'ਸੋਚਿਆ ਨਹੀਂ ਸੀ ਜ਼ਿੰਦਾ ਬਚਾਂਗਾ...' ਅਨੁਰਾਗ ਡੋਭਾਲ ਨੇ ਹਸਪਤਾਲ ਤੋਂ ਪਾਈ ਪਹਿਲੀ ਪੋਸਟ, ਖੁਦ ਨੂੰ ਦੱਸਿਆ 'ਅਨਾਥ'
ਅਨੁਰਾਗ ਨੇ ਹਸਪਤਾਲ ਦੇ ਬਿਸਤਰੇ 'ਤੇ ਲੇਟੇ ਹੋਏ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੈਮਰੇ ਵੱਲ ਵੇਖ ਕੇ ਮੁਸਕਰਾ ਰਹੇ ਹਨ। ਉਨ੍ਹਾਂ ਨੇ ਲਿਖਿਆ, "ਕਦੇ ਸੋਚਿਆ ਨਹੀਂ ਸੀ ਕਿ ਜ਼ਿੰਦਾ ਰਹਾਂਗਾ। ਜਿਸ ਰਸਤੇ 'ਤੇ ਗਿਆ ਸੀ, ਉੱਥੋਂ ਵਾਪਸ ਆਉਣਾ ਨਾਮੁਮਕਿਨ ਸੀ। ਮੇਰੇ ਲਈ ਇਹ ਸਭ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
Publish Date: Wed, 18 Mar 2026 10:37 AM (IST)
Updated Date: Wed, 18 Mar 2026 10:44 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਮਸ਼ਹੂਰ ਯੂਟਿਊਬਰ ਅਤੇ ਬਿਗ ਬੌਸ ਫੇਮ ਅਨੁਰਾਗ ਡੋਭਾਲ (Anurag Dobhal), ਜਿਨ੍ਹਾਂ ਨੂੰ UK07 Rider ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਸਿਹਤ ਬਾਰੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਅਨੁਰਾਗ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਆਈਸੀਯੂ (ICU) ਤੋਂ ਬਾਹਰ ਲਿਆਂਦਾ ਗਿਆ ਹੈ। ਮੰਗਲਵਾਰ ਰਾਤ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਬੇਹੱਦ ਭਾਵੁਕ ਪੋਸਟ ਸਾਂਝੀ ਕੀਤੀ।
ਹਸਪਤਾਲ ਦੇ ਬਿਸਤਰੇ ਤੋਂ ਸਾਂਝੀ ਕੀਤੀ ਤਸਵੀਰ
ਅਨੁਰਾਗ ਨੇ ਹਸਪਤਾਲ ਦੇ ਬਿਸਤਰੇ 'ਤੇ ਲੇਟੇ ਹੋਏ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੈਮਰੇ ਵੱਲ ਵੇਖ ਕੇ ਮੁਸਕਰਾ ਰਹੇ ਹਨ। ਉਨ੍ਹਾਂ ਨੇ ਲਿਖਿਆ, "ਕਦੇ ਸੋਚਿਆ ਨਹੀਂ ਸੀ ਕਿ ਜ਼ਿੰਦਾ ਰਹਾਂਗਾ। ਜਿਸ ਰਸਤੇ 'ਤੇ ਗਿਆ ਸੀ, ਉੱਥੋਂ ਵਾਪਸ ਆਉਣਾ ਨਾਮੁਮਕਿਨ ਸੀ। ਮੇਰੇ ਲਈ ਇਹ ਸਭ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਅੱਜ ਮੈਂ ਇੱਕ ਅਨਾਥ ਹਾਂ। ਮੈਨੂੰ ਨਹੀਂ ਪਤਾ ਅੱਗੇ ਕੀ ਹੋਵੇਗਾ ਜਾਂ ਮੈਂ ਕੀ ਕਰਾਂਗਾ ਪਰ ਜੇ ਨਵਾਂ ਜਨਮ ਮਿਲਿਆ ਹੈ ਤਾਂ ਪ੍ਰਮਾਤਮਾ ਨੇ ਜ਼ਰੂਰ ਕੁਝ ਸੋਚਿਆ ਹੋਵੇਗਾ।"
ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ਾਇਦ ਲੋਕਾਂ ਦੀਆਂ ਦੁਆਵਾਂ ਸਦਕਾ ਹੀ ਉਨ੍ਹਾਂ ਨੂੰ ਇਹ ਨਵੀਂ ਜ਼ਿੰਦਗੀ ਮਿਲੀ ਹੈ।
ਕੀ ਹੈ ਪੂਰਾ ਮਾਮਲਾ
ਮਾਰਚ ਦੇ ਸ਼ੁਰੂ ਵਿੱਚ ਅਨੁਰਾਗ ਨੇ ਇੱਕ ਵੀਡੀਓ ਰਾਹੀਂ ਆਪਣੇ ਪਰਿਵਾਰ 'ਤੇ ਮਾਨਸਿਕ ਤਸੀਹੇ ਦੇਣ ਦੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਰਿਤਿਕਾ ਨਾਲ ਉਨ੍ਹਾਂ ਦੇ ਅੰਤਰ-ਜਾਤੀ ਵਿਆਹ (Inter-cast marriage) ਦੇ ਖਿਲਾਫ ਸੀ।
ਅਨੁਰਾਗ ਦੇ ਭਰਾ ਕਲਾਮ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਦੱਸਿਆ ਅਤੇ ਕਿਹਾ ਕਿ ਅਨੁਰਾਗ ਇਹ ਸਭ ਸਿਰਫ ਵਿਊਜ਼ (Views) ਅਤੇ ਪ੍ਰਸਿੱਧੀ ਲਈ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਨੁਰਾਗ ਦੀ ਪਤਨੀ ਰਿਤਿਕਾ ਉਸ ਨੂੰ ਛੱਡ ਕੇ ਚਲੀ ਗਈ ਹੈ।
15 ਨਵੰਬਰ ਨੂੰ ਅਨੁਰਾਗ ਦੇ ਮੈਨੇਜਰ ਨੇ ਦੱਸਿਆ ਸੀ ਕਿ ਹਸਪਤਾਲ ਤੋਂ ਛੁੱਟੀ ਮਿਲਣ ਵੇਲੇ ਉਨ੍ਹਾਂ ਦੀ ਤਬੀਅਤ ਫਿਰ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਭਰਤੀ ਕਰਨਾ ਪਿਆ।