'ਬੱਚੇ ਘਰ 'ਚ ਰਹਿਣ...' Toxic ਦੀ ਰਿਲੀਜ਼ ਤੋਂ ਪਹਿਲਾਂ ਯਸ਼ ਨੇ ਦਿੱਤੀ ਚਿਤਾਵਨੀ, ਦੱਸਿਆ ਕਿਸ ਲਈ ਹੈ ਫ਼ਿਲਮ?
ਯਸ਼ (Yash) ਨੇ ਇੱਕ ਇੰਟਰਵਿਊ ਦੌਰਾਨ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਿਰਦਾਰ ਦੀ ਹਰ ਪਰਤ ਨੂੰ ਪੂਰੀ ਸੱਚਾਈ ਨਾਲ ਦਿਖਾਉਣਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਕਿਹਾ, 'ਕਹਾਣੀ ਜਿੱਥੇ ਵੀ ਪਹੁੰਚੇਗੀ, ਇਸ ਕਿਰਦਾਰ ਦੀ ਹਰ ਪਰਤ ਤੱਕ ਜਾਣਾ ਜ਼ਰੂਰੀ ਹੈ ਅਤੇ ਮੇਰੇ ਲਈ ਅਜਿਹੀ ਕਹਾਣੀ ਨੂੰ ਸਭ ਤੋਂ ਪ੍ਰਮਾਣਿਕ ਤਰੀਕੇ ਨਾਲ ਦੱਸਿਆ ਜਾਣਾ ਚਾਹੀਦਾ ਹੈ। ਇਹ ਇੱਕ ਇਨਸਾਨ ਦੇ ਤੌਰ 'ਤੇ ਮੇਰੇ ਦਾਇਰੇ ਤੋਂ ਵੀ ਅੱਗੇ ਦੀ ਗੱਲ ਹੈ'।
Publish Date: Sun, 16 Aug 2026 03:46 PM (IST)
Updated Date: Sun, 16 Aug 2026 03:49 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਰੌਕਿੰਗ ਸਟਾਰ ਯਸ਼ ਨੇ ਆਪਣੀ ਫ਼ਿਲਮ 'ਟੌਸਿਕ: ਏ ਫੇਅਰੀ ਟੇਲ ਫ਼ਾਰ ਗ੍ਰੋਨ-ਅਪਸ' (Toxic: A Fairy Tale For Grown Ups) ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਦਰਸ਼ਕਾਂ ਨੂੰ ਇਸ ਫ਼ਿਲਮ ਤੋਂ ਕੀ ਉਮੀਦ ਰੱਖਣੀ ਚਾਹੀਦੀ ਹੈ। ਯਸ਼ ਮੁਤਾਬਕ, ਇਹ ਫ਼ਿਲਮ ਸਿਰਫ਼ ਇੱਕ ਰਵਾਇਤੀ ਕਹਾਣੀ ਨਹੀਂ ਹੈ, ਸਗੋਂ ਇਨਸਾਨੀ ਫ਼ਿਤਰਤ ਦੇ ਉਨ੍ਹਾਂ ਡੂੰਘੇ ਅਤੇ ਅਸਹਿਜ ਪਹਿਲੂਆਂ ਨੂੰ ਵੀ ਸਾਹਮਣੇ ਲਿਆਉਂਦੀ ਹੈ, ਜਿਨ੍ਹਾਂ ਨੂੰ ਆਮ ਤੌਰ 'ਤੇ ਕਹਾਣੀਆਂ ’ਚ ਜ਼ਿਆਦਾ ਨਹੀਂ ਦਿਖਾਇਆ ਜਾਂਦਾ।
ਯਸ਼ (Yash) ਨੇ ਇੱਕ ਇੰਟਰਵਿਊ ਦੌਰਾਨ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਿਰਦਾਰ ਦੀ ਹਰ ਪਰਤ ਨੂੰ ਪੂਰੀ ਸੱਚਾਈ ਨਾਲ ਦਿਖਾਉਣਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਕਿਹਾ, 'ਕਹਾਣੀ ਜਿੱਥੇ ਵੀ ਪਹੁੰਚੇਗੀ, ਇਸ ਕਿਰਦਾਰ ਦੀ ਹਰ ਪਰਤ ਤੱਕ ਜਾਣਾ ਜ਼ਰੂਰੀ ਹੈ ਅਤੇ ਮੇਰੇ ਲਈ ਅਜਿਹੀ ਕਹਾਣੀ ਨੂੰ ਸਭ ਤੋਂ ਪ੍ਰਮਾਣਿਕ ਤਰੀਕੇ ਨਾਲ ਦੱਸਿਆ ਜਾਣਾ ਚਾਹੀਦਾ ਹੈ। ਇਹ ਇੱਕ ਇਨਸਾਨ ਦੇ ਤੌਰ 'ਤੇ ਮੇਰੇ ਦਾਇਰੇ ਤੋਂ ਵੀ ਅੱਗੇ ਦੀ ਗੱਲ ਹੈ'।
ਬੱਚਿਆਂ ਲਈ ਨਹੀਂ ਹੈ 'ਟੌਸਿਕ'
ਯਸ਼ ਨੇ ਫ਼ਿਲਮ ਦੀ ਟੈਗਲਾਈਨ 'ਏ ਫੇਅਰੀ ਟੇਲ ਫ਼ਾਰ ਗ੍ਰੋਨ-ਅਪਸ' (A Fairy Tale For Grown Ups) 'ਤੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਇਹ ਟੈਗਲਾਈਨ ਹੀ ਦਰਸ਼ਕਾਂ ਨੂੰ ਫ਼ਿਲਮ ਦੇ ਅੰਦਾਜ਼ ਅਤੇ ਕਹਾਣੀ ਦਾ ਇੱਕ ਸਾਫ਼ ਸੰਕੇਤ ਦਿੰਦੀ ਹੈ। ਉਨ੍ਹਾਂ ਕਿਹਾ, 'ਜਦੋਂ ਤੋਂ ਮੈਂ ਇਸ ਦਾ ਟਾਈਟਲ ਰੱਖਿਆ ਹੈ, ਉਦੋਂ ਤੋਂ ਹੀ ਉਸ ਦੇ ਹੇਠਾਂ ਟੈਗਲਾਈਨ ਵੀ ਰੱਖੀ ਹੈ। ਇਹ ਵੱਡਿਆਂ ਲਈ ਇੱਕ ਫੇਅਰੀ ਟੇਲ ਹੈ'।
ਫ਼ਿਲਮ ਦੇ ਦਰਸ਼ਕਾਂ ਨੂੰ ਲੈ ਕੇ ਯਸ਼ ਨੇ ਬਿਲਕੁਲ ਸਾਫ਼ ਕਰ ਦਿੱਤਾ ਕਿ 'ਟੌਸਿਕ' ਬੱਚਿਆਂ ਦੇ ਮਨੋਰੰਜਨ ਲਈ ਨਹੀਂ ਬਣਾਈ ਗਈ ਹੈ। ਉਨ੍ਹਾਂ ਕਿਹਾ, 'ਬੱਚਿਆਂ ਨੇ ਇਹ ਫ਼ਿਲਮ ਨਹੀਂ ਦੇਖਣੀ ਹੈ। ਇਹ ਫ਼ਿਲਮ ਬੱਚਿਆਂ ਲਈ ਨਹੀਂ ਬਣਾਈ ਗਈ ਹੈ। ਸਾਰੇ ਬੱਚੇ ਘਰ 'ਤੇ ਹੀ ਰਹਿਣ। ਇਹ ਬਿਲਕੁਲ ਸਾਫ਼ ਹੈ। ਅਸੀਂ ਇਸ ਨੂੰ ਬੱਚਿਆਂ ਲਈ ਨਹੀਂ ਬਣਾਇਆ ਹੈ'।
ਯਸ਼ ਲਈ 'ਟੌਸਿਕ' ਇੱਕ ਗੁੰਝਲਦਾਰ ਅਤੇ ਕਈ ਪਰਤਾਂ ਵਾਲੀ ਕਹਾਣੀ ਹੈ, ਜਿਸ ਨੂੰ ਦਰਸ਼ਕ ਆਪਣੇ ਨਜ਼ਰੀਏ ਤੋਂ ਸਮਝ ਅਤੇ ਮਹਿਸੂਸ ਕਰ ਸਕਦੇ ਹਨ। ਫ਼ਿਲਮ ਦੇ ਕਿਰਦਾਰਾਂ ਅਤੇ ਉਨ੍ਹਾਂ ਦੀ ਦੁਨੀਆ ਨੂੰ ਦੇਖਣ ਦਾ ਤਜ਼ਰਬਾ ਹਰ ਦਰਸ਼ਕ ਲਈ ਵੱਖਰਾ ਹੋ ਸਕਦਾ ਹੈ।
ਟੌਸਿਕ ਬਾਰੇ
'ਟੌਸਿਕ: ਏ ਫੇਅਰੀ ਟੇਲ ਫ਼ਾਰ ਗ੍ਰੋਨ-ਅਪਸ' (Toxic: A Fairy Tale For Grown Ups) ਦੁਨੀਆ ਭਰ ਵਿੱਚ 26 ਅਗਸਤ 2026 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ ਵਿੱਚ ਯਸ਼ ਦੇ ਨਾਲ ਕਿਆਰਾ ਆਡਵਾਨੀ (Kiara Advani), ਤਾਰਾ ਸੁਤਾਰੀਆ (Tara Sutaria), ਹੁਮਾ ਕੁਰੈਸ਼ੀ (Huma Qureshi) ਅਤੇ ਨਯਨਤਾਰਾ ਵੀ ਅਹਿਮ ਕਿਰਦਾਰਾਂ ਵਿੱਚ ਹਨ।