ਵਿਦਿਆ ਦਾ ਕਹਿਣਾ ਹੈ ਕਿ ‘ਪੈਸੇ ਕਮਾਉਣਾ ਸੌਖਾ ਕਾਰਜ ਨਹੀਂ। ਇਹ ਬਹੁਤ ਜ਼ਿਆਦਾ ਕਠਿਨ ਹੈ। ਮੈਂ ਆਪਣੀ ਬਚਤ ਦੀ ਸ਼ੁਰੂਆਤ ਸੌ ਰੁਪਏ ਨਾਲ ਕੀਤੀ ਹੈ। ਮੈਨੂੰ ਪਾਈ-ਪਾਈ ਦੀ ਹਿਸਾਬ ਰੱਖਣਾ ਆਉਂਦੈ। ਵਿਦਿਆ ਨੇ ਕਿਹਾ ਕਿ ਸਾਨੂੰ ਬਜਟ ਨਾਲ ਚੱਲਣਾ ਚਾਹੀਦਾ ਹੈ।

ਅਭਿਨੇਤਰੀ ਵਿਦਿਆ ਬਾਲਨ ਨੇ ਆਪਣੇ ਅਭਿਨੈ ਦੀ ਬਹੁਤ ਅਲੱਗ ਪਛਾਣ ਰੱਖੀ ਹੈ। ਉਸ ਦੀਆਂ ਦਿਲਕਸ਼ ਅਦਾਵਾਂ ਦਾ ਹਰ ਕੋਈ ਦੀਵਾਨਾ ਰਿਹਾ ਹੈ। ਬੀਤੇ ਦਿਨੀਂ ਉਸ ਨੇ ਘਰ ਦੇ ਬਜਟ ਨੂੰ ਲੈ ਕੇ ਬਹੁਤ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਆਮ ਤੌਰ ’ਤੇ ਅਸੀਂ ਸੁਣਦੇ-ਵੇਖਦੇ ਹਾਂ ਕਿ ਸਿਨੇਮਾ ਜਗਤ ਦੇ ਸਿਤਾਰਿਆਂ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਭਰਪੂਰ ਹੁੰਦੀ ਹੈ। ਕਈ ਵਾਰ ਇਹ ਵੇਖ ਕੇ ਅਕਸਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਆਮ ਘਰਾਂ ਵਾਂਗ ਫਿਲਮੀ ਕਲਾਕਾਰਾਂ ਦੇ ਘਰਾਂ ਵਿਚ ਵੀ ਬਜਟ ਵਗੈਰਾ ਤੈਅ ਕੀਤਾ ਜਾਂਦਾ ਹੈ। ਆਪਣੇ ਦਿਲਕਸ਼ ਅਭਿਨੈ ਕਾਰਨ ਅਕਸਰ ਚਰਚਾਵਾਂ ਵਿਚ ਰਹੀ ਅਭਿਨੇਤਰੀ ਵਿਦਿਆ ਬਾਲਨ ਤਾਂ ਇਸ ਨੂੰ ਬਹੁਤ ਜ਼ਰੂਰੀ ਮੰਨਦੀ ਹੈ। ਉਹ ਆਪਣੇ ਪੂਰੇ ਘਰ ਦਾ ਮਹੀਨੇ ਭਰ ਦਾ ਬਜਟ ਤੈਅ ਕਰਕੇ ਚੱਲਦੀ ਹੈ ਅਤੇ ਇਸ ਨੂੰ ਕਾਰਜ ਨੂੰ ਬਹੁਤ ਜ਼ਰੂਰੀ ਮੰਨਦੀ ਹੈ।
ਤੈਅਸ਼ੁਦਾ ਖ਼ਰਚੇ ’ਚ ਕੰਮ ਹੁੰਦੈ
ਘਰ ਦੇ ਬਜਟ ਦੇ ਸਬੰਧ ਵਿਚ ਵਿਦਿਆ ਬਾਲਨ ਕਹਿੰਦੀ ਹੈ, ‘ਘਰ ਵਿਚ ਕਿਥੇ ਕਿੰਨਾ ਖ਼ਰਚਾ ਹੁੰਦਾ ਹੈ ਅਤੇ ਕਿਥੇ ਕਿੰਨਾ ਖ਼ਰਚਾ ਦਰੁੱਸਤ ਹੈ, ਅਸੀ ਇਸ ਦਾ ਹਿਸਾਬ ਬਣਾ ਕੇ ਰੱਖਦੇ ਹਾਂ ਪਰ ਮੈਨੂੰ ਸਮਝ ਨਹੀਂ ਆ ਰਿਹਾਸ ਕਿ ਮੈਂ ਆਪਣੇ ਘਰ ਦੇ ਬਜਟ ਬਾਰੇ ਕਿੰਨਾ ਕੁ ਵੇਰਵਾ ਦੇਵਾਂ ਕਿਉਂਕਿ ਸਿਧਾਰਧ (ਸਿਧਾਰਥ ਰਾਏ ਕਪੂਰ, ਵਿਦਿਆ ਦੇ ਪਤੀ ਅਤੇ ਫਿਲਮ ਨਿਰਮਾਤਾ) ਆਖਣਗੇ ਕਿ ਤੂੰ ਤਾਂ ਸਾਰੇ ਘਰ ਦੀ ਪੋਲ ਖੋਲ੍ਹ ਦਿੱਤੀ ਹੈ। ਮੇਰੇ ਘਰ ਵਿਚ ਕੰਮ ਕਰਨ ਵਾਲੇ ਲੋਕ ਜਿਵੇਂ ਸ਼ੈੱਫ਼, ਘਰੇਲੂ ਸਹਾਇਕ, ਸਾਰਿਆਂ ਨੂੰ ਇਕ ਨਿਰਧਾਰਿਤ ਕੀਤਾ ਗਿਆ ਬਜਟ ਦਿੱਤਾ ਗਿਆ ਹੈ। ਜੇਕਰ ਉਸ ਦੇ ਉਪਰ ਕੋਈ ਖ਼ਰਚਾ ਹੋ ਰਿਹਾ ਹੈ ਤਾਂ ਉਹ ਸਾਡੇ ਕੋਲੋਂ ਪੁੱਛ ਕੇ ਹੀ ਖ਼ਰਚਾ ਕਰ ਸਕਦੇ ਹਨ ਅਤੇ ਉਹ ਸਾਡੇ ਕੋਲੋਂ ਪੁੱਛਣ ਤੋਂ ਬਾਅਦ ਹੀ ਕੋਈ ਖ਼ਰਚਾ ਕਰਦੇ ਹਨ। ਕਈ ਵਾਰ ਉਨ੍ਹਾਂ ਨੂੰ ਉਡੀਕ ਵੀ ਕਰਨੀ ਪੈਂਦੀ ਹੈ। ਮੈਂ ਤਾਂ ਬਹੁਤ ਨਜ਼ਰ ਰੱਖਦੀ ਹਾਂ ਕਿ ਕਿਥੇ ਕਿੰਨਾ ਕੁ ਖ਼ਰਚਾ ਹੋ ਰਿਹਾ ਹੈ?’ ਉਹ ਕਹਿੰਦੀ ਹੈ ਕਿ ਕਈ ਲੋਕਾਂ ਨੇ ਮੈਨੂੰ ਕਿਹਾ, ‘ਜੇਕਰ ਥੋੜ੍ਹਾ ਖ਼ਰਚਾ ਜ਼ਿਆਦਾ ਹੋ ਜਾਵੇ ਕਿ ਫਿਰ ਵੀ ਤੁਹਾਨੂੰ ਕੀ ਫ਼ਰਕ ਪੈਂਦਾ ਹੈ ? ਪਰ ਅਜਿਹਾ ਨਹੀਂ ਹੈ।
ਪੈਸਾ ਕਮਾਉਣਾ ਬਹੁਤ ਔਖਾ
ਵਿਦਿਆ ਦਾ ਕਹਿਣਾ ਹੈ ਕਿ ‘ਪੈਸੇ ਕਮਾਉਣਾ ਸੌਖਾ ਕਾਰਜ ਨਹੀਂ। ਇਹ ਬਹੁਤ ਜ਼ਿਆਦਾ ਕਠਿਨ ਹੈ। ਮੈਂ ਆਪਣੀ ਬਚਤ ਦੀ ਸ਼ੁਰੂਆਤ ਸੌ ਰੁਪਏ ਨਾਲ ਕੀਤੀ ਹੈ। ਮੈਨੂੰ ਪਾਈ-ਪਾਈ ਦੀ ਹਿਸਾਬ ਰੱਖਣਾ ਆਉਂਦੈ। ਵਿਦਿਆ ਨੇ ਕਿਹਾ ਕਿ ਸਾਨੂੰ ਬਜਟ ਨਾਲ ਚੱਲਣਾ ਚਾਹੀਦਾ ਹੈ। ਘਰ ਦੇ ਸਾਰੇ ਖ਼ਰਚੇ ਦਾ ਹਿਸਾਬ ਰੱਖਣਾ ਅਤੇ ਉਸ ਦੇ ਮੁਤਾਬਿਕ ਸਾਰਾ ਖ਼ਰਚਾ ਕਰਨਾ ਬਹੁਤ ਜ਼ਰੂਰੀ ਹੈ। ਮੈਨੂੰ ਤਾਂ ਆਪਣੀ ਇਸ ਆਦਤ ਉਤੇ ਮਾਣ ਹੈ।’ •