- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਪ੍ਰੀਖਿਆ ਕਰਵਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਉਸ ਸਮੇਂ ਇਸ ਦਾ ਕੋਈ ਜਵਾਬ ਨਹੀਂ ਦੇ ਸਕੀ। ਪਰ ਐੱਨਟੀਏ ਨੇ ਅਗਲੇ ਸਾਲ ਹੋਣ ਵਾਲੀ ਨੀਟ-ਯੂਜੀ ਨੂੰ ਫੁਲਪਰੂਫ ਬਣਾਉਣ ਲਈ ਸਿਹਤ ਅਤੇ ਸਿੱਖਿਆ ਮੰਤਰਾਲੇ ਨਾਲ ਗੰਭੀਰਤਾ ਨਾਲ ਵਿਚਾਰ-ਚਰਚਾ ਸ਼ੁਰੂ ਕੀਤੀ ਹੈ। ਸੂਤਰਾਂ ਅਨੁਸਾਰ, ਇਸ ਦੌਰਾਨ ਜੇਈਈ ਅਤੇ ਨੀਟ-ਯੂਜੀ ਨੂੰ ਇਕੱਠੇ ਮਿਲਾ ਕੇ ਇਕ ਸਾਂਝੀ ਪ੍ਰੀਖਿਆ ਦਾ ਬਦਲ ਵੀ ਸੁਝਾਇਆ ਗਿਆ ਸੀ,

ਜਾਗਰਣ ਬਿਊਰੋ, ਨਵੀਂ ਦਿੱਲੀ : ਪੇਪਰ ਲੀਕ ਦੇ ਮਾਮਲੇ ਤੋਂ ਬਾਅਦ ਮੈਡੀਕਲ ਦੇ ਗ੍ਰੈਜੂਏਟ ਕੋਰਸਾਂ ’ਚ ਦਾਖ਼ਲੇ ਨਾਲ ਜੁੜੀ ਪ੍ਰੀਖਿਆ ਨੀਟ-ਯੂਜੀ ਨੂੰ ਫੁਲਪਰੂਫ ਬਣਾਉਣ ਲਈ ਸਰਕਾਰ ਮੁਸਤੈਦੀ ਨਾਲ ਕੰਮ ਰਹੀ ਹੈ। ਇਸ ਸੰਦਰਭ ਵਿਚ ਨੀਟ-ਯੂਜੀ ਨੂੰ ਅਗਲੇ ਸਾਲ ਤੋਂ ਸੀਬੀਟੀ (ਕੰਪਿਊਟਰ ਬੇਸਡ ਟੈਸਟ) ਮੋਡ ਵਿਚ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਪ੍ਰੀਖਿਆ ਨੂੰ ਕੋਚਿੰਗ ਦੇ ਨੈੱਟਵਰਕ ਅਤੇ ਨਕਲ ਮਾਫੀਆ ਦੇ ਨੈੱਟਵਰਕ ਤੋਂ ਬਚਾਉਣ ਲਈ ਜੇਈਈ (ਜਾਇੰਟ ਐਂਟਰੈਂਸ ਐਗਜ਼ਾਮ) ਵਾਂਗ ਦੋ ਗੇੜਾਂ ਵਿਚ ਕਰਨ ਦੇ ਬਦਲਾਂ ’ਤੇ ਵਿਚਾਰ-ਚਰਚਾ ਤੇਜ਼ ਹੋ ਗਿਆ ਹੈ। ਪਹਿਲਾ ਗੇੜ ਮੁੱਢਲਾ ਜਾਂ ਸਕ੍ਰੀਨਿੰਗ ਦਾ ਹੋਵੇਗਾ, ਜਦਕਿ ਦੂਜਾ ਗੇੜ ਮੁੱਖ ਹੋਵੇਗਾ। ਮੁੱਖ ਗੇੜ ਦੀ ਮੈਰਿਟ ਦੇ ਆਧਾਰ ’ਤੇ ਹੀ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ। ਕੁੱਲ ਮਿਲਾ ਕੇ ਅਗਲੇ ਸਾਲ ਤੋਂ ਮੈਡੀਕਲ ਦਾਖ਼ਲੇ ਵਿਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।
ਪੇਪਰ ਲੀਕ ਤੋਂ ਬਾਅਦ ਨੀਟ-ਯੂਜੀ ਨੂੰ ਇਕ ਦਿਨ ਵਿਚ ਕਰਵਾਉਣ ’ਤੇ ਸਵਾਲ ਉੱਠ ਰਹੇ ਹਨ। ਹਾਲ ਹੀ ਵਿਚ ਸਿੱਖਿਆ ਮੰਤਰਾਲੇ ਨਾਲ ਜੁੜੀ ਸੰਸਦੀ ਕਮੇਟੀ ਨੇ ਵੀ ਇਸ ਬਾਰੇ ਸਵਾਲ ਪੁੱਛੇ ਸਨ। ਨਾਲ ਹੀ ਪੁੱਛਿਆ ਗਿਆ ਸੀ ਕਿ ਡਾ. ਰਾਧਾਕ੍ਰਿਸ਼ਣਨ ਕਮੇਟੀ ਨੇ ਜਦੋਂ 2024 ਵਿਚ ਪ੍ਰੀਖਿਆ ਨੂੰ ਬਹੁ-ਪੱਧਰੀ ਮੋਡ ਵਿਚ ਕਰਵਾਉਣ ਦਾ ਸੁਝਾਅ ਦਿੱਤਾ ਸੀ ਤਾਂ ਫਿਰ ਇਸ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਹਾਲਾਂਕਿ ਪ੍ਰੀਖਿਆ ਕਰਵਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਉਸ ਸਮੇਂ ਇਸ ਦਾ ਕੋਈ ਜਵਾਬ ਨਹੀਂ ਦੇ ਸਕੀ। ਪਰ ਐੱਨਟੀਏ ਨੇ ਅਗਲੇ ਸਾਲ ਹੋਣ ਵਾਲੀ ਨੀਟ-ਯੂਜੀ ਨੂੰ ਫੁਲਪਰੂਫ ਬਣਾਉਣ ਲਈ ਸਿਹਤ ਅਤੇ ਸਿੱਖਿਆ ਮੰਤਰਾਲੇ ਨਾਲ ਗੰਭੀਰਤਾ ਨਾਲ ਵਿਚਾਰ-ਚਰਚਾ ਸ਼ੁਰੂ ਕੀਤੀ ਹੈ। ਸੂਤਰਾਂ ਅਨੁਸਾਰ, ਇਸ ਦੌਰਾਨ ਜੇਈਈ ਅਤੇ ਨੀਟ-ਯੂਜੀ ਨੂੰ ਇਕੱਠੇ ਮਿਲਾ ਕੇ ਇਕ ਸਾਂਝੀ ਪ੍ਰੀਖਿਆ ਦਾ ਬਦਲ ਵੀ ਸੁਝਾਇਆ ਗਿਆ ਸੀ, ਪਰ ਦੋਵਾਂ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਇਸ ਨੂੰ ਇਕੱਠੇ ਕਰਵਾਉਣਾ ਫਿਲਹਾਲ ਸੰਭਵ ਨਹੀਂ ਹੈ। ਮੌਜੂਦਾ ਸਮੇਂ ਹਰ ਸਾਲ ਸਿਰਫ ਜੇਈ ਵਿਚ ਲਗਪਗ ਅੱਠ ਲੱਖ ਅਤੇ ਨੀਟ-ਯੂਜੀ ਵਿਚ 22 ਤੋਂ 24 ਲੱਖ ਵਿਦਿਆਰਥੀ ਸ਼ਾਮਲ ਹੁੰਦੇ ਹਨ। 2026 ਵਿਚ ਵੀ ਨੀਟ-ਯੂਜੀ ਲਈ 22.79 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਏ ਸਨ।