‘ਆਸ਼ਿਕੀ’ ਹੀਰੋ ਨੇ ਠੁਕਰਾਈ ਸੀ 90 ਦੇ ਦਹਾਕੇ ਦੀ ਵੱਡੀ ਬਲਾਕਬਸਟਰ ਫ਼ਿਲਮ, 33 ਸਾਲ ਬਾਅਦ ਵੀ ਹੁੰਦਾ ਹੈ ਪਛਤਾਵਾ
'ਆਸ਼ਿਕੀ' ਫ਼ਿਲਮ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਰਾਹੁਲ ਨੂੰ ਹਿੰਦੀ ਸਿਨੇਮਾ ਦੀ ਇੱਕ ਆਈਕਾਨਿਕ ਫ਼ਿਲਮ ਆਫ਼ਰ ਹੋਈ ਸੀ, ਜਿਸ ਨੂੰ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ਸੀ। ਬਾਅਦ ’ਚ ਉਹ ਫ਼ਿਲਮ ਆਲ-ਟਾਈਮ ਬਲਾਕਬਸਟਰ ਬਣ ਗਈ ਸੀ।
Publish Date: Thu, 27 Aug 2026 04:46 PM (IST)
Updated Date: Thu, 27 Aug 2026 05:03 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। 90 ਦੇ ਦਹਾਕੇ ਦੇ ਸੁਪਰਸਟਾਰਾਂ ਬਾਰੇ ਜਦੋਂ ਵੀ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਸ ’ਚ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਵਰਗੇ ਕਈ ਕਲਾਕਾਰਾਂ ਦਾ ਨਾਂ ਲਿਆ ਜਾਂਦਾ ਹੈ। ਪਰ ਜੋ 90s ਦੇ ਕਿਡਜ਼ ਹਨ, ਉਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਅਦਾਕਾਰ ਰਾਹੁਲ ਰਾਏ ਵੀ ਉਸ ਦੌਰ ’ਚ ਸਭ ਤੋਂ ਸਫ਼ਲ ਫ਼ਿਲਮ ਕਲਾਕਾਰਾਂ ਵਿੱਚੋਂ ਇੱਕ ਰਹੇ ਸਨ।
'ਆਸ਼ਿਕੀ' ਫ਼ਿਲਮ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਰਾਹੁਲ ਨੂੰ ਹਿੰਦੀ ਸਿਨੇਮਾ ਦੀ ਇੱਕ ਆਈਕਾਨਿਕ ਫ਼ਿਲਮ ਆਫ਼ਰ ਹੋਈ ਸੀ, ਜਿਸ ਨੂੰ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ ਸੀ। ਬਾਅਦ ’ਚ ਉਹ ਫ਼ਿਲਮ ਆਲ-ਟਾਈਮ ਬਲਾਕਬਸਟਰ ਬਣ ਗਈ ਸੀ।
ਰਾਹੁਲ ਰਾਏ ਨੇ ਠੁਕਾਈ ਸੀ ਇਹ ਫ਼ਿਲਮ
ਸਿਨੇਮਾ ਜਗਤ ’ਚ ਅਦਾਕਾਰਾਂ ਵੱਲੋਂ ਫ਼ਿਲਮਾਂ ਨੂੰ ਰਿਜੈਕਟ ਕੀਤੇ ਜਾਣ ਦੇ ਕਿੱਸੇ ਕਾਫ਼ੀ ਪੁਰਾਣੇ ਹਨ। ਉਨ੍ਹਾਂ ’ਚ ਰਾਹੁਲ ਰਾਏ ਦੇ ਨਾਂ ਨਾਲ ਵੀ ਅਜਿਹਾ ਹੀ ਇੱਕ ਕਿੱਸਾ ਜੁੜਿਆ ਹੋਇਆ ਹੈ, ਜਦੋਂ ਉਨ੍ਹਾਂ ਨੇ ਇੱਕ ਕਲਟ ਕਲਾਸਿਕ ਮੂਵੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਦਰਅਸਲ, ਉਸ ਮੂਵੀ ਦਾ ਨਾਂ 'ਡਰ' (Darr) ਸੀ।
ਰਾਹੁਲ ਰਾਏ ਨੇ ਇੱਕ ਵਾਰ ਅਰਚਨਾ ਪੂਰਨ ਸਿੰਘ ਦੇ ਚੈਟ ਸ਼ੋਅ ’ਚ ਫ਼ਿਲਮ 'ਡਰ' ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਸੀ ਅਤੇ ਦੱਸਿਆ ਸੀ- ਜਦੋਂ 'ਆਸ਼ਿਕੀ' ਹਿੱਟ ਹੋਈ ਤਾਂ ਉਸ ਤੋਂ ਬਾਅਦ ਮੇਰੇ ਕੋਲ ਕਈ ਵੱਡੇ ਫ਼ਿਲਮ ਨਿਰਮਾਤਾਵਾਂ ਦੀਆਂ ਫ਼ਿਲਮਾਂ ਦੇ ਆਫ਼ਰ ਆਏ। ਉਸ ਸਮੇਂ ਇੱਕ ਫ਼ਿਲਮ ਦੀ ਤਿਆਰੀ ਯਸ਼ ਚੋਪੜਾ ਵੀ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਸ ਦੀ ਕਹਾਣੀ ਵੀ ਮੈਨੂੰ ਮਨ ’ਚ ਰੱਖ ਕੇ ਹੀ ਲਿਖੀ ਸੀ।
ਪਰ ਮੈਂ ਉਸ ਫ਼ਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਾਅਦ ਵਿੱਚ ਪਤਾ ਚੱਲਿਆ ਕਿ ਉਹ ਫ਼ਿਲਮ ਕੋਈ ਹੋਰ ਨਹੀਂ ਸਗੋਂ 'ਡਰ' ਸੀ। ਜੋ ਕਿਰਦਾਰ ਮੇਰੇ ਲਈ ਲਿਖਿਆ ਗਿਆ ਸੀ, ਉਸ ਨੂੰ ਸ਼ਾਹਰੁਖ ਖ਼ਾਨ ਨੇ ਨਿਭਾਇਆ। ਇੰਨੀ ਵੱਡੀ ਫ਼ਿਲਮ ਦਾ ਆਫ਼ਰ ਰਿਜੈਕਟ ਕਰਕੇ ਮੈਨੂੰ ਹੁਣ ਵੀ ਪਛਤਾਵਾ ਹੁੰਦਾ ਹੈ।
ਇਸ ਤਰ੍ਹਾਂ ਨਾਲ ਰਾਹੁਲ ਰਾਏ ਨੇ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਡਰ' ਨੂੰ ਕਰਨ ਤੋਂ ਮਨ੍ਹਾ ਕੀਤਾ ਸੀ। ਦੱਸ ਦਈਏ ਕਿ 'ਡਰ' ’ਚ ਸੰਨੀ ਦਿਓਲ ਅਤੇ ਜੂਹੀ ਚਾਵਲਾ ਨੇ ਵੀ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਸਨ।
'ਡਰ' ਨੇ ਜਿੱਤਿਆ ਸੀ ਨੈਸ਼ਨਲ ਐਵਾਰਡ
ਸਾਲ 1993 ’ਚ 'ਡਰ' ਨੂੰ ਸਿਨੇਮਾਂਘਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ ਉਸ ਸਾਲ ਦੀ ਸਭ ਤੋਂ ਸਫ਼ਲ ਫ਼ਿਲਮਾਂ ਵਿੱਚ ਸ਼ਾਮਲ ਹੋਈ ਸੀ। ਇੰਨਾ ਹੀ ਨਹੀਂ, ਡਰ ਨੂੰ ਉਸ ਸਮੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਸਰਵੋਤਮ ਪ੍ਰਸਿੱਧ ਫਿਲਮ ਦਾ ਪੁਰਸਕਾਰ ਵੀ ਮਿਲਿਆ ਸੀ, ਜੋ ਇਸ ਫਿਲਮ ਦੀ ਪ੍ਰਸਿੱਧੀ ਨੂੰ ਦਰਸਾਉਂਦਾ ਹੈ।