- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ NEET UG Re-Exam 2026 ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ 21 ਜੂਨ ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਇੱਕ ਸ਼ਿਫਟ 'ਚ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5.15 ਵਜੇ ਤੱਕ ਹੋਵੇਗੀ। ਹਾਲਾਂਕਿ, ਪ੍ਰੀਖਿਆ 'ਚ ਹਿੱਸਾ ਲੈਣ ਲਈ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਤੇ ਸਵੇਰੇ 11 ਵਜੇ ਰਿਪੋਰਟ ਕਰਨੀ ਹੋਵੇਗੀ। ਇਸ ਦੇ ਨਾਲ ਹੀ ਦੁਪਹਿਰ 1.30 ਵਜੇ ਤੋਂ ਬਾਅਦ ਪ੍ਰੀਖਿਆ ਕੇਂਦਰ ਦਾ ਮੁੱਖ ਗੇਟ ਬੰਦ ਕਰ ਦਿੱਤਾ ਜਾਵੇਗਾ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ - ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ NEET UG Re-Exam 2026 ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ 21 ਜੂਨ ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਇੱਕ ਸ਼ਿਫਟ 'ਚ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5.15 ਵਜੇ ਤੱਕ ਹੋਵੇਗੀ। ਹਾਲਾਂਕਿ, ਪ੍ਰੀਖਿਆ 'ਚ ਹਿੱਸਾ ਲੈਣ ਲਈ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਤੇ ਸਵੇਰੇ 11 ਵਜੇ ਰਿਪੋਰਟ ਕਰਨੀ ਹੋਵੇਗੀ। ਇਸ ਦੇ ਨਾਲ ਹੀ ਦੁਪਹਿਰ 1.30 ਵਜੇ ਤੋਂ ਬਾਅਦ ਪ੍ਰੀਖਿਆ ਕੇਂਦਰ ਦਾ ਮੁੱਖ ਗੇਟ ਬੰਦ ਕਰ ਦਿੱਤਾ ਜਾਵੇਗਾ।
ਜਿਹੜੇ ਵਿਦਿਆਰਥੀ NEET UG ਦੀ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਹਨ, ਉਨ੍ਹਾਂ ਲਈ ਡਰੈੱਸ ਕੋਡ ਨਾਲ ਸਬੰਧਤ ਕੁਝ ਜ਼ਰੂਰੀ ਨਿਯਮ ਵੀ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਹੈ। ਨੀਟ ਯੂਜੀ ਰੀ-ਐਗਜ਼ਾਮ 'ਚ ਸ਼ਾਮਲ ਹੋਣ ਲਈ ਡਰੈੱਸ ਕੋਡ ਦੇ ਨਿਯਮ ਕੀ ਹਨ, ਆਓ ਜਾਣਦੇ ਹਾਂ।
ਲੜਕਿਆਂ ਲਈ ਜ਼ਰੂਰੀ ਨਿਯਮ :-
ਨੀਟ ਯੂਜੀ ਦੀ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਵਾਲੇ ਦਿਨ ਅੱਧੀਆਂ ਬਾਹਾਂ ਦੀ ਸ਼ਰਟ ਜਾਂ ਟੀ-ਸ਼ਰਟ ਪਾ ਕੇ ਹੀ ਆਉਣ। ਇਸ ਤੋਂ ਇਲਾਵਾ, ਟਰਾਊਜ਼ਰ ਜਾਂ ਸਾਧਾਰਨ ਪੈਂਟ ਪਾ ਕੇ ਆਉਣ। ਪੈਂਟ 'ਚ ਕਈ ਜ਼ਿੱਪਾਂ ਵਾਲੇ ਟਰਾਊਜ਼ਰ ਜਾਂ ਪੈਂਟ ਪਾਉਣ ਤੋਂ ਬਚੋ। ਨਾਲ ਹੀ, ਵਿਦਿਆਰਥੀਆਂ ਦੇ ਕਿਸੇ ਵੀ ਕੱਪੜੇ 'ਤੇ ਮੈਟਲ ਦੇ ਬਟਨ ਨਹੀਂ ਹੋਣੇ ਚਾਹੀਦੇ।
ਲੜਕੀਆਂ ਲਈ ਡਰੈੱਸ ਕੋਡ ਨਿਯਮ :-
ਪ੍ਰੀਖਿਆ 'ਚ ਸ਼ਾਮਲ ਹੋਣ ਵਾਲੀਆਂ ਵਿਦਿਆਰਥਣਾਂ ਪ੍ਰੀਖਿਆ ਵਾਲੇ ਦਿਨ ਅੱਧੀਆਂ ਬਾਹਾਂ ਵਾਲੀ ਕੁੜਤੀ ਜਾਂ ਟੀ-ਸ਼ਰਟ ਪਾ ਸਕਦੀਆਂ ਹਨ। ਹਾਲਾਂਕਿ ਮਹਿਲਾਵਾਂ ਲੰਬੀਆਂ ਬਾਹਾਂ ਵਾਲੇ ਕੱਪੜੇ ਪਾ ਤਾਂ ਸਕਦੀਆਂ ਹਨ, ਪਰ ਉਸ ਦੇ ਲਈ ਵਿਦਿਆਰਥਣਾਂ ਨੂੰ ਕਾਫ਼ੀ ਪਹਿਲਾਂ ਰਿਪੋਰਟ ਕਰਨੀ ਹੋਵੇਗੀ ਅਤੇ ਇਸ ਪੂਰੀ ਪ੍ਰਕਿਰਿਆ (ਚੈਕਿੰਗ) 'ਚ ਸਮਾਂ ਜ਼ਿਆਦਾ ਲੱਗ ਸਕਦਾ ਹੈ।
ਗਹਿਣੇ ਪਾਉਣ 'ਤੇ ਮਨਾਹੀ :-
ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਵਾਲੇ ਦਿਨ ਗਹਿਣੇ ਪਾ ਕੇ ਨਾ ਆਉਣ। ਪ੍ਰੀਖਿਆ ਕੇਂਦਰ 'ਤੇ ਜਿਊਲਰੀ ਪਾ ਕੇ ਆਉਣ 'ਤੇ ਸਖ਼ਤ ਮਨਾਹੀ ਹੈ। ਇਸ ਤੋਂ ਇਲਾਵਾ, ਸਨ ਗਲਾਸਿਜ਼, ਸਮਾਰਟ ਵਾਚ, ਟੋਪੀ, ਹੇਅਰ ਬੈਂਡ, ਕੜਾ, ਅੰਗੂਠੀ, ਈਅਰਿੰਗਸ, ਨੱਕ ਦੀ ਲੌਂਗ, ਚੇਨ, ਬਰੇਸਲੇਟ ਆਦਿ 'ਤੇ ਵੀ ਸਖ਼ਤ ਮਨਾਹੀ ਹੈ।
ਜੁੱਤੀਆਂ 'ਤੇ ਵੀ ਰੋਕ :-
ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਜੁੱਤੀਆਂ ਪਾ ਕੇ ਪ੍ਰੀਖਿਆ ਨਹੀਂ ਦੇ ਸਕਦੇ। ਵਿਦਿਆਰਥੀ ਪ੍ਰੀਖਿਆ ਵਾਲੇ ਦਿਨ ਚੱਪਲਾਂ ਜਾਂ ਘੱਟ ਹੀਲ ਵਾਲੀਆਂ ਸੈਂਡਲ ਪਾ ਸਕਦੇ ਹਨ। ਇਸ ਤੋਂ ਇਲਾਵਾ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਕੇਂਦਰ 'ਚ ਆਪਣੇ ਨਾਲ ਕੋਈ ਵੀ ਮੈਟੈਲਿਕ ਚੀਜ਼ ਲੈ ਕੇ ਨਾ ਆਉਣ।