- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਵੇਂ ਹੀ ਮੇਕਰਜ਼ ਨੇ ਰਾਵਣ ਦੇ ਰੂਪ ’ਚ ਯਸ਼ ਦਾ ਇਹ ਪੋਸਟਰ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਮੇਕਰਜ਼ ਨੇ ਕਿਹਾ ਜਨਮਅਸ਼ਟਮੀ ਦੇ ਦਿਨ ਰਾਵਣ ਦਾ ਪੋਸਟਰ ਕਿਉਂ ਜਾਰੀ ਕੀਤਾ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਾਲ 2026 ਦੀਆਂ ਸਭ ਤੋਂ ਜ਼ਿਆਦਾ ਉਡੀਕੀਆਂ ਜਾ ਰਹੀਆਂ ਫ਼ਿਲਮਾਂ ’ਚ ਰਣਬੀਰ ਕਪੂਰ ਦੀ ਫ਼ਿਲਮ ‘ਰਾਮਾਇਣ’ ਪਾਰਟ 1 ਸਭ ਤੋਂ ਉੱਪਰ ਹੈ। ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣੀ ਇਸ ਮਿਥੋਲੋਜੀਕਲ ਥ੍ਰਿਲਰ ਫ਼ਿਲਮ ’ਚ ਰਣਬੀਰ ਕਪੂਰ ਪਹਿਲੀ ਵਾਰ ਭਗਵਾਨ ਸ਼੍ਰੀ ਰਾਮ ਦੇ ਕਿਰਦਾਰ ’ਚ ਨਜ਼ਰ ਆਉਣਗੇ। ਜੁਲਾਈ ’ਚ ਮੇਕਰਜ਼ ਨੇ ਯਸ਼ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਸੀ। ਫ਼ਿਲਮ ਨੂੰ ਲੈ ਕੇ ਫੈਨਜ਼ ਦੀ ਉਤਸੁਕਤਾ ਬਰਕਰਾਰ ਰੱਖਣ ਲਈ ਮੇਕਰਜ਼ ਨੇ ਬੀਤੇ ਦਿਨ ਜਨਮਅਸ਼ਟਮੀ ਦੇ ਖ਼ਾਸ ਮੌਕੇ ’ਤੇ ਫ਼ਿਲਮ ’ਚੋਂ ਯਸ਼ ਦਾ ਨਵਾਂ ਪੋਸਟਰ ਰਿਲੀਜ਼ ਕੀਤਾ। ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਕਈ ਫੈਨਜ਼ ਨਾਰਾਜ਼ ਨਜ਼ਰ ਆਏ।
ਆਖ਼ਰ ‘ਰਾਮਾਇਣ ਪਾਰਟ 1’ ’ਚ ਰਾਵਣ ਦੇ ਰੂਪ ’ਚ ਯਸ਼ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਫੈਨਜ਼ ਅਦਾਕਾਰ ਦੇ ਨਵੇਂ ਪੋਸਟਰ ਨੂੰ ਦੇਖ ਕੇ ਕਿਉਂ ਨਾਰਾਜ਼ ਹੋਏ? ਆਓ ਜਾਣਦੇ ਹਾਂ ਪੂਰੀ ਕਹਾਣੀ।
‘ਰਾਮਾਇਣ’ ਤੋਂ ਸਾਹਮਣੇ ਆਇਆ ਯਸ਼ ਦਾ ਨਵਾਂ ਪੋਸਟਰ
4000 ਕਰੋੜ ਰੁਪਏ ਦੇ ਬਜਟ ’ਚ ਬਣੀ ‘ਰਾਮਾਇਣ’ ਦਾ ਮੇਕਰਜ਼ ਨੇ ਬੀਤੇ ਦਿਨ ਜਨਮਅਸ਼ਟਮੀ ਦੇ ਖ਼ਾਸ ਮੌਕੇ ’ਤੇ ਨਵਾਂ ਪੋਸਟਰ ਸਾਂਝਾ ਕੀਤਾ। ਇਹ ਪੋਸਟਰ ਯਸ਼ ਦੇ ‘ਲੰਕਾਪਤੀ ਰਾਵਣ’ ਵਾਲੇ ਲੁੱਕ ਦਾ ਸੀ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਮੇਕਰਜ਼ ਨੇ ਕੈਪਸ਼ਨ ਵਿੱਚ ਲਿਖਿਆ, ‘ਦੇਵ ਲੋਕ, ਧਰਤੀ ਲੋਕ, ਪਾਤਾਲ ਲੋਕ—ਤਿੰਨਾਂ ਲੋਕਾਂ ’ਚ ਇੱਕ ਹੀ ਰਾਜ ਹੋਵੇਗਾ। ਰਾਵਣ ਰਾਜ।’ ‘ਟਾਈਮਜ਼ ਆਫ਼ ਇੰਡੀਆ’ ਦੀਆਂ ਰਿਪੋਰਟਾਂ ਮੁਤਾਬਕ, ਜਿਵੇਂ ਹੀ ਮੇਕਰਜ਼ ਨੇ ਰਾਵਣ ਦੇ ਰੂਪ ’ਚ ਯਸ਼ ਦਾ ਇਹ ਪੋਸਟਰ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀ ਨਾਰਾਜ਼ਗੀ ਯਸ਼ ਦੇ ਲੁੱਕ ਨੂੰ ਲੈ ਕੇ ਨਹੀਂ ਸੀ, ਸਗੋਂ ਇਸ ਗੱਲ ਨੂੰ ਲੈ ਕੇ ਸੀ ਕਿ ਮੇਕਰਜ਼ ਨੇ ਜਨਮਅਸ਼ਟਮੀ ਦੇ ਦਿਨ ਰਾਵਣ ਦਾ ਪੋਸਟਰ ਕਿਉਂ ਜਾਰੀ ਕੀਤਾ।

ਸੋਸ਼ਲ ਮੀਡੀਆ ’ਤੇ ‘ਰਾਮਾਇਣ’ ਦੇ ਮੇਕਰਜ਼ ਹੋਏ ਟ੍ਰੋਲ
ਇੱਕ ਯੂਜ਼ਰ ਨੇ ਯਸ਼ ਦੇ ਪੋਸਟਰ ‘ਤੇ ਕਮੈਂਟ ਕਰਦੇ ਹੋਏ ਲਿਖਿਆ :
‘ਜਨਮਾਸ਼ਟਮੀ ਦੇ ਮੌਕੇ ’ਤੇ ਰਾਵਣ ਦਾ ਪੋਸਟਰ ਕੌਣ ਸ਼ੇਅਰ ਕਰਦਾ ਹੈ? ਸੱਚਮੁੱਚ ਦਿਮਾਗ ਖ਼ਰਾਬ ਹੋ ਗਿਆ ਹੈ।’
ਦੂਜੇ ਯੂਜ਼ਰ ਨੇ ਲਿਖਿਆ, ‘ਇਹ ਭਗਵਾਨ ਵਿਸ਼ਨੂੰ ਦਾ ਅਪਮਾਨ ਹੈ। ਤੁਸੀਂ ਰਾਵਣ ਦਾ ਪੋਸਟਰ ਸ਼ੇਅਰ ਕਰਨ ਲਈ ਕ੍ਰਿਸ਼ਨ ਜਨਮਅਸ਼ਟਮੀ ਦਾ ਮੌਕਾ ਕਿਉਂ ਚੁਣਿਆ? ਮਾਰਕੀਟਿੰਗ ਸਟ੍ਰੈਟੇਜੀ ਦੇ ਚੱਕਰ ’ਚ ਕਈ ਵਾਰ ਕਿੰਨੀ ਗਲਤ ਚੋਣ ਹੋ ਜਾਂਦੀ ਹੈ।’
ਇੱਕ ਹੋਰ ਯੂਜ਼ਰ ਨੇ ਨਿਰਾਸ਼ਾ ਜ਼ਾਹਰ ਕਰਦੇ ਹੋਏ, ‘ਰਾਮਾਇਣ’ ਦੇ ਮੇਕਰਜ਼ ਨੂੰ ਟੈਗ ਕਰਕੇ ਲਿਖਿਆ, ‘ਤੁਸੀਂ ਕ੍ਰਿਸ਼ਨ ਜਨਮਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਰਾਵਣ ਦੀ ਬਜਾਏ ਭਗਵਾਨ ਵਿਸ਼ਨੂੰ ਦੀ ਤਸਵੀਰ ਵੀ ਪੋਸਟ ਕਰ ਸਕਦੇ ਸੀ। ਇੱਕ ਫੈਨ ਤੇ ਇਸ ਫ਼ਿਲਮ ਦੀ ਵੱਡੀ ਸਮਰਥਕ ਹੋਣ ਦੇ ਨਾਤੇ ਮੈਂ ਕਾਫ਼ੀ ਨਿਰਾਸ਼ ਹਾਂ।’
‘ਰਾਮਾਇਣ’ ਤੋਂ ਸ਼੍ਰੀ ਰਾਮ ਦਾ ਵੀ ਆਇਆ ਪੋਸਟਰ
ਹਾਲਾਂਕਿ, ਫੈਨਜ਼ ਦੀ ਨਾਰਾਜ਼ਗੀ ਨੂੰ ਮੇਕਰਜ਼ ਨੇ ਸਮਝਿਆ ਤੇ ਫ਼ਿਲਮ ’ਚੋਂ ਲਗਭਗ ਇੱਕ ਘੰਟੇ ਬਾਅਦ ਸ਼੍ਰੀ ਰਾਮ ਦੇ ਰੂਪ ’ਚ ਰਣਬੀਰ ਕਪੂਰ ਦਾ ਨਵਾਂ ਪੋਸਟਰ ਵੀ ਰਿਲੀਜ਼ ਕਰ ਦਿੱਤਾ।
ਇਸ ਪੋਸਟਰ ਦੇ ਕੈਪਸ਼ਨ ’ਚ ਲਿਖਿਆ ਸੀ,
‘ਇਹ ਸਾਡੇ ਹਰ ਸਵਾਲ ਦਾ ਜਵਾਬ ਹਨ। ਸਾਡੇ ਰੱਖਿਅਕ... ਸਾਡੇ ਹੀਰੋ, ਰਾਮ।’
ਤੁਹਾਨੂੰ ਦੱਸ ਦੇਈਏ ਕਿ ‘ਰਾਮਾਇਣ’ ਨੂੰ ਨਿਤੇਸ਼ ਤਿਵਾਰੀ ਨੇ ਦੋ ਹਿੱਸਿਆਂ ’ਚ ਬਣਾਇਆ ਹੈ। ਇਸ ਦਾ ਪਹਿਲਾ ਭਾਗ ਦੀਵਾਲੀ 2026 ’ਤੇ ਰਿਲੀਜ਼ ਹੋਵੇਗਾ।