- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੰਬਈ ਪੁਲਿਸ ਨੇ ਬਾਲੀਵੁੱਡ ਫਿਲਮ ਡਾਇਰੈਕਟਰ ਸ਼ਕੀਲ ਨੂਰਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ 33 ਸਾਲ ਦੀ ਇਕ ਉਭਰਦੀ ਹੋਈ ਅਦਾਕਾਰ ਨੇ ਜਬਰ ਜਨਾਹ ਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ 73 ਸਾਲ ਦੇ ਮੁਲਜ਼ਮ ਖਿਲਾਫ਼ ਐੱਫਆਈਆਰ ਦਰਜ ਹੋਣ ਤੋਂ ਬਾਅਦ ਉਹ ਲੁਕ ਗਏ ਸਨ। ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਮਹਾਬਾਲੇਸ਼ਵਰ ਹਿੱਲ ਸਟੇਸ਼ਨ ’ਤੇ ਉਨ੍ਹਾਂ ਦੇ ਫਾਰਮ ਹਾਊਸ ਤੋਂ ਫੜਿਆ ਗਿਆ।

ਮੁੰਬਈ (ਏਜੰਸੀ) : ਮੁੰਬਈ ਪੁਲਿਸ ਨੇ ਬਾਲੀਵੁੱਡ ਫਿਲਮ ਡਾਇਰੈਕਟਰ ਸ਼ਕੀਲ ਨੂਰਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ 33 ਸਾਲ ਦੀ ਇਕ ਉਭਰਦੀ ਹੋਈ ਅਦਾਕਾਰ ਨੇ ਜਬਰ ਜਨਾਹ ਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ 73 ਸਾਲ ਦੇ ਮੁਲਜ਼ਮ ਖਿਲਾਫ਼ ਐੱਫਆਈਆਰ ਦਰਜ ਹੋਣ ਤੋਂ ਬਾਅਦ ਉਹ ਲੁਕ ਗਏ ਸਨ। ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਮਹਾਬਾਲੇਸ਼ਵਰ ਹਿੱਲ ਸਟੇਸ਼ਨ ’ਤੇ ਉਨ੍ਹਾਂ ਦੇ ਫਾਰਮ ਹਾਊਸ ਤੋਂ ਫੜਿਆ ਗਿਆ।
ਨੂਰਾਨੀ 'ਜੋਰੂ ਕਾ ਗੁਲਾਮ' ਵਰਗੀਆਂ ਫਿਲਮਾਂ ਦੀ ਡਾਇਰੈਕਸ਼ਨ ਲਈ ਜਾਣਿਆ ਜਾਂਦਾ ਹੈ, ਜਿਸ ’ਚ ਗੋਵਿੰਦਾ ਨੇ ਕੰਮ ਕੀਤਾ ਸੀ। ਔਰਤ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਆਇ ਕਿ ਨੂਰਾਨੀ ਨੇ ਪਿਛਲੇ ਚਾਰ ਸਾਲਾਂ ’ਚ ਕਈ ਵਾਰੀ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਤੇ ਉਨ੍ਹਾਂ ਨੂੰ ਜ਼ਹਿਰ ਵੀ ਦਿੱਤਾ, ਜਿਸ ਨਾਲ ਉਨ੍ਹਾਂ ਦਾ ਗਰਭਪਾਤ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਇਕ ਆਉਣ ਵਾਲੇ ਫਿਲਮ ਪ੍ਰੋਜੈਕਟ ਦੀ ਸਕ੍ਰਿਪਟ ’ਤੇ ਚਰਚਾ ਕਰਨ ਦੇ ਬਹਾਨੇ ਮਲਾਡ ਇਲਾਕੇ ’ਚ ਆਪਣੇ ਘਰ ਬੁਲਾਇਆ ਸੀ, ਜਿੱਥੇ ਉਨ੍ਹਾਂ ਨੇ ਉਨ੍ਹਾਂ ਦੇ ਡਰਿੰਕ ’ਚ ਕੁਝ ਮਿਲਾ ਦਿੱਤਾ ਤੇ ਜਿਨਸੀ ਸ਼ੋਸ਼ਣ ਕੀਤਾ।
ਉਨ੍ਹਾਂ ਨੂੰ ਜਦੋਂ ਹੋਸ਼ ਆਇਆ ਤਾਂ ਨੂਰਾਨੀ ਨੇ ਉਨ੍ਹਾਂ ਨੂੰ ਆਪਣੇ ਮੋਬਾਈਲ ਫੋਨ ’ਤੇ ਇਕ ਅੰਤਰੰਗ ਵੀਡੀਓ ਦਿਖਾਇਆ ਤੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਨਾਲ ਸੰਪਰਕ ਕੀਤਾ ਜਾਂ ਪਰਿਵਾਰ ਨੂੰ ਦੱਸਿਆ ਤਾਂ ਉਹ ਇਸਨੂੰ ਪ੍ਰਸਾਰਿਤ ਕਰ ਦੇਣਗੇ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਵੀਡੀਓ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਕਈ ਵਾਰੀ ਧਮਕਾਇਆ ਤੇ ਜਬਰ ਜਨਾਹ ਕੀਤਾ। ਪੁਲਿਸ ਅਧਿਕਾਰੀ ਨੇ ਔਰਤ ਦੀ 40 ਦਿਨ ਪਹਿਲਾਂ ਦਰਜ ਕਰਾਈ ਗਈ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਮਲੇ ਤੋਂ ਬਾਅਦ ਉਨ੍ਹਾਂ ਨੇ ਔਰਤ ਨੂੰ ਗਰਭ ਨਿਰੋਧਕ ਗੋਲ਼ੀਆਂ ਵੀ ਦਿੱਤੀਆਂ ਤੇ ਜ਼ਹਿਰ ਦਿੱਤਾ, ਜਿਸ ਨਾਲ ਉਨ੍ਹਾਂ ਦਾ ਗਰਭਪਾਤ ਹੋ ਗਿਆ।