‘ਦਿਲ ਦੀਆਂ ਬੇਵਫ਼ਾਈਆਂ’ ਝੱਲਣ ਲਈ ਤਿਆਰ ਹਨ ਗੌਰਵ ਖੰਨਾ, ਸਟਾਰ ਪਲੱਸ ਦੇ ਨਵੇਂ ਸ਼ੋਅ ਦੇ ਟਾਈਟਲ ਤੋਂ ਉੱਠਿਆ ਪਰਦਾ
ਹਿੰਦੁਸਤਾਨ ਟਾਈਮਜ਼ ਦੀ ਇੱਕ ਐਕਸਕਲੂਸਿਵ ਰਿਪੋਰਟ ਮੁਤਾਬਕ, ਗੌਰਵ ਖੰਨਾ ਅਤੇ ਸ਼ਰੱਧਾ ਆਰਿਆ ਦੇ ਇਸ ਬਹੁ-ਉਡੀਕ ਵਾਲੇ ਸ਼ੋਅ ਨੂੰ ਦੀਵਾਲੀ ਤੋਂ ਬਾਅਦ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੰਬਰ ਦੇ ਆਖ਼ਰੀ ਹਫ਼ਤੇ ਤੱਕ ਇਹ ਸ਼ੋਅ ਦਰਸ਼ਕਾਂ ਦੇ ਸਾਹਮਣੇ ਆ ਸਕਦਾ ਹੈ।
Publish Date: Sat, 31 Oct 2026 04:47 PM (IST)
Updated Date: Sat, 31 Oct 2026 04:51 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਜਦੋਂ ਏਕਤਾ ਕਪੂਰ ਬਿੱਗ ਬੌਸ ਦੇ ਮੰਚ ’ਤੇ ਪਹੁੰਚੀ ਸੀ, ਤਾਂ ਅਨੁਪਮਾ ਦੇ ਅਦਾਕਾਰ ਗੌਰਵ ਖੰਨਾ ਨੇ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਹੁਣ ਅਦਾਕਾਰ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ ਅਤੇ ਏਕਤਾ ਕਪੂਰ ਨੇ ਉਨ੍ਹਾਂ ਨੂੰ ਆਪਣੇ ਆਉਣ ਵਾਲੇ ਸ਼ੋਅ ਵਿੱਚ ਕਾਸਟ ਕਰ ਲਿਆ ਹੈ। ਪਿਛਲੇ ਦਿਨੀਂ ਮੇਕਰਜ਼ ਨੇ ਸ਼ੋਅ ਦੀ ਪਹਿਲੀ ਝਲਕ ਸਾਂਝੀ ਕੀਤੀ ਸੀ ਅਤੇ ਹੁਣ ਸੀਰੀਅਲ ਦੇ ਟਾਈਟਲ ਤੋਂ ਵੀ ਪਰਦਾ ਉੱਠ ਗਿਆ ਹੈ।
ਗੌਰਵ ਖੰਨਾ ਦੇ ਸ਼ੋਅ ਦੇ ਟਾਈਟਲ ਤੋਂ ਉੱਠਿਆ ਪਰਦਾ ਸਟਾਰ ਪਲੱਸ ਨੇ ਹਾਲ ਹੀ ਵਿੱਚ ਆਪਣੇ ਆਉਣ ਵਾਲੇ ਰੋਮਾਂਟਿਕ ਸ਼ੋਅ ਦਾ ਨਵਾਂ ਟਾਈਟਲ ਜਾਰੀ ਕਰਦਿਆਂ ਇੱਕ ਛੋਟਾ ਜਿਹਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਕਿਰਦਾਰਾਂ ਦੇ ਨਾਂਵਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਚੈਨਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਟੀਜ਼ਰ ਸਾਂਝਾ ਕਰਦਿਆਂ ਦੱਸਿਆ ਕਿ ਗੌਰਵ ਖੰਨਾ ਅਤੇ ਸ਼ਰੱਧਾ ਆਰਿਆ ਦੇ ਆਉਣ ਵਾਲੇ ਸ਼ੋਅ ਦਾ ਨਾਂ 'ਦਿਲ ਕੀ ਬੇਵਫ਼ਾਈਆਂ' ਹੈ। ਸ਼ੋਅ ਵਿੱਚ ਸ਼ਰੱਧਾ ਆਰਿਆ 'ਜਾਨਕੀ' ਦੀ ਭੂਮਿਕਾ ਵਿੱਚ ਨਜ਼ਰ ਆਵੇਗੀ, ਜਦਕਿ ਗੌਰਵ ਖੰਨਾ ਦੇ ਕਿਰਦਾਰ ਦਾ ਨਾਂ 'ਮਾਨਵ' ਹੈ।
ਦੀਵਾਲੀ ਤੋਂ ਬਾਅਦ ਲਾਂਚ ਹੋਵੇਗਾ ਸ਼ੋਅ
ਹਿੰਦੁਸਤਾਨ ਟਾਈਮਜ਼ ਦੀ ਇੱਕ ਐਕਸਕਲੂਸਿਵ ਰਿਪੋਰਟ ਮੁਤਾਬਕ, ਗੌਰਵ ਖੰਨਾ ਅਤੇ ਸ਼ਰੱਧਾ ਆਰਿਆ ਦੇ ਇਸ ਬਹੁ-ਉਡੀਕ ਵਾਲੇ ਸ਼ੋਅ ਨੂੰ ਦੀਵਾਲੀ ਤੋਂ ਬਾਅਦ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੰਬਰ ਦੇ ਆਖ਼ਰੀ ਹਫ਼ਤੇ ਤੱਕ ਇਹ ਸ਼ੋਅ ਦਰਸ਼ਕਾਂ ਦੇ ਸਾਹਮਣੇ ਆ ਸਕਦਾ ਹੈ।
ਫਿਲਹਾਲ ਟੀਮ ਇਸ ਸ਼ੋਅ ਲਈ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੇ ਸੈੱਟ ਨੂੰ ਹਟਾ ਕੇ ਉਸੇ ਜਗ੍ਹਾ ’ਤੇ 'ਦਿਲ ਕੀ ਬੇਵਫ਼ਾਈਆਂ' ਦਾ ਸ਼ੂਟਿੰਗ ਸੈੱਟ ਤਿਆਰ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਗੌਰਵ ਖੰਨਾ ਅਤੇ ਸ਼ਰੱਧਾ ਆਰਿਆ ਦਾ ਇਹ ਨਵਾਂ ਸ਼ੋਅ ਰਾਤ 9 ਵਜੇ ਪ੍ਰਸਾਰਿਤ ਹੋਵੇਗਾ।
ਇਸ ਤੋਂ ਪਹਿਲਾਂ ਗੌਰਵ ਖੰਨਾ ਅਤੇ ਸ਼ਰੱਧਾ ਆਰਿਆ ਬਾਲਾਜੀ ਟੈਲੀਫਿਲਮਜ਼ ਦੇ ਦਫ਼ਤਰ ਵਿੱਚ ਸ਼ੋਅ ਦਾ ਪ੍ਰੋਮੋ ਸ਼ੂਟ ਕਰਨ ਲਈ ਪਹੁੰਚੇ ਸਨ, ਜਿੱਥੇ ਮੀਡੀਆ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ। ਹਾਲਾਂਕਿ, ਦੋਵਾਂ ਨੇ ਸ਼ੋਅ ਨਾਲ ਜੁੜੀ ਕੋਈ ਖ਼ਾਸ ਜਾਣਕਾਰੀ ਸਾਂਝੀ ਨਹੀਂ ਕੀਤੀ। ਪਿਛਲੇ ਦਿਨੀਂ ਨਰਾਤਿਆਂ ਦੇ ਮੌਕੇ ’ਤੇ ਵੀ ਉਹ ਦੁਰਗਾ ਪੂਜਾ ਕਰਦੇ ਨਜ਼ਰ ਆਏ ਸਨ।
ਲਗਾਤਾਰ ਨਵੇਂ ਸ਼ੋਅ ਕਰ ਰਹੇ ਹਨ ਗੌਰਵ ਖੰਨਾ ਜੇਕਰ ਗੌਰਵ ਖੰਨਾ ਦੇ ਕਰੀਅਰ ’ਤੇ ਨਜ਼ਰ ਮਾਰੀਏ ਤਾਂ ਸਟਾਰ ਪਲੱਸ ਦਾ ਸ਼ੋਅ 'ਅਨੁਪਮਾ' ਛੱਡਣ ਤੋਂ ਬਾਅਦ ਉਹ ਲਗਾਤਾਰ ਨਵੇਂ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ। ਬਿੱਗ ਬੌਸ 19 ਦੀ ਟਰਾਫੀ ਜਿੱਤਣ ਤੋਂ ਬਾਅਦ ਉਹ 'ਖਤਰੋਂ ਕੇ ਖਿਲਾੜੀ' ਵਿੱਚ ਵੀ ਨਜ਼ਰ ਆਏ ਸਨ। ਇਸੇ ਦੌਰਾਨ ਉਨ੍ਹਾਂ ਦੀ ਪਤਨੀ ਆਕਾਂਕਸ਼ਾ ਚਮੋਲਾ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋਇਆ ਸੀ। ਹੁਣ ਆਪਣੇ ਨਵੇਂ ਸ਼ੋਅ ਰਾਹੀਂ ਗੌਰਵ ਖੰਨਾ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।