'ਲਿਪਸਟਿਕ ਨਹੀਂ ਲਗਾਉਣੀ,' ਰਾਮਾਇਣ ਦੀ 'ਸੀਤਾ' ਨੂੰ ਰਾਮਾਨੰਦ ਸਾਗਰ ਨੇ ਦਿੱਤੀ ਸੀ ਚਿਤਾਵਨੀ, ਹੇਮਾ ਮਾਲਿਨੀ ਸੀ ਵਜ੍ਹਾ
ਇਸ ਦੀ ਸਭ ਤੋਂ ਵੱਡੀ ਵਜ੍ਹਾ ਮੇਕਰਸ ਵੱਲੋਂ ਰਾਮਾਇਣ ਦੇ ਪਾਤਰਾਂ ਨੂੰ ਅਸਲੀਅਤ ਵਿੱਚ ਢਾਲਣਾ ਸੀ। ਇਸ ਮਾਮਲੇ ਨੂੰ ਲੈ ਕੇ ਰਾਮਾਇਣ ਸ਼ੋਅ ਵਿੱਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਲੀਆ (Dipika Chikhlia) ਨੇ ਗੱਲ ਕੀਤੀ ਸੀ। ਆਓ ਜਾਣਦੇ ਹਾਂ ਕਿ ਉਨ੍ਹਾਂ ਨੇ ਕੀ ਕਿਹਾ-
Publish Date: Thu, 20 Aug 2026 11:47 AM (IST)
Updated Date: Thu, 20 Aug 2026 11:50 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਛੋਟੇ ਪਰਦੇ ਦੇ ਸਭ ਤੋਂ ਪ੍ਰਸਿੱਧ ਮਿਥਿਹਾਸਕ ਸ਼ੋਅ ਬਾਰੇ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਰਾਮਾਨੰਦ ਸਾਗਰ ਦੀ 'ਰਾਮਾਇਣ' ਦਾ ਨਾਮ ਜ਼ਰੂਰ ਸ਼ਾਮਲ ਹੋਵੇਗਾ। ਆਉਣ ਵਾਲੇ ਸਮੇਂ ’ਚ 4000 ਕਰੋੜ ਦੇ ਮੋਟੇ ਬਜਟ ਵਾਲੀ ਰਾਮਾਇਣ ਫ਼ਿਲਮ ਬੇਸ਼ੱਕ ਆ ਰਹੀ ਹੈ ਪਰ ਅੱਜ ਵੀ ਦੂਰਦਰਸ਼ਨ ਦੀ ਰਾਮਾਇਣ ਦਾ ਕੋਈ ਮੁਕਾਬਲਾ ਨਹੀਂ ਹੈ।
ਇਸ ਦੀ ਸਭ ਤੋਂ ਵੱਡੀ ਵਜ੍ਹਾ ਮੇਕਰਸ ਵੱਲੋਂ ਰਾਮਾਇਣ ਦੇ ਪਾਤਰਾਂ ਨੂੰ ਅਸਲੀਅਤ ਵਿੱਚ ਢਾਲਣਾ ਸੀ। ਇਸ ਮਾਮਲੇ ਨੂੰ ਲੈ ਕੇ ਰਾਮਾਇਣ ਸ਼ੋਅ ਵਿੱਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਲੀਆ (Dipika Chikhlia) ਨੇ ਗੱਲ ਕੀਤੀ ਸੀ। ਆਓ ਜਾਣਦੇ ਹਾਂ ਕਿ ਉਨ੍ਹਾਂ ਨੇ ਕੀ ਕਿਹਾ-
ਇਸ ਵਜ੍ਹਾ ਨਾਲ ਕਲਟ ਬਣੀ ਰਾਮਾਇਣ ਦੀ ਕਾਸਟ
1987 ਵਿੱਚ ਦੂਰਦਰਸ਼ਨ ਟੀਵੀ ਚੈਨਲ 'ਤੇ ਰਾਮਾਇਣ ਨੂੰ ਪਹਿਲੀ ਵਾਰ ਪ੍ਰਸਾਰਿਤ ਕੀਤਾ ਗਿਆ ਸੀ। ਇਸ ਦੀ ਕਾਸਟ ਅੱਜ ਵੀ ਕਲਟ ਮੰਨੀ ਜਾਂਦੀ ਹੈ। ਭਗਵਾਨ ਰਾਮ ਦੇ ਕਿਰਦਾਰ ਵਿੱਚ ਅਰੁਣ ਗੋਵਿਲ, ਮਾਤਾ ਸੀਤਾ ਦੇ ਰੋਲ ਵਿੱਚ ਦੀਪਿਕਾ ਚਿਖਲੀਆ ਅਤੇ ਰਾਵਣ ਦੀ ਭੂਮਿਕਾ ਵਿੱਚ ਅਰਵਿੰਦ ਤ੍ਰਿਵੇਦੀ ਵਰਗੇ ਕਈ ਕਲਾਕਾਰ ਨਜ਼ਰ ਆਏ।
ਸ਼ੋਅ ਦੀ ਇਸ ਪਰਫ਼ੈਕਟ ਕਾਸਟ ਦੇ ਪਿੱਛੇ ਦੀ ਵਜ੍ਹਾ ਦਾ ਖੁਲਾਸਾ ਦੀਪਿਕਾ ਨੇ ਬਾਂਬੇ ਟਾਈਮਜ਼ ਨੂੰ ਦਿੱਤੇ ਇੱਕ ਪੁਰਾਣੇ ਇੰਟਰਵਿਊ ਵਿੱਚ ਕੀਤਾ ਸੀ ਅਤੇ ਦੱਸਿਆ ਸੀ- ਰਾਮਾਇਣ ਦੀ ਕਾਸਟ ਨੂੰ ਲੈ ਕੇ ਰਾਮਾਨੰਦ ਸਾਗਰ ਕਾਫ਼ੀ ਗੰਭੀਰ ਸਨ। ਉਨ੍ਹਾਂ ਨੇ ਹਰ ਇੱਕ ਕਿਰਦਾਰ ਨੂੰ ਬਾਰੀਕੀ ਨਾਲ ਸਮਝਿਆ ਅਤੇ ਉਸ ਲਈ ਕਲਾਕਾਰ ਦੀ ਚੋਣ ਕੀਤੀ। ਸਕ੍ਰੀਨ ਪ੍ਰੇਜ਼ੈਂਸ ਲਈ ਸਾਗਰ ਸਾਹਿਬ ਨੇ ਸਾਰਿਆਂ ਦੇ ਕਿਰਦਾਰ ਦੇ ਹਿਸਾਬ ਨਾਲ ਮੇਕਅੱਪ ਅਤੇ ਗੇਟਅੱਪ ਦੀ ਸਲਾਹ ਦਿੱਤੀ ਸੀ।
ਕਿਉਂਕਿ ਮਾਤਾ ਸੀਤਾ ਵਾਲਾ ਮੇਰਾ ਕਿਰਦਾਰ ਸ਼ੋਅ ਦੇ ਜ਼ਿਆਦਾਤਰ ਐਪੀਸੋਡਾਂ ਵਿੱਚ ਸੰਘਰਸ਼ ਦੀ ਸਥਿਤੀ ਵਿੱਚ ਦਿਖਾਇਆ ਗਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਲਿਪਸਟਿਕ ਅਤੇ ਨੇਲ ਪੇਂਟ ਲਗਾਉਣ ਤੋਂ ਸਾਫ਼ ਮਨ੍ਹਾ ਕੀਤਾ ਸੀ ਤਾਂ ਜੋ ਕਿਰਦਾਰ ਦੀ ਅਸਲੀਅਤ ਬਣੀ ਰਹੇ। ਹਾਲਾਂਕਿ, ਉਨ੍ਹਾਂ ਨੂੰ ਇਸ ਗੱਲ ਦੀ ਸਲਾਹ ਅਦਾਕਾਰਾ ਹੇਮਾ ਮਾਲਿਨੀ ਵੱਲੋਂ ਦਿੱਤੀ ਗਈ ਸੀ।
ਇਸ ਤਰ੍ਹਾਂ ਨਾਲ ਰਾਮਾਇਣ ਵਿੱਚ ਸੀਤਾ ਬਣਨ ਲਈ ਦੀਪਿਕਾ ਚਿਖਲੀਆ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਸੰਘਰਸ਼ ਤੋਂ ਮਿਲਿਆ ਰੋਲ
ਦੀਪਿਕਾ ਚਿਖਲੀਆ ਨੇ ਇੱਕ ਵਾਰ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਸੀ ਕਿ 25 ਕੁੜੀਆਂ ਦੇ ਆਡੀਸ਼ਨ ਤੋਂ ਬਾਅਦ ਉਨ੍ਹਾਂ ਨੂੰ ਡਾਇਰੈਕਟਰ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਸੀ। ਇਸ ਲਈ ਉਨ੍ਹਾਂ ਨੂੰ 4-5 ਵਾਰ ਸਕ੍ਰੀਨ ਟੈਸਟ ਦੀ ਪ੍ਰਕਿਰਿਆ ਵਿੱਚੋਂ ਵੀ ਗੁਜ਼ਰਨਾ ਪਿਆ ਸੀ।