- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤੰਬਰ ਦੇ ਤੀਜੇ ਸ਼ੁੱਕਰਵਾਰ ਨੂੰ ਜਿੱਥੇ ਤਿੰਨ ਵੱਡੀਆਂ ਫ਼ਿਲਮਾਂ ਸਿਨੇਮਾਘਰਾਂ ’ਚ ਦਸਤਕ ਦੇਣ ਵਾਲੀਆਂ ਹਨ, ਉੱਥੇ ਹੀ OTT 'ਤੇ 7 ਸ਼ਾਨਦਾਰ ਫ਼ਿਲਮਾਂ ਤੇ ਸੀਰੀਜ਼ ਰਿਲੀਜ਼ ਹੋ ਰਹੀਆਂ ਹਨ। ਹੇਠਾਂ ਦੇਖੋ 18 ਸਤੰਬਰ ਦੀ ਪੂਰੀ ਰਿਲੀਜ਼ ਲਿਸਟ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸ਼ੁੱਕਰਵਾਰ ਦੇ ਦਿਨ ਦਾ ਸਿਨੇਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਕਿਉਂਕਿ ਹਰ ਹਫ਼ਤੇ ਦਰਸ਼ਕਾਂ ਦੇ ਮਨੋਰੰਜਨ ਤੇ ਉਨ੍ਹਾਂ ਦੇ ਵੀਕੈਂਡ ਨੂੰ ਬੋਰੀਅਤ ਤੋਂ ਬਚਾਉਣ ਲਈ ਕਈ ਵੈੱਬ ਸੀਰੀਜ਼ ਤੇ ਫ਼ਿਲਮਾਂ ਸਿਨੇਮਾਘਰਾਂ ਤੇ OTT ਪਲੇਟਫਾਰਮਾਂ 'ਤੇ ਰਿਲੀਜ਼ ਹੁੰਦੀਆਂ ਹਨ। ਹੁਣ ਅਸੀਂ ਸਤੰਬਰ ਦੇ ਤੀਜੇ ਸ਼ੁੱਕਰਵਾਰ ਵੱਲ ਵੱਧ ਰਹੇ ਹਾਂ, ਤਾਂ ਆਓ ਬਿਨਾਂ ਕਿਸੇ ਦੇਰੀ ਦੇ 18 ਸਤੰਬਰ ਨੂੰ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਤੇ ਵੈੱਬ ਸੀਰੀਜ਼ ਦੀ ਲਿਸਟ ਦੇਖ ਲੈਂਦੇ ਹਾਂ।
ਬੈਸਟ ਆਫ਼ ਬੈਸਟ (Best of the Best)
ਇਹ ਕਮਿੰਗ-ਆਫ਼-ਏਜ ਡਰਾਮਾ ਫ਼ਿਲਮ ਮਾਇਆ ਤੇ ਅੰਜਲੀ ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵੇਂ ਬਚਪਨ ਤੋਂ ਹੀ ਬੈਸਟ ਫ੍ਰੈਂਡ ਹਨ ਤੇ ਇਕੱਠੇ ਬਾਲੀਵੁੱਡ ਦੇ ਡਾਂਸ ਫਿਊਜ਼ਨ ਮੁਕਾਬਲੇ ’ਚ ਇੱਕੋ ਟੀਮ ਵੱਲੋਂ ਹਿੱਸਾ ਲੈਂਦੀਆਂ ਹਨ। ਹਾਲਾਂਕਿ, ਜਦੋਂ ਉਹ ਯੂਐਸ ਨੈਸ਼ਨਲ ਚੈਂਪੀਅਨਸ਼ਿਪ ਦੀ ਤਿਆਰੀ ਕਰਦੀਆਂ ਹਨ, ਤਾਂ ਇਸ ਦੌਰਾਨ ਉਨ੍ਹਾਂ ਦੀ ਦੋਸਤੀ ਨੂੰ ਕਈ ਇਮਤਿਹਾਨਾਂ ’ਚੋਂ ਲੰਘਣਾ ਪੈਂਦਾ ਹੈ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਨੈੱਟਫਲਿਕਸ (Netflix)
ਜਾਨਰ: ਕਾਮੇਡੀ
ਥੁਡੱਕਮ (Thudakkam)
ਫ਼ਿਲਮ ਦੀ ਕਹਾਣੀ ਮੀਨੂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਮਾਰਸ਼ਲ ਆਰਟ ’ਚ ਮਾਹਿਰ ਹੈ ਤੇ ਆਪਣੇ ਪਿਤਾ ਨਾਲ ਇਦੁੱਕੀ ’ਚ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੀ ਹੈ। ਉਸ ਦੀ ਜ਼ਿੰਦਗੀ ’ਚ ਅਸਲ ਭੂਚਾਲ ਉਦੋਂ ਆਉਂਦਾ ਹੈ, ਜਦੋਂ ਇੱਕ ਦਿਨ ਉਸ ਦਾ ਸਾਹਮਣਾ ਇੱਕ ਕੰਟਰੈਕਟ ਕਿਲਰ ਨਾਲ ਹੁੰਦਾ ਹੈ ਤੇ ਉਹ ਗਾਇਬ ਹੋ ਜਾਂਦੀ ਹੈ। ਕਾਤਲ ਦੇ ਚੰਗੁਲ ਤੋਂ ਬਚਣ ਲਈ ਉਹ ਕੀ ਤਰੀਕਾ ਅਪਣਾਉਂਦੀ ਹੈ, ਕਹਾਣੀ ਇਸੇ ਬਾਰੇ ਹੈ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਜਿਓਹਾਟਸਟਾਰ (JioHotstar)
ਜਾਨਰ: ਸਰਵਾਈਵਰ ਥ੍ਰਿਲਰ
ਦਾਇਰਾ (Daayra)
ਮੇਘਨਾ ਗੁਲਜ਼ਾਰ ਦਰਸ਼ਕਾਂ ਨੂੰ ਰਾਜ਼ੀ, ਛਪਾਕ ਤੇ ਤਲਵਾਰ ਵਰਗੀਆਂ ਫ਼ਿਲਮਾਂ ਦੇ ਚੁੱਕੀ ਹਨ। ਹੁਣ ਨਿਰਦੇਸ਼ਕ ਆਪਣੀ ਨਵੀਂ ਕਹਾਣੀ ਦਾਇਰਾ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਫ਼ਿਲਮ ’ਚ ਕਰੀਨਾ ਕਪੂਰ ਖਾਨ ਮੁੱਖ ਭੂਮਿਕਾ ’ਚ ਹਨ। ਕਰੀਨਾ ਫ਼ਿਲਮ ’ਚ DCP ਅਜੂਨੀ ਕੋਹਲੀ ਦਾ ਕਿਰਦਾਰ ਨਿਭਾ ਰਹੀ ਹੈ। ਉਨ੍ਹਾਂ ਦੇ ਸਾਹਮਣੇ ਫ਼ਿਲਮ ’ਚ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਭੂਮਿਕਾ ’ਚ ਹਨ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਸਿਨੇਮਾਘਰ
ਜਾਨਰ: ਕ੍ਰਾਈਮ ਥ੍ਰਿਲਰ
ਲਸਟ ਸਟੋਰੀਜ਼ 3 (Lust Stories 3)
ਲਸਟ ਸਟੋਰੀਜ਼ 3 ਦੇ ਨਿਰਦੇਸ਼ਨ ਦੀ ਕਮਾਨ ਵਿਕਰਮ ਆਦਿਤਿਆ ਮੋਟਵਾਨੇ, ਸ਼ਕੁਨ ਬਤਰਾ, ਵਿਸ਼ਾਲ ਭਾਰਦਵਾਜ ਤੇ ਕਿਰਨ ਰਾਓ ਨੇ ਸੰਭਾਲੀ ਹੈ। ਇਹ ਲਸਟ ਸਟੋਰੀਜ਼ ਦੀ ਤੀਜੀ ਕੜੀ ਹੈ, ਜਿਸ ’ਚ ਪਿਆਰ, ਇੰਟੀਮੇਸੀ ਤੇ ਰਿਸ਼ਤਿਆਂ ਦੀਆਂ ਉਲਝਣਾਂ ਨੂੰ ਵੱਖ-ਵੱਖ ਸਿਤਾਰੇ ਛੋਟੀਆਂ-ਛੋਟੀਆਂ ਕਹਾਣੀਆਂ ਰਾਹੀਂ ਦਰਸਾਉਣਗੇ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਨੈੱਟਫਲਿਕਸ (Netflix)
ਜਾਨਰ: ਰੋਮਾਂਟਿਕ
ਦ ਸਕੈਂਡਲ (The Scandal)
ਫ੍ਰੈਂਚ ਨਾਵਲ ਤੋਂ ਪ੍ਰੇਰਿਤ ਦ ਸਕੈਂਡਲ ਇੱਕ ਪੀਰੀਅਡ ਰੋਮਾਂਟਿਕ ਕੇ-ਡਰਾਮਾ ਹੈ, ਜਿਸ ਦੀ ਕਹਾਣੀ ਜੋਸਿਓਨ ਰਾਜਵੰਸ਼ ਦੇ ਸਮੇਂ 'ਤੇ ਆਧਾਰਿਤ ਹੈ। ਕੋਰੀਅਨ ਡਰਾਮਾ ਸੀਰੀਜ਼ ’ਚ ਸੋਨ ਯੇ-ਜਿਨ ਤੇ ਜੀ ਚਾਂਗ-ਵੁੱਕ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਨੈੱਟਫਲਿਕਸ
ਜਾਨਰ: ਰੋਮਾਂਟਿਕ ਕੇ-ਡਰਾਮਾ
ਕੱਟਲਨ (Kattalan)
ਕੇਰਲ ਤੇ ਤਾਮਿਲਨਾਡੂ ਦੀ ਸਰਹੱਦ 'ਤੇ ਆਧਾਰਿਤ ਫ਼ਿਲਮ ਕੱਟਲਨ ਹਾਥੀ ਦੰਦ ਦੇ ਕਾਰੋਬਾਰ ਨਾਲ ਜੁੜੇ ਦੋ ਗਰੁੱਪਾਂ ਦੀ ਕੱਟੜ ਦੁਸ਼ਮਣੀ ਤੇ ਉਨ੍ਹਾਂ ਵਿਚਕਾਰ ਹੋਣ ਵਾਲੀ ਹਿੰਸਾ ਨੂੰ ਦਰਸਾਉਂਦੀ ਹੈ। ਫ਼ਿਲਮ ’ਚ ਇੱਕ ਗਿਰੋਹ ਨੂੰ ਮਾਰੀ ਚਲਾਉਂਦਾ ਹੈ, ਜਦਕਿ ਦੂਜੇ ਦਾ ਸਰਦਾਰ ਐੱਡੀ ਹੈ। ਜਦੋਂ ਮਾਰੀ ਐੱਡੀ ਦੇ ਨੈੱਟਵਰਕ ਨੂੰ ਤਬਾਹ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਦੋਵਾਂ ਵਿਚਕਾਰ ਭਿਆਨਕ ਟਕਰਾਅ ਦੇਖਣ ਨੂੰ ਮਿਲਦਾ ਹੈ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਸੋਨੀ ਲਿਵ (SonyLIV)
ਜਾਨਰ: ਕ੍ਰਾਈਮ ਥ੍ਰਿਲਰ
ਮਿਨਰਵਾ ਅਕੈਡਮੀ (Minerva Academy)
ਨੇਪਲਜ਼ ਦੀ ਇੱਕ ਮਿਲਟਰੀ ਅਕੈਡਮੀ ’ਚ ਵਾਪਰਦੀ ਇਸ ਡਰਾਮਾ ਸੀਰੀਜ਼ ਦੀ ਕਹਾਣੀ ਸਾਲਵੋ, ਵਿਨਸੇਂਜ਼ੋ ਤੇ ਕੈਮਿਲਾ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਤਿੰਨੇ ਸਕੂਲ ਦੀਆਂ ਚੁਣੌਤੀਆਂ, ਪਰਿਵਾਰ ਦੀਆਂ ਉਮੀਦਾਂ ਤੇ ਸਖ਼ਤ ਅਨੁਸ਼ਾਸਨ ਪ੍ਰਣਾਲੀ ਨਾਲ ਜੂਝਦੇ ਹਨ। ਇੱਥੇ ਉਨ੍ਹਾਂ ਲਈ ਰੋਮਾਂਸ ਤੇ ਫ਼ੋਨ ਦੀ ਵਰਤੋਂ ਦੋਵਾਂ 'ਤੇ ਪਾਬੰਦੀ ਹੈ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਨੈੱਟਫਲਿਕਸ
ਜਾਨਰ: ਮਿਸਟਰੀ ਡਰਾਮਾ
ਯੂ+ਮੀ-ਅਗੇਂਸਟ ਦ ਵਰਲਡ (You+Me - Against the World)
ਐਮਾ ਗ੍ਰੀਨ ਦੇ ਬੈਸਟਸੈਲਿੰਗ ਨਾਵਲ 'ਤੇ ਆਧਾਰਿਤ ਟ੍ਰਿਲੋਜੀ ਯੂ+ਮੀ-ਅਗੇਂਸਟ ਦ ਵਰਲਡ ਦੀ ਕਹਾਣੀ ਅਲਮਾ ਦੇ ਆਲੇ-ਦੁਆਲੇ ਘੁੰਮਦੀ ਹੈ। ਉਹ ਇੱਕ ਮਹੱਤਵਾਕਾਂਕਸ਼ੀ ਫ਼ਿਲਮਮੇਕਰ ਹੈ, ਜੋ ਆਪਣੇ ਅਮੀਰ ਪਰਿਵਾਰ ਦੇ ਦਬਾਅ ਹੇਠ ਆਪਣੀਆਂ ਇੱਛਾਵਾਂ ਨੂੰ ਦਬਾਉਂਦੀ ਹੈ। ਉਸ ਦਾ ਵਦਿਮ ਨਾਲ ਇੱਕ ਅਤੀਤ ਹੈ, ਜੋ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਉਹ ਆਪਣੇ ਇੱਕ ਫ਼ਿਲਮ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੁੰਦੀ ਹੈ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਪ੍ਰਾਈਮ ਵੀਡੀਓ (Prime Video)
ਜਾਨਰ: ਯੰਗ ਐਡਲਟ ਡਰਾਮਾ
ਵਾਈਬ (Vibe)
ਕੁਣਾਲ ਖੇਮੂ ਮਡਗਾਂਵ ਐਕਸਪ੍ਰੈਸ ਤੋਂ ਬਾਅਦ ਇੱਕ ਵਾਰ ਫਿਰ ਨਿਰਦੇਸ਼ਨ ਦੀ ਕਮਾਨ ਸੰਭਾਲਣ ਲਈ ਤਿਆਰ ਹਨ। ਉਨ੍ਹਾਂ ਦੀ ਆਉਣ ਵਾਲੀ ਕਾਮੇਡੀ ਫ਼ਿਲਮ ਵਾਈਬ ਵੀ ਸਿਨੇਮਾਘਰਾਂ ’ਚ ਦਾਇਰਾ ਨਾਲ ਟਕਰਾਉਣ ਲਈ ਤਿਆਰ ਹੈ। ਫ਼ਿਲਮ ’ਚ ਪ੍ਰੀਤੀ ਜ਼ਿੰਟਾ, ਸਪਰਸ਼ ਸ਼੍ਰੀਵਾਸਤਵ, ਨਿਰਹੂਆ ਤੇ ਕੁਣਾਲ ਖੇਮੂ ਮੁੱਖ ਭੂਮਿਕਾਵਾਂ ’ਚ ਹਨ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਸਿਨੇਮਾਘਰ
ਜਾਨਰ: ਕਾਮੇਡੀ ਡਰਾਮਾ
ਹਨੁਮਾਨ ਅੰਸ਼ (Hanuman Ansh)
ਹਿੰਦੀ ਤੋਂ ਇਲਾਵਾ ਹੁਣ ਨੀਮ ਕਰੌਲੀ ਬਾਬਾ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ ਹਨੁਮਾਨ ਅੰਸ਼ ਤੇਲਗੂ ਭਾਸ਼ਾ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਹੋਮਬਲੇ ਫ਼ਿਲਮ ਪ੍ਰੋਡਕਸ਼ਨ ਨਾਲ ਮਿਲ ਕੇ ਨਿਰਦੇਸ਼ਕ-ਨਿਰਮਾਤਾ ਇਸ ਫ਼ਿਲਮ ਨੂੰ ਸਾਊਥ ਦੀ ਆਡੀਅੰਸ ਲਈ ਰਿਲੀਜ਼ ਕਰ ਰਹੇ ਹਨ।
ਰਿਲੀਜ਼ ਡੇਟ: 18 ਸਤੰਬਰ
ਪਲੇਟਫਾਰਮ: ਸਿਨੇਮਾਘਰ (ਸਾਊਥ)
ਜਾਨਰ: ਡਿਵੋਸ਼ਨਲ ਡਰਾਮਾ