'Dhurandhar ਤੋਂ ਬਾਅਦ ਰਣਵੀਰ ਨੂੰ ਟਾਰਗੇਟ...' ਡੌਨ 3 ਵਿਵਾਦ 'ਤੇ ਬੋਲੀ Kangana Ranaut- ਇੰਡਸਟਰੀ 'ਚ ਥੋੜ੍ਹਾ ਪਾਕਿਸਤਾਨ ਪ੍ਰੇਮ ਹੈ
ਪਿਛਲੇ ਮਹੀਨੇ, ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਉਦੋਂ ਸੁਰਖੀਆਂ ਵਿੱਚ ਆਏ ਜਦੋਂ ਫਰਹਾਨ ਅਖ਼ਤਰ ਦੀ ਫ਼ਿਲਮ 'ਡੌਨ 3' ਵਿੱਚੋਂ ਉਨ੍ਹਾਂ ਦੇ ਕਥਿਤ ਤੌਰ 'ਤੇ ਬਾਹਰ ਹੋਣ ਤੋਂ ਬਾਅਦ FWICE ਨੇ ਉਨ੍ਹਾਂ ਖ਼ਿਲਾਫ਼ ਅਸਹਿਯੋਗ ਦਾ ਨਿਰਦੇਸ਼ ਜਾਰੀ ਕਰ ਦਿੱਤਾ ਸੀ। ਉਸ ਸਮੇਂ, ਐਕਟਰੈੱਸ ਕੰਗਨਾ ਰਣੌਤ ਨੇ ਜਨਤਕ ਰੂਪ ਵਿੱਚ ਰਣਵੀਰ ਦਾ ਸਮਰਥਨ ਕੀਤਾ ਸੀ। ਹੁਣ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਹੈ ਕਿ ਉਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਐਕਟਰ ਨੂੰ 'ਨਿਸ਼ਾਨਾ' ਬਣਾਇਆ ਗਿਆ ਹੋਵੇਗਾ।
Publish Date: Fri, 12 Jun 2026 04:42 PM (IST)
Updated Date: Fri, 12 Jun 2026 04:52 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਪਿਛਲੇ ਮਹੀਨੇ, ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਉਦੋਂ ਸੁਰਖੀਆਂ ਵਿੱਚ ਆਏ ਜਦੋਂ ਫਰਹਾਨ ਅਖ਼ਤਰ ਦੀ ਫ਼ਿਲਮ 'ਡੌਨ 3' ਵਿੱਚੋਂ ਉਨ੍ਹਾਂ ਦੇ ਕਥਿਤ ਤੌਰ 'ਤੇ ਬਾਹਰ ਹੋਣ ਤੋਂ ਬਾਅਦ FWICE ਨੇ ਉਨ੍ਹਾਂ ਖ਼ਿਲਾਫ਼ ਅਸਹਿਯੋਗ ਦਾ ਨਿਰਦੇਸ਼ ਜਾਰੀ ਕਰ ਦਿੱਤਾ ਸੀ। ਉਸ ਸਮੇਂ, ਐਕਟਰੈੱਸ ਕੰਗਨਾ ਰਣੌਤ ਨੇ ਜਨਤਕ ਰੂਪ ਵਿੱਚ ਰਣਵੀਰ ਦਾ ਸਮਰਥਨ ਕੀਤਾ ਸੀ। ਹੁਣ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਹੈ ਕਿ ਉਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਐਕਟਰ ਨੂੰ 'ਨਿਸ਼ਾਨਾ' ਬਣਾਇਆ ਗਿਆ ਹੋਵੇਗਾ।
ਕੰਗਨਾ ਨੇ ਕਹੀ ਰਣਵੀਰ ਸਿੰਘ ਨੂੰ ਟਾਰਗੇਟ ਕਰਨ ਦੀ ਗੱਲ
ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕੰਗਨਾ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਰਣਵੀਰ ਸਿੰਘ (Ranveer Singh) ਨੂੰ ਹੀ ਟਾਰਗੇਟ ਕੀਤਾ ਗਿਆ ਹੈ। ਉਨ੍ਹਾਂ ਨੇ ਸ਼ੁਰੂ ਵਿੱਚ ਕਿਹਾ ਕਿ ਇਸ ਸਵਾਲ ਦਾ ਜਵਾਬ ਸਿਰਫ਼ ਰਣਵੀਰ ਹੀ ਦੇ ਸਕਦੇ ਹਨ। ਹਾਲਾਂਕਿ, ਜਦੋਂ ਇੰਟਰਵਿਊ ਲੈਣ ਵਾਲੇ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਇੰਡਸਟਰੀ ਵਿੱਚ ਅਜਿਹੇ ਹੀ ਹਾਲਾਤ ਦਾ ਸਾਹਮਣਾ ਕੀਤਾ ਹੈ ਅਤੇ ਉਨ੍ਹਾਂ ਦਾ ਨਜ਼ਰੀਆ ਪੁੱਛਿਆ ਤਾਂ ਕੰਗਨਾ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਨੇ ਕਿਹਾ, 'ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ, ਇੱਕ ਤਾਂ ਇੰਡਸਟਰੀ ਜੋ ਹੈ, ਯੂ ਨੋ ਏ ਬਿੱਟ ਆਫ਼... ਇਨ੍ਹਾਂ ’ਚ ਥੋੜ੍ਹਾ ਪਾਕਿਸਤਾਨ ਪ੍ਰੇਮ ਹੈ। ਜ਼ਿਆਦਾਤਰ ਫ਼ਿਲਮਾਂ ਵਿੱਚ ਤਾਂ ਸਾਨੂੰ ਪਾਕਿਸਤਾਨ ਪ੍ਰੇਮ ਹੀ ਸਿਖਾਉਂਦੇ ਹਨ ਨਾ... ਅਜੇ ਤੱਕ ਸਿਖਾਉਂਦੀ ਆਈ ਹੈ'।
'ਧੁਰੰਧਰ' ਤੋਂ ਬਾਅਦ ਕੀਤਾ ਰਣਵੀਰ ਨੂੰ ਟਾਰਗੇਟ
ਜਦੋਂ ਹੋਸਟ ਨੇ ਕਿਹਾ ਕਿ ਇਹ ਵਿਵਾਦ ਰਣਵੀਰ ਦੀ ਫ਼ਿਲਮ 'ਧੁਰੰਧਰ' (Dhurandhar) ਦੇ ਸਫ਼ਲ ਹੋਣ ਤੋਂ ਬਾਅਦ ਹੋਇਆ, ਤਾਂ ਕੰਗਨਾ ਨੇ ਕਿਹਾ, 'ਹਾਂ, ਉਹੀ ਤਾਂ… ਜਦੋਂ ਇੱਕ ਅਜਿਹੀ ਫ਼ਿਲਮ ਆਉਂਦੀ ਹੈ, ਜੋ ਸਾਨੂੰ ਪਾਕਿਸਤਾਨ ਦਾ ਅਸਲੀ ਚਿਹਰਾ ਦਿਖਾਉਂਦੀ ਹੈ… ਤਾਂ ਇਨ੍ਹਾਂ ਨੂੰ ਫਿਰ ਦਰਦ ਹੁੰਦਾ ਹੈ ਕਿ ਅਸੀਂ ਜੋ ਅੱਜ ਤੱਕ ਕੀਤਾ ਉਸਦੀ ਕੀ ਵੈਲਿਊ ਹੈ'।
FWICE ਨੇ ਰਣਵੀਰ ਸਿੰਘ ਖ਼ਿਲਾਫ਼ ਅਸਹਿਯੋਗ ਦਾ ਨਿਰਦੇਸ਼ ਜਾਰੀ ਕੀਤਾ?
ਪਿਛਲੇ ਮਹੀਨੇ, FWICE ਨੇ ਰਣਵੀਰ ਖ਼ਿਲਾਫ਼ ਅਸਹਿਯੋਗ ਦਾ ਨਿਰਦੇਸ਼ ਜਾਰੀ ਕੀਤਾ ਸੀ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਖ਼ਬਰ ਆਈ ਕਿ ਰਣਵੀਰ ਨੇ 'ਡੌਨ 3' ਦਾ ਪ੍ਰੋਡਕਸ਼ਨ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਫ਼ਿਲਮ ਛੱਡ ਦਿੱਤੀ ਸੀ। ਫਰਹਾਨ ਅਖ਼ਤਰ (Farhan Akhtar) ਨੇ ਸੰਗਠਨ ਕੋਲ ਸ਼ਿਕਾਇਤ ਕੀਤੀ ਸੀ ਕਿ 'ਧੁਰੰਧਰ' ਦੀ ਸਫ਼ਲਤਾ ਤੋਂ ਬਾਅਦ ਰਣਵੀਰ ਦੇ ਪ੍ਰੋਜੈਕਟ ਛੱਡਣ ਨਾਲ 'ਐਕਸਲ ਐਂਟਰਟੇਨਮੈਂਟ' ਨੂੰ ਲਗਪਗ ₹45 ਕਰੋੜ ਦਾ ਨੁਕਸਾਨ ਹੋਇਆ ਹੈ।
ਹਾਲਾਂਕਿ, 'ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਜ਼ ਐਸੋਸੀਏਸ਼ਨ' ਅਤੇ 'ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ' ਦੇ ਦਖ਼ਲ ਤੋਂ ਬਾਅਦ ਪਿਛਲੇ ਹਫ਼ਤੇ ਇਹ ਨਿਰਦੇਸ਼ ਵਾਪਸ ਲੈ ਲਿਆ ਗਿਆ।
'ਧੁਰੰਧਰ' ਫ਼ਿਲਮ ਬਾਰੇ
ਆਦਿਤਿਆ ਧਰ (Aditya Dhar) ਦੀ ਫ਼ਿਲਮ 'ਧੁਰੰਧਰ' (Dhurandhar) ਵਿੱਚ ਰਣਵੀਰ ਨੂੰ ਇੱਕ ਭਾਰਤੀ ਜਾਸੂਸ ਵਜੋਂ ਦਿਖਾਇਆ ਗਿਆ ਸੀ ਜੋ ਪਾਕਿਸਤਾਨ ਵਿੱਚ ਅੰਡਰਵਰਲਡ ਵਿੱਚ ਘੁਸਪੈਠ ਕਰਦਾ ਹੈ, ਉਨ੍ਹਾਂ ਦੇ ਪੋਲੀਟੀਕਲ ਸਟ੍ਰਕਚਰ ਦੀ ਪੌੜੀ ਚੜ੍ਹ ਕੇ ਭਾਰਤ ਨੂੰ ਟਾਰਗੇਟ ਕਰਨ ਵਾਲੇ ਇੱਕ ਟੈਰਰ ਨੈੱਟਵਰਕ ਨੂੰ ਖ਼ਤਮ ਕਰਨ ਦਾ ਕਿੰਗਪਿਨ ਬਣ ਜਾਂਦਾ ਹੈ। ਦੋ ਪਾਰਟਾਂ ਵਾਲੀ ਇਸ ਫ਼ਿਲਮ ਨੇ ਇੱਕ ਫ੍ਰੈਂਚਾਈਜ਼ੀ ਵਜੋਂ ਬਾਕਸ ਆਫ਼ਿਸ 'ਤੇ ਦੁਨੀਆ ਭਰ ਵਿੱਚ ₹3000 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ।
ਕੰਗਨਾ ਦਾ ਵਰਕਫ੍ਰੰਟ
ਕੰਗਨਾ ਦੀ ਫ਼ਿਲਮ 'ਭਾਰਤ ਭਾਗਿਆ ਵਿਧਾਤਾ' ਅੱਜ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ ਅਤੇ ਉਹ ਇਸ ਫ਼ਿਲਮ ਵਿੱਚ 26/11 ਹਮਲੇ ਦੀ ਹੀਰੋ ਇੱਕ ਨਰਸ ਅੰਜਲੀ ਕੁਲਥੇ ਦਾ ਕਿਰਦਾਰ ਨਿਭਾ ਰਹੀ ਹੈ।