'ਮੈਨੂੰ ਅੰਦਾਜ਼ਾ ਨਹੀਂ ਸੀ ਉਹ ਇੰਨੀ ਵੱਡੀ ਹੀਰੋਇਨ...', Hema Malini ਨੇ ਰੇਖਾ ਨੂੰ ਦੱਸਿਆ 'ਸ਼ਰਾਰਤੀ', ਇਕੱਠਿਆਂ ਸਿੱਖਿਆ ਸੀ ਡਾਂਸ ਹੇਮਾ ਮਾਲਿਨੀ ਅਤੇ ਰੇਖਾ ਨੇ ਇਕੱਠਿਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਫ਼ਿਲਮੀ ਦੁਨੀਆ 'ਚ ਉਨ੍ਹਾਂ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਰੇਖਾ ਅਤੇ ਹੇਮਾ ਫ਼ਿਲਮਾਂ 'ਚ ਆਉਣ ਤੋਂ ਬਾਅਦ ਸਹੇਲੀਆਂ ਬਣੀਆਂ ਹਨ ਪਰ ਅਜਿਹਾ ਨਹੀਂ ਹੈ। ਹੇਮਾ ਮਾਲਿਨੀ, ਰੇਖਾ ਨੂੰ ਉਦੋਂ ਤੋਂ ਜਾਣਦੀ ਹੈ, ਜਦੋਂ ਉਹ ਬਹੁਤ ਛੋਟੀ ਸੀ ਅਤੇ ਫ਼ਿਲਮਾਂ 'ਚ ਨਹੀਂ ਆਈ ਸੀ। ਉਹ ਸਿਰਫ਼ ਡਾਂਸ ਸਿੱਖ ਰਹੀ ਸੀ। ਇਸ ਡਾਂਸ ਨੇ ਹੀ ਉਨ੍ਹਾਂ ਨੂੰ ਮਿਲਵਾਇਆ।
Publish Date: Sat, 18 Jul 2026 10:18 AM (IST)
Updated Date: Sat, 18 Jul 2026 10:19 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ - ਹੇਮਾ ਮਾਲਿਨੀ ਅਤੇ ਰੇਖਾ ਨੇ ਇਕੱਠਿਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਫ਼ਿਲਮੀ ਦੁਨੀਆ 'ਚ ਉਨ੍ਹਾਂ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਰੇਖਾ ਅਤੇ ਹੇਮਾ ਫ਼ਿਲਮਾਂ 'ਚ ਆਉਣ ਤੋਂ ਬਾਅਦ ਸਹੇਲੀਆਂ ਬਣੀਆਂ ਹਨ ਪਰ ਅਜਿਹਾ ਨਹੀਂ ਹੈ। ਹੇਮਾ ਮਾਲਿਨੀ, ਰੇਖਾ ਨੂੰ ਉਦੋਂ ਤੋਂ ਜਾਣਦੀ ਹੈ, ਜਦੋਂ ਉਹ ਬਹੁਤ ਛੋਟੀ ਸੀ ਅਤੇ ਫ਼ਿਲਮਾਂ 'ਚ ਨਹੀਂ ਆਈ ਸੀ। ਉਹ ਸਿਰਫ਼ ਡਾਂਸ ਸਿੱਖ ਰਹੀ ਸੀ। ਇਸ ਡਾਂਸ ਨੇ ਹੀ ਉਨ੍ਹਾਂ ਨੂੰ ਮਿਲਵਾਇਆ।
ਬਚਪਨ ਤੋਂ ਰੇਖਾ ਨੂੰ ਜਾਣਦੀ ਹੈ ਹੇਮਾ ਹੇਮਾ ਮਾਲਿਨੀ ਤੋਂ ਇੰਡੀਅਨ ਆਈਡਲ 'ਚ ਹੋਸਟ ਆਦਿਤਿਆ ਨਾਰਾਇਣ ਨੇ ਪੁੱਛਿਆ ਕਿ ਰੇਖਾ ਅਤੇ ਉਨ੍ਹਾਂ ਨੇ ਇਕੱਠਿਆਂ ਲਗਭਗ 8 ਫ਼ਿਲਮਾਂ ਕੀਤੀਆਂ ਹਨ। ਰੇਖਾ ਨਾਲ ਕੰਮ ਕਰਨ ਦਾ ਤਜ਼ਰਬਾ ਕੇਹੋ ਜਿਹਾ ਰਿਹਾ? ਉਦੋਂ ਹੇਮਾ ਨੇ ਦੱਸਿਆ- "ਮੈਂ ਰੇਖਾ ਨੂੰ ਉਦੋਂ ਦੇਖਿਆ ਸੀ, ਜਦੋਂ ਉਹ ਬਹੁਤ ਛੋਟੀ ਸੀ। ਮੈਂ ਚੇਨਈ 'ਚ ਭਰਤਨਾਟਿਅਮ ਸਿੱਖ ਰਹੀ ਸੀ ਪਰ ਉਸ ਸਮੇਂ ਮੈਂ ਕੁਚੀਪੁੜੀ ਵੀ ਸਿੱਖਣਾ ਸ਼ੁਰੂ ਕੀਤਾ ਸੀ। ਮੈਂ ਗੁਰੂ ਵੇਮਪਤੀ ਚਿੰਨਾ ਸਤਿਅਮ ਜੀ ਕੋਲ ਟ੍ਰੇਨਿੰਗ ਲਈ ਜਾਂਦੀ ਸੀ। ਉਦੋਂ ਮੇਰੀ ਫ਼ਿਲਮ 'ਸਪਨੋਂ ਕਾ ਸੌਦਾਗਰ' ਰਿਲੀਜ਼ ਹੋ ਚੁੱਕੀ ਸੀ ਪਰ ਫ਼ਿਲਮਾਂ ਦੇ ਨਾਲ-ਨਾਲ ਮੈਂ ਸਟੇਜ ਪਰਫਾਰਮੈਂਸ ਵੀ ਕਰਦੀ ਸੀ। ਡਾਂਸ ਹਮੇਸ਼ਾ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਰਿਹਾ ਹੈ ਅਤੇ ਅੱਜ ਵੀ ਹੈ।"
ਬਹੁਤ ਸ਼ਰਾਰਤੀ ਸੀ ਰੇਖਾ ਹੇਮਾ ਮਾਲਿਨੀ ਨੇ ਅੱਗੇ ਦੱਸਿਆ ਕਿ ਰੇਖਾ ਬਹੁਤ ਸ਼ਰਾਰਤੀ ਹੋਇਆ ਕਰਦੀ ਸੀ। ਉਹ ਡਾਂਸ ਕਲਾਸ 'ਚੋਂ ਭੱਜ ਜਾਇਆ ਕਰਦੀ ਸੀ। ਉਨ੍ਹਾਂ ਨੇ ਕਿਹਾ, "ਜਦੋਂ ਮੈਂ ਡਾਂਸ ਕਲਾਸ 'ਚ ਜਾਂਦੀ ਸੀ, ਰੇਖਾ ਵੀ ਉੱਥੇ ਆਉਂਦੀ ਸੀ। ਉਹ ਉਦੋਂ ਇੱਕ ਛੋਟੀ ਜਿਹੀ ਕੁੜੀ ਸੀ। ਗੁਰੂ ਜੀ ਹਮੇਸ਼ਾ ਕਹਿੰਦੇ ਸਨ ਕਿ ਇਹ ਡਾਂਸ ਰਿਹਰਸਲ ਤੋਂ ਭੱਜ ਜਾਂਦੀ ਹੈ। ਇਸ ਨੂੰ ਫੜਨਾ ਬਹੁਤ ਮੁਸ਼ਕਿਲ ਹੈ। ਉਹ ਬਹੁਤ ਹੀ ਸ਼ਰਾਰਤੀ ਸੀ।"
ਰੇਖਾ ਦੇ ਹੀਰੋਇਨ ਬਣਨ ਦਾ ਨਹੀਂ ਸੀ ਅੰਦਾਜ਼ਾ ਹੇਮਾ ਮਾਲਿਨੀ ਨੇ ਰੇਖਾ ਨਾਲ ਆਪਣੀ ਇੱਕ ਸਟੇਜ ਪਰਫਾਰਮੈਂਸ ਨੂੰ ਵੀ ਯਾਦ ਕੀਤਾ ਜਿਸ 'ਚ 'ਉਮਰਾਓ ਜਾਨ' ਐਕਟਰੈੱਸ ਨਾਰਦਮੁਨੀ ਬਣੀ ਸੀ। ਉਨ੍ਹਾਂ ਨੇ ਅੱਗੇ ਕਿਹਾ, "ਨਾਰਦ ਮੁਨੀ ਦੇ ਕਾਸਟਿਊਮ 'ਚ ਉਹ ਬਹੁਤ ਹੀ ਪਿਆਰੀ ਲੱਗ ਰਹੀ ਸੀ ਅਤੇ ਉਨ੍ਹਾਂ ਨੇ ਕਮਾਲ ਦੀ ਪਰਫਾਰਮੈਂਸ ਦਿੱਤੀ ਸੀ। ਮੈਨੂੰ ਉਸ ਸਮੇਂ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਕੁਝ ਸਾਲਾਂ ਬਾਅਦ ਉਹ ਬੰਬਈ ਆਵੇਗੀ ਅਤੇ ਹਿੰਦੀ ਫ਼ਿਲਮਾਂ ਦੀ ਇੰਨੀ ਵੱਡੀ ਐਕਟਰੈੱਸ ਬਣੇਗੀ।"
ਹੇਮਾ ਮਾਲਿਨੀ ਅਤੇ ਰੇਖਾ ਨੇ ਇਕੱਠਿਆਂ ਪਹਿਲੀ ਫ਼ਿਲਮ 'ਗੋਰਾ ਔਰ ਕਾਲਾ' ਕੀਤੀ ਸੀ। ਐਕਟਰੈੱਸ ਨੇ ਦੱਸਿਆ ਕਿ ਫ਼ਿਲਮ ਦੇ ਸੈੱਟ 'ਤੇ ਦੋਵਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕੀਤਾ ਸੀ। ਦੋਵੇਂ ਇਕੱਠੇ ਹੀ ਆਪਣੀਆਂ ਮਾਵਾਂ ਦਾ ਜਨਮਦਿਨ ਮਨਾਉਂਦੀਆਂ ਸਨ ਕਿਉਂਕਿ ਦੋਵਾਂ ਦਾ ਬਰਥਡੇਅ ਇੱਕੋ ਤਾਰੀਖ਼ (3 ਜਨਵਰੀ) ਨੂੰ ਆਉਂਦਾ ਸੀ।