- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ’ਚ ਅਰਥ ਸ਼ਾਸਤਰ, ਆਰਕੀਟੈਕਚਰ, ਮੈਡੀਕਲ, ਪੱਤਰਕਾਰੀ, ਮਨੋਵਿਗਿਆਨ, ਖੇਤੀ, ਕਾਨੂੰਨ, ਫੈਸ਼ਨ ਡਿਜ਼ਾਈਨਿੰਗ ਤੇ ਐਨੀਮਲ ਹਸਬੈਂਡਰੀ ਵਰਗੇ ਖੇਤਰਾਂ ਦੇ ਵਿਦਿਆਰਥੀ ਸ਼ਾਮਲ ਹਨ, ਜਦਕਿ 43 ਫ਼ੀਸਦੀ ਵਿਦਿਆਰਥੀਆਂ ਕੋਲ ਪਹਿਲਾਂ ਤੋਂ ਕੰਮ ਦਾ ਤਜਰਬਾ ਵੀ ਹੈ।

ਨਈ ਦੁਨੀਆ ਪ੍ਰਤੀਨਿਧ, ਇੰਦੌਰ : ਭਾਰਤੀ ਮੈਨੇਜਮੈਂਟ ਇੰਸਟੀਚਿਊਟ (ਆਈਆਈਐੱਮ) ਇੰਦੌਰ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ (ਪੀਜੀਪੀ) ’ਚ ਇਸ ਵਾਰ ਵੀ ਵਿਦਿਆਰਥਣਾਂ ਦੀ ਗਿਣਤੀ ਵਿਦਿਆਰਥੀਆਂ ਦੇ ਮੁਕਾਬਲੇ ਜ਼ਿਆਦਾ ਰਹੀ। 2026-28 ਸੈਸ਼ਨ ਦੇ ਪੀਜੀਪੀ ਬੈਚ ’ਚ ਕੁੱਲ 487 ਦਾਖ਼ਲੇ ਹੋਏ, ਇਨ੍ਹਾਂ ’ਚੋਂ 54.40 ਫ਼ੀਸਦੀ ਯਾਨੀ 265 ਵਿਦਿਆਰਥਣਾਂ ਤੇ 222 ਵਿਦਿਆਰਥੀ ਸ਼ਾਮਲ ਹਨ। ਦੱਸਣਯੋਗ ਹੈ ਕਿ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਅਦਾਰੇ ਦੇ ਦੋ ਸਾਲ ਮੈਨੇਜਮੈਂਟ ਪ੍ਰੋਗਰਾਮ ’ਚ ਵਿਦਿਆਰਥਣਾਂ ਦੀ ਗਿਣਤੀ ਵਿਦਿਆਰਥੀਆਂ ਤੋਂ ਜ਼ਿਆਦਾ ਹੈ। ਪਿਛਲੇ ਸਾਲ ਵੀ ਇੱਥੇ 262 ਵਿਦਿਆਰਥਣਾਂ ਤੇ 225 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਸੀ।
ਡਾਇਰੈਕਟਰ ਪ੍ਰੋ. ਹਿਮਾਂਸ਼ੂ ਰਾਏ ਨੇ ਕਿਹਾ ਕਿ ਅਦਾਰੇ ’ਚ ਲਿੰਗ ਵਿਭਿੰਨਤਾ ਨੂੰ ਸਿਰਫ਼ ਗਿਣਤੀ ਦੇ ਤੌਰ ’ਤੇ ਨਹੀਂ ਦੇਖਿਆ ਜਾਂਦਾ, ਬਲਕਿ ਇਸ ਨੂੰ ਬਿਹਤਰ ਸਿੱਖਿਆ ਤੇ ਭਵਿੱਖ ਦੀ ਲੀਡਰਸ਼ਿਪ ਨਿਰਮਾਣ ਲਈ ਜ਼ਰੂਰੀ ਮੰਨਿਆ ਜਾਂਦਾ ਹੈ।
ਨਵੇਂ ਬੈਂਚ ’ਚ 54 ਫ਼ੀਸਦੀ ਵਿਦਿਆਰਥੀ ਇੰਜੀਨੀਅਰਿੰਗ ਤੋਂ ਇਲਾਵਾ ਦੂਜੇ ਖੇਤਰਾਂ ਤੋਂ ਆਏ ਹਨ। ਇਨ੍ਹਾਂ ’ਚ ਅਰਥ ਸ਼ਾਸਤਰ, ਆਰਕੀਟੈਕਚਰ, ਮੈਡੀਕਲ, ਪੱਤਰਕਾਰੀ, ਮਨੋਵਿਗਿਆਨ, ਖੇਤੀ, ਕਾਨੂੰਨ, ਫੈਸ਼ਨ ਡਿਜ਼ਾਈਨਿੰਗ ਤੇ ਐਨੀਮਲ ਹਸਬੈਂਡਰੀ ਵਰਗੇ ਖੇਤਰਾਂ ਦੇ ਵਿਦਿਆਰਥੀ ਸ਼ਾਮਲ ਹਨ, ਜਦਕਿ 43 ਫ਼ੀਸਦੀ ਵਿਦਿਆਰਥੀਆਂ ਕੋਲ ਪਹਿਲਾਂ ਤੋਂ ਕੰਮ ਦਾ ਤਜਰਬਾ ਵੀ ਹੈ।
ਇਸ ਨਾਲ ਕਲਾਸ ’ਚ ਸਿਰਫ਼ ਕਿਤਾਬਾਂ ਤੱਕ ਸੀਮਤ ਗਿਆਨ ਨਹੀਂ ਹੈ, ਬਲਕਿ ਅਸਲੀ ਦੁਨੀਆ ਦੇ ਤਜਰਬੇ ਵੀ ਜੁੜਨਗੇ। ਪ੍ਰੋ. ਰਾਏ ਕਹਿੰਦੇ ਹਨ ਕਿ ਔਰਤਾਂ ਦੀ ਭਾਈਵਾਲੀ ਵਧਾਉਣ ਲਈ ਅਦਾਰਾ ਕਈ ਪਹਿਲਾਂ ਕਰ ਰਿਹਾ ਹੈ। ਇਨ੍ਹਾਂ ’ਚ ਦਾਖ਼ਲਾ ਪ੍ਰਕਿਰਿਆ ’ਚ ਜੈਂਡਰ ਡਾਇਵਰਸਿਟੀ ਨੂੰ ਮਹੱਤਵ ਦੇਣਾ, ਵਿਦਿਆਰਥੀਆਂ ਲਈ ਫੈਕਲਟੀ ਮੈਂਟਰਸ਼ਿਪ, ਮਹਿਲਾ ਉਪਲਬਧੀਆਂ ਨੂੰ ਸਨਮਾਨਤ ਕਰਨ ਵਾਲੇ ਪੁਰਸਕਾਰ ਤੇ ਇਕ ਸੁਰੱਖਿਅਤ ਤੇ ਸਹਿਯੋਗੀ ਕੈਂਪਸ ਵਾਤਾਵਰਨ ਸ਼ਾਮਲ ਹਨ।