- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੀ ਇਹ ਟਿੱਪਣੀ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਵੱਲੋਂ ਅਦਾਕਾਰਾਂ ਸ਼ਾਹਰੁਖ ਖਾਨ, ਅਜੇ ਦੇਵਗਨ ਅਤੇ ਟਾਈਗਰ ਸ਼ਰਾਫ ਨੂੰ 'ਵਿਮਲ ਇਲਾਇਚੀ' ਦੇ ਇਸ਼ਤਿਹਾਰਾਂ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਕੁਝ ਦਿਨਾਂ ਬਾਅਦ ਆਈ ਹੈ

ਮਨੋਰੰਜਨ ਡੈਸਕ, ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਮਸ਼ਹੂਰ ਹਸਤੀਆਂ (ਸੈਲੀਬ੍ਰਿਟੀਜ਼) ਨੂੰ ਇੱਕ ਵਿਸ਼ੇਸ਼ ਅਪੀਲ ਵੀ ਕੀਤੀ।
मैं यह अनुरोध करना चाहूंगी कि लोकप्रिय कलाकार स्वास्थ्य के लिए हानिकारक पदार्थों का endorsement न करें। Star वही है जो रोशनी फैलाए, अंधेरा नहीं। https://t.co/5VPwBxK4Y2
— President of India (@rashtrapatibhvn) September 22, 2026
LIVE: President Droupadi Murmu presents 72nd National Film Awards at Kevadia, Gujarat https://t.co/zZWDTVwcEy
— President of India (@rashtrapatibhvn) September 22, 2026
ਕਈ ਸਾਲਾਂ ਤੋਂ ਬਾਲੀਵੁੱਡ ਦੀਆਂ ਪ੍ਰਮੁੱਖ ਹਸਤੀਆਂ 'ਪਾਨ ਮਸਾਲਾ' ਕੰਪਨੀਆਂ ਦੇ ਉਤਪਾਦਾਂ ਜਿਵੇਂ ਕਿ ਇਲਾਇਚੀ ਜਾਂ ਮਾਊਥ ਫਰੈਸ਼ਨਰ ਦੇ ਇਸ਼ਤਿਹਾਰਾਂ ਵਿੱਚ ਨਜ਼ਰ ਆਉਂਦੀਆਂ ਰਹੀਆਂ ਹਨ। ਹਾਲਾਂਕਿ ਇਹ ਇਸ਼ਤਿਹਾਰ ਅਜਿਹੇ ਉਤਪਾਦਾਂ ਦਾ ਪ੍ਰਚਾਰ ਕਰਦੇ ਹਨ ਜਿਨ੍ਹਾਂ ਵਿੱਚ ਤੰਬਾਕੂ ਨਹੀਂ ਹੁੰਦਾ ਫਿਰ ਵੀ ਆਲੋਚਕਾਂ ਅਤੇ ਨਿਯਮਕ ਸੰਸਥਾਵਾਂ ਨੇ ਇਹ ਸਵਾਲ ਉਠਾਇਆ ਹੈ ਕਿ ਕੀ ਅਜਿਹੀਆਂ ਮੁਹਿੰਮਾਂ ਅਸਿੱਧੇ ਤੌਰ 'ਤੇ ਖਪਤਕਾਰਾਂ ਸਾਹਮਣੇ ਤੰਬਾਕੂ ਜਾਂ 'ਪਾਨ ਮਸਾਲਾ' ਬ੍ਰਾਂਡਾਂ ਦੀ ਮੌਜੂਦਗੀ ਬਣਾਈ ਰੱਖਦੀਆਂ ਹਨ।
ਜਨਤਕ ਸਿਹਤ ਖੋਜ ਨੇ ਵੀ ਇਸ ਅਮਲ ਨੂੰ ਅਜਿਹਾ ਤਰੀਕਾ ਕਰਾਰ ਦਿੱਤਾ ਹੈ ਜਿਸ ਰਾਹੀਂ ਦੇਖਣ ਵਿੱਚ ਨੁਕਸਾਨ-ਰਹਿਤ ਲੱਗਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਕੇ ਤੰਬਾਕੂ ਉਤਪਾਦਾਂ ਦੇ ਬ੍ਰਾਂਡ ਨੂੰ ਲੋਕਾਂ ਦੇ ਚੇਤੇ ਵਿੱਚ ਬਣਾਈ ਰੱਖਿਆ ਜਾਂਦਾ ਹੈ।