'Do not sing Patiala Pegg...', ਦਿੱਲੀ ਤੋਂ ਬਾਅਦ ਇੰਦੌਰ 'ਚ ਵੀ ਦਿਲਜੀਤ ਦੁਸਾਂਝ ਦੇ ਕੰਸਰਟ 'ਤੇ ਵਿਵਾਦ, DCPO ਨੇ ਭੇਜਿਆ ਨੋਟਿਸ
ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ 'ਤੇ ਇੰਦੌਰ ਦੇ DCPO ਨੇ ਜਿੱਥੇ ਲਾਈਵ ਕੰਸਰਟ ਹੋਣਾ ਹੈ, ਉਸ ਦੇ ਆਯੋਜਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ’ਚ ਸਪੱਸ਼ਟ ਰੂਪ ’ਚ ਕਿਹਾ ਗਿਆ ਹੈ ਕਿ ਦਿਲਜੀਤ ਦੁਸਾਂਝ ਨੂੰ ਅਜਿਹੇ ਗਾਣੇ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਜੋ ਸ਼ਰਾਬ, ਅਫ਼ੀਮ ਅਤੇ ਬੰਦੂਕ ਸੱਭਿਆਚਾਰ (ਗਨ ਕਲਚਰ) ਨੂੰ ਉਤਸ਼ਾਹਤ ਕਰਦੇ ਹੋਣ।
Publish Date: Sat, 07 Nov 2026 01:25 PM (IST)
Updated Date: Sat, 07 Nov 2026 01:27 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ। ਦਿੱਲੀ ਤੋਂ ਬਾਅਦ ਇੰਦੌਰ ਵਿੱਚ ਵੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਲਾਈਵ ਕੰਸਰਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਵਿਵਾਦ ਨਸ਼ੇ ਅਤੇ ਗਨ ਕਲਚਰ ਨੂੰ ਉਤਸ਼ਾਹਤ ਕਰਨ ਵਾਲੇ ਗਾਣਿਆਂ ਨੂੰ ਲੈ ਕੇ ਹੈ, ਜਿਸ 'ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ (DCPO) ਨੇ ਐਕਸ਼ਨ ਲਿਆ ਹੈ।
ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ 'ਤੇ ਇੰਦੌਰ ਦੇ DCPO ਨੇ ਜਿੱਥੇ ਲਾਈਵ ਕੰਸਰਟ ਹੋਣਾ ਹੈ, ਉਸ ਦੇ ਆਯੋਜਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ’ਚ ਸਪੱਸ਼ਟ ਰੂਪ ’ਚ ਕਿਹਾ ਗਿਆ ਹੈ ਕਿ ਦਿਲਜੀਤ ਦੁਸਾਂਝ ਨੂੰ ਅਜਿਹੇ ਗਾਣੇ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਜੋ ਸ਼ਰਾਬ, ਅਫ਼ੀਮ ਅਤੇ ਬੰਦੂਕ ਸੱਭਿਆਚਾਰ (ਗਨ ਕਲਚਰ) ਨੂੰ ਉਤਸ਼ਾਹਤ ਕਰਦੇ ਹੋਣ।
ਇਨ੍ਹਾਂ ’ਚ 'ਪਟਿਆਲਾ ਪੈੱਗ', '5 ਤਾਰਾ ਠੇਕੇ', 'ਜੀਭ ਵਿਚੋਂ ਅਫ਼ੀਮ ਲੱਭੀਆ' ਅਤੇ 'ਜੱਟ ਉੱਤੇ ਫਾਇਰ ਕਰਦਾ' ਵਰਗੇ ਗਾਣੇ ਸ਼ਾਮਲ ਹਨ, ਜਿਨ੍ਹਾਂ ਵਿੱਚ ਹਥਿਆਰਾਂ ਨੂੰ ਉਤਸ਼ਾਹਤ ਕੀਤਾ ਗਿਆ ਹੈ।
ਇਸ ਨੋਟਿਸ ਦੀ ਇੱਕ ਕਾਪੀ ਇੰਦੌਰ ਦੇ ਡੀ.ਐੱਮ. (DM) ਅਤੇ ਪੁਲਿਸ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 15 ਨਵੰਬਰ ਨੂੰ ਇੰਦੌਰ ਦੇ C21 ਮਾਲ ਵਿੱਚ ਹੋਣ ਵਾਲੇ ਲਾਈਵ ਕੰਸਰਟ ਦੌਰਾਨ ਦਿਲਜੀਤ ਦੁਸਾਂਝ ਇਹ ਗਾਣੇ ਨਾ ਗਾਉਣ।
ਇਸ ਤੋਂ ਪਹਿਲਾਂ ਦਿੱਲੀ ’ਚ ਪੁਲਿਸ ਕਮਿਸ਼ਨਰ ਨੇ ਪ੍ਰੋਫੈਸਰ ਦੀ ਸ਼ਿਕਾਇਤ 'ਤੇ ਕੰਸਰਟ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ, ਜਿਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਨਸ਼ੇ ਅਤੇ ਗਨ ਕਲਚਰ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਨਾ ਗਾਏ ਜਾਣ। ਹੁਣ ਅਗਲੇ ਮਹੀਨੇ ਯਾਨੀ ਦਸੰਬਰ ਵਿੱਚ ਦਿਲਜੀਤ ਦਾ ਮੋਹਾਲੀ ਦੇ ਮੁੱਲਾਂਪੁਰ ਵਿੱਚ ਵੀ ਲਾਈਵ ਕਾਂਸਰਟ ਹੋਣਾ ਹੈ।