DGP, DSP, SP, ASP, ACP ਦੀ ਕੀ ਹੁੰਦੀ ਹੈ ਫੁੱਲ ਫਾਰਮ? ਇੱਥੇ ਜਾਣੋ ਇਨ੍ਹਾਂ ਦੀ ਰੈਂਕ, ਕੰਮ ਤੇ ਅਧਿਕਾਰਾਂ ਸਮੇਤ ਪੂਰੀ ਜਾਣਕਾਰੀ
DGP, DSP, SP, ASP ਅਤੇ ACP ਦੇ ਅਹੁਦੇ ਕਾਫ਼ੀ ਮਸ਼ਹੂਰ ਹਨ। ਇਨ੍ਹਾਂ ਅਹੁਦਿਆਂ 'ਤੇ ਨੌਕਰੀ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨ ਅਤੇ ਪ੍ਰਸਿੱਧੀ ਦੇ ਨਾਲ-ਨਾਲ ਵਧੀਆ ਤਨਖ਼ਾਹ ਅਤੇ ਸਰਕਾਰੀ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।
Publish Date: Sun, 01 Nov 2026 04:29 PM (IST)
Updated Date: Sun, 01 Nov 2026 04:53 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਸਾਡੇ ਦੇਸ਼ 'ਚ ਸਰਕਾਰੀ ਨੌਕਰੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਨ੍ਹਾਂ 'ਚ ਵੀ DGP, DSP, SP, ASP ਤੇ ACP ਦੇ ਅਹੁਦੇ ਕਾਫ਼ੀ ਮਸ਼ਹੂਰ ਹਨ। ਇਨ੍ਹਾਂ ਅਹੁਦਿਆਂ 'ਤੇ ਨੌਕਰੀ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨ ਤੇ ਪ੍ਰਸਿੱਧੀ ਦੇ ਨਾਲ-ਨਾਲ ਵਧੀਆ ਤਨਖ਼ਾਹ ਤੇ ਸਰਕਾਰੀ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਸਾਰੇ ਅਹੁਦਿਆਂ ਦੇ ਕੰਮ ਅਤੇ ਅਧਿਕਾਰ ਵੱਖ-ਵੱਖ ਹੁੰਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਅਹੁਦਿਆਂ ਦੀ ਫੁੱਲ ਫਾਰਮ ਸਮੇਤ ਇਨ੍ਹਾਂ ਦੇ ਕੰਮ ਅਤੇ ਹੋਰ ਜਾਣਕਾਰੀਆਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਬੇਹੱਦ ਲਾਭਦਾਇਕ ਹੈ।
ਕੀ ਹੈ ਇਨ੍ਹਾਂ ਅਹੁਦਿਆਂ ਦੀਆਂ ਫੁੱਲ ਫਾਰਮ?
- DGP – Director General of Police
DSP – Deputy Superintendent of Police SP – Superintendent of Police ASP – Assistant Superintendent of Police
ACP – Assistant Commissioner of Police ਪੰਜਾਬੀ 'ਚ DGP, DSP, SP, ASP, ACP ਦੀ ਫੁੱਲ ਫਾਰਮ
- DGP – ਪੁਲਿਸ ਮਹਾਨਿਰਦੇਸ਼ਕ (Director General of Police)
- DSP – ਪੁਲਿਸ ਉਪ ਕਪਤਾਨ (Deputy Superintendent of Police)
- SP – ਪੁਲਿਸ ਅਧਿਕਾਰੀ (Superintendent of Police)
- ASP – ਸਹਾਇਕ ਪੁਲਿਸ ਅਧਿਕਾਰੀ (Assistant Superintendent of Police)
- ACP – ਸਹਾਇਕ ਪੁਲਿਸ ਕਮਿਸ਼ਨਰ (Assistant Commissioner of Police)
DGP – Director General of Police
DGP ਯਾਨੀ ਪੁਲਿਸ ਮਹਾਨਿਰਦੇਸ਼ਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪੁਲਿਸ ਵਿਭਾਗ ਦਾ ਸਭ ਤੋਂ ਉੱਚਾ ਅਹੁਦਾ ਹੁੰਦਾ ਹੈ। ਪੁਲਿਸ ਮਹਾਨਿਰਦੇਸ਼ਕ (DGP) ਤਿੰਨ ਸਿਤਾਰਿਆਂ ਵਾਲੀ ਰੈਂਕ ਦਾ ਅਧਿਕਾਰੀ ਹੁੰਦਾ ਹੈ। DGP ਦੀ ਚੋਣ ਭਾਰਤੀ ਪੁਲਿਸ ਸੇਵਾ (IPS) ਕੈਡਰ 'ਚੋਂ ਕੀਤੀ ਜਾਂਦੀ ਹੈ ਅਤੇ ਇਸ ਦੀ ਨਿਯੁਕਤੀ ਕੈਬਨਿਟ ਵੱਲੋਂ ਕੀਤੀ ਜਾਂਦੀ ਹੈ।
DGP ਰੈਂਕ ਵਾਲੇ ਪੁਲਿਸ ਅਧਿਕਾਰੀਆਂ ਨੂੰ ਹੋਰ ਕੇਂਦਰੀ ਸਰਕਾਰੀ ਸੰਗਠਨਾਂ 'ਚ ਵੀ ਨਿਯੁਕਤ ਕੀਤਾ ਜਾਂਦਾ ਹੈ। ਇਨ੍ਹਾਂ 'ਚ ਡਾਇਰੈਕਟਰ ਜਨਰਲ (DG), ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਅਤੇ ਕੇਂਦਰੀ ਜਾਂਚ ਬਿਊਰੋ (CBI) ਦੇ ਡਾਇਰੈਕਟਰ ਵਰਗੇ ਅਹੁਦੇ ਸ਼ਾਮਲ ਹਨ।
DSP – Deputy Superintendent of Police
DSP ਦਾ ਅਹੁਦਾ ਸਾਡੇ ਦੇਸ਼ ਦੇ ਪੁਲਿਸ ਵਿਭਾਗ 'ਚ ਮਹੱਤਵਪੂਰਨ ਅਹੁਦਾ ਹੈ। DSP ਆਪਣੇ ਅਧਿਕਾਰ ਖੇਤਰ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ, ਅਪਰਾਧਿਕ ਗਤੀਵਿਧੀਆਂ 'ਤੇ ਨਜ਼ਰ ਰੱਖਣ, ਅਪਰਾਧੀਆਂ ਵਿਰੁੱਧ ਕਾਰਵਾਈ ਕਰਨ, ਨਿਆਂਇਕ ਪ੍ਰਕਿਰਿਆ 'ਚ ਸਹਾਇਤਾ ਕਰਨ ਅਤੇ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਣ ਵਰਗੇ ਕੰਮ ਕਰਦਾ ਹੈ।
SP – Superintendent of Police
ਕਿਸੇ ਇਕ ਜ਼ਿਲ੍ਹੇ 'ਚ ਪੁਲਿਸ ਵਿਭਾਗ ਦੇ ਸਭ ਤੋਂ ਵੱਡੇ ਅਧਿਕਾਰੀ ਨੂੰ SP ਯਾਨੀ ਪੁਲਿਸ ਸੁਪਰਡੈਂਟ ਕਿਹਾ ਜਾਂਦਾ ਹੈ। SP ਦਾ ਰੈਂਕ ਭਾਰਤੀ ਫ਼ੌਜ 'ਚ ਸੀਨੀਅਰ ਕੈਪਟਨ, ਮੇਜਰ ਜਾਂ ਲੈਫਟੀਨੈਂਟ ਕਰਨਲ ਦੇ ਬਰਾਬਰ ਹੁੰਦੀ ਹੈ।
ASP – Assistant Superintendent of Police
ASP ਦਾ ਅਹੁਦਾ ਸਾਡੇ ਦੇਸ਼ ਦੀ ਪੁਲਿਸ ਸੇਵਾ (IPS) ਦੇ ਅਧਿਕਾਰੀਆਂ ਦਾ ਇੱਕ ਪ੍ਰਮੁੱਖ ਅਹੁਦਾ ਹੈ। ਇਸ ਅਹੁਦੇ ਦੀਆਂ ਸ਼ਕਤੀਆਂ ਪੁਲਿਸ ਉਪ ਕਪਤਾਨ ਦੇ ਬਰਾਬਰ ਹੁੰਦੀਆਂ ਹਨ। ASP ਦੇ ਮੁੱਖ ਕੰਮਾਂ 'ਚ ਅਪਰਾਧਾਂ ਨੂੰ ਰੋਕਣਾ ਅਤੇ ਅਪਰਾਧ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਸ਼ਾਮਲ ਹੈ।
ACP – Assistant Commissioner of Police
ACP ਭਾਰਤੀ ਪੁਲਿਸ ਸੇਵਾ 'ਚ ਇਕ ਉੱਚ ਅਹੁਦੇ ਵਾਲਾ ਅਧਿਕਾਰੀ ਹੁੰਦਾ ਹੈ। ਇਸ ਅਹੁਦੇ 'ਤੇ ਤਾਇਨਾਤ ਅਧਿਕਾਰੀ ਦਾ ਮੁੱਖ ਕੰਮ ਆਪਣੇ ਅਧਿਕਾਰ ਖੇਤਰ 'ਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣਾ, ਅਪਰਾਧਾਂ ਦੀ ਰੋਕਥਾਮ ਕਰਨਾ ਅਤੇ ਹੋਰ ਪੁਲਿਸ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣਾ ਹੁੰਦਾ ਹੈ।