'ਮੈਨੂੰ ਚੀਟ...' ਬਾਦਸ਼ਾਹ ਨਾਲ 5 ਮਹੀਨਿਆਂ 'ਚ ਹੀ ਕਿਉਂ ਟੁੱਟਿਆ ਈਸ਼ਾ ਰਿਖੀ ਦਾ ਰਿਸ਼ਤਾ, Bigg Boss 20 'ਚ ਐਕਟਰੈੱਸ ਦਾ ਖ਼ੁਲਾਸਾ
ਈਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਚੀਜ਼ਾਂ ਦੇ ਹਿੰਟ ਮਿਲ ਰਹੇ ਸਨ ਪਰ ਉਨ੍ਹਾਂ ਨੇ ਇਸ 'ਤੇ ਉਦੋਂ ਤੱਕ ਵਿਸ਼ਵਾਸ ਨਹੀਂ ਕੀਤਾ ਜਦੋਂ ਤੱਕ ਇਸ ਨੂੰ ਖ਼ੁਦ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਲਿਆ। ਜਦੋਂ ਰਿਲੇਸ਼ਨਸ਼ਿਪ ਖ਼ਤਮ ਹੋਈ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇੱਥੇ ਤਾਂ ਕੱਟ ਗਿਆ। ਬਾਦਸ਼ਾਹ ਉਨ੍ਹਾਂ ਨੂੰ ਚੀਟ ਕਰ ਰਹੇ ਸਨ।
Publish Date: Wed, 16 Sep 2026 02:59 PM (IST)
Updated Date: Wed, 16 Sep 2026 03:04 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਪੰਜਾਬੀ ਐਕਟਰੈੱਸ ਈਸ਼ਾ ਰਿਖੀ ਨੇ ਹਾਲ ਹੀ 'ਚ ਬਾਦਸ਼ਾਹ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਦੋਹਾਂ ਦਾ ਵਿਆਹ ਸਿਰਫ਼ 5 ਮਹੀਨੇ ਚੱਲਿਆ ਅਤੇ ਇਨ੍ਹਾਂ ਦੇ ਵੱਖ ਹੋਣ ਦੀ ਵਜ੍ਹਾ ਦਾ ਹੁਣ ਤੱਕ ਪਤਾ ਨਹੀਂ ਚੱਲਿਆ ਸੀ।
ਕਿਉਂ ਹੋਇਆ ਈਸ਼ਾ-ਬਾਦਸ਼ਾਹ ਦਾ ਤਲਾਕ? ਉੱਥੇ ਹੀ ਈਸ਼ਾ ਰਿਖੀ ਅੱਜਕੱਲ੍ਹ ਬਿੱਗ ਬੌਸ 20 'ਚ ਕੰਟੈਸਟੈਂਟ ਵਜੋਂ ਨਜ਼ਰ ਆ ਰਹੀ ਹੈ। ਹੁਣ ਇੱਕ ਲੇਟੈਸਟ ਐਪੀਸੋਡ 'ਚ ਉਸ ਨੇ ਖ਼ੁਲਾਸਾ ਕੀਤਾ ਕਿ ਬਾਦਸ਼ਾਹ ਨਾਲ ਉਸ ਦਾ ਤਲਾਕ ਕਿਸ ਵਜ੍ਹਾ ਕਰਕੇ ਹੋਇਆ।
ਆਪਣੀ ਕੋ-ਕੰਟੈਸਟੈਂਟ ਕਨਿਕਾ ਮਾਨ ਨਾਲ ਗੱਲਬਾਤ ਕਰਦਿਆਂ ਈਸ਼ਾ ਨੇ ਕਿਹਾ ਕਿ ਬਾਦਸ਼ਾਹ ਰਿਲੇਸ਼ਨਸ਼ਿਪ ਤਾਂ ਚਾਹੁੰਦੇ ਸਨ ਪਰ ਉਸ ਦੇ ਨਾਲ ਆਉਣ ਵਾਲੀ ਜ਼ਿੰਮੇਵਾਰੀ ਤੋਂ ਉਹ ਪਿੱਛੇ ਭੱਜ ਰਹੇ ਸਨ।
ਈਸ਼ਾ ਨੂੰ ਚੀਟ ਕਰ ਰਹੇ ਸਨ ਬਾਦਸ਼ਾਹ ਬਾਅਦ 'ਚ, ਕਨਿਕਾ ਨੇ ਈਸ਼ਾ ਤੋਂ ਪੁੱਛਿਆ, 'ਕਿਸ ਤਰ੍ਹਾਂ ਦਾ ਧੋਖਾ ਹੋ ਰਿਹਾ ਸੀ? ਫਿਜ਼ੀਕਲ, ਈਮੋਸ਼ਨਲ, ਸੋਸ਼ਲ ਚੀਟਿੰਗ?' ਈਸ਼ਾ ਨੇ ਜਵਾਬ ਦਿੱਤਾ, 'ਹਰ ਤਰ੍ਹਾਂ ਦਾ।' ਫਿਰ ਉਸ ਨੇ ਕਨਿਕਾ ਦੀ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਉਹ ਰਿਸ਼ਤਿਆਂ ਨੂੰ ਕਿਵੇਂ ਦੇਖਦੀ ਹੈ।
ਈਸ਼ਾ ਨੇ ਕਿਹਾ ਕਿ ਜੇਕਰ ਕੋਈ ਕਨਿਕਾ ਬਾਰੇ ਕੁਝ ਕਹਿੰਦਾ ਹੈ, ਤਾਂ ਉਹ ਉਦੋਂ ਤੱਕ ਉਸ 'ਤੇ ਵਿਸ਼ਵਾਸ ਨਹੀਂ ਕਰੇਗੀ ਜਦੋਂ ਤੱਕ ਉਹ ਖ਼ੁਦ ਉਸ ਨੂੰ ਦੇਖ ਨਾ ਲਵੇ। ਉਸ ਨੇ ਅੱਗੇ ਕਿਹਾ ਕਿ ਉਹ ਆਪਣੇ ਰਿਸ਼ਤਿਆਂ 'ਚ ਵੀ ਇਹੀ ਤਰੀਕਾ ਅਪਣਾਉਂਦੀ ਹੈ। ਈਸ਼ਾ ਨੇ ਕਿਹਾ ਕਿ ਜੇਕਰ ਕੋਈ ਆ ਕੇ ਮੈਨੂੰ ਕੁਝ ਦੱਸਦਾ ਹੈ ਤਾਂ ਮੈਂ ਉਸ ਨੂੰ ਕਹਿੰਦੀ ਹਾਂ ਕਿ ਜਾਂ ਤਾਂ ਮੈਨੂੰ ਪ੍ਰੂਫ਼ ਦੇਵੇ ਜਾਂ ਫਿਰ ਮੇਰੇ ਦਿਮਾਗ ਨਾਲ ਖੇਡਣਾ ਬੰਦ ਕਰੇ।
ਈਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਚੀਜ਼ਾਂ ਦੇ ਹਿੰਟ ਮਿਲ ਰਹੇ ਸਨ ਪਰ ਉਨ੍ਹਾਂ ਨੇ ਇਸ 'ਤੇ ਉਦੋਂ ਤੱਕ ਵਿਸ਼ਵਾਸ ਨਹੀਂ ਕੀਤਾ ਜਦੋਂ ਤੱਕ ਇਸ ਨੂੰ ਖ਼ੁਦ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਲਿਆ। ਜਦੋਂ ਰਿਲੇਸ਼ਨਸ਼ਿਪ ਖ਼ਤਮ ਹੋਈ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇੱਥੇ ਤਾਂ ਕੱਟ ਗਿਆ। ਬਾਦਸ਼ਾਹ ਉਨ੍ਹਾਂ ਨੂੰ ਚੀਟ ਕਰ ਰਹੇ ਸਨ।
ਚਾਰ ਸਾਲ ਕੀਤਾ ਸੀ ਡੇਟ ਬਾਦਸ਼ਾਹ ਅਤੇ ਈਸ਼ਾ ਰਿਖੀ ਨੇ ਆਪਣੇ ਰਿਸ਼ਤੇ ਨੂੰ ਪ੍ਰਾਈਵੇਟ ਰੱਖਿਆ ਸੀ। ਉਨ੍ਹਾਂ ਨੇ ਵਿਆਹ ਵੀ ਚੁੱਪਚਾਪ ਕਰ ਲਿਆ ਸੀ। ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਮਾਰਚ 2026 'ਚ ਉਦੋਂ ਸਾਹਮਣੇ ਆਈਆਂ ਜਦੋਂ ਈਸ਼ਾ ਦੀ ਮਾਂ ਪੂਨਮ ਰਿਖੀ ਨੇ ਇੰਸਟਾਗ੍ਰਾਮ 'ਤੇ ਕਪਲ ਦੀਆਂ ਤਸਵੀਰਾਂ ਪੋਸਟ ਕੀਤੀਆਂ। ਖ਼ਬਰਾਂ ਮੁਤਾਬਕ, ਵਿਆਹ ਤੋਂ ਪਹਿਲਾਂ ਦੋਵੇਂ ਕਰੀਬ ਚਾਰ ਸਾਲ ਤੱਕ ਰਿਲੇਸ਼ਨਸ਼ਿਪ 'ਚ ਸਨ।