ਇਮਰਾਨ ਹਾਸ਼ਮੀ ਦਾ ਖੁਲਾਸਾ : 6 ਸਾਲ ਦੀ ਉਮਰ 'ਚ ਹੋਇਆ ਸੀ ਪਹਿਲਾ ਪਿਆਰ, ਕਰਨਾ ਚਾਹੁੰਦੇ ਸਨ ਵਿਆਹ
ਫਿਲਮ 'ਮਰਡਰ' ਵਿੱਚ ਇੱਕ ਵਿਆਹੁਤਾ ਔਰਤ ਦੇ ਪ੍ਰੇਮੀ ਦਾ ਕਿਰਦਾਰ ਨਿਭਾਉਣ ਵਾਲੇ ਇਮਰਾਨ ਨਾਲ ਅਸਲ ਜ਼ਿੰਦਗੀ ਵਿੱਚ ਵੀ ਅਜਿਹਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਉਨ੍ਹਾਂ ਦਾ ਅਫੇਅਰ ਇਕ ਵਿਆਹੁਤਾ ਔਰਤ ਨਾਲ ਰਿਹਾ ਹਾਲਾਂਕਿ ਉਸ ਸਮੇਂ ਉਨ੍ਹਾਂ ਨੂੰ ਉਸ ਦੇ ਵਿਆਹੇ ਹੋਣ ਬਾਰੇ ਪਤਾ ਨਹੀਂ ਸੀ।
Publish Date: Tue, 24 Mar 2026 09:59 AM (IST)
Updated Date: Tue, 24 Mar 2026 10:05 AM (IST)
ਮੁੰਬਈ : ਬਾਲੀਵੁੱਡ ਦੇ 'ਸੀਰੀਅਲ ਕਿੱਸਰ' ਵਜੋਂ ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇੱਕ ਬੇਹੱਦ ਦਿਲਚਸਪ ਕਿੱਸਾ ਸੁਰਖੀਆਂ ਵਿੱਚ ਹੈ। ਇਮਰਾਨ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਸਿਰਫ ਪਰਦੇ 'ਤੇ ਹੀ ਨਹੀਂ, ਬਲਕਿ ਅਸਲ ਜ਼ਿੰਦਗੀ ਵਿੱਚ ਵੀ ਕਾਫੀ 'ਦਿਲਫੇਂਕ' ਆਸ਼ਿਕ ਰਹੇ ਹਨ।
ਬਚਪਨ ਦਾ ਪਿਆਰ ਤੇ ਫੈਮਿਲੀ ਡਰਾਮਾ
ਇਮਰਾਨ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਉਹ ਸਿਰਫ 6 ਸਾਲ ਦੇ ਸਨ ਤਾਂ ਉਨ੍ਹਾਂ ਨੂੰ ਇੱਕ ਫੈਮਿਲੀ ਫੰਕਸ਼ਨ ਵਿੱਚ 'ਸਨਮ' ਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ ਸੀ। ਉਹ ਉਸ ਨੂੰ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਤੁਰੰਤ ਆਪਣੇ ਮਾਤਾ-ਪਿਤਾ ਨੂੰ ਕਹਿ ਦਿੱਤਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੇ ਹਨ। ਇਹ ਸੁਣ ਕੇ ਉਨ੍ਹਾਂ ਦੇ ਮਾਪੇ ਹੈਰਾਨ ਰਹਿ ਗਏ ਸਨ। ਇੰਨਾ ਹੀ ਨਹੀਂ, ਇਮਰਾਨ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਕਿੱਸ ਮਹਿਜ਼ 10 ਸਾਲ ਦੀ ਉਮਰ ਵਿੱਚ ਕੀਤਾ ਸੀ।
ਅਸਲ ਜ਼ਿੰਦਗੀ 'ਚ ਵੀ ਰਿਹਾ 'ਮਰਡਰ' ਵਰਗਾ ਕਿੱਸਾ
ਫਿਲਮ 'ਮਰਡਰ' ਵਿੱਚ ਇੱਕ ਵਿਆਹੁਤਾ ਔਰਤ ਦੇ ਪ੍ਰੇਮੀ ਦਾ ਕਿਰਦਾਰ ਨਿਭਾਉਣ ਵਾਲੇ ਇਮਰਾਨ ਨਾਲ ਅਸਲ ਜ਼ਿੰਦਗੀ ਵਿੱਚ ਵੀ ਅਜਿਹਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਉਨ੍ਹਾਂ ਦਾ ਅਫੇਅਰ ਇਕ ਵਿਆਹੁਤਾ ਔਰਤ ਨਾਲ ਰਿਹਾ ਹਾਲਾਂਕਿ ਉਸ ਸਮੇਂ ਉਨ੍ਹਾਂ ਨੂੰ ਉਸ ਦੇ ਵਿਆਹੇ ਹੋਣ ਬਾਰੇ ਪਤਾ ਨਹੀਂ ਸੀ।
ਪਰਵੀਨ ਨਾਲ ਖ਼ੂਬਸੂਰਤ ਪ੍ਰੇਮ ਕਹਾਣੀ
ਹਾਲਾਂਕਿ ਇਮਰਾਨ ਦੀ ਅਸਲ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਉਹ ਆਪਣੀ ਪਤਨੀ ਪਰਵੀਨ ਸਾਹਨੀ ਨੂੰ 9ਵੀਂ ਕਲਾਸ ਤੋਂ ਜਾਣਦੇ ਸਨ। 6 ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਾਲ 2006 ਵਿੱਚ ਵਿਆਹ ਕਰਵਾ ਲਿਆ। ਅੱਜ ਉਹ ਆਪਣੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ ਅਤੇ ਉਨ੍ਹਾਂ ਦਾ ਇੱਕ ਬੇਟਾ ਅਯਾਨ ਵੀ ਹੈ।