Batwara 1947 ’ਤੇ ਰਿਲੀਜ਼ ਤੋਂ ਪਹਿਲਾਂ ਭਾਰੀ ਪਈ 'ਆਵਾਰਾਪਨ 2', Sunny Deol ਦੀ ਫ਼ਿਲਮ ਦੀ ਵਧੀ ਟੈਂਸ਼ਨ?
ਪਰ ਰਿਲੀਜ਼ ਤੋਂ ਪਹਿਲਾਂ ਹੀ 'ਆਵਾਰਾਪਨ 2' ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨਾਲ 'ਬਟਵਾਰਾ 1947' ਦੇ ਮੇਕਰਸ ਦੀ ਟੈਂਸ਼ਨ ਵਧ ਸਕਦੀ ਹੈ। ਅਜਿਹੇ ’ਚ ਆਓ ਜਾਣਦੇ ਹਾਂ ਕਿ ਕਿਸ ਮਾਮਲੇ ’ਚ ‘ਬਟਵਾਰਾ 1947' ’ਤੇ 'ਆਵਾਰਾਪਨ 2' ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ।
Publish Date: Tue, 11 Aug 2026 11:16 AM (IST)
Updated Date: Tue, 11 Aug 2026 11:18 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। 'ਆਵਾਰਾਪਨ 2' ਅਤੇ 'ਬਟਵਾਰਾ 1947' ਹਿੰਦੀ ਸਿਨੇਮਾ ਦੀਆਂ ਦੋ ਆਉਣ ਵਾਲੀਆਂ ਫ਼ਿਲਮਾਂ ਹਨ। 14 ਅਗਸਤ ਸ਼ੁੱਕਰਵਾਰ ਨੂੰ ਅਦਾਕਾਰ ਇਮਰਾਨ ਹਾਸ਼ਮੀ ਅਤੇ ਸੰਨੀ ਦਿਓਲ ਦੀਆਂ ਇਨ੍ਹਾਂ ਦੋਹਾਂ ਮੂਵੀਜ਼ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕੀਤਾ ਜਾਵੇਗਾ, ਜਿਸ ਦੇ ਚੱਲਦਿਆਂ ਬਾਕਸ ਆਫਿਸ 'ਤੇ ਫੈਨਜ਼ ਨੂੰ ਮਹਾਕਲੈਸ਼ ਦੇਖਣ ਨੂੰ ਮਿਲੇਗਾ।
ਪਰ ਰਿਲੀਜ਼ ਤੋਂ ਪਹਿਲਾਂ ਹੀ 'ਆਵਾਰਾਪਨ 2' ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨਾਲ 'ਬਟਵਾਰਾ 1947' ਦੇ ਮੇਕਰਸ ਦੀ ਟੈਂਸ਼ਨ ਵਧ ਸਕਦੀ ਹੈ। ਅਜਿਹੇ ’ਚ ਆਓ ਜਾਣਦੇ ਹਾਂ ਕਿ ਕਿਸ ਮਾਮਲੇ ’ਚ ‘ਬਟਵਾਰਾ 1947' ’ਤੇ 'ਆਵਾਰਾਪਨ 2' ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ।
ਬਟਵਾਰਾ 1947 ’ਤੇ ਭਾਰੀ ਪਈ ਆਵਾਰਾਪਨ 2
ਸਿਨੇਮਾ ਜਗਤ ਵਿੱਚ ਐਡਵਾਂਸ ਬੁਕਿੰਗ ਦਾ ਰਿਵਾਜ ਕਾਫ਼ੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸੋਮਵਾਰ ਦੇਰ ਰਾਤ 'ਬਟਵਾਰਾ 1947' ਅਤੇ 'ਆਵਾਰਾਪਨ 2' ਦੇ ਮੇਕਰਸ ਵੱਲੋਂ ਆਪਣੀਆਂ-ਆਪਣੀਆਂ ਫ਼ਿਲਮਾਂ ਦੀ ਐਡਵਾਂਸ ਬੁਕਿੰਗ ਨੂੰ ਓਪਨ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਇਮਰਾਨ ਹਾਸ਼ਮੀ ਸਟਾਰਰ 'ਆਵਾਰਾਪਨ 2' ਨੂੰ ਹੁਣ ਤੱਕ ਚੰਗਾ ਹੁੰਗਾਰਾ ਮਿਲਿਆ ਹੈ।
ਸੈਕਨਿਲਕ ਦੀ ਰਿਪੋਰਟ ਦੇ ਆਧਾਰ 'ਤੇ ਰਿਲੀਜ਼ ਦੇ ਪਹਿਲੇ ਦਿਨ ਲਈ ਪੂਰੇ ਭਾਰਤ ’ਚ 'ਆਵਾਰਾਪਨ 2' ਦੀਆਂ ਕਰੀਬ 8.7 ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ ਕੀਤੀ ਜਾ ਚੁੱਕੀ ਹੈ। ਜਦੋਂ ਕਿ ਦੂਜੇ ਪਾਸੇ ਸੰਨੀ ਦਿਓਲ ਦੀ 'ਬਟਵਾਰਾ 1947' ਲਈ ਇਹ ਅੰਕੜਾ 2.74 ਲੱਖ ਰਿਹਾ ਹੈ। ਇਸ ਆਧਾਰ 'ਤੇ 'ਆਵਾਰਾਪਨ 2', ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ 'ਬਟਵਾਰਾ 1947' ਨਾਲੋਂ ਕੋਹਾਂ ਦੂਰ ਅੱਗੇ ਨਿਕਲਦੀ ਹੋਈ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਆਨਲਾਈਨ ਮੂਵੀ ਟਿਕਟ ਐਪ 'ਬੁੱਕ ਮਾਈ ਸ਼ੋਅ' 'ਤੇ 'ਆਵਾਰਾਪਨ 2' ਨੂੰ 294k ਲੋਕਾਂ ਨੇ ਫ਼ਿਲਮ ਦੇਖਣ ਵਿੱਚ ਦਿਲਚਸਪੀ ਦਿਖਾਈ ਹੈ। ਜਦੋਂ ਕਿ 'ਬਟਵਾਰਾ 1947' ਲਈ 131k ਲੋਕ 'ਇੰਟਰੈਸਟਿਡ' ਹਨ। ਫਿਲਹਾਲ ਇਨ੍ਹਾਂ ਪੈਮਾਨਿਆਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਇਮਰਾਨ ਹਾਸ਼ਮੀ ਦੀ ਫ਼ਿਲਮ 'ਆਵਾਰਾਪਨ 2' ਬਾਜ਼ੀ ਮਾਰਦੀ ਹੋਈ ਨਜ਼ਰ ਆ ਰਹੀ ਹੈ।
ਆਵਾਰਾਪਨ ਰਹੀ ਸੀ ਫਲਾਪ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਵੇਂ ਅੱਜ ਇਮਰਾਨ ਹਾਸ਼ਮੀ ਦੀ ਫ਼ਿਲਮ 'ਆਵਾਰਾਪਨ' ਨੂੰ ਇੱਕ ਕਲਟ ਫ਼ਿਲਮ ਮੰਨਿਆ ਜਾਂਦਾ ਹੈ ਪਰ 19 ਸਾਲ ਪਹਿਲਾਂ ਜਦੋਂ ਇਸ ਮੂਵੀ ਦਾ ਪਹਿਲਾ ਭਾਗ ਰਿਲੀਜ਼ ਹੋਇਆ ਸੀ ਤਾਂ ਉਹ ਬਾਕਸ ਆਫਿਸ 'ਤੇ ਫਲਾਪ ਰਹੀ ਸੀ ਪਰ ਬਾਅਦ ’ਚ ਆਪਣੇ ਗੀਤਾਂ ਅਤੇ ਕਹਾਣੀ ਨੂੰ ਲੈ ਕੇ ਇਹ ਮੂਵੀ ਟੀਵੀ 'ਤੇ ਆ ਕੇ ਸਭ ਦੀ ਪਸੰਦੀਦਾ ਬਣ ਗਈ। ਅਜਿਹੇ ਵਿੱਚ ਹੁਣ ਸਿਨੇਮਾ ਪ੍ਰੇਮੀ 'ਆਵਾਰਾਪਨ 2' ਲਈ ਪੁਰਾਣੀ ਗਲਤੀ ਨਹੀਂ ਦੋਹਰਾਉਣਾ ਚਾਹੁੰਦੇ ਹਨ।