- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਸਾਫਿਰ ਕੈਫੇ' (Musafir Cafe) ਸੁਧਾ ਤੇ ਚੰਦਰ ਦੇ ਰਿਸ਼ਤੇ ਦੀ ਇੱਕ ਮਾਡਰਨ ਕਹਾਣੀ ਹੈ। ਸੁਧਾ ਇੱਕ ਆਜ਼ਾਦ ਖ਼ਿਆਲਾਂ ਵਾਲੀ ਤਲਾਕ ਦੀ ਵਕੀਲ ਹੈ, ਜਦਕਿ ਚੰਦਰ ਸ਼ਾਂਤ ਸੁਭਾਅ ਵਾਲਾ ਸਾਫਟਵੇਅਰ ਇੰਜੀਨੀਅਰ ਹੈ। ਦੋਵਾਂ ਦੀ ਅਰੇਂਜਡ ਮੈਰਿਜ ਲਈ ਹੋਈ ਇੱਕ ਅਜੀਬ ਮੁਲਾਕਾਤ ਅਚਾਨਕ ਲਿਵ-ਇਨ ਰਿਲੇਸ਼ਨਸ਼ਿਪ ’ਚ ਬਦਲ ਜਾਂਦੀ ਹੈ। ਪਰ ਕਿਸੇ ਵਜ੍ਹਾ ਕਰਕੇ ਦੋਵਾਂ ਦੇ ਰਸਤੇ ਵੱਖ ਹੋ ਜਾਂਦੇ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : OTT ’ਤੇ ਲਗਭਗ ਹਰ ਹਫ਼ਤੇ ਕੋਈ ਨਾ ਕੋਈ ਨਵੀਂ ਸੀਰੀਜ਼ ਰਿਲੀਜ਼ ਹੁੰਦੀ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਸ਼ੁਰੂਆਤੀ ਦਿਨਾਂ ’ਚ ਟ੍ਰੈਂਡਿੰਗ ਲਿਸਟ ’ਚ ਵੀ ਆ ਜਾਂਦੀਆਂ ਹਨ। ਪਰ ਕੁਝ ਸੀਰੀਜ਼ ਅਜਿਹੀਆਂ ਹੁੰਦੀਆਂ ਹਨ ਜੋ ਕਈ ਹਫ਼ਤੇ ਪਹਿਲਾਂ ਸਟ੍ਰੀਮ ਹੋਣ ਦੇ ਬਾਵਜੂਦ ਲਗਾਤਾਰ ਟ੍ਰੈਂਡਿੰਗ ਲਿਸਟ ’ਚ ਛਾਈ ਰਹਿੰਦੀਆਂ ਹਨ।
ਅਜਿਹੀ ਹੀ ਇੱਕ ਸੀਰੀਜ਼ ਹੈ, ਜੋ ਲਗਭਗ 2 ਮਹੀਨੇ ਪਹਿਲਾਂ OTT ’ਤੇ ਰਿਲੀਜ਼ ਹੋਈ ਸੀ ਤੇ ਹੁਣ ਤੱਕ ਟੌਪ 10 ’ਚ ਟ੍ਰੈਂਡ ਕਰ ਰਹੀ ਹੈ। ਇਹ ਇੱਕ ਰੋਮਾਂਟਿਕ ਡਰਾਮਾ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਤੇ ਅੱਜ ਵੀ ਇਹ ਮਸਟ ਵਾਚ ਬਣੀ ਹੋਈ ਹੈ। ਸੀਰੀਜ਼ ਨੂੰ IMDb ’ਤੇ 7.6 ਦੀ ਧਾਂਸੂ ਰੇਟਿੰਗ ਮਿਲੀ ਹੈ।
8 ਐਪੀਸੋਡ ਦੀ ਸੀਰੀਜ਼ ਨੇ ਮਚਾਈ ਧੂਮ

ਇਹ ਸੀਰੀਜ਼ ਜੁਲਾਈ ’ਚ Netflix ’ਤੇ ਰਿਲੀਜ਼ ਹੋਈ ਸੀ ਤੇ ਹੁਣ ਸਤੰਬਰ ’ਚ ਵੀ OTT ਪਲੇਟਫਾਰਮ ’ਤੇ ਧੂਮ ਮਚਾ ਰਹੀ ਹੈ। 8 ਐਪੀਸੋਡ ਵਾਲੀ ਇਸ ਸੀਰੀਜ਼ ਦੀ ਕਹਾਣੀ ਇੱਕ ਬੈਸਟ ਸੈਲਿੰਗ ਨਾਵਲ ’ਤੇ ਆਧਾਰਿਤ ਹੈ।
'ਮੁਸਾਫਿਰ ਕੈਫੇ' (Musafir Cafe) ਸੁਧਾ ਤੇ ਚੰਦਰ ਦੇ ਰਿਸ਼ਤੇ ਦੀ ਇੱਕ ਮਾਡਰਨ ਕਹਾਣੀ ਹੈ। ਸੁਧਾ ਇੱਕ ਆਜ਼ਾਦ ਖ਼ਿਆਲਾਂ ਵਾਲੀ ਤਲਾਕ ਦੀ ਵਕੀਲ ਹੈ, ਜਦਕਿ ਚੰਦਰ ਸ਼ਾਂਤ ਸੁਭਾਅ ਵਾਲਾ ਸਾਫਟਵੇਅਰ ਇੰਜੀਨੀਅਰ ਹੈ। ਦੋਵਾਂ ਦੀ ਅਰੇਂਜਡ ਮੈਰਿਜ ਲਈ ਹੋਈ ਇੱਕ ਅਜੀਬ ਮੁਲਾਕਾਤ ਅਚਾਨਕ ਲਿਵ-ਇਨ ਰਿਲੇਸ਼ਨਸ਼ਿਪ ’ਚ ਬਦਲ ਜਾਂਦੀ ਹੈ।
ਪਰ ਕਿਸੇ ਵਜ੍ਹਾ ਕਰਕੇ ਦੋਵਾਂ ਦੇ ਰਸਤੇ ਵੱਖ ਹੋ ਜਾਂਦੇ ਹਨ। ਕਹਾਣੀ ’ਚ ਤੀਜੇ ਕਿਰਦਾਰ ਪ੍ਰੀਤੀ ਦੀ ਐਂਟਰੀ ਹੁੰਦੀ ਹੈ। ਹੁਣ ਇਸ ਲਵ ਟ੍ਰਾਇਐਂਗਲ ’ਚ ਕੌਣ ਕਿਸ ਦੇ ਨਾਲ ਰਹਿੰਦਾ ਹੈ, ਇਹ ਤਾਂ ਸੀਰੀਜ਼ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਸੀਰੀਜ਼ ’ਚ ਚੰਦਰ ਦਾ ਕਿਰਦਾਰ ਵਿਕਰਾਂਤ ਮੈਸੀ, ਸੁਧਾ ਦਾ ਕਿਰਦਾਰ ਵੇਦਿਕਾ ਪਿੰਟੋ ਤੇ ਪ੍ਰੀਤੀ ਦਾ ਕਿਰਦਾਰ ਮਹਿਮਾ ਮਕਵਾਨਾ ਨੇ ਨਿਭਾਇਆ ਹੈ।
ਸੀਰੀਜ਼ ਬਾਰੇ
'ਮੁਸਾਫਿਰ ਕੈਫੇ' (Musafir Cafe) Netflix ’ਤੇ ਸਟ੍ਰੀਮ ਹੋ ਰਹੀ ਹੈ ਤੇ ਇਸ ਦੇ ਕੁੱਲ 8 ਐਪੀਸੋਡ ਹਨ। ਇਸ ’ਚ ਵਿਕਰਾਂਤ ਮੈਸੀ, ਵੇਦਿਕਾ ਪਿੰਟੋ ਤੇ ਮਹਿਮਾ ਮਕਵਾਨਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਸੀਰੀਜ਼ ਦਿਵਿਆ ਪ੍ਰਕਾਸ਼ ਦੁਬੇ ਦੇ ਬੈਸਟ ਸੈਲਿੰਗ ਹਿੰਦੀ ਨਾਵਲ 'ਮੁਸਾਫਿਰ ਕੈਫੇ' ’ਤੇ ਆਧਾਰਿਤ ਹੈ। 'ਮੁਸਾਫਿਰ ਕੈਫੇ' ਦਾ ਨਿਰਦੇਸ਼ਨ ਰੁਚਿਰ ਅਰੁਣ ਨੇ ਕੀਤਾ ਹੈ ਤੇ ਇਸ ਦੀ ਸਕ੍ਰਿਪਟ ਸ਼ਰਨਿਆ ਰਾਜਗੋਪਾਲ ਨੇ ਲਿਖੀ ਹੈ।