Drishyam 3 OTT Release: ਪਤਾ ਲੱਗ ਗਿਆ, OTT 'ਤੇ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ ਅਜੇ ਦੇਵਗਨ ਦੀ ਸਸਪੈਂਸ ਥ੍ਰਿਲਰ ਫ਼ਿਲਮ?
ਦ੍ਰਿਸ਼ਯਮ ਪਾਰਟ 2 ਦੀ ਸਫ਼ਲਤਾ ਤੋਂ ਬਾਅਦ ਮੇਕਰਸ ਲਗਭਗ 4 ਸਾਲ ਬਾਅਦ ਫ਼ਿਲਮ ਦਾ ਤੀਜਾ ਭਾਗ 'ਦ੍ਰਿਸ਼ਯਮ 3' ਲੈ ਕੇ ਆਏ ਹਨ। ਜਿਵੇਂ ਉਮੀਦ ਸੀ ਕਿ ਇਹ ਮੂਵੀ ਦਰਸ਼ਕਾਂ ਦਾ ਦਿਲ ਜਿੱਤੇਗੀ ਅਤੇ ਬਾਕਸ ਆਫਿਸ 'ਤੇ ਧਮਾਲ ਮਚਾਵੇਗੀ, ਬਿਲਕੁਲ ਉਸੇ ਤਰ੍ਹਾਂ ਅਜੇ ਦੇਵਗਨ ਦੀ ਇਸ ਫ਼ਿਲਮ ਨੇ ਆਪਣੀ ਵੱਖ ਛਾਪ ਛੱਡੀ ਹੈ। ਫ਼ਿਲਮ ਦੀ ਰਿਲੀਜ਼ ਨੂੰ ਅਜੇ 11 ਦਿਨ ਹੀ ਬੀਤੇ ਹਨ ਅਤੇ ਹੁਣ ਇਸ ਦੀ OTT ਰਿਲੀਜ਼ ਦੀ ਚਰਚਾ ਵੀ ਤੇਜ਼ ਹੋ ਗਈ ਹੈ।
Publish Date: Tue, 13 Oct 2026 12:38 PM (IST)
Updated Date: Tue, 13 Oct 2026 12:41 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਮੌਜੂਦਾ ਸਮੇਂ ’ਚ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ 'ਦ੍ਰਿਸ਼ਯਮ 3' (Drishyam 3) ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ। ਕਮਾਈ ਦੇ ਮਾਮਲੇ ਵਿੱਚ ਵੀ 'ਦ੍ਰਿਸ਼ਯਮ: ਦਿ ਕਨਕਲੂਜ਼ਨ' ਨੇ ਬਾਕਸ ਆਫਿਸ 'ਤੇ ਧਮਾਕੇਦਾਰ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਇਸ ਦੇ ਨਾਲ ਹੀ ਹੁਣ ਦ੍ਰਿਸ਼ਯਮ 3 ਦੀ ਓ.ਟੀ.ਟੀ. (OTT) ਰਿਲੀਜ਼ ਦੀ ਚਰਚਾ ਵੀ ਤੇਜ਼ ਹੋ ਗਈ ਹੈ।
ਆਓ ਜਾਣਦੇ ਹਾਂ ਕਿ ਸੂਪਰਸਟਾਰ ਅਜੇ ਦੇਵਗਨ (Ajay Devgn) ਦੀ ਇਸ ਟੌਪ ਸਸਪੈਂਸ ਥ੍ਰਿਲਰ ਫ਼ਿਲਮ ਨੂੰ ਆਉਣ ਵਾਲੇ ਸਮੇਂ ਵਿੱਚ OTT 'ਤੇ ਕਦੋਂ ਅਤੇ ਕਿੱਥੇ ਸਟ੍ਰੀਮ ਕੀਤਾ ਜਾਵੇਗਾ।
OTT 'ਤੇ ਕਦੋਂ ਅਤੇ ਕਿੱਥੇ ਆਵੇਗੀ ਦ੍ਰਿਸ਼ਯਮ 3?
ਦ੍ਰਿਸ਼ਯਮ ਪਾਰਟ 2 ਦੀ ਸਫ਼ਲਤਾ ਤੋਂ ਬਾਅਦ ਮੇਕਰਸ ਲਗਭਗ 4 ਸਾਲ ਬਾਅਦ ਫ਼ਿਲਮ ਦਾ ਤੀਜਾ ਭਾਗ 'ਦ੍ਰਿਸ਼ਯਮ 3' ਲੈ ਕੇ ਆਏ ਹਨ। ਜਿਵੇਂ ਉਮੀਦ ਸੀ ਕਿ ਇਹ ਮੂਵੀ ਦਰਸ਼ਕਾਂ ਦਾ ਦਿਲ ਜਿੱਤੇਗੀ ਅਤੇ ਬਾਕਸ ਆਫਿਸ 'ਤੇ ਧਮਾਲ ਮਚਾਵੇਗੀ, ਬਿਲਕੁਲ ਉਸੇ ਤਰ੍ਹਾਂ ਅਜੇ ਦੇਵਗਨ ਦੀ ਇਸ ਫ਼ਿਲਮ ਨੇ ਆਪਣੀ ਵੱਖ ਛਾਪ ਛੱਡੀ ਹੈ। ਫ਼ਿਲਮ ਦੀ ਰਿਲੀਜ਼ ਨੂੰ ਅਜੇ 11 ਦਿਨ ਹੀ ਬੀਤੇ ਹਨ ਅਤੇ ਹੁਣ ਇਸ ਦੀ OTT ਰਿਲੀਜ਼ ਦੀ ਚਰਚਾ ਵੀ ਤੇਜ਼ ਹੋ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਦ੍ਰਿਸ਼ਯਮ 3 ਦੇ ਕ੍ਰੈਡਿਟ ਸੀਨਜ਼ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨੂੰ OTT ਪਲੇਟਫਾਰਮ ਨੈੱਟਫਲਿਕਸ (Netflix) 'ਤੇ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ। ਹਾਲਾਂਕਿ, ਇਸ ਤੋਂ ਪਹਿਲਾਂ ਦ੍ਰਿਸ਼ਯਮ ਫ੍ਰੈਂਚਾਇਜ਼ੀ ਦੇ ਡਿਜੀਟਲ ਰਾਈਟਸ ਐਮਾਜ਼ਾਨ ਪ੍ਰਾਈਮ ਵੀਡੀਓ ਕੋਲ ਸਨ। ਅਜਿਹੇ ਵਿੱਚ ਹਿੰਦੀ ਦੀ ਤੀਜੀ ਕਿਸ਼ਤ ਲਈ ਮੇਕਰਸ ਨੇ ਨੈੱਟਫਲਿਕਸ ਨਾਲ ਸੌਦਾ ਕੀਤਾ ਹੈ।
'ਈ ਟਾਈਮਜ਼' ਦੀ ਰਿਪੋਰਟ ਦੀ ਮੰਨੀਏ ਤਾਂ 'ਦ੍ਰਿਸ਼ਯਮ 3' ਨੂੰ 13 ਤੋਂ 27 ਨਵੰਬਰ ਦੇ ਵਿਚਕਾਰ OTT 'ਤੇ ਆਨਲਾਈਨ ਸਟ੍ਰੀਮ ਕੀਤਾ ਜਾ ਸਕਦਾ ਹੈ। ਹਾਲਾਂਕਿ, ਅਜੇ ਇਸ ਸਸਪੈਂਸ ਥ੍ਰਿਲਰ ਦੀ OTT ਰਿਲੀਜ਼ ਦਾ ਅਧਿਕਾਰਤ ਐਲਾਨ ਮੇਕਰਸ ਵੱਲੋਂ ਕੀਤਾ ਜਾਣਾ ਬਾਕੀ ਹੈ। ਦੱਸਣਯੋਗ ਹੈ ਕਿ 'ਦ੍ਰਿਸ਼ਯਮ 3' 'ਚ ਅਜੇ ਦੇਵਗਨ ਤੋਂ ਇਲਾਵਾ ਜੈਦੀਪ ਅਹਲਾਵਤ, ਤੱਬੂ, ਸ਼੍ਰਿਆ ਸਰਨ, ਰਜਤ ਕਪੂਰ ਅਤੇ ਪ੍ਰਕਾਸ਼ ਰਾਜ ਵਰਗੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਕਮਾਈ ਦੇ ਮਾਮਲੇ ’ਚ ਅੱਗੇ ਨਿਕਲੀ ਦ੍ਰਿਸ਼ਯਮ 3
ਰਿਲੀਜ਼ ਦੇ 11 ਦਿਨਾਂ ਦੇ ਅੰਦਰ-ਅੰਦਰ ਅਜੇ ਦੇਵਗਨ ਸਟਾਰਰ 'ਦ੍ਰਿਸ਼ਯਮ 3' ਨੇ ਘਰੇਲੂ ਬਾਕਸ ਆਫਿਸ 'ਤੇ 316 ਕਰੋੜ ਰੁਪਏ ਦਾ ਬੰਪਰ ਕਲੈਕਸ਼ਨ ਕਰ ਲਿਆ ਹੈ। ਜਿਸ ਦੀ ਜਾਣਕਾਰੀ ਸੈਕਨਿਲਕ (Sacnilk) ਦੀ ਰਿਪੋਰਟ ਦੇ ਆਧਾਰ 'ਤੇ ਮਿਲਦੀ ਹੈ। ਇੰਨਾ ਹੀ ਨਹੀਂ, ਦੁਨੀਆ ਭਰ ਵਿੱਚ ਵੀ ਇਹ ਮੂਵੀ 500 ਕਰੋੜ ਦੇ ਕਲੱਬ ਵਿੱਚ ਐਂਟਰੀ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ।