4000 ਕਰੋੜੀ Ramayana ਨੂੰ ਮਿਲ ਗਿਆ 'ਜਟਾਯੂ'! ਅਮਿਤਾਭ ਬੱਚਨ ਨਹੀਂ, ਇਹ ਦਿੱਗਜ ਅਭਿਨੇਤਾ ਕਰੇਗਾ 'ਰਾਵਣ' ਨਾਲ ਯੁੱਧ
ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਪੌਰਾਣਿਕ ਫਿਲਮ 'ਰਾਮਾਇਣ' ਦੀ ਲਗਪਗ ਸਾਰੀ ਸਟਾਰ ਕਾਸਟ ਫਾਈਨਲ ਹੋ ਗਈ ਹੈ। ਹਾਲਾਂਕਿ, ਅਜੇ ਵੀ ਕੁਝ ਕਿਰਦਾਰਾਂ ਤੋਂ ਪਰਦਾ ਨਹੀਂ ਉੱਠਿਆ ਹੈ। ਹਾਲ ਹੀ ਵਿੱਚ ਫਿਲਮ ਵਿੱਚ ਮਹਾਦੇਵ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਦੇ ਚਿਹਰੇ ਤੋਂ ਪਰਦਾ ਉੱਠਿਆ ਸੀ। ਹੁਣ 'ਜਟਾਯੂ' ਦਾ ਰੋਲ ਨਿਭਾਉਣ ਵਾਲੇ ਐਕਟਰ ਦਾ ਨਾਂ ਵੀ ਸਾਹਮਣੇ ਆਇਆ ਹੈ।
Publish Date: Mon, 20 Jul 2026 11:20 AM (IST)
Updated Date: Mon, 20 Jul 2026 11:23 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਨਿਤੇਸ਼ ਤਿਵਾਰੀ ਦੀ ਆਉਣ ਵਾਲੀ ਪੌਰਾਣਿਕ ਫਿਲਮ 'ਰਾਮਾਇਣ' ਦੀ ਲਗਪਗ ਸਾਰੀ ਸਟਾਰ ਕਾਸਟ ਫਾਈਨਲ ਹੋ ਗਈ ਹੈ। ਹਾਲਾਂਕਿ, ਅਜੇ ਵੀ ਕੁਝ ਕਿਰਦਾਰਾਂ ਤੋਂ ਪਰਦਾ ਨਹੀਂ ਉੱਠਿਆ ਹੈ। ਹਾਲ ਹੀ ਵਿੱਚ ਫਿਲਮ ਵਿੱਚ ਮਹਾਦੇਵ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਦੇ ਚਿਹਰੇ ਤੋਂ ਪਰਦਾ ਉੱਠਿਆ ਸੀ। ਹੁਣ 'ਜਟਾਯੂ' ਦਾ ਰੋਲ ਨਿਭਾਉਣ ਵਾਲੇ ਐਕਟਰ ਦਾ ਨਾਂ ਵੀ ਸਾਹਮਣੇ ਆਇਆ ਹੈ।
ਜਦੋਂ ਦੀ 'ਰਾਮਾਇਣ' ਦੀ ਚਰਚਾ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਇਹ ਖੂਬ ਸੁਰਖੀਆਂ ਬਟੋਰ ਰਹੀ ਹੈ। ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਫਿਲਮ ਵਿੱਚ ਅਮਿਤਾਭ ਬੱਚਨ (Amitabh Bachchan) ਜਟਾਯੂ ਦਾ ਕਿਰਦਾਰ ਨਿਭਾਉਣਗੇ (ਆਪਣੀ ਆਵਾਜ਼ ਦੇਣਗੇ)। ਹਾਲਾਂਕਿ, ਤਾਜ਼ਾ ਰਿਪੋਰਟ ’ਚ ਇਸ ਨੂੰ ਝੂਠ ਦੱਸਿਆ ਗਿਆ ਹੈ।
ਕੌਣ ਹੈ ਰਾਮਾਇਣ ਦਾ ਜਟਾਯੂ?
ਕਿਹਾ ਜਾ ਰਿਹਾ ਹੈ ਕਿ ਜਟਾਯੂ ਨੂੰ ਅਮਿਤਾਭ ਬੱਚਨ ਆਵਾਜ਼ ਨਹੀਂ ਦੇਣਗੇ, ਬਲਕਿ ਸਿਨੇਮਾ ਦੇ ਦਿੱਗਜ ਅਭਿਨੇਤਾ ਅਨੁਪਮ ਖੇਰ (Anupam Kher) ਇਸ ਕਿਰਦਾਰ ਨੂੰ ਅਮਰ ਬਣਾਉਣ ਦੀ ਤਿਆਰੀ ਵਿੱਚ ਹਨ। ਜੀ ਹਾਂ, ਪਿੰਕਵਿਲਾ ਮੁਤਾਬਕ, ਵਾਇਰਲ ਕਾਮਿਕ ਬੁੱਕ ਨੇ ਪੁਸ਼ਟੀ ਕੀਤੀ ਹੈ ਕਿ ਅਨੁਪਮ ਖੇਰ, ਜਟਾਯੂ ਦੇ ਕਿਰਦਾਰ ਨੂੰ ਆਪਣੀ ਆਵਾਜ਼ ਨਾਲ ਅਮਰ ਬਣਾਉਣਗੇ। ਹਾਲਾਂਕਿ, ਮੇਕਰਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਰਾਵਣ ਨਾਲ ਹੋਵੇਗਾ ਜਟਾਯੂ ਦਾ ਯੁੱਧ
ਰਾਮਾਇਣ ਵਿੱਚ ਜਟਾਯੂ ਅਤੇ ਰਾਵਣ (ਯਸ਼) ਵਿਚਕਾਰ ਮਹਾਯੁੱਧ ਦਿਖਾਇਆ ਜਾਵੇਗਾ। ਹਾਲ ਹੀ ਵਿੱਚ ਫਿਲਮ ਦੇ ਇੱਕ ਈਵੈਂਟ ਵਿੱਚ ਡਾਇਰੈਕਟਰ ਨਿਤੇਸ਼ ਤਿਵਾਰੀ ਨੇ ਜਟਾਯੂ ਅਤੇ ਰਾਵਣ ਦੇ ਸੀਨ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, "ਰਾਵਣ ਅਤੇ ਜਟਾਯੂ ਦਾ ਯੁੱਧ ਕਿੰਨਾ ਰੋਮਾਂਚਕ ਹੋ ਸਕਦਾ ਹੈ, ਜਦੋਂ ਤੁਸੀਂ ਫਿਲਮ ਦੇਖੋਗੇ, ਤੁਸੀਂ ਸਮਝ ਜਾਓਗੇ।"
ਕਦੋਂ ਰਿਲੀਜ਼ ਹੋਵੇਗੀ ਰਾਮਾਇਣ?
ਪੌਰਾਣਿਕ ਫਿਲਮ 'ਰਾਮਾਇਣ' ਦਾ ਨਿਰਮਾਣ ਯਸ਼ ਦੇ ਨਾਲ ਮਿਲ ਕੇ ਨਮਿਤ ਮਲਹੋਤਰਾ ਕਰ ਰਹੇ ਹਨ। 4000 ਕਰੋੜ ਦੇ ਬਜਟ ਵਿੱਚ ਬਣ ਰਹੀ ਇਹ ਫਿਲਮ ਦੋ ਹਿੱਸਿਆ ’ਚ ਰਿਲੀਜ਼ ਹੋ ਰਹੀ ਹੈ। ਪਹਿਲਾ ਹਿੱਸਾ ਇਸੇ ਸਾਲ ਦੀਵਾਲੀ 'ਤੇ ਆਵੇਗਾ ਜਦੋਂ ਕਿ ਦੂਜਾ ਹਿੱਸਾ ਅਗਲੇ ਸਾਲ ਦੀ ਦੀਵਾਲੀ 'ਤੇ ਰਿਲੀਜ਼ ਹੋਵੇਗਾ।
ਰਣਬੀਰ ਕਪੂਰ - ਰਾਮ
ਸਾਈ ਪੱਲਵੀ - ਸੀਤਾ
ਯਸ਼ - ਰਾਵਣ
ਰਵੀ ਦੁਬੇ - ਲਕਸ਼ਮਣ
ਰਕੁਲ ਪ੍ਰੀਤ ਸਿੰਘ - ਸ਼ੂਰਪਨਖਾ
ਅਰੁਣ ਗੋਵਿਲ - ਦਸ਼ਰਥ
ਲਾਰਾ ਦੱਤਾ - ਕੈਕੇਈ
ਸੰਨੀ ਦਿਓਲ - ਹਨੂਮਾਨ
ਵਿਵੇਕ ਓਬਰਾਏ - ਵਿਦਯੁਤਜੀਵਾ
ਕਾਜਲ ਅਗਰਵਾਲ - ਮੰਦੋਦਰੀ
ਸ਼ੋਭਨਾ - ਕੈਕਸੀ
ਸ਼ੀਬਾ ਚੱਢਾ - ਮੰਥਰਾ
ਇੰਦਿਰਾ ਕ੍ਰਿਸ਼ਨਨ - ਕੌਸ਼ਲਿਆ