- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕ ਸ਼ੋਅ 37 ਸਾਲ ਪਹਿਲਾਂ ਆਇਆ ਸੀ, ਜੋ ਉਸ ਸਮੇਂ ਦੇ ਹਰ ਬੱਚੇ ਦਾ ਮਨਪਸੰਦ ਬਣ ਗਿਆ ਸੀ। ਅੱਜ ਟੀਵੀ ਤੇ ਓਟੀਟੀ ’ਤੇ ਕਈ ਤਰ੍ਹਾਂ ਦੀਆਂ ਸਾਈ-ਫਾਈ ਸੀਰੀਜ਼ ਮੌਜੂਦ ਹਨ, ਜਿਨ੍ਹਾਂ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : 80 ਤੇ 90 ਦੇ ਦਹਾਕੇ ਦੌਰਾਨ ਦੂਰਦਰਸ਼ਨ ਨੇ ਟੀਵੀ ਸ਼ੋਅਜ਼ ਰਾਹੀਂ ਅਜਿਹੀਆਂ ਕਈ ਕਹਾਣੀਆਂ ਪੇਸ਼ ਕੀਤੀਆਂ, ਜੋ ਆਪਣੇ ਸਮੇਂ ਤੋਂ ਕਾਫ਼ੀ ਅੱਗੇ ਦੀ ਸੋਚ ਵਾਲੀਆਂ ਸਨ। ਅਜਿਹਾ ਹੀ ਇੱਕ ਸ਼ੋਅ 37 ਸਾਲ ਪਹਿਲਾਂ ਆਇਆ ਸੀ, ਜੋ ਉਸ ਸਮੇਂ ਦੇ ਹਰ ਬੱਚੇ ਦਾ ਮਨਪਸੰਦ ਬਣ ਗਿਆ ਸੀ। ਅੱਜ ਟੀਵੀ ਤੇ ਓਟੀਟੀ ’ਤੇ ਕਈ ਤਰ੍ਹਾਂ ਦੀਆਂ ਸਾਈ-ਫਾਈ ਸੀਰੀਜ਼ ਮੌਜੂਦ ਹਨ, ਜਿਨ੍ਹਾਂ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ। ਇਨ੍ਹਾਂ ’ਚ ਜ਼ਿਆਦਾਤਰ ਹਾਲੀਵੁੱਡ ਸੀਰੀਜ਼ ਦਾ ਦਬਦਬਾ ਰਹਿੰਦਾ ਹੈ, ਪਰ 80 ਦੇ ਦਹਾਕੇ ਦੇ ਅਖੀਰ ’ਚ ਦੂਰਦਰਸ਼ਨ ’ਤੇ ਇੱਕ ਭਾਰਤੀ ਸਾਈ-ਫਾਈ ਸ਼ੋਅ ਆਇਆ ਸੀ, ਜਿਸ ਨੇ ਉਸ ਦੌਰ ਦੇ ਹਰ ਬੱਚੇ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ।
ਕਰਨ ਜੌਹਰ ਵੀ ਸਨ ਸ਼ੋਅ ਦਾ ਹਿੱਸਾ
ਇਸ ਟੀਵੀ ਸ਼ੋਅ ਨੂੰ ਮਸ਼ਹੂਰ ਫ਼ਿਲਮ ਨਿਰਦੇਸ਼ਕ ਤੇ ਨਿਰਮਾਤਾ ਆਨੰਦ ਮਹਿੰਦਰੂ ਨੇ ਬਣਾਇਆ ਸੀ। ਇਸ ਸ਼ੋਅ ’ਚ ਫ਼ਿਲਮੀ ਦੁਨੀਆ ਦੇ ਕਈ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਸ਼ੋਅ ’ਚ ਉਰਮਿਲਾ ਮਾਤੋਂਡਕਰ, ਆਸ਼ੁਤੋਸ਼ ਗੋਵਾਰੀਕਰ ਤੇ ਅਕਸ਼ੈ ਆਨੰਦ ਮੁੱਖ ਭੂਮਿਕਾਵਾਂ ’ਚ ਸਨ। ਇੱਥੋਂ ਤੱਕ ਕਿ ਕਰਨ ਜੌਹਰ ਨੇ ਵੀ ਇਸ ਸ਼ੋਅ ’ਚ ਇੱਕ ਟੀਨੇਜ ਬੱਚੇ ਦਾ ਕਿਰਦਾਰ ਨਿਭਾਇਆ ਸੀ।
ਟਾਈਮ ਟ੍ਰੈਵਲ ਵਾਲੇ ਇਸ ਸ਼ੋਅ ਨੂੰ ਮਿਲੀ ਸੀ ਜ਼ਬਰਦਸਤ ਰੇਟਿੰਗ
ਜਿਸ ਸ਼ੋਅ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ‘ਇੰਦਰਧਨੁਸ਼’ ਹੈ। ਇਹ ਸ਼ੋਅ ਆਪਣੇ ਸਮੇਂ ਤੋਂ ਕਾਫ਼ੀ ਅੱਗੇ ਸੀ। ਇਸ ਸਾਈ-ਫਾਈ ਸ਼ੋਅ ’ਚ ਟਾਈਮ ਟ੍ਰੈਵਲ ਨੂੰ ਦਿਖਾਇਆ ਗਿਆ ਸੀ। ਇਸ ਸ਼ੋਅ ਦੀ ਤੁਲਨਾ ਓਟੀਟੀ ਸੀਰੀਜ਼ ‘ਸਟ੍ਰੇਂਜਰ ਥਿੰਗਜ਼’ ਨਾਲ ਵੀ ਕੀਤੀ ਗਈ ਹੈ। ‘ਇੰਦਰਧਨੁਸ਼’ ਨੂੰ IMDb ’ਤੇ 8.1 ਦੀ ਰੇਟਿੰਗ ਮਿਲੀ ਹੈ।
ਕੀ ਸੀ ‘ਇੰਦਰਧਨੁਸ਼’ ਸ਼ੋਅ ਦੀ ਕਹਾਣੀ?
ਇਸ ਸ਼ੋਅ ਦੀ ਕਹਾਣੀ ਬੱਚਿਆਂ ਦੇ ਇੱਕ ਅਜਿਹੇ ਗਰੁੱਪ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇੱਕ ਕੰਪਿਊਟਰ ਬਣਾਉਂਦਾ ਹੈ। ਇਹ ਕੰਪਿਊਟਰ ਐਂਡ੍ਰੋਮੇਡਾ ਗਲੈਕਸੀ ਦੇ ਇੱਕ ਏਲੀਅਨ ਰਾਜਕੁਮਾਰ ਦਾ ਘਰ ਬਣ ਜਾਂਦਾ ਹੈ, ਜੋ ਆਪਣੇ ਦੁਸ਼ਮਣਾਂ ਤੋਂ ਭੱਜ ਰਿਹਾ ਹੁੰਦਾ ਹੈ। ਇਸ ਤੋਂ ਬਾਅਦ ਕਹਾਣੀ ’ਚ ਕਈ ਅਜੀਬ ਤੇ ਦਿਲਚਸਪ ਮੋੜ ਆਉਂਦੇ ਹਨ। ਬੱਚਿਆਂ ’ਚੋਂ ਇੱਕ, ਅੱਪੂ ਨੂੰ ਰਾਜਕੁਮਾਰ ਦੇ ਦੁਸ਼ਮਣ ਅਗਵਾ ਕਰ ਲੈਂਦੇ ਹਨ। ਉਸ ਨੂੰ ਬਚਾਉਣ ਲਈ ਉਸ ਦੇ ਦੋਸਤ ਕੀ-ਕੀ ਤਰੀਕੇ ਅਪਣਾਉਂਦੇ ਹਨ, ਕਹਾਣੀ ਮੁੱਖ ਤੌਰ ’ਤੇ ਇਸੇ ਦੇ ਆਲੇ-ਦੁਆਲੇ ਘੁੰਮਦੀ ਹੈ। ਇੱਕ ਵਾਰ ਅਕਸ਼ੈ ਆਨੰਦ ਨੇ ਖੁਲਾਸਾ ਕੀਤਾ ਸੀ ਕਿ ਸ਼ੋਅ ’ਚ ਦਿਖਾਇਆ ਗਿਆ ਕੰਪਿਊਟਰ ਅਸਲ ’ਚ ਸਾਈਕਲ ਨਾਲ ਜੁੜੀ ਇੱਕ ਮਸ਼ੀਨ ਤੋਂ ਤਿਆਰ ਕੀਤਾ ਗਿਆ ਸੀ। ਉਹ ਇਸ ਗੱਲ ’ਤੇ ਕਾਫ਼ੀ ਹੱਸਿਆ ਕਰਦੇ ਸਨ।
ਸਿਰਫ਼ 13 ਐਪੀਸੋਡਾਂ ਨਾਲ ਬਣ ਗਿਆ ਸੀ ਹਿੱਟ
‘ਇੰਦਰਧਨੁਸ਼’ ਟੀਵੀ ਦੇ ਸਭ ਤੋਂ ਸੁਪਰਹਿੱਟ ਤੇ ਕਲਟ ਕਲਾਸਿਕ ਸ਼ੋਅਜ਼ ਵਿੱਚੋਂ ਇੱਕ ਹੈ। ਇਹ ਪਹਿਲੇ ਹੀ ਐਪੀਸੋਡ ਤੋਂ ਹਿੱਟ ਹੋ ਗਿਆ ਸੀ ਤੇ ਉਸ ਦੌਰ ਦੇ ਬੱਚਿਆਂ ਨੂੰ ਟੀਵੀ ਦੇਖਣ ਲਈ ਆਪਣੇ ਸਾਹਮਣੇ ਬਿਠਾ ਦਿੰਦਾ ਸੀ। ਇਸ ਸ਼ੋਅ ਦੇ ਕੁੱਲ 13 ਐਪੀਸੋਡ ਸਨ ਤੇ ਬੱਚੇ ਹਰ ਐਪੀਸੋਡ ਦੇਖਣ ਲਈ ਟੀਵੀ ਦੇ ਸਾਹਮਣੇ ਬੈਠ ਜਾਇਆ ਕਰਦੇ ਸਨ।