4000 ਕਰੋੜ ਦੀ 'ਰਾਮਾਇਣ' ਦੀ ਰਿਲੀਜ਼ ਡੇਟ ਬਦਲੀ? ਭਾਰਤ ’ਚ ਇਸ ਦਿਨ ਸਿਨੇਮਾਘਰਾਂ ’ਚ ਗੂੰਜੇਗਾ 'ਜੈ ਸ਼੍ਰੀ ਰਾਮ'
ਹੁਣ ਇੱਕ ਇੰਟਰਵਿਊ ਵਿੱਚ ਨਮਿਤ ਮਲਹੋਤਰਾ ਨੇ ਖ਼ੁਦ ਇਸ ਗੱਲ ਤੋਂ ਪਰਦਾ ਚੁੱਕ ਦਿੱਤਾ ਹੈ। ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਪੁੱਛੇ ਜਾਣ 'ਤੇ, ਨਮਿਤ ਨੇ ਕਨਫ਼ਰਮ ਕੀਤਾ ਹੈ ਕਿ ਰਣਬੀਰ ਕਪੂਰ ਅਤੇ ਯਸ਼ ਸਟਾਰਰ ਇਹ ਫ਼ਿਲਮ ਭਾਰਤ ’ਚ ਦੀਵਾਲੀ 'ਤੇ ਰਿਲੀਜ਼ ਹੋਵੇਗੀ, ਜਦੋਂ ਕਿ ਅੰਤਰਰਾਸ਼ਟਰੀ ਦਰਸ਼ਕ ਇਸ ਨੂੰ ਦੋ ਦਿਨ ਪਹਿਲਾਂ ਦੇਖ ਸਕਣਗੇ।
Publish Date: Sat, 08 Aug 2026 12:37 PM (IST)
Updated Date: Sat, 08 Aug 2026 12:54 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਜਦੋਂ ਤੋਂ ਨਮਿਤ ਮਲਹੋਤਰਾ ਦੀ 'ਰਾਮਾਇਣ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਉੱਥੇ ਹੀ, ਹਾਲ ਹੀ ’ਚ ਇਸ ਦਾ ਅੰਗਰੇਜ਼ੀ ਟ੍ਰੇਲਰ ਵੀ ਰਿਲੀਜ਼ ਹੋਇਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਥੋੜ੍ਹੇ ਉਲਝਣ ਵਿੱਚ ਹਨ ਕਿ ਕੀ ਫ਼ਿਲਮ ਦੀ ਰਿਲੀਜ਼ ਡੇਟ ਭਾਰਤ ਅਤੇ ਭਾਰਤ ਤੋਂ ਬਾਹਰ ਇੱਕੋ ਹੈ ਜਾਂ ਵੱਖੋ-ਵੱਖਰੀ?
ਭਾਵੇਂ ਟ੍ਰੇਲਰ ’ਚ ਸਾਫ਼ ਤੌਰ 'ਤੇ 6 ਨਵੰਬਰ, 2026 ਨੂੰ ਰਿਲੀਜ਼ ਡੇਟ ਦੱਸਿਆ ਗਿਆ ਹੈ ਪਰ ਕਈ ਲੋਕਾਂ ਦੇ ਮਨ ’ਚ ਇਹ ਸਵਾਲ ਸੀ ਕਿ ਕੀ ਇਹ ਤਾਰੀਖ਼ ਭਾਰਤ ਲਈ ਵੀ ਹੈ, ਖ਼ਾਸਕਰ ਇਸ ਲਈ ਕਿਉਂਕਿ ਇਸ ਸਾਲ ਦੀਵਾਲੀ 8 ਨਵੰਬਰ ਨੂੰ ਹੈ।
ਭਾਰਤ ਵਿੱਚ ਕਦੋਂ ਰਿਲੀਜ਼ ਹੋਵੇਗੀ ਰਾਮਾਇਣ?
ਹੁਣ ਇੱਕ ਇੰਟਰਵਿਊ ਵਿੱਚ ਨਮਿਤ ਮਲਹੋਤਰਾ ਨੇ ਖ਼ੁਦ ਇਸ ਗੱਲ ਤੋਂ ਪਰਦਾ ਉਠਾਇਆ ਹੈ। ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਪੁੱਛੇ ਜਾਣ 'ਤੇ, ਨਮਿਤ ਨੇ ਕਨਫ਼ਰਮ ਕੀਤਾ ਹੈ ਕਿ ਰਣਬੀਰ ਕਪੂਰ ਅਤੇ ਯਸ਼ ਸਟਾਰਰ ਇਹ ਫ਼ਿਲਮ ਭਾਰਤ ’ਚ ਦੀਵਾਲੀ 'ਤੇ ਰਿਲੀਜ਼ ਹੋਵੇਗੀ, ਜਦੋਂ ਕਿ ਅੰਤਰਰਾਸ਼ਟਰੀ ਦਰਸ਼ਕ ਇਸ ਨੂੰ ਦੋ ਦਿਨ ਪਹਿਲਾਂ ਦੇਖ ਸਕਣਗੇ।
ਨਮਿਤ ਮਲਹੋਤਰਾ ਨੇ ਦੂਰ ਕੀਤੀ ਉਲਝਣ
ਨਮਿਤ ਨੇ ਕਿਹਾ, 'ਇਹ ਭਾਰਤ ’ਚ ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ।' ਜਦੋਂ ਉਨ੍ਹਾਂ ਨੂੰ ਟ੍ਰੇਲਰ ’ਚ 6 ਨਵੰਬਰ ਦੀ ਤਾਰੀਖ਼ ਲਿਖਣ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਦੋ ਵੱਖ-ਵੱਖ ਤਾਰੀਖ਼ਾਂ ਪਿੱਛੇ ਦੀ ਰਣਨੀਤੀ ਬਾਰੇ ਦੱਸਿਆ।
ਉਨ੍ਹਾਂ ਨੇ ਕਿਹਾ, 'ਅਸੀਂ ਇਸ ਨੂੰ 6 ਨਵੰਬਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਰਿਲੀਜ਼ ਕਰ ਰਹੇ ਹਾਂ। ਅੰਤਰਰਾਸ਼ਟਰੀ ਡਿਸਟ੍ਰੀਬਿਊਸ਼ਨ ਸ਼ੁੱਕਰਵਾਰ ਦੇ ਹਿਸਾਬ ਨਾਲ ਹੁੰਦੀ ਹੈ, ਇਸ ਲਈ ਇਹ 6 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਪਰ ਭਾਰਤ ’ਚ, ਅਸੀਂ ਇਸ ਨੂੰ ਦੀਵਾਲੀ 'ਤੇ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਾਂ।'
ਭਾਰਤ ਅਤੇ ਵਿਦੇਸ਼ਾਂ ’ਚ ਵੱਖ-ਵੱਖ ਤਾਰੀਖ਼ਾਂ 'ਤੇ ਰਿਲੀਜ਼ ਹੋਵੇਗੀ ਰਾਮਾਇਣ
ਤਾਂ ਮਤਲਬ ਸਾਫ਼ ਹੈ ਕਿ ਵਿਦੇਸ਼ਾਂ ’ਚ ਇਹ ਫ਼ਿਲਮ 6 ਨਵੰਬਰ ਨੂੰ ਰਿਲੀਜ਼ ਹੋਵੇਗੀ, ਉੱਥੇ ਹੀ ਭਾਰਤੀ ਦਰਸ਼ਕ ਰਾਮਾਇਣ ਨੂੰ ਵੱਡੇ ਪਰਦੇ 'ਤੇ 8 ਨਵੰਬਰ ਯਾਨੀ ਦੀਵਾਲੀ ਦੇ ਸ਼ੁਭ ਮੌਕੇ 'ਤੇ ਦੇਖਣ ਦੀ ਉਮੀਦ ਕਰ ਸਕਦੇ ਹਨ (ਹਾਲਾਂਕਿ ਇਹ ਅੰਤਿਮ ਰਿਲੀਜ਼ ਸ਼ੈਡਿਊਲ 'ਤੇ ਨਿਰਭਰ ਕਰੇਗਾ)।
'ਰਾਮਾਇਣ' ਦੇ ਪਹਿਲੇ ਭਾਗ ’ਚ ਰਣਬੀਰ ਕਪੂਰ ਭਗਵਾਨ ਰਾਮ ਦੇ ਰੋਲ ’ਚ, ਯਸ਼ ਰਾਵਣ ਦੇ ਰੋਲ ’ਚ, ਸਾਈ ਪੱਲਵੀ ਸੀਤਾ ਦੇ ਰੋਲ ’ਚ, ਸੰਨੀ ਦਿਓਲ ਹਨੂੰਮਾਨ ਦੇ ਰੋਲ ’ਚ ਅਤੇ ਰਵੀ ਦੂਬੇ ਲਛਮਣ ਦੇ ਰੋਲ ’ਚ ਨਜ਼ਰ ਆਉਣਗੇ। ਇਹ ਫ਼ਿਲਮ ਇੰਡੀਅਨ ਸਿਨੇਮਾ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਪ੍ਰੋਜੈਕਟਾਂ ’ਚੋਂ ਇੱਕ ਹੈ ਅਤੇ ਇਸ ਨੂੰ ਗਲੋਬਲ ਪੱਧਰ 'ਤੇ ਤਿਆਰ ਕੀਤਾ ਗਿਆ ਹੈ।