Batwara 1947 ਤੋਂ ਤਿੰਨ ਗੁਣਾ ਜ਼ਿਆਦਾ ਕਮਾਈ ਕਰਕੇ Awarapan 2 ਨੇ ਮਾਰੀ ਬਾਜ਼ੀ, ਕਦੇ ਸੰਨੀ ਦੀ ਫ਼ਿਲਮ ਤੋਂ ਪਿੱਟ ਗਈ ਸੀ 'ਆਵਾਰਾਪਨ'
'ਆਵਾਰਾਪਨ 2' ਨੇ ਪਹਿਲੇ ਦਿਨ ਤਗੜਾ ਬਿਜਨੈੱਸ ਕੀਤਾ ਜਿਸ ਦਾ ਮੁਕਾਬਲਾ ਬਟਵਾਰਾ 1947 ਵੀ ਨਾ ਕਰ ਸਕੀ। ਹੁਣ ਦੋਵਾਂ ਫ਼ਿਲਮਾਂ ਦੀ ਰਿਲੀਜ਼ ਨੂੰ 10 ਦਿਨ ਹੋ ਗਏ ਹਨ, ਦੋ ਵੀਕੈਂਡ ਲੰਘ ਚੁੱਕੇ ਹਨ ਪਰ ਬਾਜ਼ੀ ਇਮਰਾਨ ਹਾਸ਼ਮੀ ਦੀ ਫ਼ਿਲਮ ਨੇ ਮਾਰ ਲਈ ਹੈ। ਆਓ ਦੋਵਾਂ ਫ਼ਿਲਮਾਂ ਦੇ ਹੁਣ ਤੱਕ ਦੇ ਕੁਲੈਕਸ਼ਨ ਬਾਰੇ ਜਾਣਦੇ ਹਾਂ...
Publish Date: Mon, 24 Aug 2026 10:49 AM (IST)
Updated Date: Mon, 24 Aug 2026 10:51 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਬਟਵਾਰਾ 1947 (Batwara 1947) ਅਤੇ 'ਆਵਾਰਾਪਨ 2' (Awarapan 2) ਇਸ ਸਾਲ ਦੀਆਂ ਦੋ ਵੱਡੀਆਂ ਫ਼ਿਲਮਾਂ ਸਨ ਜੋ ਇੱਕ ਹੀ ਦਿਨ ਯਾਨੀ 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ। ਦੋਵਾਂ ਫ਼ਿਲਮਾਂ ਦਾ ਜਾਨਰ (Genre) ਵੱਖ-ਵੱਖ ਸੀ। ਇਤਿਹਾਸ ਇੱਕ ਵਾਰ ਫਿਰ ਆਪਣੇ ਆਪ ਨੂੰ ਦੁਹਰਾ ਰਿਹਾ ਸੀ। ਕਿਆਸ ਲਗਾਏ ਜਾ ਰਹੇ ਸਨ ਕਿ ਕਿਤੇ ਫਿਰ ਤੋਂ ਇਮਰਾਨ ਹਾਸ਼ਮੀ ਨੂੰ ਝਟਕਾ ਨਾ ਲੱਗ ਜਾਵੇ ਪਰ ਸਭ ਕੁਝ ਪਲਟ ਗਿਆ।
'ਆਵਾਰਾਪਨ 2' ਨੇ ਪਹਿਲੇ ਦਿਨ ਤਗੜਾ ਬਿਜਨੈੱਸ ਕੀਤਾ ਜਿਸ ਦਾ ਮੁਕਾਬਲਾ ਬਟਵਾਰਾ 1947 ਵੀ ਨਾ ਕਰ ਸਕੀ। ਹੁਣ ਦੋਵਾਂ ਫ਼ਿਲਮਾਂ ਦੀ ਰਿਲੀਜ਼ ਨੂੰ 10 ਦਿਨ ਹੋ ਗਏ ਹਨ, ਦੋ ਵੀਕੈਂਡ ਲੰਘ ਚੁੱਕੇ ਹਨ ਪਰ ਬਾਜ਼ੀ ਇਮਰਾਨ ਹਾਸ਼ਮੀ ਦੀ ਫ਼ਿਲਮ ਨੇ ਮਾਰ ਲਈ ਹੈ। ਆਓ ਦੋਵਾਂ ਫ਼ਿਲਮਾਂ ਦੇ ਹੁਣ ਤੱਕ ਦੇ ਕੁਲੈਕਸ਼ਨ ਬਾਰੇ ਜਾਣਦੇ ਹਾਂ...
ਬਟਵਾਰਾ 1947 ਦਾ ਬਾਕਸ ਆਫਿਸ ਕਲੈਕਸ਼ਨ
ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਹੇਠ ਬਣੀ ਬਟਵਾਰਾ 1947 ਵਿੱਚ ਸੰਨੀ ਦਿਓਲ, ਪ੍ਰੀਤੀ ਜ਼ਿੰਟਾ ਅਤੇ ਸ਼ਬਾਨਾ ਆਜ਼ਮੀ ਵਰਗੇ ਦਿੱਗਜ ਸਿਤਾਰੇ ਸਨ। ਲਗਪਗ 120 ਕਰੋੜ ਰੁਪਏ ਦੇ ਬਜਟ ਨਾਲ ਬਣੀ ਬਟਵਾਰਾ 1947 ਦੀ ਰਿਲੀਜ਼ ਨੂੰ 10 ਦਿਨ ਹੋ ਗਏ ਹਨ ਪਰ ਫ਼ਿਲਮ ਦੀ ਕਮਾਈ ਬਜਟ ਪੂਰਾ ਕਰਨ ਵਿੱਚ ਨਾਕਾਮ ਰਹੀ।
ਸੈਕਨਿਲਕ (Sacnilk)ਮੁਤਾਬਕ, ਦੂਜੇ ਵੀਕੈਂਡ ਵਿੱਚ ਵੀ ਸੰਨੀ ਦਿਓਲ ਦੀ ਫ਼ਿਲਮ ਨੂੰ ਕੋਈ ਫ਼ਾਇਦਾ ਨਹੀਂ ਮਿਲਿਆ। ਫ਼ਿਲਮ ਦਾ ਕੁੱਲ ਕਾਰੋਬਾਰ 10 ਦਿਨਾਂ ਵਿੱਚ ਨੈੱਟ ਕਲੈਕਸ਼ਨ 36.80 ਕਰੋੜ ਰੁਪਏ ਹੋ ਗਿਆ ਹੈ, ਜਦੋਂ ਕਿ ਗ੍ਰਾਸ ਕਲੈਕਸ਼ਨ 43.67 ਕਰੋੜ ਰੁਪਏ ਹੈ। ਦੁਨੀਆ ਭਰ ਵਿੱਚ ਫ਼ਿਲਮ ਨੇ 52.52 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਪਹਿਲਾ ਦਿਨ- 5.75 ਕਰੋੜ
ਦੂਜਾ ਦਿਨ- 13.50 ਕਰੋੜ
ਤੀਜਾ ਦਿਨ- 7.25 ਕਰੋੜ
ਚੌਥਾ ਦਿਨ- 2 ਕਰੋੜ
ਪੰਜਵਾਂ ਦਿਨ- 2.25 ਕਰੋੜ
ਛੇਵਾਂ ਦਿਨ- 1.5 ਕਰੋੜ
ਅੱਠਵਾਂ ਦਿਨ- 75 ਲੱਖ
ਨੌਵਾਂ ਦਿਨ- 1.15 ਕਰੋੜ
ਦਸਵਾਂ ਦਿਨ- 1.30 ਕਰੋੜ
'ਆਵਾਰਾਪਨ 2' ਦਾ ਬਾਕਸ ਆਫਿਸ ਕਲੈਕਸ਼ਨ
ਇਮਰਾਨ ਹਾਸ਼ਮੀ, ਦਿਸ਼ਾ ਪਾਟਨੀ ਅਤੇ ਸ਼ਬਾਨਾ ਆਜ਼ਮੀ ਸਟਾਰਰ 'ਆਵਾਰਾਪਨ 2' ਪਹਿਲੇ ਦਿਨ ਤੋਂ ਸਿਨੇਮਾਘਰਾਂ ਅਤੇ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਪਹਿਲੇ ਦਿਨ ਫ਼ਿਲਮ ਨੇ 21 ਕਰੋੜ ਰੁਪਏ ਨਾਲ ਖਾਤਾ ਖੋਲ੍ਹਿਆ ਸੀ। ਲਗਪਗ 45 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਇਸ ਫ਼ਿਲਮ ਨੇ ਆਪਣੇ ਖਰਚੇ ਤੋਂ ਚਾਰ ਗੁਣਾ ਵੱਧ ਕਮਾਈ ਕਰ ਲਈ ਹੈ।
ਦੁਨੀਆ ਭਰ ’ਚ ਫ਼ਿਲਮ ਦਾ ਕਲੈਕਸ਼ਨ 10 ਦਿਨਾਂ ’ਚ 192.80 ਕਰੋੜ ਰੁਪਏ ਹੋ ਗਿਆ ਹੈ। ਉੱਥੇ ਹੀ, ਭਾਰਤ ’ਚ ਨੈੱਟ ਕਲੈਕਸ਼ਨ 136.25 ਕਰੋੜ ਅਤੇ ਗ੍ਰਾਸ ਕਲੈਕਸ਼ਨ 162.50 ਕਰੋੜ ਰੁਪਏ ਹੈ।
ਪਹਿਲਾ ਦਿਨ- 22 ਕਰੋੜ
ਦੂਜਾ ਦਿਨ- 33.75 ਕਰੋੜ
ਤੀਜਾ ਦਿਨ- 26 ਕਰੋੜ
ਚੌਥਾ ਦਿਨ- 9.25 ਕਰੋੜ
ਪੰਜਵਾਂ ਦਿਨ- 9.75 ਕਰੋੜ
ਛੇਵਾਂ ਦਿਨ- 6.75 ਕਰੋੜ
ਸਤਵਾਂ ਦਿਨ- 6 ਕਰੋੜ
ਅੱਠਵਾਂ ਦਿਨ- 5.75 ਲੱਖ
ਦਸਵਾਂ ਦਿਨ- 8.75 ਕਰੋੜ
19 ਸਾਲ ਪਹਿਲਾਂ ਵੀ ਇਮਰਾਨ ਅਤੇ ਸੰਨੀ ਵਿਚਕਾਰ ਹੋਇਆ ਸੀ ਟਕਰਾਅ
ਇਮਰਾਨ ਹਾਸ਼ਮੀ ਦੀ ਫ਼ਿਲਮ ਨੇ ਬਟਵਾਰਾ 1947 ਨਾਲੋਂ ਦੁਨੀਆ ਭਰ ਵਿੱਚ ਤਿੰਨ ਗੁਣਾ ਤੋਂ ਵੱਧ ਕਾਰੋਬਾਰ ਕਰ ਲਿਆ ਹੈ। 19 ਸਾਲ ਪਹਿਲਾਂ ਵੀ ਸੰਨੀ ਦਿਓਲ ਅਤੇ ਇਮਰਾਨ ਹਾਸ਼ਮੀ ਵਿਚਕਾਰ ਟਕਰਾਅ ਹੋਇਆ ਸੀ। ਉਸ ਸਮੇਂ ਸੰਨੀ ਦੀ ਜਿੱਤ ਹੋਈ ਸੀ। ਦਰਅਸਲ, 2007 ਵਿੱਚ 'ਆਵਾਰਾਪਨ' (ਪਹਿਲਾ ਭਾਗ) ਅਤੇ ਸੰਨੀ ਦਿਓਲ ਦੀ ਫ਼ਿਲਮ 'ਅਪਨੇ' ਇੱਕ ਹੀ ਦਿਨ (29 ਜੂਨ) ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ ਸਨ। ਉਦੋਂ ਪੌਜ਼ੀਟਿਵ ਰਿਵਿਊ ਮਿਲਣ ਦੇ ਬਾਵਜੂਦ 'ਆਵਾਰਾਪਨ' ਬੁਰੀ ਤਰ੍ਹਾਂ ਪਿੱਟ ਗਈ ਸੀ, ਜਦਕਿ ਸੰਨੀ ਦਿਓਲ ਦੀ ਫ਼ਿਲਮ 'ਅਪਨੇ' ਹਿੱਟ ਹੋ ਗਈ ਸੀ।