- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਿਜੀਤ ਸਿੰਘ (Arijit Singh) ਦੇ ਪਲੇਬੈਕ ਸਿੰਗਿੰਗ ਛੱਡਣ ਦੇ ਫੈਸਲੇ ਨੇ ਪ੍ਰਸ਼ੰਸਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਸੀ। ਹਰ ਕੋਈ ਇਹ ਜਾਣਨਾ ਚਾਹੁੰਦਾ ਸੀ ਕਿ ਅਚਾਨਕ 'ਬਾਰਡਰ 2' ਦੇ ਗਾਇਕ ਨੇ ਅਜਿਹਾ ਫੈਸਲਾ ਕਿਉਂ ਲਿਆ ਹੈ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਕੁਝ ਯੂਜ਼ਰਸ ਇਸ ਗੱਲ 'ਤੇ ਸਵਾਲ ਉਠਾ ਰਹੇ ਹਨ ਕਿ ਸਲਮਾਨ ਖਾਨ ਦੀ ਫਿਲਮ 'ਬੈਟਲ ਆਫ ਗਲਵਾਨ' ਤੋਂ ਬਾਅਦ ਹੀ ਅਰਿਜੀਤ ਨੇ ਇਹ ਫੈਸਲਾ ਕਿਉਂ ਲਿਆ।

ਕੀ ਬਾਰਡਰ 2 ਦੀ ਵਜ੍ਹਾ ਕਰਕੇ ਅਰਿਜੀਤ ਨੇ ਲਿਆ ਇਹ ਫੈਸਲਾ?
ਅਰਿਜੀਤ ਸਿੰਘ ਨੇ ਸੰਨੀ ਦਿਓਲ, ਦਿਲਜੀਤ ਦੋਸਾਂਝ, ਵਰੁਣ ਧਵਨ ਅਤੇ ਅਹਾਨ ਸ਼ੈੱਟੀ ਦੀ ਵਾਰ ਡਰਾਮਾ ਫਿਲਮ 'ਬਾਰਡਰ 2' ਦੇ ਮਸ਼ਹੂਰ ਗੀਤ 'ਘਰ ਕਬ ਆਓਗੇ' ਦੇ ਰੀਮੇਕ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਉਨ੍ਹਾਂ ਦੇ ਨਾਲ ਇਸ ਗੀਤ ਨੂੰ ਵਿਸ਼ਾਲ ਮਿਸ਼ਰਾ, ਦਿਲਜੀਤ ਦੋਸਾਂਝ ਅਤੇ ਸੋਨੂੰ ਨਿਗਮ ਨੇ ਵੀ ਗਾਇਆ ਹੈ। ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਿਜੀਤ ਸਿੰਘ ਤੋਂ 'ਬਾਰਡਰ 2' ਵਿੱਚ ਜ਼ਬਰਦਸਤੀ ਗੀਤ ਗਵਾਇਆ ਗਿਆ ਹੈ।
ਸੋਸ਼ਲ ਮੀਡੀਆ 'ਤੇ ਹਲਚਲ ਉਦੋਂ ਸ਼ੁਰੂ ਹੋਈ, ਜਦੋਂ ਰੈਡਿਟ ਦੀ ਇੱਕ ਪੋਸਟ ਵਾਇਰਲ ਹੋਈ, ਜਿਸ ਵਿੱਚ ਲਿਖਿਆ ਸੀ, "ਜੇਕਰ ਇਹ ਸੱਚ ਹੈ, ਤਾਂ ਇਹ ਦੱਸੋ ਕਿ ਬਾਰਡਰ 2 ਦੇ ਮਿਊਜ਼ਿਕ ਪ੍ਰੋਗਰਾਮ ਵਿੱਚ ਅਰਿਜੀਤ ਸਿੰਘ ਕਿਉਂ ਨਹੀਂ ਸੀ? ਇਹ ਕਦਮ ਸੋਨੂੰ ਨਿਗਮ ਲਈ ਫਾਇਦੇਮੰਦ ਸੀ, ਇੱਥੋਂ ਤੱਕ ਕਿ ਟੀ-ਸੀਰੀਜ਼ ਨੇ ਆਦਿਤਿਆ ਰਿਖਾਰੀ ਨੂੰ ਜ਼ਿਆਦਾ ਪ੍ਰਮੋਟ ਕੀਤਾ।" ਇਸ ਪੋਸਟ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਬਾਰਡਰ 2 ਨਾਲ ਜੁੜੀਆਂ ਸਾਰੀਆਂ ਕੜੀਆਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ।
ਬਾਰਡਰ 2 ਨੂੰ ਲੈ ਕੇ ਉੱਡੀਆਂ ਅਫਵਾਹਾਂ 'ਤੇ ਭੂਸ਼ਣ ਕੁਮਾਰ ਦਾ ਜਵਾਬ
ਅਰਿਜੀਤ ਸਿੰਘ ਦੇ ਪਲੇਬੈਕ ਸਿੰਗਿੰਗ ਛੱਡਣ ਦਾ ਭਾਂਡਾ 'ਬਾਰਡਰ 2' ਦੇ ਮੇਕਰਸ ਸਿਰ ਭੰਨਿਆ ਗਿਆ, ਜਿਸ ਤੋਂ ਬਾਅਦ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਚੁੱਪ ਨਹੀਂ ਰਹੇ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਉੱਡ ਰਹੀਆਂ ਸਾਰੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ। ਭੂਸ਼ਣ ਕੁਮਾਰ ਨੇ 'ਹਿੰਦੁਸਤਾਨ ਟਾਈਮਜ਼' ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਸਭ ਬਕਵਾਸ ਗੱਲਾਂ ਹਨ।"
ਤੁਹਾਨੂੰ ਦੱਸ ਦੇਈਏ ਕਿ 27 ਜਨਵਰੀ ਨੂੰ ਅਰਿਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਬਾਲੀਵੁੱਡ ਵਿੱਚ ਪਲੇਬੈਕ ਸਿੰਗਿੰਗ ਛੱਡਣ ਦਾ ਐਲਾਨ ਕੀਤਾ ਸੀ। ਗਾਇਕ ਦੇ ਇਸ ਫੈਸਲੇ 'ਤੇ ਸ਼੍ਰੇਆ ਘੋਸ਼ਾਲ ਤੋਂ ਲੈ ਕੇ ਉਦਿਤ ਨਾਰਾਇਣ ਅਤੇ ਸੰਗੀਤ ਜਗਤ ਦੇ ਕਈ ਦਿੱਗਜਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।