ਐਕਟਿੰਗ ਲਈ ਬਦਲਿਆ ਧਰਮ, ਧਰਮਿੰਦਰ ਨਾਲ ਕੀਤਾ ਡੈਬਿਊ; ਅਨਿਲ ਕਪੂਰ ਦੀ ਫਿਲਮ 'ਚ ਵਾਪਸੀ ਕਰ ਰਹੀ ਇਹ ਅਦਾਕਾਰਾ
ਫਿਲਮ ਇੰਡਸਟਰੀ 'ਚ ਸਿਤਾਰਿਆਂ ਦੀ ਵਾਪਸੀ ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਇੱਕ ਅਜਿਹੀ ਅਦਾਕਾਰਾ ਐਕਟਿੰਗ ਦੀ ਦੁਨੀਆ 'ਚ ਆ ਰਹੀ ਹੈ, ਜਿਸ ਨੇ ਆਪਣੇ ਕਰੀਅਰ ਲਈ ਧਰਮ ਬਦਲ ਦਿੱਤਾ ਸੀ।
Publish Date: Tue, 24 Feb 2026 08:46 PM (IST)
Updated Date: Tue, 24 Feb 2026 08:49 PM (IST)
ਇੰਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਫਿਲਮ ਇੰਡਸਟਰੀ 'ਚ ਸਿਤਾਰਿਆਂ ਦੀ ਵਾਪਸੀ ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਇੱਕ ਅਜਿਹੀ ਅਦਾਕਾਰਾ ਐਕਟਿੰਗ ਦੀ ਦੁਨੀਆ 'ਚ ਆ ਰਹੀ ਹੈ, ਜਿਸ ਨੇ ਆਪਣੇ ਕਰੀਅਰ ਲਈ ਧਰਮ ਬਦਲ ਦਿੱਤਾ ਸੀ। ਮਰਹੂਮ ਅਦਾਕਾਰ ਧਰਮਿੰਦਰ ਨਾਲ ਹਿੰਦੀ ਸਿਨੇਮਾ 'ਚ ਕਦਮ ਰੱਖਣ ਵਾਲੀ ਇਹ ਅਦਾਕਾਰਾ 4 ਦਹਾਕੇ ਤੋਂ ਲੰਮੇ ਸਮੇਂ ਤੱਕ ਫਿਲਮ ਲਾਈਨ 'ਚ ਸਰਗਰਮ ਰਹੀ।
ਹੁਣ ਇਹ ਅਦਾਕਾਰਾ ਅਨਿਲ ਕਪੂਰ ਦੀ ਆਉਣ ਵਾਲੀ ਓਟੀਟੀ ਫਿਲਮ ਸੂਬੇਦਾਰ ਨਾਲ ਕਮਬੈਕ ਕਰ ਰਹੀ ਹੈ। ਆਓ ਜਾਣਦੇ ਹਾਂ ਇੱਥੇ ਕਿਸ ਅਦਾਕਾਰਾ ਬਾਰੇ ਗੱਲ ਕਰ ਰਹੇ ਹਾਂ।
ਸਿਨੇਮਾ 'ਚ ਅਦਾਕਾਰਾ ਦੀ ਵਾਪਸੀ
ਜਿਸ ਅਭਿਨੇਤਰੀ ਬਾਰੇ ਇਸ ਲੇਖ 'ਚ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਨੇ ਬਤੌਰ ਬਾਲ ਕਲਾਕਾਰ ਧਰਮਿੰਕ ਦੀ ਫਿਲਮ 'ਦ ਬਰਨਿੰਗ ਟ੍ਰੇਨ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਇਸ ਤੋਂ ਪਹਿਲਾਂ ਉਹ ਸਾਊਥ ਸਿਨੇਮਾ 'ਚ ਐਕਟਿੰਗ ਡੈਬਿਊ ਕਰ ਚੁੱਕੀ ਸੀ। ਇਸ ਤੋਂ ਬਾਅਦ ਉਸ ਨੇ ਲੀਡ ਰੋਲ 'ਚ ਵੀ ਸਾਊਥ ਅਤੇ ਹਿੰਦੀ ਸਿਨੇਮਾ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ। ਉਹ ਅਦਾਕਾਰਾ ਕੋਈ ਹੋਰ ਨਹੀਂ, ਸਗੋਂ ਖ਼ੁਸ਼ਬੂ ਸੁੰਦਰ ( Khushbu Sundar) ਹੈ।
ਜੀ ਹਾਂ, ਖ਼ੁਸ਼ਬੂ ਸੁੰਦਰ ਹੁਣ ਫਿਲਮ ਸੂਬੇਦਾਰ ਦੇ ਜ਼ਰੀਏ ਬਾਲੀਵੁੱਡ 'ਚ ਕਮਾਲ ਦਿਖਾਉਣ ਜਾ ਰਹੀ ਹੈ। ਇਸ ਫਿਲਮ 'ਚ ਖ਼ੁਸ਼ਬੂ ਅਦਾਕਾਰ ਅਨਿਲ ਕਪੂਰ ਦੀ ਪਤਨੀ ਦੀ ਭੂਮਿਕਾ 'ਚ ਨਜ਼ਰ ਆਵੇਗੀ। 5 ਮਾਰਚ 2026 ਨੂੰ ਸੂਬੇਦਾਰ ਨੂੰ ਓਟੀਟੀ ਪਲੇਟਫਾਰਮ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ।
ਅਦਾਕਾਰੀ ਲਈ ਬਦਲਿਆ ਧਰਮ
29 ਸਤੰਬਰ 1970 ਨੂੰ ਖ਼ੁਸ਼ਬੂ ਸੁੰਦਰ ਦਾ ਜਨਮ ਮੁੰਬਈ ਦੇ ਇੱਕ ਮੁਸਲਿਮ ਪਰਿਵਾਰ 'ਚ ਹੋਇਆ ਸੀ। ਉਸ ਦਾ ਅਸਲੀ ਨਾਂ ਨਖ਼ਤ ਖਾਨ ਹੈ। ਸਿਨੇਮਾ 'ਚ ਆਪਣੀ ਪਛਾਣ ਬਣਾਉਣ ਲਈ ਖ਼ੁਸ਼ਬੂ ਨੇ ਆਪਣਾ ਧਰਮ ਬਦਲ ਲਿਆ ਅਤੇ ਮੁਸਲਿਮ ਤੋਂ ਹਿੰਦੂ ਬਣ ਗਈ। ਉਸ ਨੂੰ ਬੇਬੀ ਖ਼ੁਸ਼ਬੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਰਾਮ ਤੇਰੀ ਗੰਗਾ ਮੈਲੀ ਦਾ ਮਿਲਿਆ ਸੀ ਆਫ਼ਰ
ਖ਼ੁਸ਼ਬੂ ਸੁੰਦਰ ਨੂੰ ਡਾਇਰੈਕਟਰ ਅਤੇ ਅਭਿਨੇਤਾ ਰਾਜ ਕਪੂਰ ਦੀ ਕਲਟ ਫਿਲਮ ਰਾਮ ਤੇਰੀ ਗੰਗਾ ਮੈਲੀ ਦਾ ਆਫ਼ਰ ਮਿਲਿਆ ਸੀ। ਮੂਵੀ ਲਈ ਅਦਾਕਾਰਾ ਨੇ ਫੋਟੋਸ਼ੂਟ ਵੀ ਕਰਵਾਇਆ ਸੀ। ਪਰ 14 ਸਾਲ ਘੱਟ ਉਮਰ ਕਾਰਨ ਉਨ੍ਹਾਂ ਦੀ ਜਗ੍ਹਾ ਫਿਲਮ 'ਚ ਅਭਿਨੇਤਰੀ ਮੰਦਾਕਿਨੀ ਨੂੰ ਕਾਸਟ ਕੀਤਾ ਗਿਆ। ਇਸ ਦੀ ਜਾਣਕਾਰੀ ਖ਼ੁਸ਼ਬੂ ਸੁੰਦਰ ਨੇ ਵਿੱਕੀ ਲਾਲਵਾਨੀ ਦੇ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਦਿੱਤੀ ਸੀ।