ਪੁਲਿਸ ਹਿਰਾਸਤ 'ਚ 'ਧੁਰੰਧਰ' ਫੇਮ ਆਇਸ਼ਾ ਖ਼ਾਨ, ਪੁਲਿਸ 'ਤੇ ਲਾਏ ਗੰਭੀਰ ਦੋਸ਼; ਕਿਹਾ- ਪੁਲਿਸ ਵਾਲਿਆਂ ਨੇ ਜ਼ਬਰਦਸਤੀ ਧੂਹਿਆ ਦੇਸ਼ ਭਰ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰੋਟੈਸਟ ਚੱਲ ਰਿਹਾ ਹੈ, ਉੱਥੇ ਹੀ ਮੁੰਬਈ 'ਚ ਵੀ ਵਿਦਿਆਰਥੀ ਸੜਕਾਂ 'ਤੇ ਆਪਣੇ ਹੱਕਾਂ ਦੀ ਲੜਾਈ ਲੜਨ ਪਹੁੰਚੇ। ਇਸ ਦੌਰਾਨ ਫ਼ਿਲਮ 'ਧੁਰੰਧਰ' ਫੇਮ ਅਦਾਕਾਰਾ ਆਇਸ਼ਾ ਖ਼ਾਨ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮੁੰਬਈ ਪੁਲਿਸ ਨੇ ਅਦਾਕਾਰਾ ਨੂੰ ਸੜਕ ਕਿਨਾਰੇ ਖੜ੍ਹੇ ਹੋਣ ਦੌਰਾਨ ਹਿਰਾਸਤ 'ਚ ਲੈ ਲਿਆ ਹੈ।
Publish Date: Thu, 23 Jul 2026 12:15 PM (IST)
Updated Date: Thu, 23 Jul 2026 12:17 PM (IST)
ਮੁੰਬਈ - ਦੇਸ਼ ਭਰ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਵਧਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰੋਟੈਸਟ ਚੱਲ ਰਿਹਾ ਹੈ, ਉੱਥੇ ਹੀ ਮੁੰਬਈ 'ਚ ਵੀ ਵਿਦਿਆਰਥੀ ਸੜਕਾਂ 'ਤੇ ਆਪਣੇ ਹੱਕਾਂ ਦੀ ਲੜਾਈ ਲੜਨ ਪਹੁੰਚੇ। ਇਸ ਦੌਰਾਨ ਫ਼ਿਲਮ 'ਧੁਰੰਧਰ' ਫੇਮ ਅਦਾਕਾਰਾ ਆਇਸ਼ਾ ਖ਼ਾਨ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮੁੰਬਈ ਪੁਲਿਸ ਨੇ ਅਦਾਕਾਰਾ ਨੂੰ ਸੜਕ ਕਿਨਾਰੇ ਖੜ੍ਹੇ ਹੋਣ ਦੌਰਾਨ ਹਿਰਾਸਤ 'ਚ ਲੈ ਲਿਆ ਹੈ।
ਇਸ ਪੂਰੀ ਘਟਨਾ ਦੀ ਜਾਣਕਾਰੀ ਖ਼ੁਦ ਆਇਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਕਈ ਵੀਡੀਓਜ਼ ਸਾਂਝੀਆਂ ਕਰਦਿਆਂ ਮੁੰਬਈ ਪੁਲਿਸ ਦੀ ਇਸ ਕਾਰਵਾਈ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇੱਕ ਵੀਡੀਓ 'ਚ ਆਇਸ਼ਾ ਖ਼ਾਨ ਕਾਫ਼ੀ ਘਬਰਾਈ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਡਰ ਅਤੇ ਗੁੱਸੇ ਕਾਰਨ ਉਨ੍ਹਾਂ ਦੇ ਹੱਥ ਕੰਬ ਰਹੇ ਹਨ। ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਕਿਸਮ ਦਾ ਕੋਈ ਵਿਰੋਧ ਪ੍ਰਦਰਸ਼ਨ ਸ਼ੁਰੂ ਵੀ ਨਹੀਂ ਕੀਤਾ ਸੀ, ਉਹ ਤਾਂ ਬੱਸ ਸ਼ਾਂਤੀ ਨਾਲ ਸੜਕ ਦੇ ਕਿਨਾਰੇ ਖੜ੍ਹੀ ਸੀ। ਪੁਲਿਸ ਨੇ ਉਨ੍ਹਾਂ ਨੂੰ ਉਸ ਸਮੇਂ ਹਿਰਾਸਤ 'ਚ ਲਿਆ ਜਦੋਂ ਉਹ ਆਪਣੇ ਭਰਾ ਅਤੇ ਪੁਰਸ਼ ਦੋਸਤਾਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਉੱਥੇ ਮੌਜੂਦ ਸੀ।
ਅਦਾਕਾਰਾ ਆਇਸ਼ਾ ਖ਼ਾਨ ਨੇ ਵਰਲੀ ਪੁਲਿਸ ਸਟੇਸ਼ਨ ਤੋਂ ਇੱਕ ਲਾਈਵ ਵੀਡੀਓ ਸ਼ੇਅਰ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ CJP ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੂੰ, ਉਨ੍ਹਾਂ ਦੇ ਭਰਾ ਅਤੇ ਦੋਸਤਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਉਨ੍ਹਾਂ ਆਰੋਪ ਲਾਇਆ ਕਿ ਉਹ ਬੱਸ ਸ਼ਾਂਤੀ ਨਾਲ ਖੜ੍ਹੇ ਸਨ ਅਤੇ ਦਾਦਰ ਤੋਂ ਵਰਲੀ ਪੁਲਿਸ ਸਟੇਸ਼ਨ ਲੈ ਜਾਏ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਨਾ ਤਾਂ ਕੋਈ ਨਾਅਰੇਬਾਜ਼ੀ ਕੀਤੀ ਸੀ ਅਤੇ ਨਾ ਹੀ ਕੋਈ ਗੈਰ-ਕਾਨੂੰਨੀ ਕੰਮ ਕੀਤਾ ਸੀ।
ਵਿਦਿਆਰਥੀ ਦਾ ਛਲਕਿਆ ਦਰਦ ਆਇਸ਼ਾ ਵੱਲੋਂ ਸ਼ੇਅਰ ਕੀਤੀ ਗਈ ਇੱਕ ਹੋਰ ਵੀਡੀਓ 'ਚ ਪੁਲਿਸ ਵੈਨ 'ਚ ਮੌਜੂਦ ਇੱਕ ਲੜਕਾ ਵੀ ਆਪਣੀ ਪਰੇਸ਼ਾਨੀ ਬਿਆਨ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਮੈਥਸ (ਗਣਿਤ) ਦਾ ਪ੍ਰੈਕਟੀਕਲ ਪ੍ਰੀਖਿਆ ਹੈ ਅਤੇ ਪੁਲਿਸ ਨੇ ਉਸ ਨੂੰ ਬਿਨਾਂ ਕਿਸੇ ਕਸੂਰ ਦੇ ਹਿਰਾਸਤ 'ਚ ਲੈ ਲਿਆ ਹੈ। ਲੜਕੇ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇਸ ਵਜ੍ਹਾ ਕਰਕੇ ਉਸ ਦੀ ਪ੍ਰੀਖਿਆ ਛੁੱਟ ਜਾਂਦੀ ਹੈ, ਤਾਂ ਉਸ ਦਾ ਭਵਿੱਖ ਅਤੇ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।
ਜਗ੍ਹਾ ਦੱਸਣ ਨੂੰ ਤਿਆਰ ਨਹੀਂ ਸੀ ਪੁਲਿਸ ਅਦਾਕਾਰਾ ਵੱਲੋਂ ਸ਼ੇਅਰ ਕੀਤੀ ਗਈ ਇੱਕ ਹੋਰ ਕਲਿੱਪ 'ਚ ਉਹ ਵੈਨ 'ਚ ਮੌਜੂਦ ਪੁਲਿਸ ਮੁਲਾਜ਼ਮਾਂ ਤੋਂ ਲਗਾਤਾਰ ਇਹ ਪੁੱਛਦੀ ਦਿਖਾਈ ਦੇ ਰਹੀ ਹੈ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ? ਹਾਲਾਂਕਿ, ਵਾਰ-ਵਾਰ ਸਵਾਲ ਕਰਨ ਦੇ ਬਾਵਜੂਦ ਪੁਲਿਸ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੀ ਚਿੰਤਾ ਹੋਰ ਵਧ ਗਈ।
ਜ਼ਬਰਦਸਤੀ ਵੈਨ 'ਚ ਧੂਹਣ 'ਤੇ ਚੁੱਕੇ ਸਵਾਲ ਇੱਕ ਆਖ਼ਰੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਚਾਰ ਮਹਿਲਾ ਪੁਲਿਸ ਕਰਮਚਾਰੀ ਆਇਸ਼ਾ ਨੂੰ ਜ਼ਬਰਦਸਤੀ ਵੈਨ ਦੇ ਅੰਦਰ ਧੂਹ ਕੇ ਲੈ ਕੇ ਜਾ ਰਹੀਆਂ ਹਨ। ਇਸ ਵੀਡੀਓ ਨੂੰ ਪੋਸਟ ਕਰਦਿਆਂ ਅਦਾਕਾਰਾ ਨੇ ਲਿਖਿਆ ਕਿ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਨੂੰ ਅੰਦਰ ਖਿੱਚਣ ਲਈ ਚਾਰ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਉਨ੍ਹਾਂ ਨੇ ਕੋਈ ਰੌਲਾ ਪਾਇਆ ਸੀ ਜਾਂ ਕੋਈ ਬਹਿਸ ਸ਼ੁਰੂ ਕੀਤੀ ਸੀ? ਜਦੋਂ ਉਹ 5 ਲੋਕਾਂ ਦੇ ਗਰੁੱਪ 'ਚ ਵੀ ਮੌਜੂਦ ਨਹੀਂ ਸੀ, ਤਾਂ ਸਿਰਫ਼ ਸੜਕ 'ਤੇ ਖੜ੍ਹੇ ਰਹਿਣ ਲਈ ਉਨ੍ਹਾਂ ਨੂੰ ਇਸ ਤਰ੍ਹਾਂ ਹਿਰਾਸਤ 'ਚ ਕਿਉਂ ਲਿਆ ਗਿਆ?