹਾ ਨਾਲ ਕੀ ਕਰਦਾ ਹੈ। ਉਹ ਉਸ ਨੂੰ ਪੁੱਛਦਾ ਹੈ ਕਿ ਅੱਜ ਪੂਰੇ ਦਿਨ ਵਿੱਚ ਕੀ ਖ਼ਾਸ ਹੋਇਆ, ਕਿਸ ਗੱਲ ਨੇ ਉਸ ਨੂੰ ਖ਼ੁਸ਼ੀ ਦਿੱਤੀ ਅਤੇ ਕਿਸ ਗੱਲ ਕਾਰਨ ਉਹ ਉਦਾਸ ਹੋਈ।
Publish Date: Mon, 09 Nov 2026 02:32 PM (IST)
Updated Date: Mon, 09 Nov 2026 02:37 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਦੀ ਧੀ ਰਾਹਾ ਕਪੂਰ ਹਾਲੇ ਮਹਿਜ਼ 4 ਸਾਲ ਦੀ ਹੈ, ਇਸ ਦੇ ਬਾਵਜੂਦ ਇੱਕ ਸਟਾਰ ਕਿਡ ਵਜੋਂ ਉਹ ਅਕਸਰ ਚਰਚਾ ਵਿੱਚ ਰਹਿੰਦੀ ਹੈ।
ਹਾਲ ਹੀ ਵਿੱਚ ਇੱਕ ਮੀਡੀਆ ਇੰਟਰਵਿਊ ਦੌਰਾਨ ਰਾਹਾ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਨੀਤੂ ਸਿੰਘ ਨੇ ਦੱਸਿਆ ਕਿ ਜਦੋਂ ਵੀ ਰਣਬੀਰ ਘਰ ਆਉਂਦੇ ਹਨ ਤਾਂ ਰਾਹਾ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾ ਕੇ ਉਨ੍ਹਾਂ ਦਾ ਸਵਾਗਤ ਕਰਦੀ ਹੈ। ਇਸ ਤੋਂ ਇਲਾਵਾ ਨੀਤੂ ਨੇ ਆਪਣੇ ਬੇਟੇ ਰਣਬੀਰ ਦੀ ਪੇਰੈਂਟਿੰਗ ਨਾਲ ਜੁੜੀ ਇੱਕ ਅਜਿਹੀ ਆਦਤ ਬਾਰੇ ਵੀ ਦੱਸਿਆ, ਜਿਸ ਨਾਲ ਰਾਹਾ ਨੂੰ ਆਪਣੀਆਂ ਗੱਲਾਂ ਬਿਹਤਰ ਤਰੀਕੇ ਨਾਲ ਸਾਂਝੀਆਂ ਕਰਨ ਵਿੱਚ ਮਦਦ ਮਿਲਦੀ ਹੈ।
ਰਣਬੀਰ ਕਪੂਰ ਦਾ ਪੇਰੈਂਟਿੰਗ ਅੰਦਾਜ਼ ਦਿੱਗਜ ਅਦਾਕਾਰਾ ਨੀਤੂ ਸਿੰਘ ਨੇ ਹਾਲ ਹੀ ਵਿੱਚ 'ਕਰਲੀ ਟੇਲਜ਼' ਨੂੰ ਇੱਕ ਇੰਟਰਵਿਊ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਰਣਬੀਰ ਕਪੂਰ ਦੀ ਪੇਰੈਂਟਿੰਗ ਅਤੇ ਪੋਤੀ ਰਾਹਾ ਕਪੂਰ ਦੀਆਂ ਆਦਤਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਉਨ੍ਹਾਂ ਦੱਸਿਆ, "ਇਨ੍ਹੀਂ ਦਿਨੀਂ ਰਣਬੀਰ 'ਰਾਮਾਇਣਮ' ਨੂੰ ਲੈ ਕੇ ਕਾਫ਼ੀ ਰੁੱਝਿਆ ਹੋਇਆ ਹੈ। ਜਦੋਂ ਵੀ ਉਹ ਘਰ ਵਾਪਸ ਆਉਂਦਾ ਹੈ ਤਾਂ ਰਾਹਾ 'ਜੈ ਸ਼੍ਰੀ ਰਾਮ' ਦਾ ਨਾਅਰਾ ਲਗਾ ਕੇ ਉਸ ਦਾ ਸਵਾਗਤ ਕਰਦੀ ਹੈ, ਜੋ ਸੱਚਮੁੱਚ ਬਹੁਤ ਪਿਆਰਾ ਲੱਗਦਾ ਹੈ।"
ਇਸ ਤੋਂ ਇਲਾਵਾ ਮੈਨੂੰ ਇਹ ਗੱਲ ਵੀ ਬਹੁਤ ਚੰਗੀ ਲੱਗਦੀ ਹੈ ਕਿ ਰਣਬੀਰ ਹਰ ਰਾਤ ਰਾਹਾ ਨਾਲ ਕੀ ਕਰਦਾ ਹੈ। ਉਹ ਉਸ ਨੂੰ ਪੁੱਛਦਾ ਹੈ ਕਿ ਅੱਜ ਪੂਰੇ ਦਿਨ ਵਿੱਚ ਕੀ ਖ਼ਾਸ ਹੋਇਆ, ਕਿਸ ਗੱਲ ਨੇ ਉਸ ਨੂੰ ਖ਼ੁਸ਼ੀ ਦਿੱਤੀ ਅਤੇ ਕਿਸ ਗੱਲ ਕਾਰਨ ਉਹ ਉਦਾਸ ਹੋਈ। ਇਸ ਤੋਂ ਬਾਅਦ ਰਾਹਾ ਆਪਣੇ ਦਿਲ ਦੀਆਂ ਗੱਲਾਂ ਦੱਸਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਆਦਤ ਹੈ।
ਇਸ ਤਰ੍ਹਾਂ ਨੀਤੂ ਨੇ ਰਣਬੀਰ ਅਤੇ ਰਾਹਾ ਵਿਚਾਲੇ ਇਸ ਪਿਆਰੀ ਆਦਤ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਨੂੰ ਬਹੁਤ ਪਸੰਦ ਹੈ। ਇੰਨਾ ਹੀ ਨਹੀਂ, ਨੀਤੂ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਹਮੇਸ਼ਾ ਆਪਣੇ ਬੱਚਿਆਂ ਨਾਲ ਇੱਕ ਦੋਸਤ ਵਾਂਗ ਰਹੀ ਹੈ ਤਾਂ ਜੋ ਉਹ ਬਿਨਾਂ ਕਿਸੇ ਝਿਜਕ ਦੇ ਆਪਣੇ ਦਿਲ ਦੀ ਗੱਲ ਕਹਿ ਸਕਣ ਅਤੇ ਉਨ੍ਹਾਂ ਨਾਲ ਹਰ ਗੱਲ ਸਾਂਝੀ ਕਰ ਸਕਣ।
'ਰਾਮਾਇਣਮ' ਦੇ ਸੈੱਟ 'ਤੇ ਮੌਜੂਦ ਰਹਿੰਦੀ ਸੀ ਰਾਹਾ ਆਪਣੀ ਫ਼ਿਲਮ 'ਰਾਮਾਇਣਮ' ਦੇ ਪ੍ਰਮੋਸ਼ਨ ਦੌਰਾਨ ਰਣਬੀਰ ਕਪੂਰ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਧੀ ਰਾਹਾ ਕਪੂਰ ਵੀ ਸੈੱਟ 'ਤੇ ਮੌਜੂਦ ਰਹਿੰਦੀ ਸੀ। ਉਸ ਨੇ ਸਾਈ ਪੱਲਵੀ ਅਤੇ ਰਵੀ ਦੁਬੇ ਨਾਲ ਕੈਮਰੇ ਦਾ ਸਾਹਮਣਾ ਵੀ ਕੀਤਾ ਸੀ। ਆਲੀਆ ਭੱਟ ਨੇ ਵੀ ਰਾਹਾ ਅਤੇ ਰਣਬੀਰ ਦੀਆਂ 'ਰਾਮਾਇਣਮ' ਦੇ ਸੈੱਟ ਤੋਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।